news

Jagga Chopra

Articles by this Author

ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਨਾਗਰਿਕਾਂ ਨੂੰ ਅਪੀਲ, ਪਰਿਵਾਰਕ ਜ਼ਮੀਨ ਦੀ ਵੰਡ ਨੂੰ ਸੁਚਾਰੂ ਬਣਾਉਣ ਲਈ ਪੋਰਟਲ ਦਾ ਲਿਆ ਜਾਵੇ ਲਾਹਾ

ਲੁਧਿਆਣਾ : ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਮੀਨੀ ਰਿਕਾਰਡ ਵਿੱਚ ਆਸਾਨੀ ਨਾਲ ਖਾਨਗੀ ਤਕਸੀਮ਼ (ਪਰਿਵਾਰਕ ਵੰਡ) ਦਾ ਨਾਮ ਦਰਜ ਕਰਵਾਉਣ ਲਈ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਪੋਰਟਲ www.eservices.punjab.gov.in ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਪੰਜਾਬ ਦੇ ਮੁੱਖ

ਕਰਮਚਾਰੀ ਰਾਜ ਬੀਮਾ ਨਿਗਮ ਵਿਖੇ ਮਨਾਇਆ ਜਾ ਰਿਹਾ ਵਿਜੀਲੈਂਸ ਜਾਗਰੂਕਤਾ ਹਫ਼ਤਾ

ਲੁਧਿਆਣਾ : ਕਰਮਚਾਰੀ ਰਾਜ ਬੀਮਾ ਨਿਗਮ (ਈ.ਐਸ.ਆਈ.ਸੀ.) ਵੱਲੋਂ 31 ਅਕਤੂਬਰ ਤੋਂ 06 ਨਵੰਬਰ, 2022 ਤੱਕ ਨਿਗਮ ਦੇ ਉਪ ਖੇਤਰੀ ਦਫ਼ਤਰ ਲੁਧਿਆਣਾ ਅਤੇ ਇਸ ਦੇ ਅਧੀਨ ਸ਼ਾਖਾ ਦਫ਼ਤਰਾਂ ਵਿੱਚ ਵਿਜੀਲੈਂਸ ਜਾਗਰੂਕਤਾ ਹਫ਼ਤਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਹਫ਼ਤਾ ਭਰ ਜਾਰੀ ਇਸ ਪ੍ਰੋਗਰਾਮ ਦੀ ਲੜੀ ਤਹਿਤ ਅੱਜ ਉਪ ਖੇਤਰੀ ਦਫ਼ਤਰ, ਲੁਧਿਆਣਾ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ

ਰਿਸ਼ਵਤ ਮੰਗਣ ਵਾਲਿਆਂ ਦੇ ਨਾਮ ਨਸ਼ਰ ਕਰੋ, ਕਾਰਵਾਈ ਕਰਨਾ ਸਾਡੀ ਜ਼ਿੰਮੇਵਾਰੀ-ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਅਪੀਲ

ਸਮਰਾਲਾ (ਲੁਧਿਆਣਾ) : ਸੂਬੇ ਨੂੰ ਭ੍ਰਿਸ਼ਟਚਾਰ ਤੋਂ ਮੁਕੰਮਲ ਤੌਰ ਉਤੇ ਮੁਕਤ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਕੰਮ ਕਰਵਾਉਣ ਬਦਲੇ ਰਿਸ਼ਵਤ ਮੰਗਣ ਵਾਲਿਆਂ ਦੇ ਨਾਮ ਨਸ਼ਰ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਭ੍ਰਿਸ਼ਟ ਅਨਸਰਾਂ ਦੇ ਖਿਲਾਫ਼ ਸਰਕਾਰ ਸਖਤ ਤੋਂ ਸਖ਼ਤ ਕਾਰਵਾਈ ਕਰੇਗੀ। ਅੱਜ ਇੱਥੇ ਤਹਿਸੀਲ ਦਫ਼ਤਰ

