ਹੁਸ਼ਿਆਰਪੁਰ, 23 ਅਪ੍ਰੈਲ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸੂਬੇ ਦੇ ਵਿਕਾਸ ਤੇ ਆਪਸੀ ਸਦਭਾਵਨਾ ਬਣਾਏ ਰੱਖਣ ਵਿਚ ਰਾਜਪੂਤ ਸਭਾ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਸਭਾ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਬੇਮਿਸਾਲ ਕਾਰਜ ਕੀਤੇ ਜਾ ਰਹੇ ਹਨ। ਉਹ ਅੱਜ ਰਾਜਪੂਤ ਸਭਾ ਹੁਸ਼ਿਆਰਪੁਰ ਨੂੰ 3 ਲੱਖ ਰੁਪਏ ਦਾ ਚੈਕ ਸੌਂਪਣ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਚੇਅਰਮੈਨ ਜਸਬੀਰ ਸਿੰਘ ਕੰਵਰ, ਪ੍ਰਧਾਨ ਗੁਰਬਖਸ਼ ਸਿੰਘ ਠਾਕੁਰ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਰਾਜਪੂਤ ਸਭਾ ਹੁਸ਼ਿਆਰਪੁਰ ਵਿਚ ਸਮਾਜ ਸੇਵਾ ਦੇ ਕਈ ਪ੍ਰੋਜੈਕਟ ਚਲਾ ਰਹੀ ਹੈ ਅਤੇ ਸਮਾਜਿਕ ਹਿੱਤ ਲਈ ਹਮੇਸ਼ਾ ਅੱਗੇ ਰਹਿੰਦੀ ਹੈ। ਉਨ੍ਹਾਂ ਨੇ ਸਭਾ ਦੇ ਅਹੁਦੇਦਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਭਾ ਵਲੋਂ ਕੀਤੇ ਜਾਣ ਵਾਲੇ ਸਮਾਜ ਸੇਵੀ ਕੰਮਾਂ ਨੂੰ ਪੰਜਾਬ ਸਰਕਾਰ ਹਮੇਸ਼ਾ ਸਹਿਯੋਗ ਕਰੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਮੇਸ਼ਾ ਸਮਾਜ ਹਿੱਤ ਵਿਚ ਕੰਮ ਕਰਨ ਵਾਲੀਆਂ ਸਭਾਵਾਂ ਨੂੰ ਸਹਿਯੋਗ ਦੇਣ ਲਈ ਵਚਨਬੱਧ ਹੈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਡਾ. ਜਸਬੀਰ ਸਿੰਘ ਪਰਮਾਰ, ਸੀਨੀਅਰ ਮੀਤ ਪ੍ਰਧਾਨ ਅਤੇ ਮੀਡੀਆ ਸਕੱਤਰ ਅਜੇ ਰਾਣਾ, ਜਨਰਲ ਸਕੱਤਰ ਕੈਪਟਨ ਸੁਭਾਸ਼ ਡਡਵਾਲ, ਸੰਯੁਕਤ ਸਕੱਤਰ ਹਰ ਕ੍ਰਿਸ਼ਨ ਗੋਪਾਲ ਜਸਵਾਲ, ਮੀਰ ਸਿੰਘ ਠਾਕੁਰ, ਉਪ ਪ੍ਰਧਾਨ ਦਿਲਬਾਗ ਸਿੰਘ ਕੰਵਰ, ਵਿਕਰਮ ਪਟਿਆਲ, ਅਨਿਲ ਠਾਕੁਰ ਤੇ ਮੁੱਖ ਸਲਾਹਕਾਰ ਸਤੀਸ਼ ਜਸਵਾਲ ਵੀ ਮੌਜੂਦ ਸਨ।