ਐਸਜੀਪੀਸੀ ਚੋਣਾਂ ਲਈ ਵੋਟਰਾਂ ਦੀ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕੀਤੀ ਜਾਵੇ : ਸਿਮਰਨਜੀਤ ਮਾਨ 

ਚੰਡੀਗੜ੍ਹ, 25 ਅਕਤੂਬਰ : ਸੰਗਰੂਰ ਤੋਂ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਮੁੱਖ ਚੋਣ ਕਮਿਸ਼ਨਰ ਗੁਰਦੁਆਰਾ ਚੋਣ ਜਸਟਿਸ (ਸੇਵਾਮੁਕਤ) ਐਸਐਸ ਸਾਰੋਂ ਨੂੰ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਰ ਸੂਚੀਆਂ ਬਣਾਉਣ ਦੀ ਆਖਰੀ ਮਿਤੀ ਵਧਾਉਣ ਦੀ ਬੇਨਤੀ ਕੀਤੀ ਹੈ। ਮਾਨ ਨੇ ਅੱਜ ਚੰਡੀਗੜ੍ਹ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਪੱਤਰ ਲਿਖਿਆ ਹੈ। ਪੱਤਰ 'ਚ ਮਾਨ ਨੇ ਲਿਖਿਆ ਕਿ, (1) "ਆਪ ਜੀ ਦੇ ਧਿਆਨ ਹਿੱਤ ਲਿਆਂਦਾ ਜਾਂਦਾ ਹੈ ਕਿ ਆਪ ਜੀ ਦੇ ਅਧੀਨ ਕੰਮ ਕਰ ਰਹੇ ਗੁਰਦੁਆਰਾ ਚੋਣ ਕਮਿਸਨ ਵੱਲੋ ਐਸਜੀਪੀਸੀ ਚੋਣਾਂ ਸੰਬੰਧੀ ਨਵੀਆ ਵੋਟਾਂ ਬਣਾਉਣ ਦੀ ਪ੍ਰਕਿਿਰਆ 21 ਅਕਤੂਬਰ ਤੋ ਸੁਰੂ ਹੋ ਚੱੁਕੀ ਹੈ। ਪਰ ਦੁੱਖ ਅਤੇ ਅਫਸੋਸ ਹੈ ਕਿ ਯੋਗ ਸਿੱਖ ਵੋਟਰਾਂ ਨੂੰ ਵੋਟਾਂ ਬਣਾਉਣ ਲਈ ਵੱਡੀਆ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕਿਉਂਕਿ ਪੰਜਾਬ ਸਰਕਾਰ ਵੱਲੋ ਜੋ ਵੋਟਾਂ ਬਣਾਉਣ ਦੀ ਜਿੰਮੇਵਾਰੀ ਪਟਵਾਰੀਆ ਨੂੰ ਦਿੱਤੀ ਗਈ ਹੈ, ਇਹ ਪਟਵਾਰੀ ਵਰਗ ਨੂੰ 5-5, 10-10 ਪਟਵਾਰ ਹਲਕੇ ਦਿੱਤੇ ਗਏ ਹਨ । ਜਦੋਕਿ ਸਭ ਪਟਵਾਰੀ ਕੇਵਲ ਆਪਣੇ ਹਲਕੇ ਵਿਚ ਹੀ ਕੰਮ ਕਰਨ ਲਈ ਕਹਿ ਰਹੇ ਹਨ ਅਤੇ ਦੂਸਰੇ ਵਾਧੂ ਚਾਰਜ ਵਾਲੇ ਸਥਾਨਾਂ ਤੇ ਕੰਮ ਕਰਨ ਤੋ ਨਾਂਹ ਕਰ ਰਹੇ ਹਨ । ਜਿਸ ਨਾਲ ਵੋਟਰਾਂ ਉਤੇ ਵੱਡੀ ਮੁਸਕਿਲ ਬਣੀ ਹੋਈ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ 13800 ਦੇ ਕਰੀਬ ਪੰਜਾਬ ਦੇ ਪਿੰਡ ਹਨ, ਜਿਨ੍ਹਾਂ ਵਿਚੋ 8000 ਸਥਾਨਾਂ ਤੇ ਪਟਵਾਰੀ ਹੀ ਨਹੀ ਹਨ । ਫਿਰ ਐਨੀ ਘੱਟ ਗਿਣਤੀ ਵਿਚ ਪਟਵਾਰੀਆ ਦੇ ਹੋਣ ਕਾਰਨ ਇਹ ਵੋਟਾਂ ਸਹੀ ਢੰਗ ਨਾਲ ਸਹੀ ਸਮੇ ਅਨੁਸਾਰ ਨਹੀ ਬਣ ਸਕਣਗੀਆ । ਇਸ ਲਈ ਜੇਕਰ ਆਪ ਜੀ ਹਦਾਇਤ ਕਰਕੇ ਜਿਵੇ ਚੋਣ ਕਮਿਸਨ ਪੰਜਾਬ ਵੱਲੋ ਲੋਕ ਸਭਾ, ਵਿਧਾਨ ਸਭਾ, ਮਿਊਸੀਪਲ ਕਾਰਪੋਰੇਸਨ, ਮਿਊਸੀਪਲ ਕੌਸਲ, ਜਿ਼ਲ੍ਹਾ ਪ੍ਰੀਸ਼ਦਾਂ ਆਦਿ ਲਈ ਵੋਟਾਂ ਬਣਾਉਣ ਲਈ ਬੀਐਲ ਆਂਗਣਵਾੜੀ ਵਰਕਰ ਜਾਂ ਅਧਿਆਪਕਾਂ ਦੀ ਡਿਊਟੀ ਲਗਾਈ ਜਾਂਦੀ ਹੈ ਅਤੇ ਉਹ ਘਰ-ਘਰ ਜਾ ਕੇ ਵੋਟਾਂ ਬਣਾਉਦੇ ਹਨ । ਉਸੇ ਤਰ੍ਹਾਂ ਦਾ ਪ੍ਰਬੰਧ ਕਰਵਾ ਦੇਵੋ ਤਾਂ ਹਰ ਯੋਗ ਸਿੱਖ ਵੋਟ ਬਣਾਉਣ ਵਿਚ ਸੌਖ ਮਹਿਸੂਸ ਕਰੇਗਾ ਅਤੇ ਵੱਡੀ ਗਿਣਤੀ ਵਿਚ ਸਿੱਖ ਵੋਟਾਂ ਰਜਿਸਟਰਡ ਹੋ ਸਕਣਗੀਆਂ । ਵਰਨਾ 50% ਵੋਟਾਂ ਬਣਨ ਤੋ ਰਹਿ ਜਾਣਗੀਆਂ । 

2) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋ ਆਪ ਜੀ ਨੂੰ ਬਤੌਰ ਮੱੁਖ ਚੋਣ ਕਮਿਸਨ ਗੁਰਦੁਆਰਾ ਦੇ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਜਦੋ 2011 ਵਿਚ ਐਸਜੀਪੀਸੀ ਚੋਣਾਂ ਹੋਈਆ ਸਨ, ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਉਸ ਸਮੇ ਬਤੌਰ ਚੋਣ ਨਿਸ਼ਾਨ ਦੇ ‘ਘੋੜਾ’ ਚੋਣ ਨਿਸਾਨ ਪ੍ਰਾਪਤ ਸੀ । ਸਾਡੀ ਸਿੱਖ ਕੌਮ ਵਿਚ ਇਹ ਘੋੜਾ ਚੋਣ ਨਿਸਾਨ ਉਸ ਸਮੇ ਤੋ ਹੀ ਸਾਡਾ ਪਾਰਟੀ ਚੋਣ ਨਿਸਾਨ ਪ੍ਰਚੱਲਿਤ ਹੈ । ਇਸ ਲਈ ਸਾਡੀ ਪਾਰਟੀ ਲਈ ਘੋੜਾ ਚੋਣ ਨਿਸ਼ਾਨ ਰਿਜਰਬ ਕੀਤਾ ਜਾਵੇ ਅਤੇ ਇਸ ਸੰਬੰਧ ਵਿਚ ਸਾਨੂੰ ਅਜਿਹਾ ਅਮਲ ਕਰਕੇ ਜੇਕਰ ਅਗਾਊ ਤੌਰ ਤੇ ਜਾਣੂ ਕਰਵਾ ਦੇਵੋ ਤਾਂ ਅਸੀ ਆਪ ਜੀ ਦੇ ਤਹਿ ਦਿਲੋ ਧੰਨਵਾਦੀ ਹੋਵਾਂਗੇ ।

