ਗਣਤੰਤਰ ਦਿਵਸ ਪਰੇਡ ਵਿੱਚੋਂ ਪੰਜਾਬ ਦੀ ਝਾਂਕੀ ਨੂੰ ਬਾਹਰ ਰੱਖੇ ਜਾਣ ਤੋਂ ਨਿਰਾਸ਼ ਹਾਂ : ਅਨਮੋਲ ਗਗਨ ਮਾਨ

  • ਕੇਂਦਰ ਦੀ ਭਾਜਪਾ ਸਰਕਾਰ ਨੇ ਗਣਤੰਤਰ ਦਿਵਸ 'ਤੇ ਪੰਜਾਬ ਦੀਆਂ ਝਾਕੀਆਂ ਨੂੰ ਹਟਾ ਕੇ ਘੋਰ ਬੇਇਨਸਾਫ਼ੀ ਕੀਤੀ - ਈਟੀਓ

ਚੰਡੀਗੜ੍ਹ, 27 ਦਸੰਬਰ : ਇਸ ਵਾਰ ਵੀ ਕੇਂਦਰ ਵੱਲੋਂ ਪੰਜਾਬ ਨਾਲ ਸਬੰਧਿਤ ਝਾਕੀ ਨੂੰ ਗਣਤੰਤਰ ਦਿਵਸ 'ਚ ਥਾਂ ਨਹੀਂ ਦਿੱਤੀ ਗਈ। ਜਿਸ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਅਸੀਂ ਪੰਜਾਬ ਨਾਲ ਸਬੰਧਿਤ 3 ਝਾਕੀਆਂ ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਇਤਿਹਾਸ, ਮਾਈ ਭਾਗੋ ਫਰਸਟ ਲੇਡੀ ਵਾਰੀਅਰ ਅਫ ਸਿੱਖੀਜ਼ਮ, ਪੰਜਾਬ ਦਾ ਅਮੀਰ ਵਿਰਸਾ ਤੇ ਉਹਦੀ ਪੇਸ਼ਕਾਰੀ ਕੇਂਦਰ ਨੂੰ ਭੇਜੀਆਂ ਸਨ ਅਤੇ ਨਾਲ ਹੀ ਡਿਜ਼ਾਈਨ ਵੀ ਭੇਜੇ ਸਨ, ਜਿਸ ਨੂੰ ਕੇਂਦਰ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਜਿਸ 'ਤੇ ਪੰਜਾਬ ਦੀ ਮੰਤਰੀ ਅਨਮੋਲ ਗਗਨ ਮਾਨ ਨੇ ਐਕਸ 'ਤੇ ਟਵੀਟ ਕਰਦਿਆਂ ਕਿਹਾ ਕਿ, "ਗਣਤੰਤਰ ਦਿਵਸ ਪਰੇਡ ਵਿੱਚੋਂ ਪੰਜਾਬ ਦੀ ਝਾਂਕੀ ਨੂੰ ਬਾਹਰ ਰੱਖੇ ਜਾਣ ਤੋਂ ਨਿਰਾਸ਼ ਹਾਂ। ਕੀ ਅਸੀਂ ਆਪਣੇ ਵੰਨ-ਸੁਵੰਨੇ ਇਤਿਹਾਸ ਦੀ ਅਮੀਰ ਟੇਪਸਟਰੀ ਨੂੰ ਮਿਟਾ ਰਹੇ ਹਾਂ ? ਇਹ ਫੈਸਲਾ ਪੜਤਾਲ ਦਾ ਹੱਕਦਾਰ ਹੈ। ਸਾਡੇ ਵੀਰਾਂ ਦੀਆਂ ਕੁਰਬਾਨੀਆਂ ਨੂੰ ਪਰਛਾਵੇਂ ਵਿੱਚ ਛੱਡ ਕੇ ਕੀ ਹੁਣ ਇਹ ਚੋਣਵੇਂ ਬਿਰਤਾਂਤਾਂ ਦੀ ਪਰੇਡ ਹੈ ?"

ਕੇਂਦਰ ਦੀ ਭਾਜਪਾ ਸਰਕਾਰ ਨੇ ਗਣਤੰਤਰ ਦਿਵਸ 'ਤੇ ਪੰਜਾਬ ਦੀਆਂ ਝਾਕੀਆਂ ਨੂੰ ਹਟਾ ਕੇ ਘੋਰ ਬੇਇਨਸਾਫ਼ੀ ਕੀਤੀ - ਈਟੀਓ
ਇਸ ਵਾਰ ਵੀ ਕੇਂਦਰ ਵੱਲੋਂ ਪੰਜਾਬ ਨਾਲ ਸਬੰਧਿਤ ਝਾਕੀ ਨੂੰ ਗਣਤੰਤਰ ਦਿਵਸ 'ਚ ਥਾਂ ਨਹੀਂ ਦਿੱਤੀ ਗਈ। ਜਿਸ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਗਈ ਹੈ। ਜਿਸ ;ਤੇ ਪੰਜਾਬ ਮੰਤਰੀ ਹਰਭਜਨ ਸਿੰਘ ਈਟੀਓ ਨੇ ਐਕਸ 'ਤੇ ਟਵੀਟ ਕਰਦਿਆਂ ਕਿਹਾ ਕਿ, "ਪੰਜਾਬ ਸ਼ਹੀਦਾਂ ਦੀ ਧਰਤੀ ਹੈ ਅਤੇ ਇਸਨੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਹਰ ਖੇਤਰ 'ਚ ਮਿਸਾਲੀ ਯੋਗਦਾਨ ਦਿੱਤਾ ਹੈ ਪ੍ਰੰਤੂ ਕੇਂਦਰ ਦੀ ਭਾਜਪਾ ਸਰਕਾਰ ਨੇ ਗਣਤੰਤਰ ਦਿਵਸ 'ਤੇ ਪੰਜਾਬ ਦੀਆਂ ਝਾਕੀਆਂ ਨੂੰ ਹਟਾ ਕੇ ਘੋਰ ਬੇਇਨਸਾਫ਼ੀ ਕੀਤੀ ਹੈ।"