news

Jagga Chopra

Articles by this Author

ਸਰਕਾਰ ਵੱਲੋਂ 1 ਲੱਖ 22 ਹਜ਼ਾਰ ਪਰਾਲੀ ਪ੍ਰਬੰਧਨ ਦੀ ਮਸ਼ੀਨਰੀ ਸਬਸਿਡੀ ਉਤੇ ਮੁਹੱਈਆ ਕਰਵਾਈ ਗਈ ਹੈ : ਮੰਤਰੀ ਧਾਲੀਵਾਲ

ਪਟਿਆਲਾ : ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਪਰਵਾਸੀ ਮਾਮਲੇ ਮੰਤਰੀ  ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਚਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਦਾ ਦੂਜਾ ਗੇੜ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਤਹਿਤ ਪਟਿਆਲਾ ਜ਼ਿਲ੍ਹੇ ਵਿੱਚ ਆਉਣ ਵਾਲੇ ਦਿਨਾਂ ਅੰਦਰ 229 ਏਕੜ 3 ਕਨਾਲ ਤੇ 9 ਮਰਲੇ ਜ਼ਮੀਨ ਛਡਵਾਈ ਜਾਵੇਗੀ ਜਿਸ ਉਤੇ ਕਿਸੇ ਵੀ

ਮਾਨ ਨੇ ਐਸਵਾਈਐਲ 'ਤੇ ਆਪਣਾ ਅਧਿਕਾਰ ਪ੍ਰਧਾਨ ਮੰਤਰੀ ਨੂੰ ਸੌਂਪਿਆ: ਵੜਿੰਗ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਐਸਵਾਈਐਲ ਮੁੱਦੇ 'ਤੇ ਆਪਣਾ ਅਧਿਕਾਰ ਪ੍ਰਧਾਨ ਮੰਤਰੀ ਨੂੰ ਸੌਂਪਣ ਦਾ ਦੋਸ਼ ਲਾਇਆ ਹੈ। ਮਾਨ ਦੇ ਬਿਆਨ ਕਿ ਉਨ੍ਹਾਂ ਨੇ ਇਸ ਮਾਮਲੇ 'ਤੇ ਪ੍ਰਧਾਨ ਮੰਤਰੀ ਤੱਕ ਪਹੁੰਚ ਕਰਨ ਦੀ ਸਲਾਹ ਦਿੱਤੀ ਹੈ, 'ਤੇ ਪ੍ਰਤੀਕਿਰਿਆ ਦਿੰਦੇ ਹੋਏ ਵੜਿੰਗ ਨੇ ਕਿਹਾ ਕਿ ਇਹ ਆਪਣਾ ਅਧਿਕਾਰ ਕਿਸੇ

ਮਾਨ ਸਰਕਾਰ ਕੋਲ ਪੰਜਾਬ ਦੇ ਦਰਿਆਈ ਪਾਣੀਆਂ ਬਾਰੇ ਸਪੱਸ਼ਟਤਾ ਦੀ ਘਾਟ - ਬਾਜਵਾ

ਚੰਡੀਗੜ੍ਹ : ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਸੂਬੇ ਦੇ ਦਰਿਆਈ ਪਾਣੀਆਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਦਾ ਰੁਖ਼ ਨਾ ਸਿਰਫ਼ ਕਮਜ਼ੋਰ ਹੈ, ਸਗੋਂ ਇਸ ਵਿੱਚ ਸਪੱਸ਼ਟਤਾ ਅਤੇ ਦ੍ਰਿੜਤਾ ਦੀ ਘਾਟ ਵੀ ਹੈ । ਬਾਜਵਾ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਤੋਂ ਬਾਅਦ ਆਪਣੀ ਪਹਿਲੀ

ਮਾਨ ਨੂੰ ਇਤਿਹਾਸ ਨੂੰ ਚੋਣਵੇਂ ਢੰਗ ਅਤੇ ਬਿਨ੍ਹਾਂ ਸੰਦਰਭ ਨਾਲ ਪੇਸ਼ ਨਾ ਕਰਨ : ਕੈਪਟਨ ਅਮਰਿੰਦਰ ਸਿੰਘ

 ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਹੈ ਕਿ ਉਹ ਇਤਿਹਾਸ ਨੂੰ ਚੋਣਵੇਂ ਢੰਗ ਨਾਲ ਅਤੇ ਸੰਦਰਭ ਤੋਂ ਬਿਨਾ ਨਾ ਪੇਸ਼ ਕਰਣ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੇਸ਼ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਆਪਣੀ ਵਚਨਬੱਧਤਾ ਲਈ ਭਗਵੰਤ ਮਾਨ ਵਰਗੇ ਕਿਸੇ ਤੋਂ ਵੀ ਸਰਟੀਫਿਕੇਟ ਦੀ ਲੋੜ ਨਹੀਂ ਹੈ। ਮਾਨ