3) ਦੂਸਰੀ ਬੇਨਤੀ ਇਹ ਹੈ ਕਿ ਇਨ੍ਹਾਂ ਪਟਵਾਰੀਆ ਨੂੰ ਵੋਟਾਂ ਬਣਾਉਣ ਸੰਬੰਧੀ ਉਪਰੋਕਤ ਸਟਾਫ ਬੀਐਲ, ਆਂਗਣਵਾੜੀ ਵਰਕਰ, ਅਧਿਆਪਕਾਂ ਦੀ ਤਰ੍ਹਾਂ ਪੂਰੀ ਜਾਣਕਾਰੀ ਨਹੀ ਹੈ ਅਤੇ ਨਾ ਹੀ ਵੋਟਰ ਨੂੰ ਆਪਣੀ ਵੋਟ ਬਣਾਉਣ ਸੰਬੰਧੀ ਪੂਰੀ ਜਾਣਕਾਰੀ ਉਪਲੱਬਧ ਕਰਵਾਈ ਗਈ ਹੈ । ਇਸ ਲਈ ਜੇਕਰ ਆਪ ਜੀ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਵੋਟਾਂ ਬਣਾਉਣ ਸੰਬੰਧੀ ਵੋਟਾਂ ਬਣਾਉਣ ਵਾਲੇ ਜਿੰਮੇਵਾਰ ਅਧਿਕਾਰੀਆਂ ਰਾਹੀ ਕੈਪ ਲਗਵਾਕੇ ਵੋਟਰਾਂ ਨੂੰ ਜਾਣਕਾਰੀ ਪ੍ਰਦਾਨ ਕਰ ਸਕੋ ਤਾਂ ਇਸ ਨਾਲ ਵੋਟ ਬਣਨ ਦੀ ਪ੍ਰਕਿਿਰਆ ਵਿਚ ਕਾਫੀ ਸਫਲਤਾ ਮਿਲ ਸਕਦੀ ਹੈ । 

4) ਕਿਉਂਕਿ ਇਸ ਸਮੇ ਝੋਨੇ ਦੀ ਕਟਾਈ ਹੋ ਰਹੀ ਹੈ ਅਤੇ ਝੋਨਾ ਮੰਡੀਆਂ ਵਿਚ ਲਿਜਾਣ ਲਈ ਜਿੰਮੀਦਾਰ ਤੇ ਉਨ੍ਹਾਂ ਦੇ ਪਰਿਵਾਰ ਰੁੱਝੇ ਹੋਏ ਹਨ । ਇਸ ਉਪਰੰਤ ਕਣਕ ਦੀ ਬਿਜਾਈ ਵੀ ਸੁਰੂ ਹੋਣ ਵਾਲੀ ਹੈ । ਇਸ ਲਈ ਜਿੰਮੀਦਾਰ-ਖੇਤ ਮਜਦੂਰ ਕੋਲ ਸਮਾਂ ਘੱਟ ਹੋਣ ਕਾਰਨ ਬਹੁਤ ਵੱਡੀ ਗਿਣਤੀ ਵੋਟਾਂ ਬਣਾਉਣ ਤੋ ਵਾਂਝੀ ਰਹਿ ਜਾਵੇਗੀ । ਇਸ ਲਈ ਸਾਡੀ ਮੰਗ ਹੈ ਕਿ ਵੋਟਾਂ ਬਣਾਉਣ ਦੀ ਆਖਰੀ ਮਿਤੀ 15 ਨਵੰਬਰ ਤੋ ਵਧਾਕੇ 10 ਦਸੰਬਰ ਤੱਕ ਕੀਤੀ ਜਾਵੇ । ਤਾਂ ਕਿ ਸਭ ਸਿੱਖ ਆਪੋ ਆਪਣੀ ਵੋਟ ਬਣਾ ਸਕਣ ।

