9 ਦੰਸਬਰ 2023 ਤੱਕ ਨਵੀਆਂ ਵੋਟਾਂ ਬਣਾਉਣ/ਕਟਵਾਉਣ/ਸੋਧ ਕਰਵਾਉਣ ਸਬੂੰਥ ਕੀਤੇ ਜਾਣਗੇ ਕਾਰਜ-ਜਿਲ੍ਹਾ ਚੋਣ ਅਫਸਰ

  • ਦਾਅਵੇ/ ਇਤਰਾਜ /ਸੋਧਾਂ ਸਬੰਧੀ  ਪ੍ਰਾਪਤ ਕੀਤੇ ਜਾਣ ਵਾਲੇ ਫਾਰਮਾਂ ਉੱਪਰ ਦਫਤਰੀ  ਕਾਰਵਾਈ ਉਪਰੰਤ ਮਿਤੀ 05.01.2024  ਨੂੰ ਵੋਟਰ ਸੂਚੀਆਂ ਦੀ ਅਤਿੰਮ ਪ੍ਰਕਾਸਨਾਂ ਕੀਤੀ ਜਾਵੇਗੀ

ਪਠਾਨਕੋਟ, 03 ਨਵੰਬਰ : ਸ਼. ਹਰਬੀਰ ਸਿੰਘ (ਆਈ.ਏ.ਐਸ.) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01.01.2024 ਦੇ ਅਧਾਰ ਤੇ ਜਿਲ੍ਹਾ ਪਠਾਨਕੋਟ ਵਿੱਚਲੇ ਪੈਂਦੇ ਤਿੰਨ ਵਿਧਾਨ ਸਭਾ ਚੋਣ ਹਲਕਿਆਂ (001-ਸੁਜਾਨਪੁਰ, 002-ਭੋਆ(ਅ.ਜ), 003-ਪਠਾਨਕੋਟ) ਅੰਦਰ ਕਮਿਸ਼ਨ ਵੱਲੋਂ ਨਿਰਧਾਰਿਤ ਕੀਤੇ ਗਏ ਸ਼ਡਿਊਲ ਅਨੁਸਾਰ ਮਿਤੀ 27.10.2023  ਤੋਂ ਨਵੀਆਂ ਵੋਟਾਂ ਬਣਾਉਣ/ਕਟਵਾਉਣ/ਸੋਧ ਕਰਵਾਉਣ ਸਬੰਧੀ ਕੰਮ ਸੁਰੂ ਹੋ ਚੁੱਕਾ ਹੈ। ਜੋ ਕਿ ਮਿਤੀ 09.12.2023 ਤੱਕ ਚੱਲੇਗਾ । ਉਨ੍ਹਾਂ ਦੱਸਿਆ ਕਿ ਇਸ ਯੋਗਤਾ ਮਿਤੀ ਅਨੁਸਾਰ ਜਿੱਥੇ 02 ਜਨਵਰੀ 2023 ਤੋਂ 01 ਜਨਵਰੀ 2024 ਦੌਰਾਨ 18  ਸਾਲ ਦੀ ਉਮਰ ਪੂਰੀ ਕਰਨ ਵਾਲੇ ਯੋਗ ਬਿਨੈਕਾਰਾਂ ਪਾਸੋਂ ਫਾਰਮ ਨੰ. 6 ਪ੍ਰਾਪਤ ਕੀਤੇ ਜਾਣਗੇ, ਉੱਥੇ ਹੀ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹੁਣ ਸਾਲ 2024 ਦੀਆਂ ਤਿੰਨ ਤਿਮਾਹੀਆਂ ਵਿੱਚ ਪੈਂਦੀਆਂ ਯੋਗਤਾ ਮਿਤੀਆਂ 01 ਅਪ੍ਰੈਲ 2024 ਤੋਂ 01 ਜੁਲਾਈ 2024 ਅਤੇ 01 ਅਕਤੂਬਰ 2024 ਅਨੁਸਾਰ ਜਿਨ੍ਹਾਂ ਯੋਗ ਬਿਨੈਕਾਰਾਂ ਦੀ ਉਮਰ 18 ਸਾਲ ਹੋ ਜਾਂਦੀ ਹੈ ਤਾਂ 17 ਸਾਲ ਦੀ ਉਮਰ ਦੇ ਅਜਿਹੇ ਬਿਨੈਕਾਰ ਵੀ ਆਪਣੀ ਵੋਟ ਬਣਾਉਣ ਲਈ ਅਡਵਾਂਸ ਵਿੱਚ ਫਾਰਮ ਨੰ. 