ਪੰਜਾਬ ਉਰਦੂ ਅਕੈਡਮੀ ਵਿਚੋਂ ਉਰਦੂ ਦੀ ਰਾਖੀ ਲਈ ਇਕ ਵੀ ਅਵਾਜ਼ ਨਹੀਂ ਆਈ : : ਜ਼ਾਹਿਦਾ  ਸੁਲੇਮਾਨ

ਮਲੇਰਕੋਟਲਾ : ਪੰਜਾਬ ਉਰਦੂ ਅਕੈਡਮੀ ਦਾ ਵੀ ਨਾਮ ਤਾਂ ਬਹੁਤ ਵੱਡਾ ਹੈ ਪਰ ਇਸ ਸੰਸਥਾ ਦੀ ਕਾਰਗੁਜ਼ਾਰੀ ਸਿਫ਼ਰ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨੈਸ਼ਨਲ ਦਲਿਤ ਕੌਂਸਲ ਆਫ਼ ਇੰਡੀਆ ਦੀ ਪੰਜਾਬ ਇਕਾਈ ਦੀ ਪ੍ਰਧਾਨ ਅਤੇ ਸੀਨੀਅਰ ਜਰਨਲਿਸਟ ਜ਼ਾਹਿਦਾ ਸੁਲੇਮਾਨ ਨੇ ਕੀਤਾ। ਉਨ੍ਹਾਂ ਕਿਹਾ ਕਿ ਕਈ ਦਹਾਕੇ ਉਗਰ ਸਿਆਸਤ ਤੋਂ ਬਾਅਦ ਜਦ ਉਰਦੂ ਅਕੈਡਮੀ ਦੀ ਸਥਾਪਨਾ ਕੀਤੀ ਗਈ ਤਾਂ ਕੁਲ

ਜਲੰਧਰ ਦਾ ਟੀ.ਵੀ. ਟਾਵਰ ਹੋਇਆ ਰਿਟਾਇਰ, ਹੁਣ ਦੂਰਦਰਸ਼ਨ ਦੇ ਪ੍ਰੋਗਰਾਮਾਂ ਨੂੰ ਨਹੀਂ ਕਰੇਗਾ ਪੇਸ਼

ਜਲੰਧਰ : ਉੱਚਾਈ ਨੂੰ ਲੈ ਕੇ ਮਸ਼ਹੂਰ ਅਤੇ ਦੁਨੀਆ ਦੇ ਨਕਸ਼ੇ ’ਤੇ ਜਲੰਧਰ ਦਾ ਨਾਂ ਦਰਜ ਕਰਵਾਉਣ ਵਾਲਾ ਟੀ.ਵੀ. ਟਾਵਰ ਰਿਟਾਇਰ ਹੋ ਗਿਆ ਹੈ। ਇਹ ਹੁਣ ਦੂਰਦਰਸ਼ਨ ਦੇ ਪ੍ਰੋਗਰਾਮਾਂ ਨੂੰ ਪੇਸ਼ ਨਹੀਂ ਕਰੇਗਾ। ਦੱਸ ਦੇਈਏ ਕਿ ਇਸ ਟਾਵਰ ਦੀ ਪਛਾਣ ਹੀ ਟੀ.ਵੀ. ਦੇ ਨਾਮ ਨਾਲ ਪ੍ਰਸਿੱਧ ਹੋਈ ਸੀ ਪਰ 43 ਸਾਲ ਦੀ ਸੇਵਾ ਮਗਰੋਂ 31 ਅਕਤੂਬਰ ਤੋਂ ਪ੍ਰੋਗਰਾਮ ਪੇਸ਼ ਕਰਨ ਦੀਆਂ ਸੇਵਾਵਾਂ ਨੂੰ ਖ਼ਤਮ

ਦਿੱਲੀ 'ਚ ਸਰਕਾਰ ਨੇ ਮੁਫਤ ਯੋਗਾ ਕਲਾਸਾਂ ਕੀਤੀਆਂ ਸ਼ੁਰੂ

ਦਿੱਲੀ : ਦਿੱਲੀ ਸਰਕਾਰ ਨੇ ਅੱਜ ਤੋਂ ਇੱਕ ਵਾਰ ਫਿਰ ਮੁਫਤ ਯੋਗਾ ਕਲਾਸਾਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਸਵੇਰੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਲੋਕ ਯੋਗਾ ਕਰਦੇ ਦੇਖੇ ਗਏ। ਪੂਰਬੀ ਦਿੱਲੀ ਦੇ ਮਯੂਰ ਵਿਹਾਰ ਫੇਜ਼ 2 ਖੇਤਰ ਦੇ ਇੱਕ ਪਾਰਕ ਵਿੱਚ ਸਵੇਰੇ ਲੋਕ ਯੋਗਾ ਦੀ ਕਲਾਸ ਲੈ ਰਹੇ ਸਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਦਿੱਲੀ ਦੇ ਵਿਧਾਨ ਸਭਾ

ਬੀਬੀ ਜਗੀਰ ਕੌਰ ਨੂੰ ਸੁਖਬੀਰ ਬਾਦਲ ਦੀਆਂ ਪੰਥ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ `ਤੇ ਬਾਹਰ ਦਾ ਰਸਤਾ ਵਿਖਾਇਆ ਗਿਆ: ਸੁਖਦੇਵ ਢੀਂਡਸਾ

ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰਨਾਂ ਆਹੁਦੇਦਾਰਾਂ ਦੀ ਹੋਣ ਵਾਲੀ ਚੋਣ ਵਿੱਚ ਲਿਫ਼ਾਫ਼ਾ ਕਲਚਰ ਦੇ ਖ਼ਿਲਾਫ਼ ਆਵਾਜ਼ ਚੁੱਕਣ ਵਾਲੀ ਬੀਬੀ ਜਗੀਰ ਕੌਰ ਦਾ ਸਮਰਥਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀਆਂ ਪੰਥ ਵਿਰੋਧੀ ਨੀਤੀਆਂ ਦਾ ਜੋ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਜਾਂਚ ਜਾਰੀ, ਗਾਇਕ ਦਲਪ੍ਰੀਤ ਢਿੱਲੋਂ ਅਤੇ ਮਨਕੀਰਤ ਔਲਖ ਤੋਂ NIA ਨੇ ਕੀਤੀ ਪੁੱਛਗਿੱਛ

ਦਿੱਲੀ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਜਾਂਚ ਜਾਰੀ ਹੈ। ਮੂਸੇਵਾਲਾ ਦੇ ਪਿਤਾ ਨੇ ਵੀ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਇੱਕ ਮਹੀਨੇ ਵਿੱਚ ਜੇ ਇਨਸਾਫ ਨਾ ਮਿਲਿਆ ਤਾਂ ਉਹ ਦੇਸ਼ ਛੱਡ ਜਾਣਗੇ। ਇਸ ਕੜੀ ‘ਚ NIA ਨੇ ਪੰਜਾਬ ਦੇ ਦੋ ਟੌਪ ਦੇ ਪੰਜਾਬੀ ਗਾਇਕਾਂ ਤੋਂ ਪੁੱਛਗਿੱਛ ਕੀਤੀ। ਗਾਇਕ ਦਲਪ੍ਰੀਤ ਢਿੱਲੋਂ ਅਤੇ ਮਨਕੀਰਤ ਔਲਖ ਤੋਂ NIA ਨੇ ਦਿੱਲੀ

ਭਾਰਤ ਜੋੜੋ ਯਾਤਰਾ ਰੁਦਰਰਾਮ ਤੋਂ ਸ਼ੁਰੂ, ਸਾਬਕਾ ਜਲ ਸੈਨਾ ਮੁਖੀ ਨੇ ਪਤਨੀ ਸਮੇਤ ਯਾਤਰਾ 'ਚ ਕੀਤੀ ਸਿਰਕਤ

ਰੁਦਰਰਾਮ (ਤੇਲੰਗਾਨਾ) : ਭਾਰਤ ਜੋੜੋ ਯਾਤਰਾ ਦੇ 57ਵੇਂ ਦਿਨ ਵੀਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪਾਰਟੀ ਵਰਕਰਾਂ ਦੇ ਨਾਲ ਤੇਲੰਗਾਨਾ ਦੇ ਰੁਦਰਰਾਮ ਤੋਂ ਯਾਤਰਾ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਨਾਲ ਵਰਕਰਾਂ ਦੀ ਭੀੜ ਨਜ਼ਰ ਆਈ। ਇਸ ਦੇ ਨਾਲ ਹੀ ਸਾਬਕਾ ਜਲ ਸੈਨਾ ਮੁਖੀ ਐਡਮਿਰਲ ਰਾਮਦਾਸ ਅਤੇ ਉਨ੍ਹਾਂ ਦੀ ਪਤਨੀ ਲਲਿਤਾ ਰਾਮਦਾਸ ਨੇ ਵੀ ਇਸ ਯਾਤਰਾ ‘ਚ

ਸੁਪਰੀਮ ਕੋਰਟ ਨੇ ਲਾਲ ਕਿਲੇ ‘ਤੇ ਹਮਲੇ ਦੇ ਦੋਸ਼ੀ ਅਸ਼ਫਾਕ ਦੀ ਮੌਤ ਦੀ ਸਜ਼ਾ ਨੂੰ ਰੱਖਿਆ ਬਰਕਰਾਰ

ਨਿਊ ਦਿੱਲੀ : ਸੁਪਰੀਮ ਕੋਰਟ ਨੇ ਸਾਲ 2000 ‘ਚ ਲਾਲ ਕਿਲੇ ‘ਤੇ ਹਮਲੇ ਦੇ ਦੋਸ਼ੀ ਮੁਹੰਮਦ ਆਰਿਫ ਉਰਫ਼ ਅਸ਼ਫਾਕ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਅਦਾਲਤ ਨੇ ਮੁਹੰਮਦ ਆਰਿਫ ਦੀ ਸਮੀਖਿਆ ਪਟੀਸ਼ਨ ਨੂੰ ਰੱਦ ਕਰ ਦਿੱਤਾ। ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੇ 22 ਦਸੰਬਰ 2000 ਨੂੰ ਲਾਲ ਕਿਲੇ ‘ਤੇ ਅੱਤਵਾਦੀ ਹਮਲਾ ਕੀਤਾ ਸੀ। ਇਸ ਹਮਲੇ ‘ਚ ਦੋ ਜਵਾਨਾਂ ਸਮੇਤ ਤਿੰਨ ਲੋਕ