ਕੈਬਨਿਟ ਮੰਤਰੀ ਭੁੱਲਰ ਦੀ ਅਗਵਾਈ ਹੇਠ ਜ਼ਿਲੇ ਦੇ ਸਮੂਹ ਰੈਗੂਲਰ ਹੋਣ ਵਾਲੇ ਵਲੰਟੀਅਰ ਅਧਿਆਪਕਾਂ ਨੂੰ ਦਿੱਤੇ ਗਏ ਨਿਯੁਕਤੀ ਪੱਤਰ

  • ਇਤਿਹਾਸਕ ਹੋ ਨਿਬੜੇ ਵਲੰਟੀਅਰ ਅਧਿਆਪਕਾਂ ਨੂੰ ਪੱਕੇ ਕਰਨ ਦੇ ਸਮਾਗਮ

ਤਰਨ ਤਾਰਨ 28 ਜੁਲਾਈ : ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ  ਦੀ ਦੂਰ ਅੰਦੇਸ਼ੀ, ਸਿੱਖਿਆ ਮੰਤਰੀ ਪੰਜਾਬ ਸ੍ਰ ਹਰਜੋਤ ਸਿੰਘ ਬੈਂਸ ਦੇ ਅਣਥੱਕ ਯਤਨਾਂ ਸਦਕਾ ਪੰਜਾਬ ਭਰ ਦੇ 12500 ਦੇ ਕਰੀਬ ਸਿੱਖਿਆ ਵਲੰਟੀਅਰ ਅਧਿਆਪਕਾਂ ਨੂੰ ਪੰਜਾਬ ਸਰਕਾਰ ਵੱਲੋਂ ਰੈਗੂਲਰ ਹੋਣ ਦੇ ਆਰਡਰ ਦਿੱਤੇ ਗਏ । ਕੈਬਨਿਟ ਮੰਤਰੀ ਸ੍ਰ ਲਾਲਜੀਤ ਸਿੰਘ ਭੁੱਲਰ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨ ਤਾਰਨ ਸ੍ਰ ਕਵਲਜੀਤ ਸਿੰਘ ਧੰਜੂ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ  ਸ੍ਰੀ ਸੁਰਿੰਦਰ ਕੁਮਾਰ ਦੀ ਯੋਗ ਅਗਵਾਈ ਅਤੇ ਸਮੂਹ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸਹਿਬਾਨ ਦੀ ਯੋਗ ਰਹਿਨੁਮਾਈ ਹੇਠ ਅੱਜ ਜ਼ਿਲੇ ਦੇ ਸਮੂਹ ਰੈਗੂਲਰ ਹੋਣ ਵਾਲੇ ਵਲੰਟੀਅਰ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ । ਇਸ ਤੋਂ ਇਲਾਵਾ ਸਕੂਲ ਪੱਧਰ ਦੇ ਸਕੂਲ ਮੁਖੀਆਂ, ਸਕੂਲ ਅਧਿਆਪਕਾਂ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਅਤੇ ਪਿੰਡਾਂ ਦੇ ਪੰਚਾਂ, ਸਰਪੰਚਾਂ ਅਤੇ ਪਤਵੰਤੇ ਸੱਜਣਾਂ ਦੀ ਹਾਜਰੀ ਵਿੱਚ ਸ਼ਾਨਦਾਰ ਸਮਾਗਮ ਕਰਵਾਏ ਗਏ ਅਤੇ ਨਿਯੁਕਤੀ ਪੱਤਰ ਦਿੱਤੇ ਗਏ । ਇਸ ਮੌਕੇ ਇੰਨੇ ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਜਿੱਤ ਦੀ ਖੁਸ਼ੀ ਅਤੇ ਭਾਵੁਕਤਾ ਵਲੰਟੀਅਰ ਅਧਿਆਪਕਾਂ ਦੇ ਚਿਹਰੇ ਤੇ ਦੇਖਣ ਨੂੰ ਮਿਲੀ । ਇਸ ਮੌਕੇ ਵਲੰਟੀਅਰ ਅਧਿਆਪਕਾਂ ਦੇ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰਦਿਆਂ ਸਾਨੂੰ ਸਨਮਾਨਜਨਕ ਸਥਿਤੀ ਪ੍ਰਦਾਨ ਕੀਤੀ ਹੈ ਅਤੇ ਭਵਿੱਖ ਵਿੱਚ ਵੀ ਇੰਜ ਹੀ ਸਾਨੂੰ ਸਾਡਾ ਹਰੇਕ ਹੱਕ ਦੇਣਗੇ । ਇਸ ਮੌਕੇ ਬੀਏਸਈ ਭਿੱਖੀਵਿੰਡ ਸ੍ਰ ਜਸਵਿੰਦਰ ਸਿੰਘ ਸੰਧੂ, ਬੀਈਈਓ ਨੌਸ਼ਹਿਰਾ ਪੰਨੂਆਂ ਸ੍ਰੀ ਅਸ਼ਵਨੀ ਮਰਵਾਹ, ਬੀਈਈਓ ਖਡੂਰ ਸਾਹਿਬ ਸ੍ਰ ਦਿਲਬਾਗ ਸਿੰਘ, ਬੀਈਈਓ ਗੰਡੀਵਿੰਡ ਸ੍ਰੀਮਤੀ ਪਰਮਜੀਤ ਕੌਰ, ਬੀਈਈਓ ਵਲਟੋਹਾ ਸ੍ਰੀ ਪਾਰਸ ਖੁੱਲਰ, ਬੀਈਈਓ ਪੱਟੀ ਸ੍ਰ ਮਨਜਿੰਦਰ ਸਿੰਘ ਢਿੱਲੋਂ ਤੋਂ ਇਲਾਵਾਂ ਸਮੁੱਚਾ ਦਫ਼ਤਰੀ ਅਮਲਾ ਅਤੇ ਜ਼ਿਲ੍ਹਾ ਪੱਧਰੀ ਵਲੰਟੀਅਰ ਸ੍ਰ ਸਤਿੰਦਰ ਸਿੰਘ ਕੰਗ, ਰਾਜਬੀਰ ਸਿੰਘ , ਜਸਪਾਲ ਸਿੰਘ, ਗੁਰਚਰਨ ਸਿੰਘ ਸਿੱਧੂ, ਸ਼ਮਾਂ ਪਾਹਵਾ, ਵਰਿੰਦਰਜੀਤ ਕੌਰ, ਦਿਲਬਾਗ ਸਿੰਘ, ਗੁਰਮੀਤ ਕੌਰ, ਜੋਧਬੀਰ ਸਿੰਘ ਅਧਿਆਪਕ ਆਗੂ ਸਹਿਬਾਨ ਹਾਜਰ ਸਨ ।