news

Jagga Chopra

Articles by this Author

ਅਮਲੋਹ ਵਿੱਚ ਭਰਾ ਦਾ ਕਤਲ ਕਰਨ ਵਾਲੇ ਭਰਾ ਤੇ ਪਤਨੀ ਗ੍ਰਿਫ਼ਤਾਰ

ਅਮਲੋਹ, 28 ਮਾਰਚ : ਫ਼ਤਹਿਗੜ੍ਹ ਸਾਹਿਬ ਦੀ ਅਮਲੋਹ ਤਹਿਸੀਲ ਦੇ ਪਿੰਡ ਬੁੱਗਾ ਕਲਾਂ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਆਪਣੇ ਭਰਾ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਪੁਲਸ ਨੇ ਪਤਨੀ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਤਨੀ ਨੇ ਵੀ ਇਸ ਕਤਲ ਵਿੱਚ ਉਸ ਦਾ ਸਾਥ ਦਿੱਤਾ। ਇਨ੍ਹਾਂ ਦੀ ਪਛਾਣ ਕੁਲਦੀਪ ਸਿੰਘ ਅਤੇ ਉਸ ਦੀ ਪਤਨੀ ਜਸਵੀਰ ਕੌਰ ਵਾਸੀ ਗਰੀਨ ਪਾਰਕ ਨੇੜੇ ਸਪਰਿੰਗ ਡੇਲ

ਪ੍ਰਧਾਨ ਮੰਤਰੀ ਮੋਦੀ ਨੇ CJI DY ਚੰਦਰਚੂੜ ਨੂੰ ਦਿੱਤਾਜਵਾਬ, ਦੂਜਿਆਂ ਨੂੰ ਡਰਾਉਣਾ ਕਾਂਗਰਸ ਦਾ ਪੁਰਾਣਾ ਸੱਭਿਆਚਾਰ ਹੈ :

ਨਵੀਂ ਦਿੱਲੀ, 28 ਮਾਰਚ : ਪ੍ਰਧਾਨ ਮੰਤਰੀ ਮੋਦੀ ਨੇ CJI DY ਚੰਦਰਚੂੜ ਨੂੰ ਦੇਸ਼ ਭਰ ਦੇ ਲਗਭਗ 600 ਮਸ਼ਹੂਰ ਵਕੀਲਾਂ ਦੁਆਰਾ ਲਿਖੇ ਪੱਤਰ ਦਾ ਜਵਾਬ ਦਿੱਤਾ ਹੈ। ਉਨ੍ਹਾਂ ਲਿਖਿਆ ਹੈ ਕਿ ਦੂਜਿਆਂ ਨੂੰ ਡਰਾਉਣਾ ਕਾਂਗਰਸ ਦਾ ਪੁਰਾਣਾ ਸੱਭਿਆਚਾਰ ਹੈ। ਸੀਨੀਅਰ ਵਕੀਲ ਹਰੀਸ਼ ਸਾਲਵੇ ਅਤੇ ਬਾਰ ਕੌਂਸਲ ਆਫ ਇੰਡੀਆ ਦੇ ਪ੍ਰਧਾਨ ਮਨਨ ਕੁਮਾਰ ਮਿਸ਼ਰਾ ਸਮੇਤ ਕਈ ਵਕੀਲਾਂ ਨੇ ਸੀਜੇਆਈ

ਪੰਜਾਬ ਅਤੇ ਦਿੱਲੀ ਵਿਚ ਡਿੱਗੇਗੀ ਸਰਕਾਰ : ਰਵਨੀਤ ਬਿੱਟੂ

ਲੁਧਿਆਣਾ, 28 ਮਾਰਚ : ਕਾਂਗਰਸ ਪਾਰਟੀ ਛੱਡਣ ਤੋਂ ਬਾਅਦ ਰਵਨੀਤ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ। ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਭਾਜਪਾ ’ਚ ਸ਼ਾਮਲ ਹੁੰਦੇ ਹੀ ਰੰਗ ਬਦਲ ਲਿਆ ਹੈ। ਉਨ੍ਹਾਂ ਸੰਕੇਤ ਦਿੱਤਾ ਹੈ ਕਿ ਕਈ ਕਾਂਗਰਸੀ ਕੌਂਸਲਰ ਅਤੇ ਸਾਬਕਾ ਅਤੇ ਮੌਜੂਦਾ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ। ਲੋਕ ਸਭਾ ਚੋਣਾਂ ਤੋਂ ਬਾਅਦ ਜਲਦੀ ਹੀ ਪੰਜਾਬ

