news

Jagga Chopra

Articles by this Author

ਵਿਧਾਇਕ ਕੁਲਵੰਤ ਸਿੱਧੂ ਦਾ ਨਿਗਮ ਚੋਣਾਂ ਤੋਂ ਪਹਿਲਾਂ ਲੋਕ ਇਨਸਾਫ ਪਾਰਟੀ ਨੂੰ ਝੱਟਕਾ!

ਲੁਧਿਆਣਾ, 10 ਜਨਵਰੀ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੀਆਂ ਲੋਕ ਹਿਤੈਸੀ ਨੀਤੀਆਂ ਦੇ ਚੱਲਦਿਆਂ ਜਿੱਥੇ ਲਗਾਤਾਰ ਹੋਰਨਾਂ ਪਾਰਟੀਆਂ ਦੇ ਆਗੂ ਆਪ ‘ਚ ਸ਼ਾਮਲ ਹੋ ਰਹੇ ਹਨ, ਉੱਥੇ ਅੱਜ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਕੌੰਸਲਰ ਕੁਲਦੀਪ ਸਿੰਘ ਬਿੱਟਾ ਸਾਥੀਆਂ ਸਮੇਤ ਲੋਕ ਇਨਸਾਫ ਪਾਰਟੀ ਨੂੰ ਅਲਵਿਦਾ ਕਹਿ ਆਮ ਆਦਮੀ ਪਾਰਟੀ ‘ਚ ਹੋਏ, ਜਿੱਥੇ ਉਹਨਾ ਹਲਕਾ

ਵਿਜੀਲੈਂਸ ਵਲੋਂ 1,000 ਰੁਪਏ ਦੀ ਰਿਸ਼ਵਤ ਲੈਂਦਿਆਂ ਏ.ਐਸ. ਆਈ. ਰੰਗੇ ਹੱਥੀਂ ਗਿ੍ਰਫਤਾਰ

ਲੁਧਿਆਣਾ, 10 ਜਨਵਰੀ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਅਦਾਲਤੀ ਕੰਪਲੈਕਸ ਲੁਧਿਆਣਾ ਦੇ ਹਵਾਲਾਤ (ਬਖ਼ਸ਼ੀ ਖਾਨਾ) ਵਿਖੇ ਡਿਊਟੀ ਕਰ ਰਹੇ ਇੱਕ ਸਹਾਇਕ ਸਬ- ਇੰਸਪੈਕਟਰ (ਏ.ਐਸ.ਆਈ.) ਮੇਘਰਾਜ ਨੂੰ ਰਿਸ਼ਵਤ ਦੀ ਮੰਗ ਕਰਨ ਅਤੇ 1,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ

ਭਾਜਪਾ ਨੇ ਅਕਾਲੀ ਦਲ, ਆਪ ਤੇ ਕਾਂਗਰਸ ਨੂੰ ਵੱਡਾ ਝੱਟਕਾ
  • ਅਮਨ ਸੈਣੀ, ਠੇਕੇਦਾਰ ਗੁਰਦੀਪ ਸਿੰਘ, ਹਰਪਾਲ ਸਿੰਘ, ਸਤਵੰਤ ਸਿੰਘ ਸੰਤ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਿਲ ਹੋਏ

ਲੁਧਿਆਣਾ, 10 ਜਨਵਰੀ : ਲੁਧਿਆਣਾ ਦੇ ਸ਼ਿਮਲਾਪੁਰੀ ਵਾਰਡ 36 ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਪ੍ਰਧਾਨਗੀ ਹੇਠ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ, ਬੁਲਾਰੇ ਗੁਰਦੀਪ ਗੋਸ਼ਾ ਦੀ ਮੌਜੂਦਗੀ ਵਿੱਚ ਅਕਾਲੀ ਦਲ ਅਤੇ ਕਾਂਗਰਸ ਅਤੇ

ਪੀ.ਸੀ.ਐਸ.ਅਧਿਕਾਰੀਆਂ ਦੀ ਲਾਬੀ ਵੱਲੋਂ ਦਬਾਅ ਬਣਾਇਆ ਗਿਆ, ਵਿਜੀਲੈਂਸ ਨੇ ਨਹੀਂ ਮੰਗਿਆ ਆਰ.ਟੀ.ਏ. ਧਾਲੀਵਾਲ ਦਾ ਰਿਮਾਂਡ

ਲੁਧਿਆਣਾ, 10 ਜਨਵਰੀ : ਅਦਾਲਤ ਵੱਲੋਂ ਆਰ.ਟੀ.ਏ. ਨਰਿੰਦਰ ਸਿੰਘ ਧਾਲੀਵਾਲ ਨੂੰ ਜੁਡੀਸ਼ੀਅਲ ਰਿਮਾਂਡ ‘ਤੇ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਹਨ। ਪੀਸੀਐਸ ਅਫਸਰਾਂ ਦੀ ਲਾਬੀ ਦੇ ਦਬਾਅ ਕਾਰਨ ਵਿਜੀਲੈਂਸ ਬਿਊਰੋ ਦੇ ਅਧਿਕਾਰੀ ਨੇ ਅਦਾਲਤ ਤੋਂ ਧਾਲੀਵਾਲ ਦਾ ਪੁਲਿਸ ਰਿਮਾਂਡ ਨਹੀਂ ਮੰਗਿਆ।
ਧਾਲੀਵਾਲ ਨੂੰ ਵਿਜੀਲੈਂਸ ਬਿਊਰੋ ਨੇ 6 ਜਨਵਰੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫਤਾਰ

