ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਏ ਜਾਣਗੇ ਸੀਸੀਟੀਵੀ ਕੈਮਰੇ 

ਚੰਡੀਗੜ੍ਹ, 06 ਜਨਵਰੀ : ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੀਸੀਟੀਵੀ ਕੈਮਰੇ ਲਗਾਏ ਜਾਣਗੇ, ਤਾਂ ਜੋ ਸਕੂਲ ਦੇ ਬਾਹਰ ਸ਼ਰਾਰਤੀ ਅਨਸਰਾਂ ਤੇ ਨਜ਼ਰ ਰੱਖੇ ਜਾ ਸਕੇ ਅਤੇ ਅਧਿਆਪਕਾਂ ਦੀ ਹਾਜ਼ਰੀ ਤੇ ਵੀ ਧਿਆਨ ਰੱਖਿਆ ਜਾ ਸਕੇਗਾ। ਕੇਂਦਰ ਸਰਕਾਰ ਵੱਲੋਂ 2023-24 ਲਈ ਸੁਰੱਖਿਆ ਕੰਪੋਨੈਂਟ ਤਹਿਤ 15327 ਐਲੀਮੈਂਟਰੀ ਅਤੇ 3570 ਸੈਕੰਡਰੀ ਸਕੂਲਾਂ ਲਈ 377,94 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਜਾ ਚੁੱਕੀ ਹੈ। ਇਸ ਸਬੰਧੀ ਡੀਜੀਐਈ ਕਮ ਐਸਪੀਡੀ ਪੰਜਾਬ ਦੇ ਵਿਨੈ ਬੁਬਲਾਨੀ ਨੇ ਦੱਸਿਆ ਕਿ ਤਕਰੀਬਨ ਚਾਰ ਮਹੀਨੇ ਦੇ ਸਰਵੇ ਕਰਨ ਤੋਂ ਬਾਅਦ ਤੈਅ ਕੀਤਾ ਗਿਆ ਹੈ ਕਿ ਕਿੱਥੇ ਕਿੱਥੇ ਕੈਮੇਰ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਐਲੀਮੈਂਟਰੀ ਅਤੇ ਸੈਕੰਡਰੀ ਸਕੂਲ ਸ਼ਾਮਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ 18897 ਸਰਕਾਰੀ ਸਕੂਲਾਂ ਵਿੱਚ 20 ਹਜ਼ਾਰ ਤੋਂ ਜਿਆਦਾ ਸੀਸੀਟੀਵੀ ਕੈਮੇਰੇ 29 ਫਰਵਰੀ ਤੱਕ ਲਗਾਏ ਜਾਣਗੇ। ਸਕੂਲਾਂ ਨੂੰ ਕੁਝ ਕੈਮਰੇ ਲਗਾਉਣ ਵੇਲੇ ਕੁਝ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ ਜੋ ਕਿ ਹਨ-ਸਕੂਲ ਮੈਨੇਜਮੈਂਟ ਕਮੇਟੀ ਅੱਗੇ ਪ੍ਰਸਤਾਵ ਪਾਸ ਕਰਕੇ ਨਿੱਜੀ ਨਿਗਰਾਨੀ ਹੇਠ ਸੀ.ਸੀ.ਟੀ.ਵੀ. ਕੈਮਰੇ ਖਰੀਦੇਗਾ। ਖਰਚਾ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਤੇ ਸਕੂਲ ਮੁਖੀ ਦੇ ਸਾਂਝੇ ਦਸਤਖਤਾਂ ਤੋਂ ਬਾਅਦ ਕੀਤਾ ਜਾਵੇਗਾ। ਸਕੂਲ ਮੁਖੀ ਵਲੋਂ ਸਕੂਲ ਦੇ ਸਟਾਕ ਰਜਿਸਟਰ ਵਿਚ ਪੂਰੇ ਸਾਮਾਨ ਦਾ ਰਿਕਾਰਡ ਦਰਜ ਕਰਨਾ ਯਕੀਨੀ ਬਣਾਇਆ ਜਾਵੇ। ਖਰਚ ਦਾ ਰਿਕਾਰਡ ਮੇਨਟੇਨ ਕਰਨਾ ਹੋਵੇਗਾ। ਜਿਹੜੇ ਸਕੂਲਾਂ ਲਈ ਸੀ.ਸੀ.ਟੀ.ਵੀ. ਖਰੀਦਣ ਲਈ ਗ੍ਰਾਂਟ ਜਾਰੀ ਕੀਤੀ ਗਈ ਹੈ, ਜੇਕਰ ਪਹਿਲਾਂ ਹੀ ਸੀ.ਸੀ.ਟੀ.ਵੀ. ਲਗਾਏ ਗਏ ਹਨ, ਤਾਂ ਗ੍ਰਾਂਟ ਦਫਤਰ ਤੋਂ ਮਨਜ਼ੂਰੀ ਜ਼ਰੂਰੀ ਹੈ। 29 ਫਰਵਰੀ 2024 ਤਕ ਰਕਮ ਖਰਚ ਕਰਨ ਉਪਰੰਤ ਸਰਟੀਫਿਕੇਟ ਜ਼ਿਲ੍ਹਾ ਸਿੱਖਿਆ ਅਫ਼ਸਰ (ਏ) ਦੇ ਦਫ਼ਤਰ ਨੂੰ ਭੇਜਿਆ ਜਾਵੇ।