5) ਇਸਦੇ ਨਾਲ ਹੀ ਜੇਕਰ ਆਪ ਜੀ ਤੇ ਪੰਜਾਬ ਸਰਕਾਰ ਜਿਸਨੇ ਐਸਜੀਪੀਸੀ ਚੋਣਾਂ ਕਰਵਾਉਣ ਦਾ ਪ੍ਰਬੰਧ ਕਰਨਾ ਹੈ, ਵੋਟਾਂ ਪੈਣ ਦੀ ਤਰੀਕ ਦਾ ਅਗਾਊ ਤੌਰ ਤੇ ਐਲਾਨ ਕਰਵਾ ਸਕੋ ਅਤੇ ਨੋਟੀਫਿਕੇਸਨ ਜਾਰੀ ਕਰਵਾ ਸਕੋ ਤਾਂ ਇਸ ਐਸ[ਜੀ[ਪੀ[ਸੀ ਦੀਆਂ ਜਰਨਲ ਚੋਣਾਂ ਦੀ ਪ੍ਰਕਿਿਰਆ ਨੂੰ ਪੂਰਨ ਕਰਨ ਵਿਚ ਵੱਡੀ ਕਾਮਯਾਬੀ ਮਿਲ ਸਕੇਗੀ ਅਤੇ ਸਿੱਖ ਵੋਟਰ ਪੂਰੇ ਉਤਸਾਹ ਨਾਲ ਵੋਟਾਂ ਬਣਾਉਣ ਤੋ ਲੈਕੇ ਵੋਟਾਂ ਪੈਣ ਤੱਕ ਹਰ ਪ੍ਰਕਿਿਰਆ ਵਿਚ ਉਤਸਾਹ ਨਾਲ ਭਾਗ ਲੈ ਸਕਣਗੇ।

6) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਕੌਮ ਮਹਿਸੂਸ ਕਰਦੀ ਹੈ ਕਿ ਜਦੋ ਲੋਕ ਸਭਾ, ਵਿਧਾਨ ਸਭਾਵਾਂ, ਮਿਊਸੀਪਲ ਕਾਰਪੋਰੇਸ਼ਨਾਂ, ਮਿਊਸੀਪਲ ਕੌਸਲਾਂ, ਬਲਾਕ ਸੰਮਤੀਆਂ, ਜਿ਼ਲ੍ਹਾ ਪ੍ਰੀਸ਼ਦਾਂ, ਪੰਚਾਇਤਾਂ ਆਦਿ ਸਭ ਸੰਸਥਾਵਾਂ ਲਈ ਵੋਟਰ ਦੀ ਉਮਰ 18 ਸਾਲ ਹੈ, ਤਾਂ ਐਸ[ਜੀ[ਪੀ[ਸੀ ਵੋਟਾਂ ਲਈ 21 ਸਾਲ ਦੀ ਉਮਰ ਤਹਿ ਕਰਕੇ ਸਿੱਖ ਕੌਮ ਦੇ ਗੁਰੂਘਰਾਂ ਦੇ ਪ੍ਰਬੰਧ ਵਿਚ ਅਜੋਕੀ ਨੌਜਵਾਨੀ ਨੂੰ ਦੂਰ ਰੱਖਣ ਦੀ ਕੋਸਿਸ ਕੀਤੀ ਜਾ ਰਹੀ ਹੈ । ਦੂਸਰਾ ਐਸ[ਜੀ[ਪੀ[ਸੀ ਸੰਸਥਾਂ ਲਈ 21 ਸਾਲ ਉਮਰ ਤਹਿ ਕਰਕੇ ਸਿੱਖ ਕੌਮ ਨਾਲ ਕਾਨੂੰਨੀ ਤੌਰ ਤੇ ਵੱਡਾ ਵਿਤਕਰਾ ਕੀਤਾ ਜਾ ਰਿਹਾ ਹੈ । ਇਸ ਲਈ ਐਸਜੀਪੀਸੀ ਦੇ ਵੋਟਰ ਬਣਨ ਦੀ ਸ਼ਰਤ ਵਾਲੀ ਉਮਰ ਵੀ 18 ਸਾਲ ਕੀਤੀ ਜਾਵੇ ਤਾਂ ਕਿ ਸਾਡੀ ਪੜ੍ਹੀ ਲਿਖੀ ਨੌਜਵਾਨੀ ਗੁਰੂਘਰਾਂ ਦੇ ਪ੍ਰਬੰਧ ਵਿਚ ਆਪਣਾ ਪੂਰੇ ਉਤਸਾਹ ਨਾਲ ਯੋਗਦਾਨ ਪਾ ਸਕੇ ।

