news

Jagga Chopra

Articles by this Author

ਪੀ-ਐਮ ਵਿਸ਼ਵਕਰਮਾ ਸਕੀਮ ਤਹਿਤ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ 

ਨਵਾਂਸ਼ਹਿਰ, 14 ਜੂਨ 2024 : ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ (ਆਈ.ਏ.ਐਸ) ਦੀ ਪ੍ਰਧਾਨਗੀ ਹੇਠ ਪੀ-ਐਮ ਵਿਸ਼ਵਕਰਮਾ ਸਕੀਮ ਅਧੀਨ ਸ਼ਿਲਪਕਾਰਾਂ/ ਕਾਰੀਗਰਾਂ ਦੀਆਂ ਅਰਜੀਆਂ ਨੂੰ ਵਾਚਨ ਲਈ ਮੀਟਿੰਗ ਕੀਤੀ ਗਈ। ਜਿਸ ਵਿੱਚ ਜਨਰਲ ਮੈਨੇਜਰ ਕਮ ਕਨਵੀਨਰ ਜਿਲ੍ਹਾ ਉਦਯੋਗ ਕੇਂਦਰ ਮਾਨ ਮਹਿੰਦਰ ਸਿੰਘ ਵੱਲੋਂ ਇਸ ਸਕੀਮ ਅਧੀਨ ਪੈਂਡਿਗ ਅਰਜੀਆਂ ਨੂੰ ਮੀਟਿੰਗ ਦੌਰਾਨ ਕਮੇਟੀ ਚੇਅਰਮੈਨ

ਜ਼ਿਲ੍ਹਾ ਟਾਸਕ ਫੋਰਸ ਵੱਲੋਂ ਬਾਲ ਮਜ਼ਦੂਰੀ ਸਬੰਧੀ ਰੇਡ 

ਨਵਾਂਸ਼ਹਿਰ,14 ਜੂਨ 2024 : ਬਾਲ ਮਜ਼ਦੂਰੀ ਖਿਲਾਫ ਐਕਸ਼ਨ ਮਹੀਨਾ ਮਨਾਉਂਦੇ ਹੋਏ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ (ਆਈ.ਏ.ਐਸ) ਅਤੇ ਡਾਇਰੈਕਟਰ ਸਮਾਜਿਕ ਸੁਰੱਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਟਾਸਕ ਫੋਰਸ ਵੱਲੋਂ ਬਾਲ ਮਜ਼ਦੂਰੀ ਸਬੰਧੀ ਚੈਕਿੰਗ ਕੀਤੀ ਗਈ। ਇਹ ਚੈਕਿੰਗ ਜਿਲਾ ਬਾਲ ਸੁਰੱਖਿਆ ਅਫਸਰ ਕੰਚਨ

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਜ਼ਿਲ੍ਹੇ ਵਿੱਚ ਚੱਲ ਰਹੇ ਵੱਡੀ ਗਿਣਤੀ ਵਿਕਾਸ ਕਾਰਜਾਂ ਬਾਰੇ ਸਮੀਖਿਆ ਮੀਟਿੰਗ
  • ਅਧਿਕਾਰੀਆਂ ਨੂੰ ਨਿਰਧਾਰਿਤ ਸਮੇਂ ਅੰਦਰ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਨ ਦੀ ਹਦਾਇਤ
  • ਐਸ.ਡੀ.ਐਮਜ਼ ਨੂੰ ਵਿਕਾਸ ਪ੍ਰੋਜੈਕਟਾਂ ਦਾ ਸਮੇਂ ਸਮੇਂ ’ਤੇ ਨਿਰੀਖਣ ਕਰਦੇ ਰਹਿਣ ਦੇ ਆਦੇਸ਼

ਸੰਗਰੂਰ, 14 ਜੂਨ 2024 : ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦੀ ਹੁਣ ਤੱਕ ਹੋਈ ਪ੍ਰਗਤੀ

ਖੇਤੀ ਮਸ਼ੀਨਰੀ ਉਪਰ ਸਬਸਿਡੀ ਲੈਣ ਲਈ ਕਿਸਾਨ 20 ਜੂਨ ਤੱਕ ਬਿਨੈਪਤਰ ਦੇ ਸਕਦੇ ਹਨ

ਬਟਾਲਾ, 14 ਜੂਨ 2024 : ਡਾ ਸ਼ਾਇਰੀ ਭੰਡਾਰੀ,ਐਸਡੀਐਮ ਬਟਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2024-25 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਜ਼ੀਰੋ ਪੱਧਰ ਤੇ ਲਿਆਉਣ ਲਈ ਪਰਾਲੀ ਦੀ ਖੇਤ ਦੇ ਅੰਦਰ ਅਤੇ ਬਾਹਰ ਸੰਭਾਲ ਲਈ ਸਬਸਿਡੀ ਤੇ ਖੇਤੀ ਮਸ਼ੀਨਰੀ ਖ੍ਰੀਦ ਕਰਨ ਲਈ ਕਿਸਾਨ ਆਨ ਲਾਈਨ ਬਿਨੈਪੱਤਰ 20 ਜੂਨ 2024 ਸ਼ਾਮ 5 ਵਜੇ ਤੱਕ ਭਰ ਸਕਦੇ ਹਨ। ਉਨ੍ਹਾਂ

ਬਟਾਲਾ ਪੁਲਿਸ ਦੇ ਟਰੈਫਿਕ ਸਟਾਫ਼ ਨੇ ਟਰੈਫਿਕ ਨਿਯਮਾਂ ਸਬੰਧੀ ਵਿੱਦਿਅਕ ਸੈਮੀਨਾਰ ਲਗਾਇਆ

ਬਟਾਲਾ, 14 ਜੂਨ 2024 : ਬਟਾਲਾ ਪੁਲਿਸ ਦੇ ਟਰੈਫਿਕ ਸਟਾਫ਼ ਨੇ ਆਲ ਇੰਡੀਆ ਵੂਮੈਨ ਕਾਨਫ਼ਰੰਸ ਬਟਾਲਾ ਦੇ ਸਟਾਫ਼ ਨਾਲ ਮਿਲ ਕੇ ਪਿੰਡ ਜੈਤੋ ਸਰਜਾ ਵਿਖੇ ਔਰਤਾਂ ਲਈ ਟਰੈਫਿਕ ਨਿਯਮਾਂ ਸਬੰਧੀ ਵਿੱਦਿਅਕ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ਟਰੈਫਿਕ ਸਟਾਫ ਨੇ ਸੜਕੀ ਨਿਯਮਾਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਉਨਾਂ ਦੱਸਿਆ ਕਿ ਜੇ ਅਸੀਂ ਸਹੀ ਢੰਗ ਨਾਲ ਟਰੈਫਿਕ ਨਿਯਮਾਂ ਦੀ

ਗਰਮੀ ਅਤੇ ਲੂਅ ਤੋਂ ਬਚਣ ਅਤੇ ਤੰਦਰੁਸਤ ਰਹਿਣ ਲਈ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ 
  • ਘਰ ਤੋਂ ਬਾਹਰ ਜਾਣ ਸਮੇਂ ਪਾਣੀ ਅਤੇ ਸੂਤੀ ਕੱਪੜਾ ਨਾਲ ਲੈ ਕੇ ਜਾਣ ਨਾਲ ਲੂਅ ਲੱਗਣ ਤੋਂ ਬਚਿਆ ਜਾ ਸਕਦਾ ਹੈ 

ਬਟਾਲਾ, 14 ਜੂਨ : ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿਚ ਤੇਜ ਗਰਮੀ ਦੀ ਕੀਤੀ ਭਵਿੱਖਬਾਣੀ ਦੇ ਮੱਦੇਨਜਰ ਐਸ.ਐਮ.ਓ ਬਟਾਲਾ ਡਾ. ਰਵਿੰਦਰ ਸਿੰਘ ਨੇ ਲੋਕਾਂ ਨੂੰ ਸਾਵਧਾਨੀਆਂ ਵਰਤਨ ਦੀ ਅਪੀਲ ਕੀਤੀ ਹੈ।  ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਬਹੁਤ

ਜਿਲ੍ਹਾ ਜੇਲ ਬਰਨਾਲਾ ਵਿਖੇ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ 

ਬਰਨਾਲਾ, 14 ਜੂਨ 2024 : ਮਾਨਯੋਗ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਜੇਲ ਬਰਨਾਲਾ ਵਿਖੇ ਮੈਡੀਕਲ ਕੈਂਪ ਦਾ ਆਯੋਜਨ ਮਾਨਯੋਗ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਜੀ ਦੀਆਂ ਹਦਾਇਤਾਂ ਅਨੁਸਾਰ ਅਤੇ ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ ਬਰਨਾਲਾ ਜੀ ਦੀ ਰਹਿਨੁਮਾਈ

