ਗ੍ਰੇਜੂਏਸ਼ਨ ਲੜਕੀਆਂ ਲਈ 6 ਦਿਨਾਂ ਫਰੀ ਟ੍ਰੇਨਿੰਗ ਕੈਂਪ 17 ਅਕਤੂਬਰ 2023 ਸ਼ੁਰੂ

ਅੰਮ੍ਰਿਤਸਰ 16 ਅਕਤੂਬਰ : ਪੰਜਾਬ ਸਰਕਾਰ ਦੇ ਘਰ - ਘਰ ਰੋਜ਼ਗਾਰ ਅਤੇ ਕਾਰੋਬਾਰ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਸਵੈ—ਰੋਜ਼ਗਾਰ ਦੇ ਕਾਬਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ  ਵਧੀਕ ਡਿਪਟੀ ਕਮਿਸ਼ਨਰ(ਜ) ਕਮ—ਮੁੱਖ ਕਾਰਜਕਾਰੀ ਅਫਸਰ ਹਰਪ੍ਰੀਤ ਸਿੰਘ ਨੇ ਕੀਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਨੀਲਮ ਮਹੇ, ਡਿਪਟੀ ਡਾਇਰੈਕਟਰ,ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਨੇ ਦੱਸਿਆ ਨੋਜਵਾਨਾਂ ਨੂੰ ਨੌਕਰੀ ਦੇ ਕਾਬਲ ਬਨਾਉਣ ਲਈ ਉਨਾਂ ਦੀ ਸਕਿੱਲ ਨੂੰ ਹੋਰ ਨਿਖਾਰਨ ਲਈ ਇਸ ਦਫਤਰ ਵੱਲੋ ਨਾਂਦੀ ਫਾਊਡੇਸ਼ਨ, ਮਹਿੰਦਰਾ ਗਰੁੱਪ ਦੇ ਸਹਿਯੋਗ ਨਾਲ ਮਾਡਲ ਕਰੀਅਰ ਸੈਂਟਰ , ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਗ੍ਰੇਜੂਏਸ਼ਨ ਆਖਰੀਲੇ ਸਾਲ ਦੀਆਂ ਲੜਕੀਆਂ ਲਈ 6 ਦਿਨਾਂ ਫਰੀ ਟ੍ਰੇਨਿੰਗ ਕੈਂਪ ਮਿਤੀ 17 ਅਕਤੂਬਰ 2023 ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿਚ ਵੱਖੋ—ਵੱਖਰੇ ਤਰ੍ਹਾਂ ਦੇ ਪ੍ਰੋਫੈਸ਼ਨਲ ਸਕਿੱਲ ਜਿਵੇ ਕਿ ਕਮਿਊਨੀਕੇਸ਼ਨ , ਲਾਈਫ ਸਕਿੱਲ, ਇੰਟਰਵਿਊ ਸਕਿੱਲ ਆਦਿ ਬਾਰੇ ਸਿਖਲਾਈ ਦਿਤੀ ਜਾਵੇਗੀ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ 6 ਦਿਨਾਂ ਟ੍ਰੇਨਿੰਗ ਪ੍ਰੋਗਰਾਮ ਵਿੱਚ ਬਾਈਓਡਾਟਾ, ਗਰੁੱਪ ਡਿਸਕਸ਼ਨ, ਪਰਸਨੈਲਿਟੀ ਡਿਵੈਲਪਮੈਂਟ ਆਦੀ ਬਾਰੇ ਜਾਣਕਾਰੀ ਮਿਸ ਭਾਰਤੀ ਚੱਢਾ ਨਂਾਦੀ ਫਾਊਡੇਸ਼ਨ ਵੱਲੋ ਦਿੱਤੀ ਜਾਵੇਗੀ।ਇਸ ਮੌਕੇ ਉਨ੍ਹਾਂ ਨਾਲ ਸ੍ਰੀ ਨਰੇਸ਼ ਕੁਮਾਰ, ਰੋਜ਼ਗਾਰ, ਅਧਿਕਾਰੀ ਡਿਪਟੀ ਸੀ. ਈ.ਓ. ਸ੍ਰੀ ਤੀਰਥਪਾਲ ਸਿੰਘ, ਮਿਸ ਭਾਰਤੀ ਚੱਢਾ,ਸ੍ਰੀ ਗੌਰਵ ਕੁਮਾਰ, ਸ੍ਰੀ ਅਮਿਤ ਚੋਪੜਾ ਅਤੇ ਸ੍ਰੀ ਅਜੇ ਕੁਮਾਰ ਹਾਜ਼ਰ ਸਨ।