ਬੇਅਦਬੀ ਦੀਆਂ ਘਟਨਾਵਾਂ ਸਰਕਾਰਾਂ ਦੀ ਗੈਰ ਸੰਜੀਦਗੀ ਦਾ ਨਤੀਜਾ : ਸੰਤ ਖ਼ਾਲਸਾ

ਅਮਰੀਕਾ : ਅਮਰੀਕਾ ਵਿਖੇ ਦਮਦਮੀ ਟਕਸਾਲ ਦੇ ਬਰਾਂਚ ਗੁਰਦੁਆਰਾ ਗੁਰ ਨਾਨਕ ਪ੍ਰਕਾਸ਼ ਟਰੇਸੀ, ਕੈਲੇਫੋਰਨੀਆ ਵਿਖੇ ਗੁਰਮਤਿ ਪ੍ਰਚਾਰ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਘਟਨਾਵਾਂ ’ਤੇ ਚਿੰਤਾ ਅਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ

ਖੇਤਰੀ ਸਰਸ ਮੇਲੇ `ਚ ਵੱਖ-ਵੱਖ ਰਾਜਾਂ ਦੇ ਰਵਾਇਤੀ ਨਾਚਾਂ ਨੇ ਮੰਤਰ ਮੁਗਧ ਕੀਤੇ ਦਰਸ਼ਕ

ਸੰਗਰੂਰ : ਸੰਗਰੂਰ ਦੇ ਸਰਕਾਰੀ ਰਣਬੀਰ ਕਾਲਜ ਦੇ ਮੈਦਾਨ `ਚ 8 ਅਕਤੂਬਰ ਤੋਂ ਚੱਲ ਰਹੇ ਖੇਤਰੀ ਸਰਸ ਮੇਲੇ `ਚ ਵੱਖ-ਵੱਖ ਸੂਬਿਆਂ ਤੋਂ ਆਏ ਕਲਾਕਾਰ ਆਪੋ-ਆਪਣੇ ਰਾਜਾਂ ਦੇ ਰਵਾਇਤੀ ਨਾਚ ਪੇਸ਼ ਕਰਕੇ ਲਗਾਤਾਰ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਰਹੇ ਹਨ। ਅੱਜ ਖੇਤਰੀ ਸਰਸ ਮੇਲੇ ਦੇ ਮੰਚ ਤੋਂ ਨਾਰਥ ਜ਼ੋਨ ਕਲਚਰਲ ਸੈਂਟਰ (ਐਨ.ਜ਼ੈਡ.ਸੀ.ਸੀ.) ਦੇ ਕਲਾਕਾਰਾਂ ਵੱਲੋਂ ਅਸਮ ਦਾ ਬੀਹੂ ਭੋਰਤਲ

ਰਾਈਪੇਰੀਅਨ ਸਿਧਾਂਤਾਂ ਮੁਤਾਬਕ ਇਸਦੇ ਦਰਿਆਈ ਪਾਣੀਆਂ ’ਤੇ ਸਿਰਫ ਪੰਜਾਬ ਦਾ ਹੱਕ : ਬਾਦਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਦਾ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਪ੍ਰਵਾਨਤ ਰਾਈਪੇਰੀਅਨ ਸਿਧਾਂਤਾਂ ਮੁਤਾਬਕ ਇਸਦੇ ਦਰਿਆਈ ਪਾਣੀਆਂ ’ਤੇ ਇਕਲੌਤਾ ਹੱਕ ਹੈ ਤੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਪਣੇ ਹਰਿਆਣਾ ਦੇ ਹਮਰੁਤਬਾ ਨਾਲ ਗੱਲਬਾਤ ਵਿਚ ਐਸ ਵਾਈ ਐਲ ’ਤੇ ਚਰਚਾ ਕਰਨ ਤੇ ਹਰਿਆਣਾ ਨੂੰ ਬਰਾਬਰ ਦਾ

ਪਾਣੀਆਂ ਦੇ ਹੱਕ ਵਿੱਚ ਡਟ ਕੇ ਮੁੱਖ ਮੰਤਰੀ ਨੇ ਪੰਜਾਬ ਦੇ ਪੁੱਤਰ ਹੋਣ ਦਾ ਫ਼ਰਜ਼ ਨਿਭਾਇਆ: ਧਾਲੀਵਾਲ