ਪਾਣੀ ਬਚਾਓ, ਪੰਜਾਬ ਬਚਾਓ ਦੇ ਨਾਅਰੇ ਹੇਠ ਸਾਉਣੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰੀ  ਕਿਸਾਨ  ਸਿਖਲਾਈ ਕੈਂਪ ਲਗਾਇਆ  
  • ਝੋਨੇ ਦੀ ਸਿੱਧੀ ਬਿਜਾਈ ਤੇ 1500 ਰੁਪਏ ਪ੍ਰਤੀ ਏਕੜ ਸਹਾਇਤਾ ਰਾਸ਼ੀ ਦਿੱਤੀ ਜਾਏਗੀ: ਡਿਪਟੀ ਕਮਿਸ਼ਨਰ 

ਤਰਨਤਾਰਨ 14 ਜੂਨ 2024 : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤਰਨਤਾਰਨ ਵੱਲੋਂ ਆਤਮਾ ਦੇ ਸਹਿਯੋਗ ਨਾਲ ਮਾਣਯੋਗ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਸ੍ਰੀ ਜਸਵੰਤ ਸਿੰਘ  ਦੀ ਯੋਗ ਰਹਿਨੁਮਾਈ ਹੇਠ  ਸਾਉਣੀ ਦੀਆਂ ਫਸਲਾਂ ਦੀ ਤਕਨੀਕੀ ਜਾਣਕਾਰੀ ਦੇਣ

ਪੂਰਬੀ ਅਤੇ ਉੱਤਰੀ ਭਾਰਤ ਸਖ਼ਤ ਗਰਮੀ ਦੀ ਲਪੇਟ 'ਚ, ਮਾਨਸੂਨ ਦੀ ਰਫ਼ਤਾਰ ਮੱਠੀ, ਗਰਮੀ ਕਾਰਨ 10 ਲੋਕਾਂ ਦੀ ਮੌਤ

ਨਵੀਂ ਦਿੱਲੀ, 14 ਜੂਨ 2024 : ਮਾਨਸੂਨ ਦੀ ਰਫ਼ਤਾਰ ਮੱਠੀ ਹੋਣ ਕਾਰਨ ਪੂਰਬੀ ਅਤੇ ਉੱਤਰੀ ਭਾਰਤ ਸਖ਼ਤ ਗਰਮੀ ਦੀ ਲਪੇਟ ਵਿੱਚ ਹੈ। ਅਸਮਾਨ ਤੋਂ ਅੱਗ ਵਰ੍ਹ ਰਹੀ ਹੈ। ਬਕਸਰ, ਬਿਹਾਰ ਵਿੱਚ ਵੀਰਵਾਰ ਨੂੰ ਦੇਸ਼ ਦਾ ਸਭ ਤੋਂ ਵੱਧ ਤਾਪਮਾਨ 47.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੂਨ ਵਿੱਚ ਵੱਧ ਤੋਂ ਵੱਧ ਤਾਪਮਾਨ 42.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਇੱਕ ਰਿਕਾਰਡ ਹੈ।

ਮਲੇਰੀਆ/ਡੇਂਗੂ ਦੀ ਰੋਕਥਾਮ ਲਈ ਸ਼ਹਿਰੀ ਅਤੇ ਪੇਂਡੂ ਖੇਤਰ ਵਿਖੇ ਫੀਵਰ ਸਰਵੇ/ਐਂਟੀਲਾਰਵਾ/ਜਾਗਰੂਕਤਾ ਗਤੀਵਿਧੀਆ ਜਾਰੀ

ਫਾਜ਼ਿਲਕਾ, 14 ਜੂਨ 2024 : ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਫਾਜਿਲਕਾ ਦੇ ਸਿਵਲ ਸਰਜਨ ਡਾਕਟਰ ਚੰਦਰ ਸ਼ੇਖਰ ਕੱਕੜ ਦੇ ਦਿਸ਼ਾ ਨਿਰਦੇਸ਼ਾ ਵਲੋਂ ਨੈਸ਼ਨਲ ਵੈਕਟਰ ਬੋਰਨ ਡਜੀਜ ਕੰਟਰੋਲ ਪ੍ਰੋਗਰਾਮ ਅਧੀਨ ਜਿਲੇ ਵਿੱਚ ਮਲੇਰੀਆ/ਡੇਂਗੂ ਦੀ ਰੋਕਥਾਮ ਲਈ ਸ਼ਹਿਰੀ ਅਤੇ ਪੇਂਡੂ ਖੇਤਰ ਵਿਖੇ ਫੀਵਰ ਸਰਵੇ/ਐਂਟੀਲਾਰਵਾ/ਜਾਗਰੂਕਤਾ ਗਤੀਵਿਧੀਆ ਸ਼ੁਰੂ ਕੀਤੀਆਂ ਗਈਆਂ ਹਨ। ਡਰਾਈ ਡੇ ਮੌਕੇ ਧੋਬੀ ਘਾਟ