ਬਰਫੀਲੇ ਤੂਫ਼ਾਨਾਂ ਦੀ ਮਾਰ ਚੱਲਣ ਵਾਲਾ ਕੈਨੇਡਾ ਅੱਜ ਅਤਿ ਦੀ ਗਰਮੀ ਦਾ ਸਾਹਮਣਾ ਕਰ ਰਿਹਾ ਹੈ ਜਿੱਥੇ ਪਾਰਾ 49 ਡਿੱਗਰੀ ਤੱਕ ਪਹੁੰਚ ਗਿਆ ਤੇ ਗਰਮੀ ਨਾਲ 100+ ਮੌਤਾਂ ਹੋ ਚੁਕੀਆਂ | ਖਾਸ ਕਰ ਬ੍ਰਿਟਿਸ਼ ਕੋਲੰਬੀਆ ਜਿੱਥੇ ਬਹੁਤੇ ਲੋਕਾਂ ਦੇ ਘਰਾਂ ਵਿੱਚ AC ਤਾਂ ਛੱਡੋ ਪੱਖੇ ਨਹੀਂ ਉੱਥੇ ਲੋਕ ਅੱਜ ਕੱਲ ਦਿਨ ਵੇਲੇ ਜਾਂ ਤਾਂ ਝੀਲਾ ਕੰਡੇ, ਪਾਰਕਾ ਵਿੱਚ ਜਾਂ ਫੁਹਾਰਿਆ ਦੇ ਨਾਲ ਕੱਟ ਰਹੇ ਹਨ | 10 ਡਾਲਰ ਵਿੱਚ ਵਿਕਣ ਵਾਲਾ ਟੇਬਲ ਪੱਖਾ 300 ਡਾਲਰ ਵਿੱਚ ਵੀ ਨਹੀਂ ਮਿਲ ਰਿਹਾ | ਸਰਕਾਰ ਨੇ ਵਾਰਨਿੰਗ ਜ਼ਾਰੀ....
ਅੰਤਰ-ਰਾਸ਼ਟਰੀ

ਵਿਸ਼ਵ-ਵਿਆਪੀ ਐਂਟੀਵਾਇਰਸ ਗੁਰੂ ਜੌਨ ਮੈਕਫੀ ਨੇ ਸਪੈਨਿਸ਼ ਦੀ ਜੇਲ੍ਹ ਵਿਚ ਖ਼ੁਦਕੁਸ਼ੀ ਕਰ ਲਈ ਹੈ | 75 ਸਾਲਾ ਜੌਨ ਨੇ ਇਹ ਕਦਮ ਸਪੇਨ ਤੋਂ ਉਨ੍ਹਾਂ ਨੂੰ ਅਮਰੀਕਾ ਹਵਾਲਗੀ ਕਰਨ ਦੇ ਮਾਮਲੇ ਵਿਚ ਫੈਸਲਾ ਆਉਣ ਤੋਂ ਬਾਅਦ ਚੁੱਕਿਆ। ਉਸ ਦੇ ਵਕੀਲ ਨੇ ਬੁੱਧਵਾਰ ਨੂੰ ਹੀ ਇਸ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ ਸੀ। ਟੈਕਸ ਚੋਰੀ ਦੇ ਮਾਮਲਿਆਂ ਦੇ ਸੰਬੰਧ ਵਿਚ ਉਨ੍ਹਾਂ ਨੂੰ ਅਮਰੀਕਾ ਦੇ ਹਵਾਲੇ ਕੀਤਾ ਜਾਣਾ ਸੀ |