ਰਾਹੁਲ ਗਾਂਧੀ ਸਾਕਾ ਨੀਲਾ ਤਾਰਾ ਅਤੇ 1984 ਦੇ ਸਿੱਖ ਕਤਲੇਆਮ ਬਾਰੇ ਆਪਣਾ ਸਟੈਂਡ ਦੱਸਣ : ਅਕਾਲੀ ਦਲ
  • ਗਾਂਧੀ ਪਰਿਵਾਰ ਨੇ ਹਮੇਸ਼ਾ ਪੰਜਾਬੀਆਂ ਦਾ ਸਿਆਸੀ ਤੇ ਆਰਥਿਕ ਤੌਰ ’ਤੇ ਨੁਕਸਾਨ ਕੀਤਾ : ਮਹੇਸ਼ਇੰਦਰ ਸਿੰਘ ਗਰੇਵਾਲ
  • ਜ਼ੋਰ ਦੇ ਕੇ ਕਿਹਾ ਕਿ ਰਾਹੁਲ ਗਾਂਧੀ ਨੇ ਹਮੇਸ਼ਾ ਪੰਜਾਬੀਆਂ ਨਾਲ ਰਾਜਨੀਤੀ ਖੇਡੀ ਤੇ ਹੁਣ ਵੀ ਭਾਰਤ ਜੋੜੋ ਯਾਤਰਾ ਨਾਲ ਇਹੋ ਕਰ ਰਿਹੈ

ਲੁਧਿਆਣਾ, 10 ਜਨਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਰਾਹੁਲ ਗਾਂਧੀ ਨੂੰ ਆਖਿਆ ਕਿ ਪੰਜਾਬੀਆਂ ਨੂੰ ਉਹ ਸਾਕਾ ਨੀਲਾ

ਪ੍ਰਵਾਸੀ ਭਾਰਤੀਆਂ ਦਾ ਸਾਡੇ ਦਿਲਾਂ ਵਿੱਚ ਵਿਸ਼ੇਸ਼ ਸਥਾਨ ਹੈ : ਰਾਸ਼ਟਰਪਤੀ ਦ੍ਰੋਪਦੀ ਮੁਰਮੂ
  • 17ਵੇਂ ਪ੍ਰਵਾਸੀ ਭਾਰਤੀ ਦਿਵਸ ਸਮਾਗਮ ਮੌਕੇ ਰਾਸ਼ਟਰਪਤੀ ਨੇ 27 ਵਿਦੇਸ਼ੀ ਭਾਰਤੀਆਂ ਨੂੰ ਕੀਤਾ ਸਨਮਾਨਿਤ

ਇੰਦੌਰ, 10 ਜਨਵਰੀ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ 17ਵੇਂ ਪ੍ਰਵਾਸੀ ਭਾਰਤੀ ਦਿਵਸ ਸਮਾਗਮ ਦੇ ਸਮਾਪਤੀ ਸੈਸ਼ਨ ਵਿੱਚ ਸ਼ਾਮਲ ਹੋਏ, ਇਸ ਮੌਕੇ ਰਾਸ਼ਟਰਪਤੀ ਨੇ 27 ਵਿਦੇਸ਼ੀ ਭਾਰਤੀਆਂ ਨੂੰ ਸਨਮਾਨਿਤ ਕੀਤਾ, ਪ੍ਰਵਾਸੀ ਭਾਰਤੀ ਸੰਮੇਲਨ ਦਾ

ਬ੍ਰਾਜ਼ੀਲ 'ਚ ਸੰਸਦ, ਸੁਪਰੀਮ ਕੋਰਟ ਅਤੇ ਰਾਸ਼ਟਰਪਤੀ ਭਵਨ ਦੀ ਭੰਨਤੋੜ, ਹਿੰਸਾ ਦੇ ਵਿਰੋਧ 'ਚ ਹਜ਼ਾਰਾਂ ਲੋਕ ਸੜਕਾਂ ’ਤੇ ਆਏ

