news

Jagga Chopra

Articles by this Author

ਪੰਜਾਬ ਦੀ ਆਬਕਾਰੀ ਨੀਤੀ ਦਿੱਲੀ ਦੀ ਨੀਤੀ ਤੋਂ ਵੀ ਵੱਡਾ ਘਪਲਾ : ਜਾਖੜ

ਚੰਡੀਗੜ੍ਹ, 22 ਮਾਰਚ : ਪੰਜਾਬ ਆਬਕਾਰੀ ਨੀਤੀ ਨਾਂ ਦੀ ਸਾਜ਼ਿਸ਼ ਤਹਿਤ ਪੰਜਾਬ ਦੇ ਲੋਕਾਂ ਨਾਲ ਹਜ਼ਾਰਾਂ ਕਰੋੜਾਂ ਰੁਪਏ ਦਾ ਧੋਖਾਧੜੀ ਕਰਨ ਵਾਲੀ 'ਆਪ' ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਰਾਘਵ ਚੱਢਾ ਸਮੇਤ ਕੇਜਰੀਵਾਲ ਵੱਲੋਂ ਨਿਯੁਕਤ, ਵਿਦੇਸ਼ ਭੱਜ ਚੁੱਕੇ ਦਲਾਲਾੰ ਦੀ ਭੂਮਿਕਾ ਦਾ ਪਤਾ ਲਗਾਉਣ ਲਈ ਈ.ਡੀ ਜਾਂਚ ਦੀ ਮੰਗ ਕੀਤੀ ਹੈ।

ਹਿਮਾਚਲ 'ਚ ਜੀਪ ਡੂੰਘੀ ਖਾਈ ‘ਚ ਡਿੱਗੀ, ਤਿੰਨ ਨੌਜਵਾਨਾਂ ਦੀ ਮੌਤ

ਮੰਡੀ, 22 ਮਾਰਚ : ਹਿਮਾਚਲ ਦੇ ਮੰਡੀ 'ਚ ਅੱਜ ਸ਼ੁੱਕਰਵਾਰ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਜੀਪ ਮੰਡੀ-ਬਜੌੜਾ ਵਾਇਆ ਕਟੌਲਾ ਹਾਈਵੇਅ 'ਤੇ ਡਰੰਗ ਦੇ ਟਿਹਰੀ ਨੇੜੇ 300 ਮੀਟਰ ਡੂੰਘੀ ਖਾਈ 'ਚ ਡਿੱਗ ਗਈ। ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਤਿੰਨੋਂ ਨੌਜਵਾਨ ਪੰਜਾਬ ਦੇ ਰਹਿਣ ਵਾਲੇ ਸਨ ਅਤੇ ਖੋਆ-ਪਨੀਰ ਦਾ ਕਾਰੋਬਾਰ ਕਰਦੇ ਸਨ। ਤਿੰਨੋਂ ਨੌਜਵਾਨ ਮਨਾਲੀ ਵਿੱਚ ਸਪਲਾਈ

ਸੁਨਾਮ ਦੇ ਇਲਾਕੇ ‘ਚ ‘ਚ ਹੋਈਆਂ 6 ਮੌਤਾਂ ਕਾਰਨ ਮੱਚਿਆ ਹੜਕੰਪ, ਮਾਮਲਾ ਦਰਜ

ਸੁਨਾਮ, 22 ਮਾਰਚ : ਸੰਗਰੂਰ ਜ਼ਿਲ੍ਹੇ ਦੇ ਪਿੰਡ ਗੁੱਜਰਾਂ ਤੋਂ ਬਾਅਦ ਸੁਨਾਮ ਇਲਾਕੇ ‘ਚ ਵੀ ਕਥਿਤ ਜ਼ਹਿਰੀਲੀ ਸ਼ਰਾਬ ਪੀਣ ਕਾਰਨ 6 ਮੌਤਾਂ, 7 ਹਸਪਤਾਲ ‘ਚ ਦਾਖਲ ਹੋਣ ਨਾਲ ਹੜਕੰਪ ਮੱਚ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਜਸ ਸਿੰਘ ਰਵੀਦਾਸਪੁਰਾ ਟਿੱਬੀ ਵਾਸੀ ਸਰਪੰਚ ਨੇ ਦੱਸਿਆ ਕਿ ਇਹ ਮੌਤਾਂ ਦਾਰੂ ਪੀਣ ਦੇ ਨਾਲ ਹੋਈਆਂ ਹਨ ਉਹਨਾਂ ਨੇ ਦੱਸਿਆ ਕਿ ਉਨਾਂ ਵੱਲੋਂ

ਪਾਰਟੀ ਲਈ ਸਾਡੇ ਸਿਧਾਂਤ ਰਾਜਨੀਤੀ ਤੋਂ ਉਪਰ, ਖਾਲਸਾ ਪੰਥ, ਘੱਟ ਗਿਣਤੀਆਂ ਤੇ ਪੰਜਾਬੀਆਂ ਦੇ ਹਿੱਤਾਂ ਵਾਸਤੇ ਡੱਟਣ ਤੋਂ ਪਿੱਛੇ ਨਹੀਂ ਹਟੇਗੀ : ਸ਼੍ਰੋਮਣੀ ਅਕਾਲੀ ਦਲ 
  • ਅਕਾਲੀ ਦਲ ਕੋਰ ਕਮੇਟੀ ਨੇ ਲੋਕ ਸਭਾ ਚੋਣਾਂ ਲਈ ਮੁੱਦਿਆਂ ਨੂੰ ਕੀਤਾ ਉਜਾਗਰ

ਚੰਡੀਗੜ੍ਹ, 22 ਮਾਰਚ : ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਨੇ ਅੱਜ ਸਰਬਸੰਮਤੀ ਨਾਲ ਉਹਨਾਂ ਮੁੱਦਿਆਂ, ਨੀਤੀਆਂ ਤੇ ਸਿਧਾਂਤਾਂ ਨੂੰ ਉਜਾਗਰ ਕੀਤਾ ਜਿਹਨਾਂ ਨੂੰ ਲੈ ਕੇ ਪਾਰਟੀ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਫਤਵਾ ਲੈਣ ਲਈ ਪੰਜਾਬ ਦੇ ਲੋਕਾਂ ਕੋਲ ਜਾਵੇਗੀ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਜੋ

ਰਾਉਸ ਐਵੇਨਿਊ ਕੋਰਟ 'ਚ ਈਡੀ ਦੀ ਦਲੀਲ - ਕੇਜਰੀਵਾਲ ਸ਼ਰਾਬ ਘੁਟਾਲੇ ਦਾ ਹੈ ਕਿੰਗਪਿੰਨ,  ਕੋਰਟ ਨੇ ਕੇਜਰੀਵਾਲ ਨੂੰ 6 ਦਿਨ ਦੇ ਰਿਮਾਂਡ ‘ਤੇ ਭੇਜਿਆ 

ਨਵੀਂ ਦਿੱਲੀ, 22 ਮਾਰਚ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਪਟੀਸ਼ਨ 'ਤੇ ਅੱਜ ਰੌਸ ਐਵੇਨਿਊ ਕੋਰਟ 'ਚ ਸੁਣਵਾਈ ਹੋਈ। ਈਡੀ ਨੇ ਦਿੱਲੀ ਸ਼ਰਾਬ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਜੱਜ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ 10 ਦਿਨ ਦਾ ਰਿਮਾਂਡ ਮੰਗਿਆ ਹੈ, ਤਾਂ ਜੋ ਇਸ ਹਾਈ ਪ੍ਰੋਫਾਈਲ ਮਾਮਲੇ ਵਿੱਚ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ। ਈਡੀ ਦੀ

ਕੇਂਦਰ ਸਰਕਾਰ ਪੂਰੇ ਦੇਸ਼ ਦਾ ਢਿੱਡ ਭਰਨ ਵਾਲੇ ਸੂਬੇ ਪੰਜਾਬ ਤੋਂ ਨਫਰਤ ਕਰਦੀ ਹੈ : ਭਗਵੰਤ ਮਾਨ
  • ਕੇਜਰੀਵਾਲ ਇਕ ਵਿਅਕਤੀ ਨਹੀਂ ਬਲਕਿ ਇਕ ਸੋਚ ਹੈ, ਸੋਚ ਨੂੰ ਕਦੇ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ, ਅਸੀਂ ਚਟਾਨ ਵਾਂਗ ਉਹਨਾਂ ਦੇ ਨਾਲ ਖੜੇ ਹਾਂ : ਭਗਵੰਤ ਮਾਨ
  • ਤਾਨਾਸ਼ਾਹ ਸਰਕਾਰ ਵੱਲੋਂ ਏਜੰਸੀਆਂ ਨੂੰ ਹਥਿਆਰਾਂ ਵਜੋਂ ਵਰਤਿਆ ਜਾ ਰਿਹਾ ਹੈ, ਜੇਕਰ ਕੋਈ ਆਗੂ ਭਾਜਪਾ ਦੇ ਜ਼ੁਲਮਾਂ ​​ਖਿਲਾਫ ਬੋਲਦਾ ਹੈ ਤਾਂ ਉਹ ਈਡੀ ਅਤੇ ਸੀਬੀਆਈ ਭੇਜਦੇ ਹਨ : ਮਾਨ
  • ਅਰਵਿੰਦ ਕੇਜਰੀਵਾਲ ਇਸ
ਈਡੀ, ਭਾਜਪਾ ਦੀ ਸਿਆਸੀ ਟੀਮ, ਅਰਵਿੰਦ ਕੇਜਰੀਵਾਲ ਨੂੰ ਨਹੀਂ ਰੋਕ ਸਕਦੀ : ਭਗਵੰਤ ਮਾਨ

