ਮਨੋਹਰ ਲਾਲ ਨੇ ਕੀਤੀ ਰਾਜ ਪੱਧਰੀ ਦਿਸ਼ਾ ਕਮੇਟੀ ਦੀ ਅਗਵਾਈ, MPs ਤੇ MLAs ਨੇ ਵੀ ਲਿਆ ਹਿੱਸਾ

  • ਕੰਮ ਵਿਚ ਦੇਰੀ ਕਰਨ 'ਤੇ ਮੁੱਖ ਮੰਤਰੀ ਨੇ ਲਿਆ ਵੱਡਾ ਏਕਸ਼ਨ
  • ਜਨ ਸਹਿਤ ਇੰਜੀਨੀਅਰਿੰਗ ਵਿਭਾਗ ਦੇ ਈਆਈਸੀ ਤੇ ਈਸੀ ਨੂੰ ਦਿਸ਼ਾ ਕਮੇਟੀ ਦੀ ਮੀਟਿੰਗ ਤੋਂ ਕੀਤਾ ਬਾਹਰ, ਦੋਵਾਂ ਨੂੰ 5 ਦਿਨ ਦੀ ਕੰਪਲਸਰੀ ਲੀਵ 'ਤੇ ਭੇਜਿਆ
  • ਅੱਗੇ ਵੀ ਸਹੀ ਢੰਗ ਨਾਲ ਕੰਮ ਕਰਨ ਦੀ ਦਿੱਤੀ ਚੇਤਾਵਨੀ
  • ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਦੇ ਤਰਜ 'ਤੇ ਜਲਦੀ ਹੀ ਗ੍ਰਾਮੀਣ ਖੇਤਰਾਂ ਦੇ ਲਈ ਵੀ ਬਣੇਗੀ ਗ੍ਰਾਮੀਣ ਆਵਾਸ ਯੋਜਨਾ
  • ਬੁਨਿਆਦ ਪ੍ਰੋਗ੍ਰਾਮ ਦੇ ਤਹਿਤ ਸਿਖਿਆ ਗ੍ਰਹਿਣ ਕਰ ਰਹੇ ਬੱਚਿਆਂ ਨੂੰ ਵੀ ਮਿਲੇਗੀ ਬੱਸ ਪਾਸ ਦੀ ਸਹੂਲਤ

ਚੰਡੀਗੜ੍ਹ, 28 ਦਸੰਬਰ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਇੱਥੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਪ੍ਰਸਾਸ਼ਨਿਕ ਸਕੱਤਰਾਂ, ਜਿਲ੍ਹਾ ਡਿਪਟੀ ਕਮਿਸ਼ਨਰਾਂ ਦੇ ਨਾਲ ਰਾਜ ਪੱਧਰੀ ਦਿਸ਼ਾ ਸਮਿਤੀ ਦੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਨਿਰਦੇਸ਼ ਦਿੱਤੇ ਕਿ ਕੇਂਦਰ ਤੇ ਸੂਬਾ ਸਰਕਾਰ ਦੀ ਯੋਜਨਾਵਾਂ ਨੂੰ ਜਮੀਨੀ ਪੱਧਰ 'ਤੇ ਲਾਗੂ ਕਰਨ ਵਿਚ ਕਿਸੇ ਤਰ੍ਹਾ ਦੀ ਦੇਰੀ ਨਹੀਂ ਹੋਣੀ ਚਾਹੀਦੀ। ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਆਪਣੇ ਵਿਭਾਗਾਂ ਨਾਲ ਸਬੰਧਿਤ ਯੋਜਨਾਵਾਂ ਦੀ ਲਗਾਤਾਰ ਨਿਗਰਾਨੀ ਕਰਦੇ ਰਹਿਣ ਤਾਂ ਜੋ ਜਨਤਾ ਨੁੰ ਜਲਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਮੀਟਿੰਗ ਦੀ ਸਹਿ-ਅਗਵਾਈ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਦੇਵੇਂਦਰ ਬਬਲੀ ਨੇ ਕੀਤੀ। ਮੀਟਿੰਗ ਦੌਰਾਨ ਪਿਛਲੀ ਮੀਟਿੰਗ ਵਿਚ ਲਏ ਗਏ ਫੈਸਲਿਆਂ ਦੀ ਸਮੀਖਿਆ ਕਰਨ ਦੌਰਾਨ ਜਦੋਂ ਪਾਇਪ ਲਾਇਨ ਵਿਛਾਉਣ ਦੇ ਕਾਰਨ ਖਰਾਬ ਹੋਈ ਸੜਕਾਂ ਅਤੇ ਗਲੀਆਂ ਨੂੰ ਠੇਕੇਦਾਰਾਂ ਵੱਲੋਂ ਬਨਾਉਣ ਦੀ ਜਿਮੇਵਾਰੀ ਤੈਅ ਕਰਨ ਦਾ ਵਿਸ਼ਾ ਰੱਖਿਆ ਗਿਆ ਤਾਂ ਜਨ ਸਿਹਤ ਇੰਨਜੀਅਰਿੰਗ  ਵਿਭਾਗ ਦੇ ਅਧਿਕਾਰੀਆਂ ਵੱਲੋਂ ਦਿੱਤੇ ਗਏ ਜਵਾਬ ਨਾਲ ਮੁੱਖ ਮੰਤਰੀ ਸੰਤੁਸ਼ਟ ਨਹੀਂ ਹੋਏ ਅਤੇ ਉਨ੍ਹਾਂ ਨੇ ਈਆਈਸੀ ਆਸ਼ਿਮ ਖੰਨਾ ਅਤੇ ਈਸੀ ਰਾਜੀਵ ਬਤਿਸ਼ ਨੂੰ ਤੁਰੰਤ ਹੀ ਦਿਸ਼ਾ ਕਮੇਟੀ ਦੀ ਮੀਟਿੰਗ ਤੋਂ ਬਾਹਰ ਕੀਤਾ ਅਤੇ ਨਾਲ ਹੀ ਦੋਵਾਂ ਨੂੰ 5 ਦਿਨਾਂ ਦੀ ਕੰਪਲਸਰੀ ਲੀਵ  'ਤੇ ਜਾਣ ਦੇ ਆਦੇਸ਼ ਦਿੱਤੇ। ਇੰਨ੍ਹਾਂ ਹੀ ਨਹੀਂ ਮੁੱਖ ਮੰਤਰੀ ਨੇ ਅੱਗੇ ਤੋਂ ਸਹੀ ਕੰਮ ਕਰਨ ਦੀ ਚੇਤਾਵਨੀ ਵੀ ਦਿੱਤੀ। ਸ੍ਰੀ ਮਨੋਹਰ ਲਾਲ ਨੇ ਨਿਰਦੇਸ਼ ਦਿੱਤੇ ਕਿ ਇਸ ਤਰ੍ਹਾ ਦੀ ਸੜਕਾਂ ਅਤੇ ਗਲੀਆਂ ਨੂੰ ਠੇਕੇਦਾਰਾਂ ਵੱਲੋਂ ਬਣਾਇਆ ਜਾਣਾ ਯਕੀਨੀ ਕੀਤਾ ਜਾਵੇ, ਕਿਉਂਕਿ ਇਹ ਨਿਯਮ ਟੈਂਡਰ ਦਸਤਾਵੇਜ ਵਿਚ ਪਹਿਲਾਂ ਤੋਂ ਹੀ ਵਰਨਣਿਤ ਹੁੰਦਾ ਹੈ। ਮੀਟਿੰਗ ਵਿਚ ਲੋਕਸਭਾ ਸਾਂਸਦ ਧਰਮਬੀਰ ਸਿੰਘ, ਰਾਜਸਭਾ ਸਾਂਸਦ ਕ੍ਰਿਸ਼ਣ ਪੰਵਪਾਰ, ਕਾਰਤੀਕੇਯ ਸ਼ਰਮਾ, ਵਿਧਾਇਕ ਹਰਵਿੰਦਰ ਕਲਿਆਣ, ਨੈਯਨਪਾਲ ਰਾਵਤ, ਨੈਨਾ ਚੌਟਾਲਾ ਅਤੇ ਸੀਮਾ ਤ੍ਰਿਖਾ ਵੀ ਮੌਜੂਦ ਰਹੇ। ਇੰਨ੍ਹਾਂ ਤੋਂ ਇਲਾਵਾ, ਸਾਂਸਦ ਡਾ. ਹਰਵਿੰਦ ਸ਼ਰਮਾ ਵੀਡੀਓ ਕਾਨਫ੍ਰੈਸਿੰਗ ਰਾਹੀਂ ਮੀਟਿੰਗ ਵਿਚ ਾਮਿਲ ਰਹੇ। ਮੀਟਿੰਗ ਦੌਰਾਨ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਵੱਖ-ਵੱਖ ਯੋਜਨਾਵਾਂ ਦੀ ਵਿਸਤਾਰ ਨਾਲ ਸਮੀਖਿਆ ਕੀਤੀ ਗਈ। ਮੁੱਖ ਮੰਤਰੀ ਨੇ ਕਿਹਾ ਕਿ ਜਿਲ੍ਹਾ ਪੱਧਰ 'ਤੇ ਦਿਸ਼ਾ ਕਮੇਟੀ ਦੀ ਤਿੰਨਮਹੀਨਾ ਮੀਟਿੰਗ ਜਰੂਰੀ ਬੁਲਾਈ ਜਾਣੀ ਚਾਹੀਦੀ ਹੈ। ਜੇਕਰ ਕਿਸੇ ਕਾਰਨ ਵਜੋ ਸਥਾਨਕ ਸਾਂਸਦ ਮੀਟਿੰਗ ਲਈ ਸਮੇਂ ਨਹੀਂ ਦੇ ਪਾਉਂਦੇ ਹਨ, ਤਾਂ ਉਸ ਸਥਿਤੀ ਵਿਚ ਜਿਲ੍ਹਾ ਡਿਪਟੀ ਕਮਿਸ਼ਨਰ ਨੂੰ ਮੀਟਿੰਗ ਬੁਲਾਉਣ ਦਾ ਅਧਿਕਾਰ ਹੈ। ਇਸ ਲਈ ਸਾਰੇ ਮੀਟਿੰਗ ਤੈਅ ਸਮੇਂਸੀਮਾ ਵਿਚ ਹੋਣੀ ਚਾਹੀਦੀ ਹੈ। 


ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਦੀ ਤਰਜ 'ਤੇ ਜਲਦੀ ਹੀ ਗਾਮੀਣ ਖੇਤਰ ਲਈ ਵੀ ਬਣੇਗੀ ਗ੍ਰਾਮੀਣ ਆਵਾਸ ਯੋਜਨਾ 
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਗਰੀਬ ਤੇ ਜਰੂਰਤਮੰਦਾਂ ਨੂੰ ਮੁੱਢਲੀ ਸਹੂਲਤਾਂ ਪ੍ਰਦਾਨ ਕਰਨ ਦੇ ਮੱਦੇਨਜਰ ਸੂਬਾ ਸਰਕਾਰ ਨੇ ਸੂਬੇ ਵਿਚ ਆਰਥਕ ਰੂਪ ਤੋਂ ਕਮਜੋਰ ਵਰਗ ਨੂੰ ਸਿਰ 'ਤੇ ਛੱਤ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਬਣਾਈ ਹੈ। ਇਸ ਯੋਜਨਾ ਦੇ ਤਹਿਤ ਯੋਗ ਪਰਿਵਾਰਾਂ ਨੂੰ ਇਕ ਲੱਖ ਮਕਾਨ ਜਾਂ ਪਲਾਂਟ ਦਿੱਤੇ ਜਾਣਗੇ। ਉਨ੍ਹਾਂ ਨੇ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ ਇਸੀ ਤਰਜ 'ਤੇ ਹੁਣ ਗ੍ਰਾਮੀਣ ਖੇਤਰਾਂ ਵਿਚ ਵੀ ਗਰੀਬਾਂ ਨੂੰ ਆਵਾਸ ਦੀ ਸਹੂਲਤ ਉਪਲਬਧ ਕਰਵਾਉਣ ਲਈ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦੀ ਰੂਪ ਰੇਖਾ ਤਿਆਰ ਕੀਤੀ ਜਾਵੇ।