6 ਭਰਕੇ ਦੇ ਸਕਣਗੇ। ਉਨ੍ਹਾਂ ਦੇ ਫਾਰਮ ਨੰ. 6 ਉੱਪਰ ਸਾਲ 2024 ਦੇ ਸਬੰਧਤ ਤਿਮਾਹੀ  ਵਿੱਚ  ਆਉਦੀ ਜਨਮ ਮਿਤੀ  ਅਨੁਸਾਰ ਕਾਰਵਾਈ ਸਾਰਾ ਸਾਲ ਹੀ ਹੁੰਦੀ ਰਹੇਗੀ ਅਤੇ ਉਸਦੀ ਵੋਟ ਵੀ ਬਣਦੀ ਰਹੇਗੀ (ਭਾਵ ਯੋਗਤਾ ਮਿਤੀ 01 ਜਨਵਰੀ 2024 ਅਨੁਸਾਰ , ਜਿੱਥੇ 02 ਜਨਵਰੀ 2023 ਤੋਂ 01 ਜਨਵਰੀ 2024 ਦਰਮਿਆਨ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਯੋਗ ਵਿਅਕਤੀਆਂ ਦੀ ਵੋਟਰ ਰਜਿਸ਼ਟ੍ਰੇਸ਼ਨ ਵਾਸਤੇ ਫਾਰਮ ਨੰ. 6 ਵਿੱਚ ਦਾਅਵੇ ਪ੍ਰਾਪਤ ਕੀਤੇ ਜਾਣੇ ਹਨ,  ਉੱਥੇ 02 ਜਨਵਰੀ 2024 ਤੋਂ ਲੈ ਕੇ 01 ਅਕਤੂਬਰ 2024 ਦੌਰਾਨ 18 ਸਾਲ  ਦੀ ਉਮਰ ਪੂਰੀ ਕਰ ਲੈਣ ਵਾਲੇ ਯੋਗ ਬਿਨੈਕਾਰ ਵੀ ਵੋਟ ਬਣਾਉਣ ਲਈ ਅਡਵਾਂਸ ਵਿੱਚ ਫਾਰਮ ਨੰ. 6 ਭਰਕੇ ਦੇ ਸਕਣਗੇ। ਉਨ੍ਹਾਂ ਦੱਸਿਆ ਕਿ ਆਨਲਾਈਨ ਵਿਧੀ ਦਾ ਵੱਧ ਤੋਂ ਵੱਧ ਉਪਯੋਗ ਕਰਕੇ  ਭਾਰਤ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੇ ਗਏ ਪੋਰਟਲਾਂ https:/voterportal,eci.gov.in/ ਜਾਂ Voter 8elpline 1pp ਉੱਪਰ ਫਾਰਮ ਨੰ. 6 ਆਨਲਾਈਨ ਅਪਲਾਈ ਕਰਕੇ ਆਪਣੀ ਵੋਟ ਅਪਲਾਈ ਕਰਨ ਅਤੇ ਭਾਰਤ ਦੇ ਜਿੰਮੇਵਾਰ ਨਾਗਰਿਕ  ਹੋਣ ਦਾ ਆਪਣਾ ਫਰਜ ਨਿਭਾਉਣ । ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ  ਅਨੁਸਾਰ ਮਿਤੀ 04 ਨਵੰਬਰ 2023 (ਦਿਨ ਸ਼ਨੀਵਾਰ),5 ਨਵੰਬਰ 2023 (ਦਿਨ ਐਤਵਾਰ) ਅਤੇ 2 ਦਸੰਬਰ 2023 (ਦਿਨ ਸ਼ਨੀਵਾਰ), 03 ਦਸੰਬਰ 2023 (ਦਿਨ ਐਤਵਾਰ)  ਦੋ ਦਿਨ ਵਿਸ਼ੇਸ ਮੁਹਿੰਮ ਦੇ ਹੋਣਗੇ । ਵਿਸੇਸ ਮੁਹਿੰਮ ਦੇ ਇੰਨ੍ਹਾਂ ਦੋਨਾਂ ਦਿਨਾਂ ਦੋਰਾਨ ਜਿਲ੍ਹੇ ਦੇ ਸਮੁੱਚੇ ਬੀ.