ਰਿਓ ਡੀ ਜੇਨੇਰੀਓ : ਬ੍ਰਾਜ਼ੀਲ ਦੀ ਸੰਸਦ, ਸੁਪਰੀਮ ਕੋਰਟ ਅਤੇ ਰਾਸ਼ਟਰਪਤੀ ਭਵਨ ਵਿਚ ਭੰਨਤੋੜ ਦੇ ਦੂਜੇ ਦਿਨ ਸੋਮਵਾਰ ਨੂੰ ਹਿੰਸਾ ਦੇ ਵਿਰੋਧ ਵਿਚ ਹਜ਼ਾਰਾਂ ਲੋਕ ਸੜਕਾਂ ’ਤੇ ਉਤਰ ਆਏ। ਸੜਕਾਂ ‘ਦੰਗਾਕਾਰੀਆਂ ਨੂੰ ਕੋਈ ਮਾਫ਼ੀ ਨਹੀਂ, ਕੋਈ ਮਾਫ਼ੀ ਨਹੀਂ, ਕੋਈ ਮਾਫ਼ੀ ਨਹੀਂ’ ਦੇ ਨਾਅਰਿਆਂ ਨਾਲ ਗੂੰਜ ਉੱਠੀਆਂ। ਉੱਥੇ, ਬ੍ਰਾਜ਼ੀਲੀ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਇਸ ਗੱਲ ਦੀ ਜਾਂਚ ਕਰ

ਅਮਰੀਕਾ 'ਚ ਸਵਪਨ ਧਾਰੀਵਾਲ ਟੋਲ ਰੋਡ ਅਥਾਰਟੀ ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਨਿਯੁਕਤ

ਏਜੰਸੀ, ਹਿਊਸਟਨ : ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਅਮਰੀਕੀ ਰਾਜ ਟੈਕਸਾਸ ਵਿੱਚ ਫੋਰਟ ਬੇਂਡ ਟੋਲ ਰੋਡ ਅਥਾਰਟੀ ਅਤੇ ਗ੍ਰੈਂਡ ਪਾਰਕਵੇਅ ਟੋਲ ਰੋਡ ਅਥਾਰਟੀ ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਨਿਯੁਕਤ ਕੀਤਾ ਗਿਆ ਹੈ। 57 ਸਾਲਾ ਸਵਪਨ ਧਾਰੀਵਾਲ ਨੂੰ ਪਿਛਲੇ ਹਫ਼ਤੇ ਉਸ ਦੇ ਪਿਛੋਕੜ, ਭਾਈਚਾਰਕ ਪਹੁੰਚ ਅਤੇ ਵਿੱਤੀ ਮੁਹਾਰਤ ਦੇ ਆਧਾਰ 'ਤੇ ਨਿਯੁਕਤ ਕੀਤਾ ਗਿਆ ਸੀ।

  • ਸਰਟੀਫਾਈਡ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਰਾਜਸਥਾਨ ਫੇਰੀ ਦੌਰਾਨ ਸੁਰੱਖਿਆ ਵਿੱਚ ਵੱਡੀ ਕੁਤਾਹੀ ਦਾ ਮਾਮਲਾ ਆਇਆ ਸਾਹਮਣੇ

ਜੈਪੁਰ, 10 ਜਨਵਰੀ : ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਰਾਜਸਥਾਨ ਫੇਰੀ ਤੇ ਹਨ, ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ਵਿੱਚ ਵੱਡੀ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਮਿਤੀ 04 ਜਨਵਰੀ ਨੂੰ ਪਾਲੀ ਜਿਲ੍ਹੇ ਦੇ ਰੋਹਤ ਵਿਖੇ ਹੈਲੀਪੈਡ ਤੇ ਇੱਕ ਮਹਿਲਾ ਜੂਨੀਅਰ ਇੰਜੀਨੀਅਰ ਨੇ ਸਖ਼ਤ ਤਿੰਨ ਪੱਧਰੀ ਸੁਰੱਖਿਆ ਦਾ ਘੇਰਾ ਤੋੜਦੇ ਹੋਏ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਪੈਰ ਛੂਹ ਲਏ।

ਮੀਤ ਹੇਅਰ ਨੇ ਹਾਈ ਕੋਰਟ ਵੱਲੋਂ ਬੰਦ ਪਈਆਂ ਖੱਡਾਂ ਨੂੰ ਚਲਾਉਣ ਦੀ ਆਗਿਆ ਦੇਣ ਨੂੰ ਪੰਜਾਬ ਦੇ ਲੋਕਾਂ ਦੀ ਜਿੱਤ ਦੱਸਿਆ
  • ਭਗਵੰਤ ਮਾਨ ਸਰਕਾਰ ਰੇਤ ਮਾਫੀਏ ਖਤਮ ਕਰਕੇ ਲੋਕਾਂ ਨੂੰ ਵਾਜਬ ਕੀਮਤਾਂ ਉਤੇ ਰੇਤਾ ਮੁਹੱਈਆ ਕਰਵਾਉਣ ਲਈ ਵਚਨਬੱਧ: ਮੀਤ ਹੇਅਰ

ਚੰਡੀਗੜ੍ਹ, 10 ਜਨਵਰੀ : ਪੰਜਾਬ ਦੇ ਖਣਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸੂਬਾ ਸਰਕਾਰ ਨੂੰ ਬੰਦ ਪਈਆਂ ਖੱਡਾਂ ਚਲਾਉਣ ਦੇ ਦਿੱਤੀ ਆਗਿਆ ਉਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਇਸ ਫੈਸਲੇ ਨੂੰ ਪੰਜਾਬ ਦੇ