ਖਨਨ ਕੋਸ਼ ਤੋਂ 20 ਕਿਲੋਮੀਟਰ ਦੇ ਘੇਰੇ ਵਿਚ ਆਉਣ ਵਾਲੇ ਪਿੰਡਾਂ ਵਿਚ ਸ਼ਿਵਧਾਮ ਯੋਜਨਾ ਦਾ ਕੰਮ ਕਰਵਾਉਣ ਡਿਪਟੀ ਕਮਿਸ਼ਨ
ਸ੍ਰੀ ਮਨੋਹਰ ਲਾਲ ਨੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਪ੍ਰਧਾਨ ਮੰਤਰੀ ਖਣਿਜ ਖੇਤਰ ਭਲਾਈ ਯੋਜਨਾ ਦੇ ਤਹਿਤ ਖਨਨ ਖੇਤਰ ਵਾਲੇ ਜਿਲ੍ਹਿਆਂ ਵਿਚ ਖਣਿਜ ਕੋਸ਼ ਤੋਂ ਖਨਲ ਖੇਤਰ ਨਾਲ 20 ਕਿਲੋਮੀਟਰ ਦੇ ਘੇਰੇ ਵਿਚ ਆਉਣ ਵਾਲੇ ਪਿੰਡਾਂ ਵਿਚ ਸ਼ਿਵਧਾਮ ਯੋਜਨਾ ਤਹਿਤ ਕਰਵਾਏ ਜਾਣ ਵਾਲੇ ਕੰਮਾਂ ਦਾ ਨਿਸ਼ਪਾਦਨ ਯਕੀਨੀ ਕੀਤਾ ਜਾਵੇ। ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਚਰਖੀ ਦਾਦਰੀ, ਭਿਵਾਨੀ, ਯਮੁਨਾਨਗਰ ਅਤੇ ਮਹੇਂਦਰਗੜ੍ਹ ਜਿਲ੍ਹਿਆਂ ਦੇ ਕੋਲ ਖਨਨ ਕੋਸ਼ ਵਜੋ 17-17 ਕਰੋੜ ਰੁਪਏ ਤੋਂ ਵੱਧ ਦੀ ਰਕਮ ਉਪਲਬਧ ਹੈ। ਮੁੱਖ ਮੰਤਰੀ ਨੇ ਭਿਵਾਨੀ ਦੇ ਜਿਲ੍ਹਾ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਕਿ ਖਨਨ ਦੇ ਕਾਰਨ ਖਾਨਕ ਪਿੰਡ ਵਿਚ ਪ੍ਰਦੂਸ਼ਣ ਦੀ ਗੰਭੀਰ ਸਮਸਿਆ ਹੈ ਅਤੇ ਪਿੰਡਵਾਸੀਆਂ ਨੂੰ ਸਿਹਤ ਸਬੰਧੀ ਪਰੇਸ਼ਾਨੀਆਂ ਦਾ ਸਾਮਹਣਾ ਕਰਨਾ ਪੈ ਰਿਹਾ ਹੈ। ਇਸ ਲਈ ਖਨਨ ਖੇਤਰ ਵਿਚ ਪਾਣੀ ਦਾ ਛਿੜਕਾਅ ਕਰਨ ਦੇ ਨਾਲ-ਨਾਲ ਕ੍ਰੈਸ਼ਰ ਜੋਨ ਦੇ ਨੇੜੇ ਪਾਣੀ ਛਿੜਕਾਅ ਦੇ ਲਈ ਵਿਸ਼ੇਸ਼ ਪਲਾਂਟ ਲਗਾਉਣ ਦੀ ਵੀ ਯੋਜਨਾ ਬਣਾਈ ਹੈ।

ਬੁਨਿਆਦੀ ਪ੍ਰੋਗ੍ਰਾਮ ਤਹਿਤ ਸਿਖਿਆ ਗ੍ਰਹਿਣ ਕਰ ਰਹੇ ਬੱਚਿਆਂ ਨੂੰ ਵੀ ਮਿਲੇਗੀ ਬੱਸ ਪਾਸ ਦੀ ਸਹੂਲਤ
