ਨਵਾਂਸ਼ਹਿਰ, 16 ਫਰਵਰੀ : ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਅਜਾਇਬ ਘਰ ਦੀ ਰੈਨੋਵੇਸ਼ਨ ਦੇ ਚੱਲ ਰਹੇ ਕੰਮ ਦਾ ਜਾਇਜ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵਲੋਂ ਮਿਊਜ਼ੀਅਮ ਦਾ ਦੌਰਾ ਲਿਆ ਗਿਆ| ਇਸ ਮੌਕੇ ਤੇ ਹਲਕਾ ਇੰਚਾਰਜ ਬੰਗਾ ਕੁਲਜੀਤ ਸਰਹਾਲ, ਨਾਇਬ ਤਹਿਸੀਲਦਾਰ ਬੰਗਾ ਜਸਬੀਰ ਸਿੰਘ, ਸੰਜਨਾ ਸਕਸੈਨਾ ਗੁੱਡ ਗੋਵਰਨੈਸ ਫੈਲੋ ਅਤੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ|ਡਿਪਟੀ ਕਮਿਸ਼ਨ ਨੇ ਸੰਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਅਦੇਸ਼ ਦਿਤੇ ਕਿ ਮਿਆਰੀ ਕੰਮ ਨੂੰ ਯਕੀਨੀ ਬਣਾਉਣ| ਉਨ੍ਹਾਂ ਦੱਸਿਆ ਕਿ ਅਜਾਇਬ ਘਰ ਦੀ ਰੈਨੋਵੇਸ਼ਨ ਦਾ ਕੰਮ ਜਲਦੀ ਹੀ ਮੁਕੰਮਲ ਹੋ ਜਾਵੇਗਾ ਅਤੇ ਉਦਘਾਟਨ ਕਰ ਦਿੱਤਾ ਜਾਵੇਗਾ| ਉਨ੍ਹਾਂ ਦੱਸਿਆ ਕਿ ਅਜਾਇਬ ਘਰ ਵਿੱਚ ਮਲਟੀ ਮੀਡੀਆ ਗੈਲਰੀਜ਼ ਬਣੀਆਂ ਹੋਈਆਂ ਹਨ, ਇਸ ਤੋਂ ਇਲਾਵਾ ਇੱਕ ਲਾਈਟ ਐਂਡ ਸਾਊਂਡ ਸ਼ੋ ਵੀ ਹੋਵੇਗਾ ਜੋ ਕਿ 6 ਵਜੇ ਤੋਂ ਬਾਅਦ ਸਰਦੀਆਂ ਦੇ ਵਿੱਚ ਤੇ ਗਰਮੀਆਂ ਦੇ ਵਿੱਚ 7:30 ਵਜੇ ਤੋਂ ਬਾਅਦ ਸ਼ੁਰੂ ਹੋਵੇਗਾ| ਉਨ੍ਹਾਂ ਦੱਸਿਆ ਕਿ ਇੱਥੇ ਇੱਕ ਫੂਡਕੋਟ ਵੀ ਖੁੱਲਣ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਇਥੇ ਲੋਕਾਂ ਦੀ ਕਾਫੀ ਆਮਦ ਹੋਵੇਗੀ | ਉਨ੍ਹਾਂ ਕਿਹਾ ਕਿ ਜਿੰਨੇ ਵੀ ਲੋਕ ਇਸ ਸੜਕ ਤੋਂ ਚੰਡੀਗੜ੍ਹ ਨੂੰ ਜਾਣਗੇ, ਉਹ ਇੱਥੇ ਜ਼ਰੂਰ ਰੁਕ ਕੇ ਜਾਇਆ ਕਰਨਗੇ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਅਜਾਇਬ ਘਰ ਨੂੰ ਦੇਖ ਕੇ ਸਿੱਖਿਆ ਪ੍ਰਾਪਤ ਕਰਨਗੇ|