- 542.94 ਕਰੋੜ ਰੁਪਏ ਦੀ ਹੁਣ ਤੱਕ ਹੋਈ ਅਦਾਇਗੀ
ਨਵਾਂਸ਼ਹਿਰ, 10 ਮਈ : ਜ਼ਿਲ੍ਹੇ ਦੀਆਂ ਮੰਡੀਆਂ ’ਚ ਬੁੱਧਵਾਰ ਸ਼ਾਮ ਤੱਕ 262533 ਮੀਟਿ੍ਰਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ ਜਿਸ ਵਿੱਚੋਂ 198730 ਮੀਟਿ੍ਰਕ ਟਨ ਕਣਕ ਦੀ ਮੰਡੀਆਂ ’ਚੋਂ ਲਿਫ਼ਟਿੰਗ ਹੋ ਚੁੱਕੀ ਹੈ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਹੁਣ ਤੱਕ 27569 ਕਿਸਾਨਾਂ ਨੂੰ 542.94 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਮੰਡੀਆਂ ’ਚ ਕਣਕ ਦੀ ਆਮਦ ਦਾ ਮਿੱਥਿਆ ਗਿਆ ਟੀਚਾ 231600 ਮੀਟਿ੍ਰਕ ਟਨ ਸੀ ਜਦਕਿ ਪਿਛਲੇ ਸਾਲ ਇਹ ਆਮਦ 205703 ਮੀਟਿ੍ਰਕ ਟਨ ਸੀ। ਇਸ ਤਰ੍ਹਾਂ ਇਸ ਸਾਲ ਦੇ ਮਿੱਥੇ ਟੀਚੇ ਨਾਲੋਂ 13.35 ਫ਼ੀਸਦੀ ਅਤੇ ਪਿਛਲੇ ਸਾਲ ਦੀ ਆਮਦ ਨਾਲੋਂ 27.62 ਫ਼ੀਸਦੀ ਕਣਕ ਜ਼ਿਲ੍ਹੇ ’ਚ ਜ਼ਿਆਦਾ ਆਈ ਹੈ। ਉਨ੍ਹਾਂ ਦੱਸਿਆ ਕਿ ਅੱਜ ਮੰਡੀਆਂ ’ਚ ਕੇਵਲ 1724 ਮੀਟਿ੍ਰਕ ਟਨ ਦੀ ਆਮਦ ਦਰਜ ਕੀਤੀ ਗਈ। ਏਜੰਸੀਵਾਰ ਖਰੀਦ ਅੰਕੜਾ ਦੱਸਦਿਆਂ ਉਨ੍ਹਾਂ ਕਿਹਾ ਕਿ ਮਾਰਕਫ਼ੈਡ ਵੱਲੋਂ 67657 ਮੀਟਿ੍ਰਕ ਟਨ, ਪਨਸਪ ਵੱਲੋਂ 63135 ਮੀਟਿ੍ਰਕ ਟਨ, ਪਨਗ੍ਰੇਨ ਵੱਲੋਂ 60773 ਮੀਟਿ੍ਰਕ ਟਨ, ਪੰਜਾਬ ਰਾਜ ਗੋਦਾਮ ਨਿਗਮ ਵੱਲੋਂ 39916 ਮੀਟਿ੍ਰਕ ਟਨ, ਭਾਰਤੀ ਖੁਰਾਕ ਨਿਗਮ ਵੱਲੋਂ 30191 ਮੀਟਿ੍ਰਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ 860 ਮੀਟਿ੍ਰਕ ਟਨ ਕਣਕ ਖਰੀਦ ਕੀਤੀ ਗਈ ਹੈ।