ਮੁੱਖ ਮੰਤਰੀ ਮਾਨ ਨੇ ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ 'ਤੇ ਕੇਜਰੀਵਾਲ ਅਤੇ ਪਾਰਟੀ ਵਰਕਰਾਂ ਨੂੰ ਦਿੱਤੀ ਵਧਾਈ, ਕਿਹਾ- 11 ਸਾਲਾਂ ਦਾ ਸਫਰ ਸ਼ਾਨਦਾਰ ਰਿਹਾ

  • ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਪਾਰਟੀ ਵਰਕਰਾਂ ਨੂੰ ਦਿੱਤੀ ਵਧਾਈ, ਕਿਹਾ - 11 ਸਾਲਾਂ 'ਚ ਕਈ ਉਤਰਾਅ-ਚੜ੍ਹਾਅ ਆਏ, ਬਹੁਤ ਸਾਰੀਆਂ ਮੁਸ਼ਕਿਲਾਂ ਆਈਆਂ ਪਰ ਸਾਡੇ ਜਜ਼ਬੇ 'ਚ ਕੋਈ ਕਮੀ ਨਹੀਂ ਆਈ

ਚੰਡੀਗੜ੍ਹ, 26 ਨਵੰਬਰ : ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ 'ਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ ਹੈ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਵਰਕਰਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 11 ਸਾਲਾਂ ਦਾ ਸਫ਼ਰ ਸ਼ਾਨਦਾਰ ਰਿਹਾ ਹੈ। ਮੁੱਖ ਮੰਤਰੀ ਮਾਨ ਨੇ ਆਪਣੇ ਟਵੀਟ ਵਿੱਚ ਇੱਕ ਸਾ਼ਇਰੀ ਵੀ ਲਿਖੀ...

"ਜਿਸ ਦਿਨ ਤੋਂ ਮੈਂ ਚਲਿਆਂ ਹਾਂ, ਮੇਰੀਆਂ ਨਜ਼ਰ ਮੇਰੀ ਮੰਜ਼ਿਲ 'ਤੇ ਹੈ।
ਅੱਖਾਂ ਨੇ ਕਦੇ ਮੀਲ ਦਾ ਪੱਥਰ ਨਹੀਂ ਦੇਖਿਆ।"

ਇਸ ਦੇ ਨਾਲ ਹੀ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, 'ਸਾਲ 2012 'ਚ ਅੱਜ ਦੇ ਦਿਨ ਦੇਸ਼ ਦੇ ਆਮ ਆਦਮੀ ਨੇ ਖੜ੍ਹੇ ਹੋ ਕੇ ਆਪਣੀ ਪਾਰਟੀ 'ਆਮ ਆਦਮੀ ਪਾਰਟੀ' ਦੀ ਸਥਾਪਨਾ ਕੀਤੀ।  ਉਦੋਂ ਤੋਂ ਲੈ ਕੇ ਅੱਜ ਤੱਕ ਇਨ੍ਹਾਂ 11 ਸਾਲਾਂ ਵਿੱਚ ਕਈ ਉਤਰਾਅ-ਚੜ੍ਹਾਅ ਆਏ ਹਨ, ਕਈ ਮੁਸ਼ਕਲਾਂ ਵੀ ਆਈਆਂ ਹਨ, ਪਰ ਸਾਡੇ ਸਾਰਿਆਂ ਦੇ ਜਜ਼ਬੇ ਵਿੱਚ ਕੋਈ ਕਮੀ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਜਨਤਾ ਦੇ ਪਿਆਰ ਅਤੇ ਅਸ਼ੀਰਵਾਦ ਸਦਕਾ ਅੱਜ ਇੱਕ ਛੋਟੀ ਪਾਰਟੀ ਕੌਮੀ ਪਾਰਟੀ ਵਿੱਚ ਤਬਦੀਲ ਹੋ ਗਈ ਹੈ, ਜਨਤਾ ਦਾ ਅਸ਼ੀਰਵਾਦ ਸਾਡੇ ਨਾਲ ਹੈ, ਅਸੀਂ ਸਾਰੇ ਆਪਣੇ ਮਜ਼ਬੂਤ ​​ਇਰਾਦੇ ਨਾਲ ਅੱਗੇ ਵਧਦੇ ਰਹਾਂਗੇ ਅਤੇ ਜਨਤਾ ਲਈ ਕੰਮ ਕਰਦੇ ਰਹਾਂਗੇ। ਪਾਰਟੀ ਦੇ ਸਥਾਪਨਾ ਦਿਵਸ ਦੀਆਂ ਸਮੂਹ ਵਰਕਰਾਂ ਨੂੰ ਸ਼ੁਭਕਾਮਨਾਵਾਂ।