ਜ਼ਿਲਾ੍ਹ ਤਰਨ ਤਾਰਨ ਵਿੱਚ 6 ਡਿਸਪੈਂਸਰੀਆਂ ਨੂੰ “ਆਯੂਸ਼ ਸਿਹਤ ਤੇ ਤੰਦਰੁਸਤੀ ਕੇਂਦਰ” ਵਜੋਂ ਕੀਤਾ ਜਾਵੇਗਾ ਅੱਪਗਰੇਡ : ਡਿਪਟੀ ਕਮਿਸ਼ਨਰ

  • ਆਯੂਰਵੈਦਿਕ ਤੇ ਹੋਮੀਓਪੈਥਿਕ ਡਿਸਪੈਂਸਰੀਆਂ ਨੂੰ “ਆਯੂਸ਼ ਸਿਹਤ ਤੇ ਤੰਦਰੁਸਤੀ ਕੇਂਦਰ” ਵਜੋਂ ਅੱਪਗ੍ਰੇਡ ਕਰਨ ਲਈ ਜ਼ਿਲ੍ਹਾ ਆਯੂਸ਼ ਸੋਸਾਇਟੀ ਦੀ ਹੋਈ ਮੀਟਿੰਗ

ਤਰਨ ਤਾਰਨ, 06 ਜੁਲਾਈ : ਜ਼ਿਲਾ੍ਹ ਤਰਨ ਤਾਰਨ ਵਿੱਚ 6 ਡਿਸਪੈਂਸਰੀਆਂ ਨੂੰ ਲੱਗਭੱਗ 31 ਲੱਖ ਰੁਪਏ ਦੀ ਲਾਗਤ ਨਾਲ “ਆਯੂਸ਼ ਸਿਹਤ ਤੇ ਤੰਦਰੁਸਤੀ ਕੇਂਦਰ” ਵਜੋਂ ਅੱਪਗਰੇਡ ਕੀਤਾ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਜ਼ਿਲ੍ਹਾ ਆਯੂਸ਼ ਸੋਸਾਇਟੀ ਦੀ ਵਿਸ਼ੇਸ ਮੰਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ।ਉਹਨਾਂ ਦੱਸਿਆ ਕਿ ਇਹਨਾਂ “ਆਯੂਸ਼ ਸਿਹਤ ਤੇ ਤੰਦਰੁਸਤੀ ਕੇਂਦਰਾਂ” ਵਿੱਚ ਇੱਕ ਹਰਬਲ ਗਾਰਡਨ ਵੀ ਬਣਾਇਆ ਜਾਵੇਗਾ। ਇਸ ਮੌਕੇ ਜ਼ਿਲਾ੍ਹ ਆਯੂਰਵੈਦਿਕ ਯੂਨਾਨੀ ਅਫਸਰ ਤਰਨ ਤਾਰਨ ਡਾ. ਸਰਬਜੀਤ ਕੌਰ, ਆਯੂਰਵੈਦਿਕ ਮੈਡੀਕਲ ਅਫ਼ਸਰ ਡਾ. ਮਨਿੰਦਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਗੁਰਪ੍ਰੀਤ ਸਿੰਘ ਗਿੱਲ, ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ਸ੍ਰੀ ਬਿਕਰਮ ਸਿੰਘ ਪੁਰੇਵਾਲ ਅਤੇ ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਸ੍ਰੀ ਰਜਤ ਗੋਪਾਲ ਤੋਂ ਇਲਾਵਾ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਜ਼ਿਲਾ੍ਹ ਆਯੂਰਵੈਦਿਕ ਯੂਨਾਨੀ ਅਫਸਰ ਤਰਨ ਤਾਰਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ੍ਹ ਤਰਨ ਤਾਰਨ ਵਿੱਚ 6 ਡਿਸਪੈਂਸਰੀਆਂ (1 ਹੋਮਿੳਪੈਥਿਕ ਅਤੇ 5 ਆਯੂਰਵੈਦਿਕ ) ਨੂੰ “ਆਯੂਸ਼ ਸਿਹਤ ਤੇ ਤੰਦਰੁਸਤੀ ਕੇਂਦਰ” ਵਜੋਂ ਅੱਪਗਰੇਡ ਕੀਤਾ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਉਸਾਰੀ ਏਜੰਸੀਆਂ ਰਾਹੀਂ ਹਰੇਕ ਡਿਸਪੈਂਸਰੀ ਦੀ ਜ਼ਰੂਰਤ ਮੁਤਾਬਿਕ ਉਸਾਰੀ ਦਾ ਕੰਮ ਤਕਰੀਬਨ ਮੁਕੰਮਲ ਹੋ ਚੁੱਕਾ ਹੈ ।