ਐਕਸਪ੍ਰੈਸ ਸੜ੍ਹਕਾਂ ਵਿੱਚ ਆਈਆਂ ਜ਼ਮੀਨਾਂ ਦਾ ਮੁਆਵਜਾ ਲੈਣ ਲਈ ਫਾਈਲਾਂ ਤੁਰੰਤ ਐਸ.ਡੀ.ਐਮ.-2 ਦੇ ਦਫ਼ਤਰ ਜਮ੍ਹਾਂ ਕਰਵਾਉਣ ਦੀ ਅਪੀਲ

ਅੰਮ੍ਰਿਤਸਰ 27 ਅਕਤੂਬਰ : ਐਸ.ਡੀ.ਐਮ. ਅੰਮ੍ਰਿਤਸਰ-2 ਸ੍ਰੀ ਨਿਕਾਸ ਕੁਮਾਰ ਨੇ ਉਕਤ ਤਹਿਸੀਲ ਦੇ ਇਲਾਕਾ ਵਾਸਿਆਂ ਨੂੰ ਅਪੀਲ ਕਰਦੇ ਕਿਹਾ ਕਿ ਦਿੱਲੀ-ਅੰਮ੍ਰਿਤਸਰ- ਕੱਟੜਾ ਅਤੇ ਭਾਰਤ ਮਾਲਾ ਐਕਸਪ੍ਰੈਸ ਸੜ੍ਹਕ ਵਿੱਚ ਜਿਨ੍ਹਾਂ ਦੀ ਜ਼ਮੀਨ ਆਈ ਹੈ, ਉਹ ਆਪਣੇ ਪੈਸੇ ਲੈਣ ਲਈ ਐਸ.ਡੀ.ਐਮ. ਅੰਮ੍ਰਿਤਸਰ-2 ਦੇ ਦਫ਼ਤਰ ਜੋ ਕਿ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਧਰਾਤਲੀ ਮੰਜਿਲ ’ਤੇ ਸਥਿੱਤ ਹੈ, ਵਿਖੇ ਆ ਕੇ ਆਪਣੀਆਂ ਫਾਈਲਾਂ ਜਮ੍ਹਾਂ ਕਰਵਾਉਣ ਤਾਂ ਜੋ ਉਨਾਂ ਦੀ ਬਣਦੀ ਅਵਾਰਡ ਰਾਸ਼ੀ ਬੈਂਕ ਖਾਤਿਆਂ ਵਿੱਚ ਭੇਜੀ ਜਾ ਸਕੇ। ਉਨਾਂ ਦੱਸਿਆ ਕਿ ਭਾਰਤ ਮਾਲਾ ਪ੍ਰੋਜੈਕਟ ਲਈ ਪੰਡੋਰੀ, ਵਰਪਾਲ, ਬੋਹਦ, ਝੀਤਾ ਖੁਰਦ, ਖਾਪੜ ਖੇੜ੍ਹੀ, ਮਹਿਮਾ, ਮੰਡਿਆਲਾ, ਇਬਨ ਖੁਰਦ, ਬਾਸਰਕੇ ਭੈਣੀ, ਗੁਰੂਵਾਲੀ, ਗੁਮਾਨਪੁਰਾ, ਮੁੱਲਾ ਬਹਿਰਾਮ, ਚੱਕ ਮੁਕੰਦ, ਝੀਤਾ ਕਲਾਂ, ਥਾਂਦੇ, ਰਾਮਪੁਰਾ, ਇਬਨ ਕਲਾਂ, ਚੱਬਾ, ਖੁਰਮਣੀਆਂ ਅਤੇ ਰੱਖ ਝੀਤਾ ਪਿੰਡਾਂ ਦੀ ਜ਼ਮੀਨ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ। ਇਸ ਤੋਂ ਇਲਾਵਾ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਲਈ ਬੱਲ ਖੁਰਦ, ਮੀਰਾਂ ਕੋਟ ਕਲਾਂ, ਮੁਰਾਦਪੁਰਾ, ਭੈਣੀ ਗਿੱਲਾਂ, ਪੰਡੋਰੀ ਵੜ੍ਹੈਚ , ਫਹਿਤਗੜ੍ਹ ਸ਼ੁੱਕਰਚੱਕ, ਵੇਰਕਾ, ਰੱਖ ਝੀਤਾ, ਮਾਨਾਂਵਾਲਾ, ਬਿਸ਼ੰਬਰਪੁਰਾ, ਓਠੀਆਂ  ਪਿੰਡ ਦੀ ਜ਼ਮੀਨ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਕੇ ਅਵਾਰਡ ਰਾਸ਼ੀ ਐਲਾਨੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਜਿਨ੍ਹਾਂ ਵੀ ਲੋਕਾਂ ਦੀ ਜ਼ਮੀਨ ਜਾਂ ਹੋਰ ਥਾਂ ਇਸ ਸੜ੍ਹਕ ਲਈ ਲਿਆ ਗਿਆ ਹੈ, ਉਹ ਆਪਣੀ ਫਾਈਲ ਜਿਸ ਵਿੱਚ ਦਰਖਾਸਤ, ਪੋਜ਼ੈਸ਼ਨ ਸਰਟੀਫਿਕੇਟ, ਆਧਾਰ ਕਾਰਡ, ਪੈਨ ਕਾਰਡ, ਬੈਂਕ ਦੀ ਪਾਸਬੁੱਕ ਦੀ ਫੋਟੋਕਾਪੀ ਜੋ ਕਿ ਨੋਟਰੀ ਪਬਲਿਕ ਤੋਂ ਤਸਦੀਕਸ਼ੁਦਾ ਹੋਵੇ, ਤਾਜ਼ਾ ਲਈ ਗਈ ਫਰਦ ਜਮਾਬੰਦੀ, ਸੇਵਾ ਕੇਂਦਰ ਤੋਂ ਤਸਦੀਕ ਕੀਤਾ ਫੋਟੋ ਵਾਲਾ ਮੁਆਵਜਾ ਬਾਂਡ ਅਤੇ ਹਲਕਾ ਪਟਵਾਰੀ ਕਾਨੂੰਨਗੋ ਤੇ ਤਹਿਸੀਲਦਾਰ ਤੋਂ ਤਸਦੀਕ ਕੀਤਾ ਰਿਪੋਰਟ ਪ੍ਰੋਫਾਰਮਾ ਲੈ ਕੇ ਕਿਸੇ ਵੀ ਕੰਮ ਵਾਲੇ ਦਿਨ ਐਸ.ਡੀ.ਐਮ. ਅੰਮ੍ਰਿਤਸਰ-2 ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