ਨਵਾਂ ਸ਼ਹਿਰ 7 ਨਵੰਬਰ : ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ 67ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਬੈਡਮਿੰਟਨ ਉਮਰ ਵਰਗ 14 ਸਾਲ ਲੜਕੇ ਅਤੇ ਲੜਕੀਆਂ ਦਾ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਜਰਨੈਲ ਸਿੰਘ ਦੀ ਅਗਵਾਈ ਵਿੱਚ ਨਵਾਂਸ਼ਹਿਰ ਵਿਖੇ ਚੱਲ ਰਿਹਾ ਹੈ ਅੱਜ ਲੜਕਿਆ ਦੇ ਮੁਕਾਬਲੇ ਸੁਰੂ ਹੋਏ। ਲੜਕਿਆ ਦੇ ਮੁਕਾਬਲਿਆ ਦੀ ਸ਼ੁਰੂਆਤ ਹਲਕਾ ਇੰਚਾਰਜ ਨਵਾਂਸ਼ਹਿਰ ਲਲਿਤ ਮੋਹਨ ਪਾਠਕ ਬੱਲੂ ਨੇ ਕੀਤੀ। ਉਨ੍ਹਾਂ ਕਿਹਾ ਕਿ ਖੇਡ ਨੂੰ ਖੇਡ ਦੀ ਭਾਵਨਾ ਨਾਲ ਖੇਡਣਾ ਚਾਹੀਦਾ ਹੈ ਅਤੇ ਖੇਡ ਦੀ ਭਾਵਨਾ ਨਾਲ ਖੇਡਣ ਵਾਲੇ ਬੱਚੇ ਹਮੇਸ਼ਾ ਰਾਸ਼ਟਰ ਦਾ ਨਾਂ ਉੱਚਾ ਕਰਦੇ ਹਨ। ਇਸ ਰਾਜ ਪੱਧਰੀ ਬੈਡਮਿੰਟਨ 14 ਸਾਲ ਲੜਕਿਆਂ ਦੇ ਟੂਰਨਾਮੈਂਟ ਵਿੱਚ 23 ਜ਼ਿਲ੍ਹਿਆਂ ਦੇ ਬੱਚੇ ਭਾਗ ਲੈ ਰਹੇ ਹਨ ਜਿਨਾਂ ਦਾ ਰਹਿਣ ਸਹਿਣ ਖਾਣੇ ਦਾ ਪ੍ਰਬੰਧ ਜਿਲਾ ਟੂਰਨਾਮੈਂਟ ਕਮੇਟੀ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਦਵਿੰਦਰ ਕੌਰ, ਜ਼ਿਲ੍ਹਾ ਜਨਰਲ ਸਕੱਤਰ ਅਮਰਜੀਤ ਖਟਕੜ, ਡੀ ਐਮ ਸਪੋਰਟਸ ਜਸਬੀਰ ਸਿੰਘ, ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਰਾਜਦੀਪ ਸ਼ਰਮਾ, ਗਗਨ ਅਗਨੀਹੋਤਰੀ ਚੇਅਰਮੈਨ ਮਾਰਕੀਟ ਕਮੇਟੀ, ਨਿਰਮਲ ਨਵਾਂ ਗਰਾਂ, ਪ੍ਰਿੰਸੀਪਲ ਦੇਵ ਰਾਜ ਕਟਾਰੀਆ, ਮੁੱਖ ਅਧਿਆਪਕ ਲਖਵੀਰ ਸਿੰਘ, ਰਮੇਸ ਚੰਦਰ ਸਾਬਕਾ ਏ.ਈ.ਓ, ਲੈਕਚਰਾਰ ਸੰਦੀਪ ਕੁਮਾਰੀ, ਲੈਕਚਰਾਰ ਸਰਬਜੀਤ ਕੌਰ,ਕੁਲਵਿੰਦਰ ਖੌਰ, ਨਰਿੰਦਰ ਕੌਰ, ਕਰਮਜੀਤ ਕੌਰ ਬਛੋੜੀ, ਕਿਰਨ ਬਾਲਾ ਡੀ ਪੀ ਈਨਵਾਂ ਪਿੰਡ ਟੱਪਰੀਆ, ਨਵਦੀਪ ਸਿੰਘ ਸਹਾਇਕ ਸਕੱਤਰ, ਸੰਜੀਵ ਕੁਮਾਰ, ਰਣਜੋਧ ਸਿੰਘ ,ਦੇਸਰਾਜ ,ਅਮਨਦੀਪ, ਅਮਨਦੀਪ ਕੌਰ ,ਗੁਰਪ੍ਰੀਤ ਸਿੰਘ ਭੱਦੀ, ਜਸਬੀਰ ਕੌਰ ਪੁਸ਼ਪਿੰਦਰ ਕੌਰ ਸਿਮਰਨਜੀਤ ਕੌਰ , ,ਰਜਿੰਦਰ ਗਿੱਲ, ਕੁਲਜਿੰਦਰ ਸਿੰਘ, ਰਣਜੋਤ ਸਿੰਘ ,ਸਚਨ ਸ਼ਰਮਾ ,ਕੁਲਵੀਰ ਲੜੋਆ ,ਸੁਰਿੰਦਰ ਕੁਮਾਰ, ਰੇਖਾ ਰਾਣੀ, ਰਮੇਸ਼ ਕੁਮਾਰ ਪੀਟੀਆਈ ਮੈਸ ਇੰਚਾਰਜ, ਜਗਸੀਰ ਸਿੰਘ, ਰਕੇਸ਼ ਕੁਮਾਰ ਨਰੇਸ ਕੁਮਾਰ ,ਹਰਜਿੰਦਰ ਸਿੰਘ ਆਦਿ ਸਮੇਤ ਸਮੂਹ ਡੀ.ਪੀ.ਈ ਅਤੇ ਪੀ.ਟੀ.ਆਈ ਅਤੇ ਆਫੀਸਲ ਹਾਜਰ ਸਨ।