ਲੋਕ ਜਿੱਥੇ ਡਿਊਟੀ ਲਗਾਉਣਗੇ, ਉਹ ਜਰੂਰ ਹਾਜ਼ਰੀ ਭਰਾਂਗਾ : ਐਚ ਐਸ ਫੂਲਕਾ  

ਚੰਡੀਗੜ੍ਹ, 23 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਵਿਖੇ 1 ਨਵੰਬਰ ਨੂੰ ਰੱਖੀ ਗਈ ਬਹਿਸ ਨੂੰ ਲੈ ਕੇ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਤਿੰਨ ਨਾਵਾਂ ਸਾਬਕਾ ਵਿਧਾਇਕ ਐਡਵੋਕੇਟ ਐਚ ਐਸ ਫੂਲਕਾ, ਕੰਵਰ ਸਿੰਘ ਸੰਧੂ ਅਤੇ ਡਾ. ਧਰਮਵੀਰ ਗਾਂਧੀ ਦਾ ਨਾਂ ਸੁਝਾਇਆ ਗਿਆ ਸੀ, ਜਿਸ ਨੂੰ ਲੈ ਕੇ ਅੱਜ ਮੀਡੀਆ ਸਾਹਮਣੇ ਐਡਵੋਕੇਟ ਐਚ ਐਸ ਫੂਲਕਾ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਜਾਖੜ ਸਾਬ੍ਹ ਨੇ ਉਨ੍ਹਾਂ ਦਾ ਨਾਮ ਬਹਿਸ ਲਈ ਸੁਝਾਇਆ ਹੈ, ਪਰ ਉਨ੍ਹਾਂ ਨੂੰ ਹੁਣ ਤੱਕ ਸਰਕਾਰ ਵੱਲੋਂ ਕੋਈ ਵੀ ਸੱਦਾ ਨਹੀਂ ਆਇਆ ਤੇ ਨਾ ਹੀ ਕਿਸੇ ਨੇ ਉਨ੍ਹਾਂ ਨਾ ਕੋਈ ਸੰਪਰਕ ਕੀਤਾ ਹੈ। ਐਡਵੋਕੇਟ ਫੂਲਕਾ ਨੇ ਕਿਹਾ ਕਿ 1 ਨਵੰਬਰ ਦੀ ਬਹਿਸ ਕਈ ਚੁਣਾਵੀਂ ਬਹਿਸ ਨਹੀਂ ਹੈ, ਉਨ੍ਹਾਂ ਕਿਹਾ ਕਿ ਉਹ ਬੇਨਤੀ ਕਰਦੇ ਹਨ ਕਿ ਇਹ ਮੌਕਾ ਸਿਆਸੀ ਆਗੂਆਂ ਲਈ ਲੋਕਾਂ ਦੇ ਸਾਹਮਣੇ ਬੈਠ ਕੇ ਆਪਣੀ ਗੱਲ ਰੱਖਣ ਦਾ ਹੈ ਅਤੇ ਲੋਕ ਸੁਣਨਗੇ ਕਿ ਰਾਜਨੀਤਿਕ ਆਗੂ ਪੰਜਾਬ ਦੇ ਮੁੱਦਿਆਂ ਤੇ ਕੀ ਰਾਇ ਰੱਖਦੇ ਹਨ, ਇਹ ਪ੍ਰੋਗਰਾਮ ਵਿੱਚ ਬਹਿਸ ਘੱਟ ਤੇ ਵਿਚਾਰ ਜਿਆਦਾ ਹੋਣੇ ਚਾਹੀਦੇ ਹਨ। ਐਡਵੋਕੇਟ ਐਚ ਐਸ ਫੂਲਕਾ ਨੇ ਕਿਹਾ ਕਿ ਉਹ ਪੰਜਾਬ ਲਈ ਹਮੇਸ਼ਾਂ ਖੜ੍ਹਾ ਹਾਂ, ਉਨ੍ਹਾਂ ਦੀ ਡਿਊਟੀ ਲੋਕ ਜਿੱਥੇ ਲਗਾਉਣਗੇ, ਉਹ ਜਰੂਰ ਹਾਜ਼ਰੀ ਭਰਨਗੇ।  