ਆਬਕਾਰੀ ਵਿਭਾਗ ਨੂੰ ਮਿਲੀ ਵੱਡੀ ਸਫਲਤਾ, 33 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ

ਗੁਰਦਾਸਪੁਰ, ਆਬਕਾਰੀ ਵਿਭਾਗ ਨੇ ਇੱਕ ਸੂਚਨਾ ਦੇ ਅਧਾਰ ’ਤੇ ਪੁਲਿਸ ਪਾਰਟੀ ਸਮੇਤ ਨਾਕਾ ਲਗਾ ਕੇ ਪਠਾਨਕੋਟ ਸਾਈਡ ਤੋਂ ਆ ਰਹੀ ਇੱਕ ਗੱਡੀ ਵਿੱਚੋਂ 33 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕਰਨ ਦੀ ਖ਼ਬਰ ਹੈ। ਜਾਣਕਾਰੀ ਦਿੰਦਿਆ ਆਬਕਾਰੀ ਅਧਿਕਾਰੀ ਰਜਿੰਦਰ ਤੰਵਰ ਨੇ ਦੱਸਿਆ ਕਿ ਆਬਕਾਰੀ ਇੰਸਪੈਕਟਰ ਹਰਵਿੰਦਰ ਸਿੰਘ ਅਤੇ ਅਜੇ ਕੁਮਾਰ ਵੱਲੋਂ ਪੁਲਿਸ ਪਾਰਟੀ ਸਮੇਤ ਘੁਰਾਲਾ ਮੋੜ ’ਤੇ ਨਾਕਾ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਸੀ ਕਿ ਪਠਾਣਕੋਟ ਸਾਈਡ ਤੋਂ ਇੱਕ ਸਕੋਰਪੀਓ ਆਉਂਦੀ ਦਿਖਾਈ ਦਿੱਤੀ। ਪਹਿਲਾਂ ਤਾਂ ਡਰਾਈਵਰ ਨੇ ਗੱਡੀ ਨੂੰ ਤੇਜ਼ ਕਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਪੁਲਿਸ ਅਤੇ ਆਬਕਾਰੀ ਅਧਿਕਾਰੀਆਂ ਨੇ ਮੁਸਤੈਦੀ ਦਿਖਾਈ ਤਾਂ ਉਹ ਗੱਡੀ ਰੋਕ ਕੇ ਖੇਤਾਂ ਵੱਲ ਨੂੰ ਦੌੜ ਗਿਆ ਰਹੇ ਅਤੇ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਦੌੜਨ ਵਿਚ ਹੋ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ ਜਿਨ੍ਹਾਂ ਵਿੱਚੋਂ 32 ਪੇਟੀਆਂ 111 ਏਸੀਈ? ਵਿਸਕੀ ਅਤੇ ਇਕ ਪੇਟੀ ਯੂਕੇ ਨੰਬਰ ਵੰਨ ਵਿਸਕੀ ਦੀ ਸੀ ਜੋ ਕਿ ਸਿਰਫ ਚੰਡੀਗੜ੍ਹ ਵਿਚ ਵਿਕਰੀ ਲਈ ਸੀ। ਉਨ੍ਹਾਂ ਦੱਸਿਆ ਕਿ ਜਦੋਂ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਗੱਡੀ ਜਗਜੀਤ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀ ਪਿੰਡ ਬਹਿਲਾਲਪੁਰ ਜ਼ਿਲਾ ਪਠਾਨਕੋਟ ਦੇ ਨਾਮ ’ਤੇ ਹੈ ਜਿਸ ਕਰਕੇ ਐਫ ਆਈ ਆਰ ਵਿੱਚ ਗੱਡੀ ਦੇ ਮਾਲਕ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਅਤੇ ਥਾਣਾ ਤਿੱਬੜ ਵਿਖੇ ਮਾਮਲੇ ਦੀ ਕਾਰਵਾਈ ਚੱਲ ਰਹੀ ਹੈ।