ਚੰਡੀਗੜ੍ਹ, 22 ਮਾਰਚ : ਸੀਐਮ ਭਗਵੰਤ ਮਾਨ ਨੇ ਵੀਰਵਾਰ ਨੂੰ ਕਿਹਾ ਕਿ ਈਡੀ ਭਾਰਤੀ ਜਨਤਾ ਪਾਰਟੀ ਦੀ ਇੱਕ ਸਿਆਸੀ ਟੀਮ ਹੈ। ਇਹ ਕੋਈ ਭੇਤ ਨਹੀਂ ਹੈ। ਪਰ ਉਨ੍ਹਾਂ ਨੂੰ ਹੁਣ ਤੱਕ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਉਹ ਅਰਵਿੰਦ ਕੇਜਰੀਵਾਲ ਨੂੰ ਨਹੀਂ ਰੋਕ ਸਕਦੇ। ਭਗਵੰਤ ਮਾਨ ਨੇ ਆਪਣੇ ਐਕਸ ਅਕਾਊਂਟ ‘ਤੇ ਲਿਖਿਆ ਕਿ ਅਰਵਿੰਦ ਕੇਜਰੀਵਾਲ ਇਕ ਸੋਚ ਹੈ ਅਤੇ ਈਡੀ ਉਸ ਨੂੰ ਕੈਦ ਨਹੀਂ ਕਰ

ਭਾਜਪਾ ਈ.ਡੀ ਨੂੰ ਹਥਿਆਰ ਵਜੋਂ ਵਰਤ ਰਹੀ ਹੈ, ਇਸ ਤੋਂ ਬਚ ਕੇ ਨਿਕਲਣ ਵਾਲਾ ਆਗੂ ਭਾਜਪਾ ‘ਚ ਸ਼ਾਮਲ ਹੋ ਜਾਂਦਾ ਹੈ ਤੇ ਫਿਰ ਉਸ ਦੇ ਸਾਰੇ ਘਪਲੇ ਮਾਫ਼ ਹੋ ਜਾਂਦੇ ਹਨ : ਚੀਮਾ
  • ਆਪ ਆਗੂਆਂ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਮੋਹਾਲੀ, ਚੰਡੀਗੜ੍ਹ ਵਿੱਚ ਕੀਤਾ ਜਬਰਦਸਤ ਪ੍ਰਦਰਸ਼ਨ
  • ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ- ਭਾਜਪਾ ਈਡੀ ਸੀਬੀਆਈ ਦੀ ਦੁਰਵਰਤੋਂ ਕਰਕੇ ਲੋਕਤੰਤਰ ਦਾ ਕਤਲ ਕਰ ਰਹੀ ਹੈ
  • ਪ੍ਰਧਾਨ ਮੰਤਰੀ ਮੋਦੀ ਅਰਵਿੰਦ ਕੇਜਰੀਵਾਲ ਦੀ ਸੋਚ ਤੋਂ ਡਰਦੇ ਹਨ, ਕੇਜਰੀਵਾਲ ਦੀ ਸੋਚ ਦੇਸ਼ ਦੇ ਲੋਕਾਂ ਨੂੰ ਚੰਗੀ ਸਿੱਖਿਆ ਅਤੇ
ਭਾਰਤੀ ਚੋਣ ਕਮਿਸ਼ਨ ਵੱਲੋਂ 5 ਐਸਐਸਪੀਜ਼ ਦੀ ਤੈਨਾਤ

ਚੰਡੀਗੜ੍ਹ, 22 ਮਾਰਚ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਨੇ 5 ਜ਼ਿਲ੍ਹਿਆਂ ਦੇ ਐਸਐਸਪੀਜ਼ ਦੀ ਤੈਨਾਤੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦੀਪਕ ਪਾਰਿਕ ਨੂੰ ਐਸਐਸਪੀ ਬਠਿੰਡਾ ਲਗਾਇਆ ਗਿਆ ਹੈ ਜਦਕਿ ਅੰਕੁਰ ਗੁਪਤਾ ਨੂੰ ਐਸਐਸਪੀ ਜਲੰਧਰ ਰੂਰਲ ਤੈਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸਿਮਰਤ ਕੌਰ ਨੂੰ ਐਸਐਸਪੀ ਮਾਲੇਰਕੋਟਲਾ, ਸੁਹੇਲ

ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਦਾ ਸਹਾਇਕ ਗ੍ਰਿਫਤਾਰ

ਚੰਡੀਗੜ੍ਹ, 20 ਮਾਰਚ : ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਸ਼ੁੱਕਰਵਾਰ ਨੂੰ ਮਾਲ ਹਲਕਾ ਜੋਧਪੁਰ ਪਾਖਰ, ਜ਼ਿਲ੍ਹਾ ਬਠਿੰਡਾ ਵਿਖੇ ਤਾਇਨਾਤ ਇੱਕ ਮਾਲ ਪਟਵਾਰੀ ਦੇ ਸਹਾਇਕ-ਕਮ ਡਰਾਈਵਰ ਸੁਖਵਿੰਦਰ ਸਿੰਘ ਨੂੰ 10,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