ਦਸੂਹਾ ‘ਚ ਤੇਜ਼ ਰਫਤਾਰ ਬੱਸ ਨੇ ਪੈਦਲ ਜਾ ਰਹੇ ਪਰਿਵਾਰ ਦੇ ਮੈਂਬਰਾਂ ਨੂੰ ਮਾਰੀ ਟੱਕਰ, ਇੱਕ ਨੌਜਵਾਨ ਦੀ ਮੌਤ

ਦਸੂਹਾ, 10 ਸਤੰਬਰ 2024 : ਦਸੂਹਾ ‘ਚ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ਤੇ ਇੱਕ ਤੇਜ਼ ਰਫਤਾਰ ਬੱਸ ਨੇ ਪੈਦਲ ਜਾ ਰਹੇ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ। ਇਸ ਹਾਦਸੇ ਤੋਂ ਬਾਅਦ ਗੁੱਸੇ ਵਿੱਚ ਆਏ ਪਰਿਵਾਰਿਕ ਮੈਂਬਰਾਂ ਨੇ ਹਾਈਵੇਅ ਨੂੰ ਜਾਮ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਅਤੇ ਮੈਜਿਸਟਰੇਟ ਦਸੂਹਾ ਦੇ ਯਤਨਾ ਸਦਕਾ 2 ਘੰਟੇ ਬਾਅਦ ਹਾਈਵੇ ਨੂੰ ਖੁਲ੍ਹਵਾਇਆ ਗਿਆ। ਜਾਣਕਾਰੀ ਅਨੁਸਾਰ ਇੱਕ ਵਿਧਵਾ ਔਰਤ ਆਪਣੇ ਦੋ ਪੁੱਤਰਾਂ ਨਾਲ ਪੈਨਸ਼ਨ ਅਤੇ ਰਾਸ਼ਨ ਲਈ ਕੇਵਾਈਸੀ ਲੈਣ ਲਈ ਪਿੰਡ ਪਾਵੋ iੰਛੰਗੜਾਂ ਤੋਂ ਸਰਪੰਚ ਦੇ ਘਰ ਨੂੰ ਪੈਦਲ ਜਾ ਰਹੀ ਸੀ, ਜਿੰਨ੍ਹਾਂ ਨੂੈੰ ਗਰਨਾ ਸਾਹਿਬ ਨੇੜੇ ਇੱਕ ਨਿੱਜੀ ਕੰਪਨੀ ਦੀ ਬੱਸ ਨੇ ਭਿਆਨਕ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਸੁiੰਖੰਦਰ ਸਿੰਘ ਦੀ ਮੌਤ ਹੋ ਗਈ। ਜਦੋਂ ਕਿ ਪਰਮਜੀਤ ਕੌਰ ਤੇ ਰਵਿੰਦਰ ਸਿੰਘ ਜੇਰੇ ਇਲਾਜ ਹਨ।