ਜਲੰਧਰ: 23 ਅਪ੍ਰੈਲ : ਅੱਜ ਮਹਾ ਸੰਪਰਕ ਅਭਿਆਨ ਤਹਿਤ ਭਾਜਪਾ ਦੇ ਡੋਰ ਟੂ ਡੋਰ ਚੋਣ ਪ੍ਰਚਾਰ ਨੂੰ ਲੈ ਕੇ ਹਲਕੇ ਦੇ ਲੋਕਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ ਅਤੇ ਵੋਟਰ ਭਾਜਪਾ ਨੂੰ ਭਰਵਾਂ ਹੁੰਗਾਰਾ ਵੀ ਦੇ ਰਹੇ ਹਨ। ਇਹਨਾ ਗੱਲਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਰਾਜੇਸ਼ ਬਾਘਾ ਨੇ ਪਿੰਡ ਬੋਲੀਨਾਂ ਦੋਆਬਾ ਵਿਖੇ ਡੋਰ ਟੂ ਡੋਰ ਚੋਣ ਪ੍ਰਚਾਰ ਦੌਰਾਨ ਕੀਤਾ। ਰਾਜੇਸ਼ ਬਾਘਾ ਨੇ ਕਿਹਾ ਕਿ ਉਹਨਾਂ ਲੋਕਾਂ ਨੂੰ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕਰ ਦਿੱਤਾ ਹੈ ਕਿ ਹੁਣ ਦੇਸ਼ ਦੇ ਸਾਰੇ ਇਮਤਿਹਾਨ ਪੰਜਾਬੀ ਭਾਸ਼ਾ ਵਿੱਚ ਵੀ ਦਿੱਤੇ ਜਾ ਸਕਣਗੇ ਤੇ ਹਿਮਾਚਲ ਦੀ ਕਾਂਗਰਸ ਸਰਕਾਰ ਵੱਲੋਂ ਪਣ ਬਿਜਲੀ ਪ੍ਰੋਜੈਕਟਾਂ ਤੇ ਲਗਾਇਆ ਗਿਆ ਸੈੱਸ ਕੇਂਦਰ ਸਰਕਾਰ ਨੇ ਰੱਦ ਕਰ ਦਿੱਤਾ ਹੈ, ਇਸ ਲਈ ਵੀ ਅਸੀਂ ਮੋਦੀ ਸਰਕਾਰ ਦੇ ਧੰਨਵਾਦੀ ਹਾਂ। ਰਾਜੇਸ਼ ਬਾਘਾ ਨੇ ਕਿਹਾ ਕਿ ਜਲੰਧਰ ਉਪ ਚੋਣ ਵਿੱਚ ਭਾਜਪਾ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ ਅਤੇ ਅਸੀ ਹਲਕੇ ਦੇ ਵੋਟਰਾਂ ਨਾਲ ਵਾਅਦਾ ਕਰਦੇ ਹਾਂ ਕਿ ਜਲੰਧਰ ਲੋਕ ਸਭਾ ਹਲਕੇ ਦੀ ਕਾਇਆ ਕਲਪ ਕਰ ਦੇਵਾਂਗੇ। ਇਸ ਮੋਕੇ ਤੇ ਜੋਗੀ ਤੱਲ੍ਹਣ ਸਰਕਲ ਪ੍ਰਧਾਨ, ਜਿਲ੍ਹਾ ਜਰਨਲ ਸਕੱਤਰ ਸੰਦੀਪ ਵਰਮਾ, ਸੁਭਾਸ਼ ਬਾਠ, ਨਰਿੰਦਰ ਸਿੰਘ ਢਿੱਲੋਂ, ਦਿਲਸ਼ੇਰ ਸ਼ੇਰਾ, ਸੁੱਖਵਿੰਦਰ ਸਿੰਘ ਚੀਮਾ, ਗੁਰਜੀਤ ਬਾਘਾ, ਜਸਵਿੰਦਰ ਮਿੰਟੂ, ਪਾਲਾ ਸਿੰਘ ਆਦਿ ਵੀ ਹਾਜ਼ਰ ਸਨ।