ਉਨ੍ਹਾਂ ਕਿਹਾ ਕਿ ਇਸ ਬਹਿਸ ਵਿੱਚ ਪੰਜਾਬ ਦੇ ਸਾਰੇ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਹੈ, ਜਿਵੇਂ ਕਿ ਨਸ਼ੇ, ਐਸਵਾਈਐਲ, ਬੇਅਦਬੀ ਸਮੇਤ ਹੋਰ ਜਿਹੜੇ ਪੰਜਾਬ ਦੇ ਮੁੱਖ ਮੁੱਦੇ ਹਨ। ਸਾਰਿਆਂ ਦੇ ਗੱਲ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਹੱਲ ਲਈ ਵਿਚਾਰ ਵਟਾਂਦਰਾ ਵੀ ਹੋਣਾ ਚਾਹੀਦਾ ਹੈ। ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸਾਬਕਾ ਆਪ ਵਿਧਾਇਕ ਐੱਸਐੱਸ ਫੂਲਕਾ ਨੇ ਕਿਹਾ 1 ਨਵੰਬਰ ਦੀ ਡਿਬੇਟ ਦਾ ਸਭ ਤੋਂ ਅਹਿਮ ਮੁੱਦਾ ਐਸਵਾਈਐਲ ਹੋਣਾ ਚਾਹੀਦਾ ਹੈ । ਜੋਕਿ ਪੰਜਾਬ ਦੀ ਬੰਜਰ ਹੁੰਦੀ ਜ਼ਮੀਨ ਨਾਲ ਜੁੜਿਆ ਹੈ। ਉਨ੍ਹਾਂ ਕਿਹਾ ਜਿਹੜੇ ਲੋਕ ਕਹਿੰਦੇ ਸਨ ਕਿ ਪੰਜਾਬ ਦੀ ਜ਼ਮੀਨ 20 ਸਾਲ ਬਾਅਦ ਬੰਜਰ ਹੋ ਜਾਵੇਗੀ ਉਹ ਹੁਣ 10 ਸਾਲ ਦੀ ਭਵਿੱਖਵਾੜੀ ਕਰ ਰਹੇ ਹਨ। ਫੂਲਕਾ ਨੇ ਕਿਹਾ ਮੇਰਾ ਬਰਨਾਲ ਜ਼ਿਲ੍ਹਾਂ 2032 ਤੱਕ ਬੰਜਰ ਹੋ ਜਾਵੇਗਾ। ਡਿਬੇਟ ਦਾ ਦੂਜਾ ਮੁੱਦਾ ਫੂਲਕਾ ਨੇ ਨਸ਼ਾ ਦੱਸਿਆ । ਕਿਵੇਂ ਇਸ ਨੂੰ ਖਤਮ ਕਰਕੇ ਪੰਜਾਬ ਦੇ ਹਰ ਉਮਰ ਦੇ ਲੋਕਾਂ ਨੂੰ ਬਚਾਉਣਾ ਹੈ ਇਸ ‘ਤੇ ਗੱਲਬਾਤ ਹੋਣੀ ਚਾਹੀਦੀ ਹੈ। ਤੀਜਾ ਮੁੱਦਾ ਸਿਹਤ ਜਿਸ ਵਿੱਚ ਮੁਹੱਲਾ ਕਲੀਨਿਕ ਅਹਿਮ ਹੈ । ਫਿਰ ਬੇਅਦਬੀ ਅਤੇ SGPC ਦੀਆਂ ਚੋਣਾਂ ਵੱਡੇ ਮੁੱਦੇ ਹਨ। ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਕਮੇਟੀ ਦੀ ਚੋਣ ਕਿਸ ਤਰ੍ਹਾਂ ਸਾਫ ਸੁਥਰੀ ਹੋਵੇ,ਸੰਗਤ ਫੈਸਲਾ ਕਰੇ ਕਿਸ ਨੂੰ ਚੁਣਨਾ ਹੈ। ਸਿਰਫ ਇਨ੍ਹਾਂ ਹੀ ਨਹੀਂ ਐੱਚਐੱਸ ਫੂਲਕਾ ਨੇ ਡਿਬੇਟ ਵਿੱਚ ਨਵੰਬਰ ’84 ਦੇ ਕਤਲੇਆਮ ‘ਤੇ ਵੀ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਇਸ ‘ਤੇ ਰਣਨੀਤੀ ਬਣੇ ਕਿ ਦੋਸ਼ੀਆਂ ਨੂੰ ਸਜ਼ਾ ਕਿਵੇਂ ਦਿਵਾਈ ਜਾਵੇ।