ਸਾਂਸਦ ਚੋਣਾਂ ਸਬੰਧੀ ਪਿੰਡ ਦਾਖਾ ’ਚ ਹੋਇਆ ਲੋਕਾਂ ਦਾ ਇਕੱਠ 
  • ਹਲਕਾ ਇੰਚਾਰਜ ਡਾ ਕੰਗ, ਬਲਾਕ ਪ੍ਰਧਾਨ ਸੇਖੋਂ ਅਤੇ ਧਾਲੀਵਾਲ ਨੇ ਕੀਤਾ ਸੰਬੋਧਨ 

ਮੁੱਲਾਂਪੁਰ ਦਾਖਾ 28 ਮਾਰਚ (ਸਤਵਿੰਦਰ ਸਿੰਘ ਗਿੱਲ) : 17ਵੀਂ ਲੋਕ ਸਭਾ ਚੋਣਾਂ ਲਈ ਆਖਰੀ ਪੜਾਅ ਦੀਆਂ ਵੋਟਾ 1 ਜੂਨ ਨੂੰ ਪੰਜਾਬ ਅੰਦਰ ਹੋਣ ਜਾ ਰਹੀਆਂ ਹਨ। ਜਿਸਨੂੰ ਲੈ ਕੇ ਚੋਣ ਮੈਦਾਨ ਅਜੇ ਪੂਰੀ ਤਰ੍ਹਾਂ ਭਖਿਆ ਨਹੀਂ, ਪਰ ਫਿਰ ਹਲਕਾ ਦਾਖਾ ਅੰਦਰ ਚੋਣ ਮੁਹਿੰਮ ਨੂੰ ਮੱਠਾ ਜਿਹਾ ਹੁਲਾਰਾ ਦੇਣ

ਦੇਸ਼ ਦੇ ਕੁੱਲ ਬੇਰੁਜ਼ਗਾਰਾਂ ਵਿੱਚੋਂ 83 ਫੀਸਦੀ ਨੌਜਵਾਨ ਕਿਉਂ ਹਨ? : ਪ੍ਰਿਅੰਕਾ ਗਾਂਧੀ

ਨਵੀਂ ਦਿੱਲੀ, 28 ਮਾਰਚ : ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਇਕ-ਦੂਜੇ 'ਤੇ ਜ਼ੋਰਦਾਰ ਦੋਸ਼ ਲਗਾ ਰਹੀਆਂ ਹਨ। ਅਜਿਹੇ 'ਚ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਵੀ ਪਿੱਛੇ ਨਹੀਂ ਹਟ ਰਹੀ ਹੈ। ਵੀਰਵਾਰ ਨੂੰ ਕਾਂਗਰਸ ਦੀ 'ਮੇਰੇ ਵਿਕਾਸ ਕਾ ਦੋ ਹਿਸਾਬ' ਮੁਹਿੰਮ ਦੇ ਹਿੱਸੇ ਵਜੋਂ, ਉਨ੍ਹਾਂ ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਇਕ ਤੋਂ ਬਾਅਦ ਇਕ ਕਈ ਸਵਾਲ

ਮੁੱਖ ਮੰਤਰੀ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਦਿੱਤਾ ਧੀ ਨੂੰ ਜਨਮ 

ਚੰਡੀਗੜ੍ਹ, 28 ਮਾਰਚ : ਮੁੱਖ ਮੰਤਰੀ ਭਗਵੰਤ ਮਾਨ ਨੇ ਘਰ ਕਿਲਕਾਰੀਆਂ ਗੂੰਜੀਆਂ ਹਨ, ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਧੀ ਨੂੰ ਜਨਮ ਦਿੱਤਾ ਹੈ। ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਦਿੱਤੀ। ਉਸ ਤੋਂ ਬਾਅਦ ਹੁਣ ਮੁੱਖ ਮੰਤਰੀ ਮਾਨ ਨੇ ਆਪਣੀ ਨਵਜੰਮੀ ਧੀ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਦੱਸ ਦੇਈਏ ਕਿ ਧੀ ਦੇ ਜਨਮ ਦੀ ਜਾਣਕਾਰੀ ਦਿੰਦਿਆਂ ਮੁੱਖ

ਅਸੀਂ ਸੱਤਾ ਦੀ ਖੇਡ ਵਿਚ ਨਹੀਂ ਉਲਝੇ ਤੇ ਸਿਰਫ ਪੰਜਾਬੀਆਂ ਨਾਲ ਡੱਟਣ ਦਾ ਫੈਸਲਾ ਲਿਆ : ਸੁਖਬੀਰ ਸਿੰਘ ਬਾਦਲ
  • ਪੰਜਾਬ ਬਚਾਓ ਯਾਤਰਾ ਨੂੰ ਸਰਦੂਲਗੜ੍ਹ ਤੇ ਤਲਵੰਡੀ ਸਾਬੋ ਵਿਚ ਮਿਲਿਆ ਭਰਵਾਂ ਹੁੰਗਾਰਾ

