ਭੁਲੱਥ, 27 ਅਪ੍ਰੈਲ : ਐਸਡੀਐਮ ਸੰਜੀਵ ਸ਼ਰਮਾ (ਪੀਸੀਐਸ) ਦੀ ਸ਼ਿਕਾਇਤ ਤੇ ਥਾਣਾ ਭੁਲੱਥ ਦੀ ਪੁਲਿਸ ਨੇ ਹਲਕਾ ਭੁਲੱਥ ਤੋ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਵੱਖ ਵੱਖ ਧਾਰਾਵਾ ਦੇ ਤਹਿਤ ਮਾਮਲਾ ਦਰਜ ਕੀਤਾ ਹੈ। 29 ਮਾਰਚ ਨੂੰ ਮੁੱਖ ਮੰਤਰੀ ਪੰਜਾਬ ਅਤੇ ਮੁੱਖ ਸਕੱਤਰ ਪੰਜਾਬ ਨੂੰ ਕੀਤੀ ਗਈ ਸ਼ਿਕਾਇਤ ਵਿੱਚ ਐਸਡੀਐਮ ਭੁਲੱਥ ਨੇ ਦੱਸਿਆ ਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋ ਉਨਾ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਦਫਤਰੀ ਕੰਮ ਵਿੱਚ ਦਖਲ ਅੰਦਾਜੀ ਕਰ ਕੇ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਵਿਧਾਇਕ ਖਹਿਰਾ ਵੱਲੋਂ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। 29 ਮਾਰਚ ਨੂੰ ਵਿਧਾਇਕ ਖਹਿਰਾ ਵੱਲੋ ਆਪਣੇ ਸਮਰਥਕਾ ਨਾਲ ਐਸਡੀਐਮ ਦਫਤਰ ਦਾ ਘਿਰਾਉ ਕੀਤਾ ਅਤੇ ਫੇਸਬੁੱਕ ਤੇ ਲਾਇਵ ਹੋ ਕੇ ਉਹਨਾਂ ਨੂੰ ਬੇਇੱਜਤ ਕਰਨ ਲਈ ਬੇਲੋੜੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਇਸ ਤੋ ਇਲਾਵਾ ਦਫਤਰ ਵਿੱਚ ਧੱਕੇਸ਼ਾਹੀ ਦਾ ਮਾਹੋਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਐਸਡੀਐਮ ਭੁਲੱਥ ਵੱਲੋਂ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਪੁਲਿਸ ਵੱਲੋ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਮੁਕੱਦਮਾ ਨੰਬਰ 25 ਧਾਰਾਂ 186, 189,342,500,506 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।