ਨਵਾਂਸ਼ਹਿਰ, 16 ਫਰਵਰੀ : ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਵਿਚ ਪੈਂਦੀ ਦੀ ਜਾਡਲੀ ਜਦੀਦ ਬਹੁਮੰਤਵੀ ਸਹਿਕਾਰੀ ਸਭਾ ਲਿਮ: ਜਾਡਲੀ ਵਿਚ ਜਨ ਔਸ਼ਦੀ ਕੇਂਦਰ ਅਤੇ ਕਾਮਨ ਸਰਵਿਸ ਸੈਂਟਰ ਦਾ ਉਦਘਾਟਨ ਸਰਬਜੀਤ ਕੌਰ ਬਾਜਵਾ, ਸੰਯੁਕਤ ਰਜਿਸਟਰਾਰ, ਸਹਿਕਾਰੀ ਸਭਾਵਾਂ, ਜਲੰਧਰ ਡਵੀਜਨ, ਜਲੰਧਰ ਵੱਲੋਂ ਕੀਤਾ ਗਿਆ। ਉਹਨਾਂ ਇਸ ਮੌਕੇ ਸੰਬੋਧਨ ਕਰਦਿਆ ਆਖਿਆ ਕਿ ਇਸ ਜਨਔਸ਼ਧੀ ਕੇਂਦਰ ਤੋਂ ਲੋੜਵੰਦ ਵਾਜਵ ਕੀਮਤਾ ਤੇ ਦਵਾਈਆ ਪ੍ਰਾਪਤ ਕਰ ਸਕਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਇਹ ਇਸ ਜ਼ਿਲ੍ਹੇ ਦਾ ਹੀ ਨਹੀਂ ਬਲਕਿ ਜਲੰਧਰ ਡਵੀਜ਼ਨ ਵਿੱਚ ਪੈਂਦੀਆ ਬਹੁਮੰਤਵੀ ਸਹਿਕਾਰੀ ਸਭਾਵਾਂ ਵਿੱਚ ਖੁੱਲਿਆ ਪਹਿਲਾ ਜਨਔਸ਼ਧੀ ਕੇਂਦਰ ਵੀ ਹੈ। ਉਹਨਾਂ ਜ਼ਿਲ੍ਹੇ ਦੇ ਅਧਿਕਾਰੀਆ ਨੂੰ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਸਹਿਕਾਰੀ ਸਭਾਵਾਂ ਵੱਲੋ ਦਿੱਤੀਆ ਜਾ ਰਹੀਆ ਸਹੂਲਤਾਂ ਦਾ ਹੋਰ ਫੈਲਾਅ ਕਰਨ ਲਈ ਕਿਹਾ ਅਤੇ ਸਹਿਕਾਰਤਾ ਵਿਭਾਗ ਵੱਲੋ ਜਾਰੀ ਵੱਖ ਵੱਖ ਸਕੀਮਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਪਰਮਜੀਤ ਕੌਰ ਢਿੱਲੋ ਉਪ ਰਜਿਸਟਰਾਰ, ਸਹਿਕਾਰੀ ਸਭਾਵਾਂ ਸ਼ਹੀਦ ਭਗਤ ਸਿੰਘ ਨਗਰ ਨੇ ਇਲਾਕਾ ਨਿਵਾਸੀਆ ਨੂੰ ਜ਼ਿਲ੍ਹੇ ਦਾ ਇਹ ਪਹਿਲਾ ਜਨਔਸ਼ਧੀ ਕੇਂਦਰ ਖੋਲਣ ਦੀ ਵਧਾਈ ਦਿੱਤੀ ਅਤੇ ਉਹਨਾ ਨੂੰ ਇਸ ਜਨਔਸ਼ਧੀ ਕੇਂਦਰ ਤੋਂ ਵਾਜਵ ਕੀਮਤਾਂ ਤੇ ਦਵਾਈਆ ਖਰੀਦਣ ਲਈ ਪ੍ਰੇਰਿਤ ਕੀਤਾ ਅਤੇ ਸਭਾ ਦੇ ਕਾਮਨ ਸਰਵਿਸ ਸੈਂਟਰ ਵਿੱਚ ਮਿਲਣ ਵਾਲੀਆ ਵੱਖ ਵੱਖ ਸਹੂਲਤਾ ਸਬੰਧੀ ਜਾਣਕਾਰੀ ਦਿੱਤੀ। ਉਹਨਾ ਨੇ ਜੋਗਿੰਦਰਪਾਲ ਸਹਾਇਕ ਰਜਿਸਟਰਾਰ ਅਤੇ ਨਰਿੰਦਰ ਸਿੰਘ ਨਰੀਖਕ, ਸਭਾ ਦੀ ਪ੍ਰਬੰਧਕ ਕਮੇਟੀ ਅਤੇ ਸਕੱਤਰ ਦੀ ਸ਼ਲਾਘਾ ਕਰਦਿਆ ਵਿਭਾਗ ਦੀਆ ਹੋਰ ਸਕੀਮਾਂ ਨੂੰ ਅਪਣਾਉਣ ਦਾ ਵੀ ਸੱਦਾ ਦਿੱਤਾ। ਜੋਗਿੰਦਰਪਾਲ ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ ਬਲਾਚੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਅੰਤ ਵਿੱਚ ਮੁੱਖ ਮਹਿਮਾਨ, ਪਤਵੰਤਿਆ ਅਤੇ ਸਭਾ ਦੇ ਕਮੇਟੀ ਮੈਬਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ‘ਤੇ ਤੇਜਿੰਦਰ ਸਿੰਘ ਖਿਜ਼ਰਾਬਾਦੀ ਸੁਪਰਡੈਂਟ, ਹਰਪ੍ਰੀਤ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਨਵਾਂਸ਼ਹਿਰ, ਹਰਜੀਤ ਸਿੰਘ ਜਾਡਲੀ ਚੇਅਰਮੈਨ ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਲਿਮ: ਨਵਾਂਸ਼ਹਿਰ, ਪਰਮਿੰਦਰ ਕਲੇਰਾ ਜ਼ਿਲ੍ਹਾ ਪ੍ਰਧਾਨ, ਖੇਤੀਬਾੜੀ ਸਹਿਕਾਰੀ ਸਭਾਵਾ ਕਰਮਚਾਰੀ ਯੂਨੀਅਨ, ਸ਼ਿੰਗਾਰਾ ਲੰਗੇਰੀ ਸੂਬਾ ਪ੍ਰਤੀਨਿੱਧ, ਰਾਜ ਕੁਮਾਰ ਸਭਾ ਸਕੱਤਰ, ਇਕਬਾਲ ਸਿੰਘ ਕਾਹਮਾ ਮੈਨੇਜਰ ਬੰਗਾ ਮਾਰਕੀਟਿੰਗ ਸਭਾ, ਅਮਨ ਭਾਰਦਵਾਜ, ਬਲਿਹਾਰ ਸਿੰਘ, ਗੁਰਮੀਤ ਸਿੰਘ ਘਟਾਰੋ ਆਦਿ ਹਾਜ਼ਰ ਹਨ।