7) ਇਹ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਹਿਮਾਚਲ ਸਟੇਟ ਅਤੇ ਯੂ[ਟੀ ਚੰਡੀਗੜ੍ਹ ਸਟੇਟ ਦੀਆਂ ਵੋਟਾਂ ਬਣਨ ਸੰਬੰਧੀ ਨੋਟੀਫਿਕੇਸਨ ਜਾਰੀ ਨਹੀ ਹੋਇਆ । ਜਦੋਕਿ ਹਿਮਾਚਲ ਤੇ ਯੂ[ਟੀ ਦੀਆਂ ਸਿੱਖ ਵੋਟਾਂ ਵੀ ਐਸਜੀਪੀਸੀ ਦੇ ਜਰਨਲ ਹਾਊਸ ਦੀ ਚੋਣ ਸੰਬੰਧੀ ਪੈਦੀਆ ਹਨ। ਇਸ ਲਈ ਆਪ ਜੀ ਇਸ ਦਿਸ਼ਾ ਵੱਲ ਜੇਕਰ ਨੋਟੀਫਿਕੇਸਨ ਜਾਰੀ ਕਰਵਾਕੇ ਦੋਵਾਂ ਉਪਰੋਕਤ ਸਟੇਟਾਂ ਦੀਆਂ ਵੋਟਾਂ ਬਣਾਉਣ ਲਈ ਪ੍ਰਕਿਿਰਆ ਸੁਰੂ ਕਰਵਾ ਦੇਵੋ ਤਾਂ ਇਸ ਨਾਲ ਹਿਮਾਚਲ ਦੀ ਇਕ ਸੀਟ ਅਤੇ ਚੰਡੀਗੜ੍ਹ ਦੀ ਇਕ ਸੀਟ ਲਈ ਨਾਲ ਹੀ ਵੋਟਾਂ ਬਣ ਜਾਣਗੀਆਂ।

8) ਵੋਟ ਫਾਰਮ ਵਿਚ ਜਦੋ ਵੋਟਰ ਵੋਟ ਬਣਾ ਰਿਹਾ ਹੈ, ਉਸ ਵਿਚ ਅਨੁਸੂਚਿਤ ਜਾਤੀ ਵਾਲੀ ਲਾਇਨ ਬਿਲਕੁਲ ਨਹੀ ਹੋਣੀ ਚਾਹੀਦੀ । ਕਿਉਂਕਿ ਵੋਟ ਬਣਾਉਣ ਦਾ ਅਧਿਕਾਰ ਹਰ ਵਰਗ ਦਾ ਹੈ । ਫਿਰ ਇਸ ਵਿਚ ਅਨੁਸੂਚਿਤ ਜਾਤੀ ਵਾਲਾ ਖਾਨਾ ਵਿਸੇਸ ਤੌਰ ਤੇ ਪਾਉਣਾ ਕਿਸੇ ਤਰ੍ਹਾਂ ਵੀ ਮੁਨਾਸਿਬ ਨਹੀ। ਪੂਰਨ ਉਮੀਦ ਕਰਦੇ ਹਾਂ ਕਿ ਸਾਡੇ ਵੱਲੋ ਇਸ ਰੀਪ੍ਰਜੈਟੇਸਨ ਵਿਚ ਐਸਜੀਪੀਸੀ ਚੋਣਾਂ ਸੰਬੰਧੀ ਉਠਾਏ ਗਏ ਗੰਭੀਰ ਮੱੁਦਿਆ ਅਤੇ ਮੁਸਕਿਲਾਂ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਉਤੇ ਗੌਰ ਕਰਦੇ ਹੋਏ ਪਹਿਲ ਦੇ ਆਧਾਰ ਤੇ ਇਨ੍ਹਾਂ ਨੂੰ ਹੱਲ ਕਰ ਦੇਵੋਗੇ । ਵੋਟਾਂ ਬਣਾਉਣ ਦੀ ਤਰੀਕ 10 ਦਸੰਬਰ ਤੱਕ ਕਰਕੇ ਅਤੇ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਨ੍ਹਾਂ ਚੋਣਾਂ ਦੇ ਸੰਬੰਧ ਵਿਚ ਸਾਨੂੰ ਪਹਿਲੋ ਹੀ ਅਲਾਟ ਹੋਏ ਚੋਣ ਨਿਸ਼ਾਨ ਘੋੜੇ ਨੂੰ ਫਿਰ ਤੋ ਰਿਜਰਬ ਕਰਕੇ ਸਾਨੂੰ ਸਹਿਯੋਗ ਕਰੋਗੇ । ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਕੌਮ ਆਪ ਜੀ ਦੀ ਤਹਿ ਦਿਲੋ ਸੁਕਰ ਗੁਜਾਰ ਹੋਵੇਗੀ।"