ਬਿਕਰਮ ਸਿੰਘ ਮਜੀਠੀਆ ਨੂੰ ਮੁੜ ਸੰਮਨ ਜਾਰੀ, SIT ਅੱਗੇ 16 ਜਨਵਰੀ ਹੋਣਗੇ ਪੇਸ਼ 

ਚੰਡੀਗੜ੍ਹ, 11 ਜਨਵਰੀ : ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਦੋ ਸਾਲ ਪਹਿਲਾਂ ਦਰਜ ਹੋਏ ਨਸ਼ਾ ਤਸਕਰੀ ਦੇ ਕੇਸ 'ਚ SIT ਵੱਲੋਂ ਮੁੜ ਸੰਮਨ ਜਾਰੀ ਕੀਤੇ ਗਏ ਹਨ। SIT ਨੇ ਮਜੀਠੀਆ ਨੂੰ 16 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਮਜੀਠੀਆ ਨੂੰ SIT ਵੱਲੋਂ ਚੌਥੀ ਵਾਰ ਸੰਮਨ ਜਾਰੀ ਕੀਤੇ ਗਏ ਹਨ। ਮਜੀਠੀਆ 2 ਵਾਰ SIT ਅੱਗੇ ਪੇਸ਼ ਵੀ ਹੋ ਚੁੱਕੇ ਹਨ। ਮਜੀਠੀਆ ਪਹਿਲੀ ਵਾਰ 18 ਦਸੰਬਰ ਨੂੰ ਇੱਥੇ ਪੇਸ਼ ਹੋ ਚੁੱਕੇ ਹਨ। ਉਸ ਵੇਲੇ ਉਨ੍ਹਾਂ ਕੋਲੋਂ ਸੱਤ ਘੰਟੇ ਪੁੱਛਗਿਛ ਕੀਤੀ ਗਈ ਸੀ। SIT ਨੇ ਉਨ੍ਹਾਂ ਨੂੰ ਦੂਜੀ ਵਾਰ 27 ਦਸੰਬਰ ਨੂੰ ਮੁੜ ਪੇਸ਼ ਹੋਣ ਕਿਹਾ ਸੀ, ਪਰ ਉਹ ਸ਼ਹੀਦੀ ਸਭਾ ਕਰਕੇ ਪੇਸ਼ ਨਹੀਂ ਹੋਏ ਸਨ ਅਤੇ 30 ਦਸੰਬਰ ਨੂੰ ਬਿਕਰਮ ਸਿੰਘ ਮਜੀਠੀਆ ਤੀਜੇ ਸੰਮਨ 'ਤੇ SIT ਅੱਗੇ ਮੁੜ ਪੇਸ਼ ਹੋਏ ਸਨ। ਇਹ ਹੁਣ ਚੌਥੀ ਵਾਰ ਹੈ ਜਦੋਂ SIT ਵੱਲੋਂ ਮਜੀਠੀਆ ਨੂੰ ਸੰਮਨ ਜਾਰੀ ਕੀਤੇ ਗਏ ਹਨ।