ਜਲੰਧਰ, 4 ਮਈ : ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਗੁਰੁਦਆਰਾ ਦੁੱਖ ਨਿਵਾਰਨ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦੁਰ ਨਗਰ ਵਿੱਖੇ ਸਰਬਜੀਤ ਸਿੰਘ ਮੱਕੜ ਦੇ ਨਾਲ ਨਤਮਸਤਕ ਹੋਣ ਲਈ ਪੁੱਜੇ ਅਤੇ ਉਹਨਾਂ ਗੁਰੂ ਦੇ ਚਰਨਾਂ ਚ ਨਤਮਸਤਕ ਹੋ ਕੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਹਰਦੀਪ ਸਿੰਘ ਪੁਰੀ ਦਾ ਵੱਖ-ਵੱਖ ਸਿੰਘ ਸਭਾਵਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਗੁਰਦੁਆਰਾ ਨੌਵੀਂ ਪਾਤਸ਼ਾਹੀ ਦੇ ਪ੍ਰਧਾਨ ਜਗਜੀਤ ਸਿੰਘ ਗਾਬਾ ਨੇ ਕਿਹਾ ਕਿ ਸਿੱਖ ਸੰਗਤਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਦੀ ਮੰਗ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘੇ ਖੋਲ ਕੇ ਸਿੱਖ ਕੌਮ ਦਾ ਮਾਨ ਵਧਾਇਆ ਹੈ। ਸਰਬਜੀਤ ਸਿੰਘ ਮੱਕੜ ਨੇ ਆਪਣੇ ਸੰਬਧਨ ਵਿੱਚ ਕਿਹਾ ਕਿ ਕੇਂਦਰ ਸਰਕਾਰ ਵਲੋਂ ਸ਼੍ਰੀ ਹਰਮਿੰਦਰ ਸਾਹਿਬ ਦੇ ਲੰਗਰ ਨੂੰ ਟੈਕਸ ਮੁਕਤ ਕਰਕੇ ਇੱਕ ਵੱਡੀ ਰਾਹਤ ਦਿੱਤੀ ਗਈ ਹੈ। ਇਸ ਮੌਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਤੇ ਸਰਬਜੀਤ ਸਿੰਘ ਮੱਕੜ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਵੱਖ ਵੱਖ ਸਾਰੀਆਂ ਹੀ ਗੁਰੁਦਆਰਾ ਸਿੰਘ ਸਭਾਵਾਂ ਵੱਲੋ ਹਰਦੀਪ ਪੁਰੀ ਰਾਹੀਂ ਪ੍ਰਧਾਨਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੁਰੂਦਵਾਰਾ ਗੁਰੂ ਨਾਨਕ ਮਿਸ਼ਨ ਚੌਕ ਗੁਰਬਖਸ਼ ਸਿੰਘ, ਦਵਿੰਦਰ ਸਿੰਘ ਅਮਰ ਕੋਚ, ਗੁਰਬਚਨ ਸਿੰਘ, ਦਲਜੀਤ ਸਿੰਘ ਪ੍ਰਧਾਨ ਗੁਰੂਦਵਾਰਾ ਬਾਜ਼ਾਰ ਸ਼ੇਖਾ, ਗੁਰਮੀਤ ਸਿੰਘ ਬਿੱਟੂ ਪ੍ਰਧਾਨ ਸੈਂਟਰਲ ਟਾਊਨ ਗੁਰੂਦਵਾਰਾ, ਦਵਿੰਦਰ ਸਿੰਘ ਰਿਆਤ ਪ੍ਰਧਾਨ ਗੁਰੂਦਵਾਰਾ ਗੋਬਿੰਦਗੜ, ਲੱਕੀ ਅਜੀਤ ਨਗਰ, ਜਸਬੀਰ ਸਿੰਘ ਡਿਫੈਂਸ ਕਾਲੋਨੀ, ਭੁਪਿੰਦਰ ਸਿੰਘ ਖਾਲਸਾ ਆਦੀ ਵੀ ਹਾਜ਼ਿਰ ਸਨ