ਸਰਦੂਲਗੜ੍ਹ, 28 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬੀਆਂ ਕੋਲ ਚੁਣਨ ਦਾ ਮੌਕਾ ਹੈ ਕਿ ਉਹ ਉਹਨਾਂ ਨੂੰ ਚੁਣਨ ਜਿਹੜੇ ਉਹਨਾਂ ਦੇ ਨਾਲ ਰਹਿੰਦੇ ਹਨ ਤੇ ਉਹਨਾਂ ਲਈ ਕੰਮ ਕਰਦੇ ਹਨ ਜਾਂ ਫਿਰ

ਨਾਨਕਮਤਾ ਗੁਰਦੁਆਰਾ ਸਾਹਿਬ ’ਚ ਕਾਰ ਸੇਵਾ ਵਾਲੇ ਬਾਬਾ ਤਰਸੇਮ ਸਿੰਘ ਦਾ ਕਤਲ

ਊਧਮ ਸਿੰਘ ਨਗਰ, 28 ਮਾਰਚ : ਊਧਮ ਸਿੰਘ ਨਗਰ ਵਿਚ ਗੁਰਦੁਆਰਾ ਨਾਨਕਮੱਤਾ ਵਿਚ ਕਾਰ ਸੇਵਾ ਵਾਲੇ ਬਾਬਾ ਤਰਸੇਮ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਾਬਾ ਤਰਸੇਮ ਸਿੰਘ ਸਵੇਰ ਵੇਲੇ ਸੈਰ ਕਰ ਰਹੇ ਸਨ ਜਦੋਂ ਮੋਟਰ ਸਾਈਕਲ ’ਤੇ ਸਵਾਰ ਦੋ ਨੌਜਵਾਨ ਆਏ ਤੇ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ। ਉੱਤਰਾਖੰਡ ਦੇ ਡੀ ਜੀ ਪੀ ਅਭਿਨਵ ਕੁਮਾਰ ਨੇ ਦੱਸਿਆ ਕਿ

ਭਾਜਪਾ ਕੇਂਦਰੀ ਏਜੰਸੀਆਂ ਦੀ ਦੁਰਵਰਤੋ ਕਰਕੇ ਆਪਣੇ ਵਿਰੋਧੀਆਂ ਨੂੰ ਦਬਾਉਣਾ ਚਾਹੁੰਦੀ ਹੈ : ਸੁਖਜਿੰਦਰ ਸਿੰਘ ਰੰਧਾਵਾ

ਬੀਕਾਨੇਰ, 28 ਮਾਰਚ : ਅੱਜ ਸਾਬਕਾ ਉਪ ਮੁੱਖ ਮੰਤਰੀ ਤੇ ਵਿਧਾਇਕ ਡੇਰਾ ਬਾਬਾ ਨਾਨਕ ਸੁਖਜਿੰਦਰ ਸਿੰਘ ਰੰਧਾਵਾ ਨੇ ਰਾਜਸਥਾਨ ਦੇ ਬੀਕਾਨੇਰ ਵਿਖੇ ਸਾਬਕਾ ਮੁੱਖ ਮੰਤਰੀ ਰਾਜਸਥਾਨ ਅਸ਼ੋਕ ਗਹਿਲੋਤ ਅਤੇ ਰਾਜਸਥਾਨ ਕਾਂਗਰਸ ਕਮੇਟੀ ਦੇ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਗੋਬਿੰਦ ਰਾਮ ਮੇਘਲਾਵ ਦੇ ਸਮਰਥਨ ਵਿਚ ਇਕ ਵਿਸਾਲ ਰੈਲੀ ਕੀਤੀ। ਉਨ੍ਹਾਂ ਕਿਹਾ

ਸ਼੍ਰੋਮਣੀ ਅਕਾਲੀ ਦਲ ਆਪਣੇ ਪੰਥ, ਪੰਜਾਬ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਸਿਧਾਂਤਾਂ ਦੀ ਕੀਮਤ ਉੱਪਰ ਕਿਸੇ ਵੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕਰੇਗਾ : ਢੀਂਡਸਾ 

ਮਲੇਰਕੋਟਲਾ, 28 ਮਾਰਚ : ਲੋਕ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨਾਲ ਸਿਆਸੀ ਗੱਠਜੋੜ ਸਬੰਧੀ ਚੱਲ ਰਹੀਆਂ ਖੁੰਡ ਚਰਚਾਵਾਂ ਦੌਰਾਨ ਸਾਬਕਾ ਵਿਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮਲੇਰਕੋਟਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਪੰਥ, ਪੰਜਾਬ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਸਿਧਾਂਤਾਂ ਦੀ ਕੀਮਤ ਉੱਪਰ ਕਿਸੇ ਵੀ ਪਾਰਟੀ