ਰਾਇਲ ਕੈਨੇਡੀਅਨ ਮਾਊਾਟਿਡ ਪੁਲਿਸ ਦੇ ਸੀਨੀਅਰ ਪੰਜਾਬੀ ਅਧਿਕਾਰੀ ਬਲ ਹੰਸਰਾ ਨੂੰ ਸਰੀ ਆਰ.ਸੀ.ਐੱਮ.ਪੀ. ਦਾ ਇੰਸਪੈਕਟਰ ਨਿਯੁਕਤ ਕੀਤਾ ਗਿਆ ਹੈ | ਬਲ ਹੰਸਰਾ 2004 ਵਿਚ ਪੁਲਿਸ ਵਿਚ ਭਰਤੀ ਹੋਏ ਸਨ ਤੇ ਉਹ ਸੀਰੀਅਸ ਕ੍ਰਾਇਮ ਯੂਨਿਟ ਅਤੇ ਬਿ੍ਟਿਸ਼ ਕੋਲੰਬੀਆ ਦੀ ਪੁਲਿਸ ਜਾਂਚ ਏਜੰਸੀ ਇੰਟਾਗਰੇਟਿਡ ਹੋਮੋਸਾਈਡ ਇਨਵੈਸਟੀਗੇਸ਼ਨ ਟੀਮ ਨਾਲ ਜਾਂਚ ਅਧਿਕਾਰੀ ਵਜੋਂ 10 ਸਾਲ ਸੇਵਾਵਾਂ ਨਿਭਾਅ ਚੁੱਕੇ ਹਨ |

ਜਲੰਧਰ ਸ਼ਹਿਰ ਦੇ ਲਾਗੇ ਪਿੰਡ ਲਿੱਧੜਾਂ ਦੇ ਨੰਬਰਦਾਰ ਬਹਾਦਰ ਸਿੰਘ ਲਿੱਧੜ ਦਾ ਪੋਤਰੇ ਅਤੇ ਦਿਲਬਾਗ ਸਿੰਘ ਲਿੱਧੜ ਦਾ ਪੁੱਤਰ ਅਰਸ਼ਦੀਪ ਸਿੰਘ ਲਿੱਧੜ ਅਮਰੀਕਾ ਦੇ 'ਸਪੇਸ ਫੋਰਸ ਵਿਭਾਗ' 'ਚ ਵੱਡੀ ਜ਼ਿੰਮੇਵਾਰੀ ਨਿਭਾਉਣ ਲਈ ਚੁਣਿਆ ਗਿਆ ਹੈ | ਦੱਸਣਯੋਗ ਹੈ ਕਿ ਇਸ ਵਿਭਾਗ ਦੀ ਜ਼ਿੰਮੇਵਾਰੀ ਪੁਲਾੜ 'ਚ ਉਪਗ੍ਰਹਿਆਂ ਤੇ ਉਪਕਰਨਾਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਕੰਮ ਕਰਨ ਦੇ ਯੋਗ ਬਣਾਈ ਰੱਖਣ ਅਤੇ ਨਵੀਆਂ ਖੋਜਾਂ ਲਈ ਰਸਤੇ ਤਿਆਰ ਕਰਨਾ ਹੁੰਦਾ ਹੈ | ਅਰਸ਼ਦੀਪ ਦੇ ਪਿਤਾ ਦਿਲਬਾਗ ਸਿੰਘ ਲਿੱਧੜ ਤੇ ਮਾਤਾ....

ਅੱਜ ਪੰਜਾਬੀ ਆਪਣੇ ਵਤਨੋਂ ਦੂਰ ਸੱਤ ਸਮੁੰਦਰੋਂ ਪਾਰ ਹਰ ਦੇਸ਼ ਵਿੱਚ ਆਪਣੀਆਂ ਬੁਲੰਦੀਆਂ ਦੇ ਝੰਡੇ ਝੁਲਾਉਂਦੇ ਹੋਏ ਪੰਜਾਬੀ ਭਾਈਚਾਰੇ ਦਾ ਦੁਨੀਆਂ ਵਿੱਚ ਨਾਮ ਰੌਸ਼ਨ ਕਰ ਰਹੇ ਹਨ । ਅਜਿਹਾ ਹੀ ਅਮਰੀਕਾ ਦੀ ਯੂ ਐੱਸ ਆਰਮੀ ਦੀ ਮਿਲਟਰੀ ਅਕੈਡਮੀ ਵਿੱਚ ਮੇਜਰ ਸਿਮਰਤਪਾਲ ਸਿੰਘ ਨੇ ‘ਮਿਲਟਰੀ ਅਕੈਡਮੀ ਟੀਚਰ’ ਬਣਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ । ਪੂਰੇ ਵਿਸ਼ਵ ਵਿੱਚ ਇਸ ਮੇਜਰ ਸਿਮਰਤਪਾਲ ਦੀ ਇਸ ਮਾਣਮੱਤੀ ਪ੍ਰਾਪਤੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ ।