ਐਲ.ਓਜ ਆਪਣੇ- ਆਪਣੇ  ਪੋਲਿੰਗ ਸ਼ਟੇਸਨਾਂ ਉੱਪਰ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਤੱਕ ਹਾਜਰ ਰਹਿਣਗੇ ਅਤੇ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਯੋਗ ਬਿਨੈਕਾਰਾਂ ਪਾਸੋਂ ਜਿੱਥੇ ਫਾਰਮ ਨੰ. 6 ਵਿੱਚ ਦਾਅਵੇ/ ਇਤਰਾਜ ਪ੍ਰਾਪਤ ਕਰਨਗੇ । ਦਾਅਵੇ/ ਇਤਰਾਜ /ਸੋਧਾਂ ਸਬੰਧੀ  ਪ੍ਰਾਪਤ ਕੀਤੇ ਜਾਣ ਵਾਲੇ ਫਾਰਮਾਂ ਉੱਪਰ ਦਫਤਰੀ  ਕਾਰਵਾਈ ਉਪਰੰਤ ਮਿਤੀ 05.01.2024  ਨੂੰ ਵੋਟਰ ਸੂਚੀਆਂ ਦੀ ਅਤਿੰਮ ਪ੍ਰਕਾਸਨਾਂ ਕੀਤੀ ਜਾਵੇਗੀ । ਅੰਤ ਵਿੱਚ ਡਿਪਟੀ ਕਮਿਸ਼ਨਰ ਜੀ ਵਲੋਂ ਆਮ ਜਨਤਾ/ਵੋਟਰਾਂ ਅਤੇ ਜਿਲ੍ਹੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ/ਸਕੱਤਰਾਂ,ਕਲੱਬਾਂ, ਵਾਰਡ  ਸੁਸਾਈਟੀਜ,ਐਨ.ਜੀ.ਓਜ਼ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਕਤ (04) ਯੋਗਤਾ ਮਿਤੀਆਂ ਅਨੁਸਾਰ ਫੋਟੋ ਸੂਚੀਆਂ ਦੀ ਸੁਧਾਈ ਦੇ ਕੰਮ ਵਿੱਚ  ਜਿਲ੍ਹਾਂ ਪ੍ਰਸਾਸ਼ਨ, ਚੋਣਕਾਰ ਰਜਿਸ਼ਟ੍ਰੇਸ਼ਨ ਅਫਸਰਾਂ, ਸਹਾਇਕ ਚੋਣਕਾਰ ਰਜਿਸ਼ਟ੍ਰੇਸ਼ਨ ਅਫਸਰਾਂ,  ਬੀ.ਐਲ.ਓਜ, ਸੁਪਰਵਾਈਜਰਾਂ, ਸਕੂਲ ਕਾਲਜਾਂ ਦੇ ਨੌਡਲ ਅਫਸਰਾਂ ਅਤੇ ਕੈਂਪਸ ਅੰਬੈਸ਼ਡਰਾਂ  ਨੂੰ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਕੋਈ ਵੀ ਬਿਨੈਕਾਰ ਵੋਟਰ ਸੂਚੀ ਵਿੱਚ ਸ਼ਾਮਲ ਹੋਣ ਤੋਂ ਵਾਝਾਂ ਨਾ ਰਹਿ ਸਕੇ ।