ਪੰਜਾਬੀ ਨਾ ਪੜ੍ਹਾਉਣ ਵਾਲਿਆਂ ਨੂੰ ਹੋਣਗੇ ਜੁਰਮਾਨੇ : ਹਰਜੋਤ ਬੈਂਸ 

  • ਪੰਜਾਬੀ ਚੇਤਨਾ ਬੱਸ ਰੈਲੀ ਨੂੰ ਹਰਜੋਤ ਬੈਂਸ ਨੇ  ਦਿੱਤੀ ਹਰੀ ਝੰਡੀ  

ਚੰਡੀਗੜ੍ਹ, 23 ਸਤੰਬਰ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਜੇ ਇੱਥੇ ਪੰਜਾਬ ਭਵਨ ਵਿਚ ਵਿਸ਼ਵ ਪੰਜਾਬੀ ਸਭਾ ਵੱਲੋਂ ਕਰਵਾਈ ਜਾ ਰਹੀ ਪੰਜਾਬੀ ਭਾਸ਼ਾ ਚੇਤਨਾ ਦੀ ਬੱਸ ਨੂੰ ਹਰੀ ਝੰਡੀ  ਦੇ ਕੇ ਰਵਾਨਾ ਕੀਤਾ।  ਉਨ੍ਹਾਂ VPS ਅਤੇ ਇਸ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਦੇ ਯਤਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ  ਦੀ ਭਗਵੰਤ ਸਿੰਘ ਸਰਕਾਰ ਨੇ ਪਿਛਲੇ ਡੇਢ ਸਾਲ ਵਿਚ ਪੰਜਾਬ ਨੂੰ ਸੁਰੱਖਿਅਤ ਕਰਨ , ਇਸ ਦੇ ਪ੍ਰਚਾਰ ਪਸਾਰ ਅਤੇ ਪ੍ਰਾਈਵੇਟ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਲਾਜ਼ਮੀ ਕਰਨ  ਲਈ ਵਿਸ਼ੇਸ਼ ਉੱਦਮ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬੀ ਮਾਂ  ਬੋਲੀ ਦੇ ਹੱਕ ਵਿਚ ਡਟ  ਕੇ ਖੜ੍ਹੀ ਹੈ।  ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬੀ ਨਾ ਪੜਾਉਣ ਕਰ ਕੇ ਸਕੂਲਾਂ ਨੂੰ ਜੁਰਮਾਨੇ ਵੀ ਕੀਤੇ ਗਏ ਹਨ .ਇਹ ਬੱਸ ਰੈਲੀ ਪੰਜਾਬ ਦੇ  ਸ਼ਹਿਰਾਂ-ਪਿੰਡਾਂ 'ਚ  27 ਸਤੰਬਰ ਤਕ ਚੱਲੇਗੀ। ਕੈਨੇਡਾ ਤੋਂ ਉਚੇਚੇ ਤੌਰ ਤੇ ਇਸ ਪੰਜਾਬੀ ਚੇਤਨਾ ਬੱਸ ਰੈਲੀ ਲਈ ਇੱਥੇ ਪੁੱਜੇ ਡਾਕਟਰ ਕਥੂਰੀਆ ਨੇ ਲੋਕਾਂ ਨੂੰ ਪੰਜਾਬੀ ਮਾਣ ਬੋਲੀ ਨੂੰ ਆਪਣੀ ਨਵੀਂ ਪੀੜ੍ਹੀ ਤਕ ਪੁਚਾਉਣ ਅਤੇ ਆਪਣੇ ਘਰਾਂ ਵਿਚ ਬੱਚਿਆਂ ਨਾਲ ਪੰਜਾਬੀ ਬੋਲਾਂ  ਦਾ ਸਦਾ ਦਿੰਦੇ ਹੋਏ ਕਿਹਾ ਕਿ ਮਾਂ ਬੋਲੀ ਨੂੰ ਭੁਲਾਉਣ ਦੀ ਭੁੱਲ ਕਿਸੇ ਵੀ ਹੀ ਹਾਲਤ ਵਿਚ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਦੁਨੀਆ ਦੇ ਕਿੰਨੇ ਹੀ ਵੱਡੇ ਅਤੇ ਵਿਕਸਤ ਮੁਲਕ ਆਪਣੀ ਮਾਨ ਬੋਲੀ ਦੇ ਸਿਰ ਤੇ ਵੱਡੇ ਹੋਏ ਹਨ।  ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਦੀ ਸਿੱਖਿਆ ਲਾਜ਼ਮੀ ਹੈ ਪਰ ਮਾਨ ਬੋਲੀ ਦੀ ਥਾਂ ਕੋਈ ਭਾਸ਼ਾ ਨਹੀਂ ਲੈ ਸਕਦੀ।  ਇਸ ਲਈ ਵਿਸ਼ਵ ਪੰਜਾਬੀ ਸਭਾ ਵੱਲੋਂ ਇਸੇ ਦਿਸ਼ਾ ਵਿਚ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਵੱਖ ਵੱਖ ਸਰਗਰਮੀਆਂ ਕਰ ਰਹੇ ਹਨ।  ਇਸ ਮੌਕੇ VPS ਦੇ ਬ੍ਰਾਂਡ ਅੰਬੈਸਡਰ ਬਾਲ ਮੁਕੰਦ ਸ਼ਰਮਾ ਅਤੇ ਸਭਾ ਦੀ ਇੰਡੀਆ ਕੋਆਰਡੀਨੇਟਰ ਪ੍ਰੋ ਬਲਬੀਰ ਕੌਰ , GNDU ਤੋਂ ਡਾ ਗੁਰਪ੍ਰੀਤ ਕੌਰ ਅਤੇ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਵੀ ਮੌਜੂਦ ਸਨ, ਬਲਬੀਰ ਕੌਰ  ਨੇ ਦੱਸਿਆ ਕਿ ਇਹ ਬੱਸ ਰੈਲੀ ਪੰਜਾਬ ਦੇ 40 ਸ਼ਹਿਰਾਂ-ਪਿੰਡਾਂ ਵਿਚੋਂ ਹੁੰਦੀ ਹੋਈ 27 ਸਤੰਬਰ ਨੂੰ ਅੰਮ੍ਰਿਤਸਰ ਜਾ ਕੇ ਖ਼ਤਮ ਹੋਵੇਗੀ।  ਇਸ ਮੌਕੇ ਵਿਸ਼ਵ ਪੰਜਾਬੀ ਸਭਾ ਨਾਲ ਜੁੜੇ ਬਹੁਤ ਪੰਜਾਬ ਚਿੰਤਕ ਅਤੇ ਪੰਜਾਬੀ ਪ੍ਰੇਮੀ ਮੌਜੂਦ ਸਨ ਜਿਨ੍ਹਾਂ ਦੇ ਹੱਥਾਂ ਵਿਚ ਪੰਜਾਬੀ ਪੱਖੀ ਬੈਨਰ ਅਤੇ ਮਾਟੋ ਫੜੇ ਹੋਏ ਸਨ।