ਜਿੱਥੇ ਕੋਵਿਡ-19 ਅੱਜ ਵਿਸ਼ਵ ਵਿੱਚ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ , ਉੱਥੇ ਕਨੇਡਾ ਵਿੱਚ ਇੱਕ ਹੋਰ ਨਵੀਂ ਬੀਮਾਰੀ ਦੇ ਕਨੇਡਾ ਵਿੱਚ ਤਕਰੀਬਨ 40 ਮਾਮਲੇ ਦੇਖਣ ਵਿੱਚ ਆਏ ਹਨ । ਇਸ ਬੀਮਾਰੀ ਪ੍ਰਤੀ ਕਨੇਡਾ ਵਾਸੀਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ । ਇਸ ਬਿਮਾਰੀ ਦੇ ਲੱਛਣ ਬਰੇਨ ਡਿਸਆਰਡਰ ਕਰੂਜ਼ ਫੇਲ੍ਹਡ ਜੇਕਬ ਨਾਲ ਕਾਫੀ ਹੱਦ ਤੱਕ ਮੇਲ ਖਾਂਦੇ ਹਨ । ਇਸ ਨਵੀਂ ਬਿਮਾਰੀ ਨੂੰ ਬੋਵਾਇਨ ਸਪਾਜੀਫਾਰਮ ਇਨਸੇਫੇਲੋਪੈਥੀ ਦਾ ਨਾਮ ਦਿੱਤਾ ਗਿਆ ਹੈ । ਇਸ ਬਿਮਾਰੀ ਦੇ ਲੱਛਣ ਗਾਵਾਂ ਵਿੱਚ....

ਕਰੋਨਾ ਮਹਾਂਮਾਰੀ ਨਾਲ ਪੂਰੇ ਵਿਸ਼ਵ ਵਿੱਚ ਆਰਥਿਕ ਮੰਦਹਾਲੀ ਆ ਚੁੱਕੀ ਹੈ । ਇਸ ਸਮੇਂ ਦੁਨੀਆਂ ਦੇ ਦੇਸ਼ ਆਰਥਿਕ ਮੰਦੀ ਵਿੱਚ ਗੁਜ਼ਰ ਹੀ ਰਹੇ ਹਨ, ਸਗੋਂ ਅਮਰੀਕਾ-ਕਨੇਡਾ ਜਿਹੇ ਸ਼ਕਤੀਸ਼ਾਲੀ ਦੇਸ਼ ਵੀ ਪੂਰੀ ਮੰਦੀ ਦੀ ਗ੍ਰਿਫਤ ਵਿੱਚ ਫਸੇ ਹੋਏ ਹਨ । ਇਹਨਾਂ ਮੁਲਕਾਂ ਨੂੰ ਕਾਮੇ ਨਾ ਮਿਲਣ ਕਾਰਨ ਕਾਰੋਬਾਰ ਠੱਕ ਹੋਣ ਕਿਨਾਰੇ ਪੁੱਜ ਚੁੱਕੇ ਹਨ । ਪਰ ਕਨੇਡਾ ਸਰਕਾਰ ਨੇ ਇਸ ਸੰਕਟ ਵਿੱਚੋਂ ਨਿਕਲਣ ਲਈ ਬੀਤੇ ਦਿਨੀਂ ਇੱਕ ਇਤਿਹਾਸਕ ਫੈਸਲਾ ਲਿਆ ਹੈ, ਜਿਸ ਕਾਰਨ ਟਰੂਡੋ ਸਰਕਾਰ ਦੀਆਂ ਸਭ ਪਾਸਿਓਂ ਸਲਾਹੁਤਾਂ ਹੋ....