ਖੇਤੀਬਾੜੀ ਅਧਿਕਾਰੀਆਂ ਵਲੋਂ ਵਰਤੀ ਚੌਕਸੀ ਅਤੇ ਸਮੇੰ ਸਿਰ ਬੁਝਾਈ ਅੱਗ ਕਾਰਨ 57 ਏਕੜ ਬਾਸਮਤੀ ਸੜਨੋ ਬਚੀ : ਡਾ. ਅਮਰੀਕ ਸਿੰਘ 

  • ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਚਲਾਈ ਮੁਹਿੰਮ ਤਹਿਤ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ

ਬਟਾਲਾ, 25  ਅਕਤੂਬਰ : ਡਾ ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਟੀਚੇ ਅਨੁਸਾਰ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਖੇਤੀਬਾੜੀ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ / ਕਰਮਚਾਰੀਆਂ ਵਲੋਂ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਪ੍ਰੇਰਿਤ ਕੀਤਾ ਜਾ ਰਿਹਾ ਹੈ, ਇਸੇ ਲੜ੍ਹੀ ਤਹਿਤ ਬਲਾਕ ਖੇਤੀਬਾੜੀ ਅਫ਼ਸਰ ਡਾ. ਬਲਜਿੰਦਰ  ਸਿੰਘ ਭੁੱਲਰ ਅਤੇ ਕਲੱਸਟਰ ਇੰਚਾਰਜ ਸਤਿੰਦਰ  ਸਿੰਘ ਅਤੇ ਨੋਡਲ ਅਫ਼ਸਰ ਸੁੱਖਵਿੰਦਰ ਸਿੰਘ ਵਲੋਂ ਦੇੜ ਫੱਤੂਪੁਰ, ਰਸੀਣਕੇ ਤਲਾ, ਦਬੁਰਜੀ ਆਦਿ ਵਿੱਚ  ਦੇਖਿਆ ਕਿ ਕੁਝ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਸੀ ਤਾਂ ਮੌਕੇ ਤੇ ਡਾ. ਅਮਰੀਕ ਸਿੰਘ ਜ਼ਿਲ੍ਹਾ ਸਿਖਲਾਈ ਅਫ਼ਸਰ, ਡਾ. ਦਿਲਰਾਜ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਵੀ ਪਹੁੰਚ ਗਏ , ਇਸ ਮੌਕੇ ਸਮੂਹ ਖੇਤੀਬਾੜੀ ਅਧਿਕਾਰੀਆਂ ਵਲੋਂ ਅੱਗ ਬੁਝਾਉ  ਮਹਿਕਮੇ ਦੀ ਮਦਦ ਨਾਲ ਅੱਗ ਤੇ ਕਾਬੂ ਪਾ ਲਿਆ ਅਤੇ ਨਜ਼ਦੀਕ ਹੀ ਪੱਕ ਕੇ ਤਿਆਰ ਤਕਰੀਬਨ 57 ਏਕੜ ਬਾਸਮਤੀ ਅਤੇ ਝੋਨੇ ਦੀ ਫਸਲ ਨੂੰ ਅੱਗ ਲੱਗਣ ਤੋਂ ਬਚਾਅ ਲਿਆ, ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਕਈ ਤਰਾਂ ਦੇ ਹਾਦਸੇ ਵਾਪਰ ਜਾਣਦੇ ਹਨ ਅਤੇ ਕਈ ਮਨੁੱਖੀ ਜਾਨਾਂ ਦਾ ਨੁਕਸਾਨ ਵੀ ਹੋ ਜਾਂਦਾ ਹੈ l ਉਨ੍ਹਾਂ ਦਸਿਆ ਕਿ ਪਰਾਲੀ ਨੂੰ ਲੱਗੀ ਅੱਗ ਕਾਰਨ ਫਸਲਾਂ ਦੇ ਨੁਕਸਾਨ ਦੇ ਨਾਲ ਨਾਲ ਵਾਤਾਵਰਣ ਵੀ ਪ੍ਰਦੂਸ਼ਣ ਹੁੰਦਾ ਹੈ ਅਤੇ ਧੁੱਏਂ ਕਾਰਨ ਪੈਦਾ ਹੋਈਆਂ ਗੈਸਾਂ ਜਿਵੇੰ ਕਾਰਬਨ ਡਾਈਅਕਸਾਈਡ, ਮੇਥੇਨ, ਕਾਰਬਨ ਮੋਨੋਅਕਸਈਡ ਆਦਿ ਮਨੁੱਖੀ ਸਿਹਤ ਲਈ ਖਤਰਨਾਕ ਹੁੰਦੀਆਂ ਹਨ। ਉਨ੍ਹਾਂ ਕਿਹਾਂ ਕਿ ਕਿਸਾਨ ਵਲੋਂ ਲਗਾਈ ਕਾਰਨ ਪੱਕ ਕੇ ਤਿਆਰ ਖੜ੍ਹੀ ਬਾਸਮਤੀ ਦੀ ਫਸਲ ਦਾ ਨੁਕਸਾਨ ਹੋ ਸਕਦਾ ਸੀ ਜ਼ੇਕਰ ਸਮੇੰ ਸਿਰ ਅੱਗ ਤੇ ਕਾਬੂ ਨਾ ਪਾਇਆ ਜਾਂਦਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਬੱਤ ਦੇ ਭਲੇ ਲਈ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ l ਡਾ. ਬਲਜਿੰਦਰ  ਸਿੰਘ ਨੇ ਕਿਹਾ ਕਿ ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਵਿੱਚ ਸਮਾਂ ਘੱਟ ਹੋਣ ਕਾਰਨ ਮਲਚਿੰਗ  /ਸਰਫ਼ਸ ਸੀਡਿੰਗ ਤਕਨੀਕ ਕਾਰਗਰ ਸਾਬਤ ਹੋ ਸਕਦੀ ਹੈ l ਉਨ੍ਹਾਂ ਕਿਹਾ ਕਿ ਇਸ ਤਕਨੀਕ ਵਿੱਚ ਝੋਨੇ/ਬਾਸਮਤੀ ਦੀ ਕਟਾਈ ਉਪਰੰਤ ਖੇਤ ਨੂੰ ਵਾਹੁਣ ਤੋਂ ਬਗੈਰ ਖੜੇ ਫਸਲ ਦੇ ਕਰਚਿਆਂ ਵਿੱਚ ਬੀਜ ਅਤੇ ਡਾਇਆ ਖਾਦ ਦਾ ਛੱਟਾ ਦੇ ਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।ਉਨ੍ਹਾਂ ਕਿਹਾਂ ਕਿ  ਕੰਬਾਈਨ ਨਾਲ ਕਟਾਈ ਉਪਰੰਤ ਬਚੇ ਫੂਸ ਦੇ ਪ੍ਰਬੰਧਣ ਲਈ  ਕਟਰ ਕਮ ਸਪਰੇਡਰ ਨੂੰ ਲਿਫਟ ਨਾਲ ਉੱਪਰ ਚੁੱਕ ਕੇ ਚਲਾਉਣ ਨਾਲ ਫੂਸ ਨੂੰ ਖਿਲਾਰਿਆ ਜਾ ਸਕਦਾ ਹੈ ਅਤੇ ਸੁਪਰ ਸੀਡਰ ਜਾਂ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ l