ਪਿੰਡ ਸਰਵਾਲੀ ਵਿਖੇ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਹਵਲਦਾਰ ਕਾਲਾ ਸਿੰਘ, 45 ਰੈਟਰੇ ਸਿੱਖਸ(ਹੁਣ 3 ਸਿੱਖ) ਦਾ 105ਵਾਂ ਸ਼ਹੀਦੀ ਦਿਵਸ ਮਨਾਇਆ

  • ਪਹਿਲੇ ਵਿਸ਼ਵ ਯੁੱਧ ਦੇ ਸਮੂਹ ਸ਼ਹੀਦਾਂ ਨੂੰ ਕੀਤਾ ਯਾਦ

ਬਟਾਲਾ, 13 ਨਵੰਬਰ : 105ਵੇਂ ਵਿਸ਼ਵ ਜੰਗਬੰਦੀ ਦਿਵਸ ਸਬੰਧੀ ਪੁਸ਼ਪਾਂਜਲੀ ਭੇਟਾ ਅਤੇ ਸ਼ਰਧਾਂਜਲੀ ਸਮਾਰੋਹ ਪਿੰਡ ਸਰਵਾਲੀ ਨੇੜੇ ਬਟਾਲਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਮੇਜਰ ਜਨਰਲ ਬਲਵਿੰਦਰ ਸਿੰਘ ਛੀਨਾ, ਵੀ ਐਸ ਐਮ (ਰਿਟਾ.), ਡਾਇਰੈਕਟਰ, ਐਨ ਡੀ ਏ ਵਿੰਗ, ਨਿਸ਼ਾਨ ਏ ਸਿੱਖੀ, ਕਾਰ ਸੇਵਾ ਖਡੂਰ ਸਾਹਿਬ ਪਹੁੰਚੇ। ਮੁੱਖ ਮਹਿਮਾਨ ਮੇਜਰ ਜਨਰਲ ਬਲਵਿੰਦਰ ਸਿੰਘ ਛੀਨਾ ਨੇ ਆਪਣੇ ਸੰਬੋਧਨ ਵਿੱਚ ਪਹਿਲੀ ਸੰਸਾਰ ਜੰਗ ਦੇ ਸ਼ਹੀਦ ਹਵਲਦਾਰ ਕਾਲਾ ਸਿੰਘ ਅਤੇ  ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ| ਉਹਨਾਂ ਕਿਹਾ ਕਿ ਸ਼ਹੀਦ ਕੌਮ ਦਾ ਅਣਮੁੱਲਾ ਸਰਮਾਇਆ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਉਹਨਾਂ ਦੀਆਂ ਯਾਦਗਾਰਾਂ ਦੀ ਸੰਭਾਲ ਸਾਡਾ ਸਭ ਦਾ ਮੁੱਢਲਾ ਫਰਜ਼ ਹੈ ਅਤੇ ਨਾਲ ਹੀ ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਭਾਰਤੀ ਫ਼ੌਜ ਵਿੱਚ ਭਰਤੀ ਹੋਣ ਲਈ ਉਪਲਬਧ ਮੌਕਿਆਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਕਿਹਾ ਅਤੇ ਇਸ ਕਾਰਜ ਲਈ ਪਦਮਸ਼੍ਰੀ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਦੀ ਯੋਗ ਅਗਵਾਈ ਹੇਠ ਨਿਸ਼ਾਨ ਏ ਸਿੱਖੀ ਸੰਸਥਾ ਵੱਲੋਂ ਪਾਏ ਜਾ ਰਹੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ| ਇਸ ਮੌਕੇ ਮੁੱਖ ਮਹਿਮਾਨ ਜੀ ਦੇ ਨਾਲ  ਸ ਕਰਨੈਲ ਸਿੰਘ, ਆਈ ਆਰ ਐਸ, ਸਾਬਕਾ ਡਾਇਰੈਕਟਰ ਜਨਰਲ ,ਪਹਿਲੀ ਸੰਸਾਰ ਜੰਗ ਵੇਲੇ ਰਿਸਾਲਦਾਰ ਮੇਜਰ ਜਗਤ ਸਿੰਘ (ਲੇਟ), 12ਵਾਂ ਰਸਾਲਾ ਦੇ ਪਿੰਡੀਆਂ (ਖਡੂਰ ਸਾਹਿਬ) ਤੋਂ ਸਾਬਕਾ ਚੇਅਰਮੈਨ ਸਰਦਾਰ ਕਸ਼ਮੀਰ ਸਿੰਘ ਖਹਿਰਾ ਅਤੇ ਪਰਿਵਾਰ ਦੇ ਮੈਂਬਰ‌, ਜ਼ਿਲਾ ਲੋਕ ਸੰਪਰਕ ਅਫਸਰ ਹਰਜਿੰਦਰ ਸਿੰਘ ਕਲਸੀ, ਪਿ੍ੰਸੀਪਲ ਅਨਿਲ ਸ਼ਰਮਾ, ਸਾਬਕਾ ਪ੍ਰਿੰਸੀਪਲ ਸ਼੍ਰੀਮਤੀ ਇੱਕਵਿੰਦਰ ਕੌਰ, ਸਾਬਕਾ ਪ੍ਰਿੰਸੀਪਲ ਸ੍ਰੀਮਤੀ ਕਮਲੇਸ਼ ਕੌਰ, ਬਲਜੀਤ ਸਿੰਘ (ਰਾਜਨ ਪੈਕਰਸ), ਪ੍ਰਫੈਸਰ ਹਰਪ੍ਰੀਤ ਸਿੰਘ ਚਾਹਲ, ਲੈਕਚਰਾਰ ਰਣਜੋਧ ਸਿੰਘ, ਪਰਵੀਨ ਸਿੰਘ, ਗੁਰਮੀਤ ਸਿੰਘ ਨਾਗੀ, ਰਣਬੀਰ ਪਾਲ ਸਿੰਘ, ਚਰਨਪ੍ਰੀਤ ਸਿੰਘ, ਨਵਜੋਤ ਸਿੰਘ ਰੰਧਾਵਾ, ਸ੍ਰੀ ਹਰੀਕ੍ਰਿਸਨ, ਅਸ਼ੋਕ ਕੁਮਾਰ, ਸ੍ਰੀਮਤੀ ਜਗਮੀਤ ਚੀਮਾ, ਇੰਦਰਜੀਤ ਕੌਰ, ਪਰਮਜੀਤ ਕੌਰ, ਜਗਦੀਸ਼ ਕੌਰ,  ਸ. ਆਸਾ ਸਿੰਘ, ਸਿੱਖ ਰੈਜੀਮੈਂਟ ਦੇ ਸਾਬਕਾ ਫੌਜੀ ਜਵਾਨ, ਸੂਬੇਦਾਰ ਹਰਪਾਲ ਸਿੰਘ, ਸੂਬੇਦਾਰ ਕੁਲਵੰਤ ਸਿੰਘ, ਯੰਗ ਇਨੋਵੇਟਿਵ ਫਾਰਮਰਜ ਗਰੁੱਪ ਤੋਂ ਸਰਦਾਰ ਗੁਰਬਿੰਦਰ ਸਿੰਘ ਬਾਜਵਾ, ਗੁਰਦਿਆਲ ਸਿੰਘ ਸੱਲੋਪੁਰ, ਪਲਵਿੰਦਰ ਸਿੰਘ ਸਹਾਰੀl