ਮੀਟਿੰਗ ਦੌਰਾਨ ਜਨ ਪ੍ਰਤੀਨਿਧੀਆਂ ਵੱਲੋਂ ਬੁਨਿਆਦ ਪ੍ਰੋਗ੍ਰਾਮ ਤਹਿਤ ਸਿਖਿਆ ਗ੍ਰਹਿਣ ਕਰਨ ਲਈ ਲੰਬੀ ਦੂਰੀ ਤੈਅ ਕਰ ਕੇ ਸਕੂਲ ਜਾਣ ਦੇ ਕਾਰਨ ਬੱਚਿਆਂ ਨੂੰ ਹੋ ਰਹੀ ਪਰੇਸ਼ਾਨੀ ਦਾ ਵਿਸ਼ਾ ਰੱਖਿਆ ਗਿਆ। ਇਸ 'ਤੇ ਮੁੱਖ ਮੰਤਰੀ ਨੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾ ਦੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਹੈ ਉਹ ਸਾਡੀ ਜਿਮੇਵਾਰੀ ਹੈ। ਇਸ ਲਈ ਬੁਨਿਆਦ ਪ੍ਰੋਗ੍ਰਾਮ ਤਹਿਤ ਸਿਖਿਆ ਗ੍ਰਹਿਣ ਕਰ ਰਹੇ ਬੱਚੇ ਜੋ ਲੰਬੀ ਦੂਰੀ ਤੈਅ ਕਰ ਕੇ ਸਕੂਲ ਵਿਚ ਜਾ ਰਹੇ ਹਨ, ਉਨ੍ਹਾਂ ਦੇ ਬੱਸ ਪਾਸ ਬਣਾਏ ਜਾਣ ਅਤੇ ਟ੍ਰਾਂਸਪੋਰਟ ਵਿਭਾਗ ਵੀ ਫੀਲਡ ਅਧਿਕਾਰੀ ਨੂੰ ਇਸ ਸਬੰਧ ਵਿਚ ਨਿਰਦੇਸ਼ ਜਾਰੀ ਕਰ ਵਿਵਸਥਾ ਨੁੰ ਯਕੀਨੀ ਕਰਨ।ਮੁੱਖ ਮੰਤਰੀ ਨੇ ਕਿਹਾ ਕਿ ਬੱਚਿਆਂ ਨੂੰ ਸਕੂਲ ਤਕ ਆਉਣ-ਜਾਣ ਵਿਚ ਕਿਸੇ ਤਰ੍ਹਾ ਦੀ ਮੁਸ਼ਕਲ ਨਹੀਂ ਹੋਣੀ ਚਾਹੀਦੀ ਹੈ। ਇਸ ਦੇ ਲਈ ਸਰਕਾਰ ਨੇ ਯੋਜਨਾ ਬਣਾਈ ਹੈ। ਪਿੰਡ ਤੋਂ 1 ਕਿਲੋਮੀਟਰ ਦੀ ਦੂਰੀ ਤੋਂ ਵੱਧ 'ਤੇ ਸਥਿਤ ਸਕੂਲਾਂ ਵਿਚ ਆਉਣ -ਜਾਣ ਲਈ ਸਰਕਾਰ ਵੱਲੋਂ ਬੱਚਿਆਂ ਨੂੰ ਟ੍ਰਾਂਸਪੋਰਟ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਦੇ ਲਈ ਹਰੇਕ ਸਕੂਲ ਵਿਚ ਇਕ ਅਧਿਆਪਕ ਨੂੰ ਸਕੂਲ ਟ੍ਰਾਂਸਪੋਰਟ ਆਫਿਸਰ ਵਜੋ ਨਾਮਜਦ ਕੀਤਾ ਗਿਆ ਹੈ, ਜਿਸ ਦਾ ਕੰਮ ਅਜਿਹੇ ਬੱਚਿਆਂ ਦੇ ਨਾਲ ਤਾਲਮੇਲ ਸਥਾਪਿਤ ਕਰਨਾ ਹੈ, ਜਿਨ੍ਹਾਂ ਨੂੰ ਟ੍ਰਾਂਸਪੋਰਟ ਸਹੂਲਤ ਦੀ ਜਰੂਰਤ ਹੈ।

