ਯੂਥ ਵਿੰਗ ਦੇ ਪ੍ਰਧਾਨ ਝਿੰਜਰ ਵੱਲੋਂ ਯੂਥ ਅਕਾਲੀ ਦਲ ਦੀ 26 ਮੈਂਬਰੀ ਕੋਰ ਕਮੇਟੀ ਦੀ ਪਹਿਲੀ ਸੂਚੀ ਜਾਰੀ 

  • ਸਟੇਟ ਬਾਡੀ ਅਤੇ ਜਿਲਾ ਪ੍ਰਧਾਨਾਂ ਦਾ ਐਲਾਨ ਜਲਦ।
  • ਭਰਤੀ ਵਿੱਚ ਨੌਂਜਵਾਨਾਂ ਵੱਲੋਂ ਮਿਲਿਆ ਵੱਡਾ ਹੁੰਗਾਰਾ।

ਚੰਡੀਗੜ੍ਹ 24 ਜਨਵਰੀ : ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਆਦੇਸ਼ ਮੁਤਾਬਿਕ ਅਤੇ ਸ. ਬਿਕਰਮ ਸਿੰਘ ਮਜੀਠੀਆ ਸਰਪ੍ਰਸਤ, ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਵਿੰਗ ਦੇ ਕੋਆਰਡੀਨੇਟਰ ਅਤੇ ਸਾਬਕਾ ਪ੍ਰਧਾਨ ਸ. ਪਰਮਬੰਸ ਸਿੰਘ ਰੋਮਾਣਾ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੀ 26 ਮੈਂਬਰੀ ਕੋਰ ਕਮੇਟੀ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ।  ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਯੂਥ ਵਿੰਗ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ ਨੇ ਦੱਸਿਆ ਕਿ ਯੂਥ ਅਕਾਲੀ ਦਲ ਦੀ ਆਨਲਾਈਨ ਹੋਈ ਭਰਤੀ ਵਿੱਚ ਨੌਂਜਵਾਨਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਹੁਣ ਤੱਕ 8 ਲੱਖ, 50 ਹਜਾਰ, 311 ਨੌਂਜਵਾਨਾਂ ਮੈਂਬਰਸਿਪ ਹਾਸਲ ਕੀਤੀ। ਉਹਨਾਂ ਕਿਹਾ ਕਿ ਭਰਤੀ ਅਤੇ ਤਜਰਬੇ ਦੇ ਆਧਾਰ ਤੇ ਹੀ ਨੌਂਜਵਾਨਾਂ ਨੂੰ ਬਣਦੀ ਜਿੰਮੇਵਾਰੀ ਦਿੱਤੀ ਜਾਵੇਗੀ। ਸਟੇਟ ਬਾਡੀ ਅਤੇ ਜਿਲਾ ਪ੍ਰਧਾਨਾਂ ਦਾ ਐਲਾਨ ਵੀ ਥੋੜੇ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ ਜਿਸ ਵਿੱਚ ਵੱਡੀ ਪੱਧਰ ਉਪਰ ਨਵੇਂ ਨੌਂਜਵਾਨ ਚਿਹਰੇ ਸਾਹਮਣੇ ਆਉਣਗੇ।  ਸ. ਝਿੰਜਰ ਨੇ ਦੱਸਿਆ ਕਿ ਜਿਹਨਾਂ ਨੌਜਵਾਨ ਆਗੂਆਂ ਨੂੰ ਅੱਜ 26 ਮੈਂਬਰੀ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ ਸ ਭੀਮ ਸਿੰਘ ਵੜੈਚ ਮੋਹਾਲੀ, ਸ. ਪ੍ਰਭਜੋਤ ਸਿੰਘ ਧਾਲੀਵਾਲ ਲੁਧਿਆਣਾ, ਸ. ਰਵਿੰਦਰ ਸਿੰਘ ਖੇੜਾ ਖਰੜ, ਸ. ਮਨਜੀਤ ਸਿੰਘ ਮਲਕਪੁਰ ਡੇਰਾਬੱਸੀ, ਐਡਵੋਕੇਟ ਸਿਮਰਨਜੀਤ ਸਿੰਘ ਢਿੱਲੋਂ ਮੋਹਾਲੀ, ਸ. ਸੰਦੀਪ ਸਿੰਘ ਬਾਠ ਮੌੜ, ਸ. ਰਣਦੀਪ ਸਿੰਘ ਢਿੱਲਵਾਂ ਭਦੌੜ, ਸ. ਗੁਰਕਮਲ ਸਿੰਘ ਫਰੀਦਕੋਟ, ਸ. ਸੁਰਿੰਦਰ ਸਿੰਘ ਬੱਬੂ ਫਿਰੋਜ਼ਪੁਰ ਦਿਹਾਤੀ, ਸ. ਸਰਤਾਜ ਸਿੰਘ ਤਾਜੀ ਫਾਜਿਲਕਾ, ਸ. ਰਵਿੰਦਰ ਸਿੰਘ ਠੰਡਲ ਚੱਬੇਵਾਲ, ਸ. ਜੁਗਰਾਜ ਸਿੰਘ ਜੱਗੀ ਨਕੋਦਰ, ਸ.ਕੁਲਦੀਪ ਸਿੰਘ ਟਾਂਡੀ ਭੁਲੱਥ, ਸ. ਮਨਦੀਪ ਸਿੰਘ ਮੰਨਾ ਲੁਧਿਆਣਾ, ਸ. ਸੁਖਜੀਤ ਸਿੰਘ ਮਾਹਲਾ ਬਾਘਾਪੁਰਾਣਾ, ਸ. ਅਭੈ ਸਿੰਘ ਢਿੱਲੋਂ ਗਿੱਦੜਬਾਹਾ, ਸ਼੍ਰੀ ਹਨੀ ਟੋਸਾਂ ਬਲਾਚੌਰ, ਸ. ਇੰਦਰਜੀਤ ਸਿੰਘ ਰੱਖੜਾ ਸਮਾਣਾ, ਸ. ਸਤਨਾਮ ਸਿੰਘ ਸੱਤਾ ਸਮਾਣਾ, ਸ. ਗੁਰਸ਼ਰਨ ਸਿੰਘ ਚੱਠਾ ਅਮਰਗੜ੍ਹ, ਸ. ਪਰਮਿੰਦਰ ਸਿੰਘ ਸੋਮਲ ਬੱਸੀ ਪਠਾਣਾ, ਸ. ਕੰਵਰਦੀਪ ਸਿੰਘ ਜੱਗੀ ਪਾਇਲ, ਸ. ਹਰਪ੍ਰੀਤ ਸਿੰਘ ਰਿੱਚੀ ਫਹਿਤਗੜ੍ਹ ਸਾਹਿਬ, ਸ. ਗੁਰਦੀਪ ਸਿੰਘ ਟੋਡਰਪੁਰ ਬੁਢਲਾਡਾ, ਸ. ਗੁਰਪ੍ਰੀਤ ਸਿੰਘ ਚਹਿਲ ਮਾਨਸਾ ਅਤੇ ਸ਼੍ਰੀ ਕੁਲਵਿੰਦਰ ਸ਼ਰਮਾਂ (ਕਿੰਦਾ) ਲੁਧਿਆਣਾ ਵੈਸਟ ਦੇ ਨਾਮ ਸ਼ਾਮਲ ਹਨ।