ਚੰਡੀਗੜ੍ਹ : ਸਤਲੁਜ ਯਮਨਾ ਲਿੰਕ ਨਹਿਰ ਦੇ ਮੁੱਦੇ ਉੱਤੇ ਪੰਜਾਬ ਤੇ ਹਰਿਆਣਾ ਦੀ ਮੀਟਿੰਗ ਵਿੱਚ ਪੰਜਾਬ ਦੇ ਪਾਣੀਆਂ ਦੇ ਹੱਕ ਵਿੱਚ ਡਟ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪੁੱਤਰ ਹੋਣ ਦਾ ਫ਼ਰਜ਼ ਨਿਭਾਇਆ ਹੈ। ਪੰਜਾਬ ਦੇ ਹਿੱਤ ਭਗਵੰਤ ਮਾਨ ਦੀ ਅਗਵਾਈ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਹ ਗੱਲ ਪੰਜਾਬ ਦੇ ਖੇਤੀਬਾੜੀ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ

ਗ਼ਜ਼ਲ ਮੰਚ ਸਰੀ (ਕੈਨੇਡਾ)ਵੱਲੋਂ ਪ੍ਰਸਿੱਧ ਪੰਜਾਬੀ ਸ਼ਾਇਰ ਸੁਰਿੰਦਰ ਸੀਰਤ ਨਾਲ ਅਦਬੀ ਬੈਠਕ

ਕੈਨੇਡਾ: ਗ਼ਜ਼ਲ ਮੰਚ ਸਰੀ ਵੱਲੋਂ ਅਮਰੀਕਾ ਵਸਦੇ ਪ੍ਰਸਿੱਧ ਪੰਜਾਬੀ ਸ਼ਾਇਰ ਸੁਰਿੰਦਰ ਸੀਰਤ ਨਾਲ ਵਿਸ਼ੇਸ਼ ਅਦਬੀ ਬੈਠਕ ਕੀਤੀ ਗਈ। ਮੰਚ ਵੱਲੋਂ ਸੁਰਿੰਦਰ ਸੀਰਤ ਦਾ ਸਵਾਗਤ ਕਰਦਿਆਂ ਉਸਤਾਦ ਗ਼ਜ਼ਲਗੋ ਕ੍ਰਿਸ਼ਨ ਭਨੋਟ ਨੇ ਕਿਹਾ ਕਿ ਸੁਰਿੰਦਰ ਸੀਰਤ ਦਾ ਪੰਜਾਬੀ ਗ਼ਜ਼ਲ ਵਿਚ ਜ਼ਿਕਰਯੋਗ ਸਥਾਨ ਹੈ ਅਤੇ ਵਿਸ਼ੇਸ਼ ਕਰਕੇ ਜੰਮੂ ਕਸ਼ਮੀਰ ਵਿਚ ਇਨ੍ਹਾਂ ਦੀ ਮਕਬੂਲੀਅਤ ਉਸ ਤਰ੍ਹਾਂ ਹੈ ਜਿਵੇਂ ਪੰਜਾਬ ਵਿਚ

ਕਸੌਲੀ ’ਚ ਖੁਸ਼ਵੰਤ ਸਿੰਘ ਸਾਹਿਤ ਮੇਲਾ ਹੋਇਆ ਸ਼ੁਰੂ, ਭਾਰਤ-ਪਾਕਿਸਤਾਨ ਸੰਬੰਧ ਸੁਧਾਰਨ ਦੀ ਵਕਾਲਤ

ਕਸੌਲੀ : ਕਸੌਲੀ ’ਚ ਖੁਸ਼ਵੰਤ ਸਿੰਘ ਸਾਹਿਤ ਚਲ ਰਹੇ ਮੇਲੇ ਵਿਚ ਭਾਰਤ-ਪਾਕਿਸਤਾਨ ਸੰਬੰਧ ਸੁਧਾਰਨ ਦੀ ਵਕਾਲਤ ਕੀਤੀ ਗਈ। ਇਸ ਮੇਲੇ ਵਿਚ ਰਾਹੁਲ ਸਿੰਘ, ਲੇਖਕ ਅਮਿਤਵ ਘੋਸ਼, ਰਾਜਮੋਹਨ ਗਾਂਧੀ, ਮਹੂਆ ਮੋਇਤਰਾ ਹੋਏ ਸ਼ਾਮਲ ਹੋਏ ਹਨ। ਤਿੰਨ ਰੋਜ਼ਾ ਮੇਲੇ ਦੇ 11ਵੇਂ ਐਡੀਸ਼ਨ ਵਿਚ ਭਾਰਤ-ਪਾਕਿ ਸੰਬੰਧ ਸੁਧਾਰਨ ਦੀ ਵਕਾਲਤ ਤਾਂ ਜੋ ਦੋਹਾਂ ਮੁਲਕਾਂ ਵਿਚਾਲੇ ਸਭਿਆਚਾਰਕ ਸੰਬੰਧ