ਕੁਦਰਤੀ ਖੇਤੀ ਦਾ ਪੋਰਟਲ ਮੁੜ ਤੋਂ ਖੋਲਣ ਦੇ ਦਿੱਤੇ ਨਿਰਦੇਸ਼
ਰਿਵਾਨਿਤੀ ਖੇਤੀਬਾੜੀ ਵਿਕਾਸ ਯੋਜਨਾ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਸੂਬਾ ਸਰਕਾਰ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇਣ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸ ਲਈ ਕਿਸਾਨ ਰਿਵਾਇਤੀ ਖੇਤੀ ਤੋਂ ਹੱਟ ਕੇ ਕੁਦਰਤੀ ਖੇਤੀ ਨੂੰ ਅਪਨਾਉਣ, ਇਸ ਦੇ ਲਈ ਉਨ੍ਹਾਂ ਨੂੰ ਜਾਗਰੁਕ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਟ੍ਰੇਨਿੰਗ ਵੀ ਕਰਵਾਈ ਜਾਵੇ। ਨਾਲ ਹੀ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕੁਦਰਤੀ ਖੇਤੀ ਪੋਰਟਲ ਮੁੜ ਤੋਂ ਖੋਲਣ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਵੱਧ ਤੋਂ ਵੱਧ ਕਿਸਾਨ ਜੋ ਕੁਦਰਤੀ ਖੇਤੀ ਦੇ ਲਈ ਇਛੁੱਕ ਹਨ ਉਹ ਆਪਣਾ ਰਜਿਸਟ੍ਰੇਸ਼ਣ ਕਰਵਾ ਸਕਣ।

ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਨੁੰ ਵਿਆਪਕ ਸਵਰੂਪ ਦੇਣ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਬੇਟੀ ਬਚਾਓ -ਬੇਟੀ ਪੜਾਓ ਮੁਹਿੰਮ ਦੀ ਸਫਲਤਾ ਦੇ ਬਾਅਦ ਅੱਜ ਬੇਟੀਆਂ ਦੇ ਲਿੰਗਨੁਪਾਤ ਵਿਚ ਵਰਨਣਯੋਗ ਸੁਧਾਰ ਹੋਇਆ ਹੈ। ਪਹਿਲਾਂ ਦੇ ਮੁਕਾਬਲੇ ਅੱਜ 1 ਹਜਾਰ ਮੁੰਡਿਆਂ 'ਤੇ 923 ਕੁੜੀਆਂ ਹਨ ਜਿਸ ਨੂੰ ਸਾਨੂੰ ਵਧਾ ਕੇ 950 ਤਕ ਲੈ ਕੇ ਜਾਣਾ ਹੈ। ਇਸ ਦੇ ਲਈ ਸਾਰੇ ਸਬੰਧਿਤ ਵਿਭਾਗ ਕਾਨੂੰਨੀ ਕਾਰਵਾਈ ਦੀ ਪ੍ਰਕ੍ਰਿਆ ਨੂੰ ਸਖਤੀ ਨਾਲ ਅਪਨਾਵੁਂਦੇ ਰਹਿਣ ਅਤੇ ਜੋ ਲੋਕ ਸੂਬੇ ਤੋਂ ਬਾਹਰ ਜਾ ਕੇ ਲਿੰਗ ਜਾਂਚ ਕਰਵਾਉਂਦੇ ਹਨ, ਉਨ੍ਹਾਂ 'ਤੇ ਵੀ ਹੋਰ ਸੂਬਿਆਂ ਦੀ ਪੁਲਿਸ ਦੇ ਨਾਲ ਮਿਲ ਕੇ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣ। ਇੰਨ੍ਹਾਂ ਹੀ ਨਹੀਂ, ਜੋ ਜਿਲ੍ਹੇ ਹੁਣ ਵੀ ਬੇਟੀਆਂ ਦੀ ਜਨਮ ਦਰ ਮਾਮਲੇ ਵਿਚ ਘੱਟ ਹਨ, ਉਨ੍ਹਾਂ ਜਿਲ੍ਹਿਆਂ ਵਿਚ ਲਗਾਤਾਰ ਜਾਗਰੁਕਤਾ ਪ੍ਰੋਗ੍ਰਾਮ ਚਲਾਉਂਦੇ ਰਹਿਣ। ਮੁੱਖ ਮੰਤਰੀ ਨੇ ਟੀਕਾਕਰਣ ਪ੍ਰੋਗ੍ਰਾਮ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਬੱਚਿਆਂ ਦੇ ਟੀਕਾਕਰਣ ਦੀ ਜਿਮੇਵਾਰੀ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੂੰ ਦਿੱਤੀ ਗਈ ਹੈ। ਵਿਭਾਗ ਆਂਗਨਵਾੜੀ ਵਰਕਰਸ ਅਤੇ ਏਏਨਏਮ ਦੇ ਨਾਲ ਮਿਲ ਕੇ ਬੱਚਿਆਂ ਦੇ ਟੀਕਾਕਰਣ ਦੇ ਟੀਚੇ ਨੂੰ ਪੂਰਾ ਕਰਨ। ਸਾਇਲ ਹੈਲਥ ਕਾਰਡ ਪ੍ਰੋਗ੍ਰਾਮ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਜਾਗਰੁਕ ਕਰਨ ਤਹਿਤ ਵਿਸ਼ੇਸ਼ ਜਾਗਰੁਕਤਾ ਮੁਹਿੰਮ ਚਲਾਉਣ ਅਤੇ ਕਿਸਾਨਾਂ ਨੂੰ ਜਾਣੂੰ ਕਰਵਾਉਣ ਇਕ ਸਾਇਲ ਹੈਲਥ ਕਾਰਡ ਦੇ ਕੀ ਫਾਇਦੇ ਹਨ ਅਤੇ ਫਸਲ ਪੈਦਾਵਾਰ ਵਿਚ ਇਹ ਕਿਸਾ ਤਰ੍ਹਾ ਸਹਾਇਕ ਹਨ ਤਾਂ ਜੋ ਸਾਇਲ ਹੈਲਥ ਕਾਰਡ ਦਾ ਧਰਾਤਲ 'ਤੇ ਪੂਰੀ ਵਰਤੋ ਯਕੀਨੀ ਹੋ ਸਕੇ। ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ, ਮਾਲ ਟੀਵੀਏਸਏਨ ਪ੍ਰਸਾਦ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ ਸਮੇਤ ਸਬੰਧਿਤ ਵਿਭਾਗ ਦੇ ਪ੍ਰਸਾਸ਼ਨਿਕ ਸਕੱਤਰ ਮੌਜੂਦ ਰਹੇ।