ਟੇ੍ਰਨਿੰਗ ਮੰਡਲ ਬੱਸੀ ਜਾਨਾ ’ਚ ਹੋਇਆ 54ਵਾਂ ਅਤੇ 55ਵਾਂ ਇੰਡਕਸ਼ਨ ਕੋਰਸ ਦਾ ਸਮਾਪਤੀ ਸਮਾਰੋਹ

  • ਵਧੀਕ ਮੁੱਖ ਸਕੱਤਰ ਵਣ ਵਿਭਾਗ ਵਿਕਾਸ ਗਰਗ ਨੇ ਸਮਾਰੋਹ ’ਚ ਪਹੁੰਚ ਕੇ ਕੀਤੀ ਪ੍ਰੀਖਿਆ ਨਤੀਜ਼ਿਆਂ ਦੀ ਘੋਸ਼ਣਾ
  • 29 ਔਰਤਾਂ ਅਤੇ 40 ਮਰਦ ਵਣ ਗਾਰਡਾਂ ਨੇ ਪੂਰਾ ਕੀਤਾ ਇੰਡਕਸ਼ਨ ਕੋਰਸ

ਹੁਸ਼ਿਆਰਪੁਰ, 10 ਫਰਵਰੀ : ਟੇ੍ਰਨਿੰਗ ਮੰਡਲ ਬੱਸੀ ਜਾਨਾ ਹੁਸ਼ਿਆਰਪੁਰ ਵਿਖੇ 54ਵੇਂ (29 ਔਰਤ ਵਣ ਗਾਰਡ) ਅਤੇ 55ਵੇਂ (40 ਪੁਰਸ਼ ਵਣ ਗਾਰਡ) ਦਾ ਇੰਡਕਸ਼ਨ ਕੋਰਸ ਸਮਾਪਤੀ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਪ੍ਰੀਖਿਆ ਦੇ ਨਤੀਜਿਆ ਦੀ ਘੋਸ਼ਣ ਵਧੀਕ ਮੁੱਖ ਸਕੱਤਰ ਵਣ ਵਿਭਾਗ ਵਿਕਾਸ ਗਰਗ ਵਲੋਂ ਅਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਕੀਤੀ ਗਈ। ਇਸ ਕੋਰਸ ਵਿਚ ਵਣ ਗਾਰਡ ਸਿਖਿਆਰਥੀਆਂ ਨੂੰ ਵਿਸ਼ਿਆਂ ਦੇ ਮਾਹਿਰਾਂ ਵਲੋਂ ਵਣ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ, ਫਾਰੈਸਟਰੀ, ਇੰਜੀਨੀਅਰਿੰਗ ਅਤੇ ਡਿਊਟੀ ਦੌਰਾਨ ਕੰਮ ਆਉਣ ਵਾਲੇ ਵੱਖ-ਵੱਖ ਵਿਸ਼ਿਆਂ ਸਬੰਧੀ ਲਿਖਤੀ ਅਤੇ ਪ੍ਰੈਕਟੀਕਲ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਸਰੀਰਕ ਤੰਦਰੁਸਤੀ ਅਤੇ ਅਨੁਸ਼ਾਸਨ ਵਿਚ ਰਹਿਣ ਦੀ ਵੀ ਟੇ੍ਰਨਿੰਗ ਦਿੱਤੀ ਗਈ। ਜਿਸ ਵਿਚ ਉਨ੍ਹਾਂ ਨੂੰ ਰੋਜ਼ਾਨਾ ਸਵੇਰੇ ਪੀ.ਟੀ ਡਰਿੱਲ ਅਤੇ ਸ਼ਾਮ ਨੂੰ ਖੇਡਾਂ ਕਰਵਾਈਆਂ ਗਈਆਂ। ਟ੍ਰੇਨਿੰਗ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਵੱਖ-ਵੱਖ ਥਾਵਾਂ ਦੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਟੂਰ ਕਰਵਾਏ ਗਏ, ਜਿਸ ਵਿਚ ਹੁਸ਼ਿਆਰਪੁਰ, ਢੋਲਬਾਹਾ, ਮਹਿੰਗਰੋਵਾਲ, ਤਲਵਾੜਾ, ਐਸ.ਐਫ.ਆਰ.ਆਈ ਲਾਡੋਵਾਲ ਲੁਧਿਆਣਾ, ਛੱਤਬੀੜ ਜੂ ਆਦਿ ਅਤੇ ਪੰਜਾਬ ਤੋਂ ਬਾਹਰ ਐਫ.ਆਰ.ਆਈ ਦੇਹਰਾਦੂਨ, ਰਾਜਾ ਜੀ ਨੈਸ਼ਨਲ ਪਾਰਕ ਦੇਹਰਾਦੂਨ, ਹਰਿਦੁਆਰ ਅਤੇ ਗਗਰੇਟ ਕੱਥਾ ਫੈਕਟਰੀ ਆਦਿ ਵਿਚ ਵੀ ਟੂਰ ਕਰਵਾਏ ਗਏ। ਕੋਰਸ ਦੇ ਆਖਰੀ ਦਿਨ ਸਿਖਿਆਰਥੀਆਂ ਦੀ ਲਿਖਤੀ ਪ੍ਰੀਖਿਆ ਲਈ ਗਈ ਅਤੇ ਖੇਡ ਮੁਕਾਬਲੇ ਕਰਵਾਏ ਗਏ। ਇਸ ਮੌਕੇ ਪ੍ਰਧਾਨ ਮੁੱਖ ਵਣ ਪਾਲ (ਹੋਫ) ਆਰ.ਕੇਂ ਮਿਸ਼ਰਾ, ਚੀਫ ਕੰਜਰਵੇਟਰ ਆਫ਼ ਫੋਰੈਸਟ (ਪਲੇਨਜ) ਐਨ.ਐਸ ਰੰਧਾਵਾ, ਚੀਫ਼ ਕੰਜਰਵੇਟਰ ਆਫ਼ ਫੋਰੈਸਟ ਬਸੰਤਾ ਰਾਜਕੁਮਾਰ, ਕੰਜਰਵੇਟਰ ਸੰਜੀਵ ਬਾਂਸਲ, ਵਣ ਪਾਲ ਖੋਜ ਅਤੇ ਸਿਖਲਾਈ ਸਰਕਲ ਐਸ.ਐਫ.ਆਰ.ਆਈ ਲਾਡੋਵਾਲ ਸਤਨਾਮ ਸਿੰਘ, ਐਸ.ਐਸ.ਪੀ ਸੁਰੇਂਦਰ ਲਾਂਬਾ, ਵਣ ਮੰਡਲ ਅਫ਼ਸਰ ਰਾਜੇਸ਼ ਕੁਮਾਰ, ਵਣ ਮੰਡਲ ਅਫ਼ਸਰ ਨਲਿਨ ਯਾਦਵ, ਵਣ ਰੇਂਜਰ ਕੋਰਸ ਇੰਚਾਰਜ ਲਾਡੋਵਾਲ ਲੁਧਿਆਣਾ ਜਸਵਿੰਦਰ ਸਿੰਘ, ਰੇਂਜ ਅਫ਼ਸਰ ਅਮਰਿੰਦਰ ਸਿੰਘ, ਵਣ ਰੇਂਜ ਅਫ਼ਸਰ ਕੋਰਸ ਇੰਚਾਰਜ ਹੁਸ਼ਿਆਰਪੁਰ, ਗੁਰਦੀਪ ਸਿੰਘ ਸਮੇਤ ਸਮੂਹ ਸਟਾਫ਼ ਮੌਜੂਦ ਸਨ।