ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਨ ਪਹੁੰਚੇ ਅਦਾਕਾਰ ਸੰਨੀ ਦਿਓਲ

ਅੰਮ੍ਰਿਤਸਰ, 5 ਅਗਸਤ : ਗਦਰ -2 ਦੀ ਕਾਮਯਾਬੀ ਲਈ ਬਾਲੀਵੁੱਡ ਅਦਾਕਾਰ ਤੇ ਗੁਰਦਾਸਪੁਰ ਤੋਂ ਐੱਮਪੀ ਸੰਨੀ ਦਿਓਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਨ ਪਹੁੰਚੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਸੰਨੀ ਦਿਓਲ ਨੇ ਕੜਾਹ ਪ੍ਰਸ਼ਾਦ ਵੀ ਗ੍ਰਹਿਣ ਕੀਤਾ। ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੀਤੇ ਬਿਨਾਂ ਸ਼ਾਰਟਕੱਟ ਰਸਤੇ ਸ੍ਰੀ ਹਰਿ ਕੀ ਪੌੜੀ ਪਹੁੰਚੇ ਤੇ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਚਲੇ ਗਏ। ਭਾਰਤ-ਪਾਕਿਸਤਾਨ ਵੰਡ ਦੇ ਸਮੇਂ ਅਨੁਸਾਰ ਬਣੀ ਗਦਰ ਫਿਲਮ ਦੀ ਕਾਮਯਾਬੀ ਤੋਂ ਬਾਅਦ ਗਦਰ-2 ਫਿਲਮ ਬਣੀ ਹੈ।