“ਆਯੂਸ਼ ਸਿਹਤ ਤੇ ਤੰਦਰੁਸਤੀ ਕੇਂਦਰ” ਦੇ ਫਰਨੀਚਰ ਤੇ ਉਪਕਰਨਾਂ  ਦੀ ਡੀਟੇਲ ਅਤੇ ਸਪੈਸੀਫਿਕੇਸ਼ਨ ਏੇਜੰਸੀਆਂ ਨੂੰ ਭੇਜ ਦਿੱਤੀ ਗਈ ਹੈ, ਜਿਸ ਉਪਰੰਤ ਉਹਨਾਂ ਵੱਲੋ ਇਸ ਦੀ ਖੀ੍ਰਦ ਦੀ ਪ੍ਰੀਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਜਿਲਾ੍ਹ ਆਯਰਵੈਦਿਕੂ/ਯੂਨਾਨੀ ਅਫਸਰ ਤਰਨ ਤਾਰਨ ਨੇ ਦੱਸਿਆ ਕਿ “ਆਯੂਸ਼ ਸਿਹਤ ਤੇ ਤੰਦਰੁਸਤੀ ਕੇਂਦਰ” ਸਰਲੀ ਕਲਾਂ  ਵਿਚ ਉਸਾਰੀ ਦਾ ਕੰਮ ਲੱਗਭੱਗ  ਮੁਕੰਮਲ ਹੋ ਚੁਕਾ ਹੈ, ਪਰ ਇਥੇ ਇੱਕ ਪੈਖਾਨੇ ਅਤੇ ਪਾਣੀ ਦੇ ਪ੍ਰਬੰਧ ਦੀ ਜਰੂਰਤ ਹੈ।ਇਸ ਤੋਂ ਇਲਾਵਾ “ਆਯੂਸ਼ ਸਿਹਤ ਤੇ ਤੰਦਰੁਸਤੀ ਕੇਂਦਰ” ਸ਼ੇਖ ਵਿਖੇ ਸਰਕਾਰੀ ਪਾਣੀ ਦਾ ਪ੍ਰਬੰਧ ਨਹੀਂ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਹਦਾਇਤ ਕੀਤੀ ਗਈ ਕਿ “ਆਯੂਸ਼ ਸਿਹਤ ਤੇ ਤੰਦਰੁਸਤੀ ਕੇਂਦਰ” ਸਰਲੀ ਕਲਾਂ ਵਿਖੇ ਫਰਨੀਚਰ ਦੀ ਮਿਕਦਾਰ ਆਪਣੀ ਲੋੜ ਮੁਤਾਬਿਕ ਘੱਟ ਕਰਕੇ ਉਸ ਲਈ ਜਾਰੀ ਹੋਏ ਫੰਡਾਂ ਵਿਚੋਂ ਹੀ ਪੈਖਾਨੇ ਦੀ ਉਸਾਰੀ ਕਰਵਾਈ ਜਾਵੇ ਅਤੇ “ਆਯੂਸ਼ ਸਿਹਤ ਤੇ ਤੰਦਰੁਸਤੀ ਕੇਂਦਰ” ਸ਼ੇਖ ਅਤੇ ਸਰਲੀ ਕਲਾਂ ਵਿਖੇ ਪਾਣੀ ਦੀ ਸਪਲਾਈ ਲਈ ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਲੋੜੀਂਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਹਨਾਂ ਨੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਾਰੇ “ਆਯੂਸ਼ ਸਿਹਤ ਤੇ ਤੰਦਰੁਸਤੀ ਕੇਂਦਰ” ਵਿੱਚ ਹਰਬਲ ਗਾਰਡਨ ਦਾ ਕੰਮ ਜਲਦ ਤੋਂ ਜਲਦ ਮੁਕੰਮਲ ਕਰਵਾਉਣ ਅਤੇ ਫਰਨੀਚਰ ਤੇ ਉਪਕਰਨਾਂ  ਦੀ ਖੀ੍ਰਦ ਵੀ ਜਲਦ ਤੋਂ ਜਲਦ ਕਰਨ ਦੀਆਂ ਹਦਾਇਤਾਂ ਦਿੱਤੀਆ ਗਈਆਂ ।