news

Jagga Chopra

Articles by this Author

ਝਾਰਖੰਡ ਦੇ ਧਨਬਾਦ ਦੇ ਇਕ ਅਪਾਰਟਮੈਂਟ 'ਚ ਲੱਗੀ ਭਿਆਨਕ ਅੱਗ, ਔਰਤਾਂ ਅਤੇ ਬੱਚਿਆਂ ਸਮੇਤ 14 ਦੀ ਮੌਤ

ਰਾਂਚੀ, 1 ਫ਼ਰਵਰੀ : ਝਾਰਖੰਡ ਦੇ ਧਨਬਾਦ 'ਚ ਇਕ ਅਪਾਰਟਮੈਂਟ 'ਚ ਭਿਆਨਕ ਅੱਗ ਲੱਗ ਗਈ। ਇਸ ਘਟਨਾ 'ਚ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋ ਗਏ। ਧਨਬਾਦ ਦੇ ਡਿਪਟੀ ਕਮਿਸ਼ਨਰ ਸੰਦੀਪ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਜੌੜਾਫਾਟਕ ਇਲਾਕੇ 'ਚ ਆਸ਼ੀਰਵਾਦ ਟਾਵਰ ਦੀ ਦੂਜੀ ਮੰਜ਼ਿਲ 'ਤੇ ਸ਼ਾਮ 6 ਵਜੇ ਅੱਗ ਲੱਗੀ। ਅੱਗ 'ਤੇ ਕਾਬੂ

ਮੁੜ ਬਦਲੇਗਾ ਉੱਤਰ ਭਾਰਤ ‘ਚ ਮੌਸਮ, ਚੱਲਣਗੀਆਂ ਤੇਜ਼ ਹਵਾਵਾਂ

ਨਵੀਂ ਦਿੱਲੀ, 01 ਫਰਵਰੀ : ਉੱਤਰ-ਪੱਛਮੀ ਭਾਰਤ ਦੇ ਰਾਜਾਂ ਵਿੱਚ ਮੌਸਮ ਇੱਕ ਵਾਰ ਫਿਰ ਬਦਲਣ ਵਾਲਾ ਹੈ। ਮੌਸਮ ਵਿਭਾਗ ਦੀ ਮੰਨੀ ਜਾਵੇ ਤਾਂ ਹੁਣ ਉੱਤਰ-ਪੱਛਮੀ ਭਾਰਤ ਦੇ ਰਾਜਾਂ ਨੂੰ ਬਾਰਿਸ਼ ਤੋਂ ਰਾਹਤ ਮਿਲੇਗੀ। ਹਾਲਾਂਕਿ ਕੁਝ ਇਲਾਕਿਆਂ ਵਿੱਚ ਤੇਜ਼ ਹਵਾਵਾਂ ਪਰੇਸ਼ਾਨ ਕਰ ਸਕਦੀਆਂ ਹਨ। ਮੌਸਮ ਵਿਭਾਗ ਅਨੁਸਾਰ ਉੱਤਰ-ਪੱਛਮੀ ਭਾਰਤ ਵਿੱਚ 2 ਫਰਵਰੀ ਤੱਕ ਤਾਪਮਾਨ ਵਿੱਚ ਕੋਈ ਬਦਲਾਅ

ਬਜਟ ਕਿਸਾਨਾਂ, ਗਰੀਬਾਂ ਤੇ ਨੌਜਵਾਨਾਂ ਲਈ ਨਿਰਾਸ਼ਾਜਨਕ: ਸੁਖਬੀਰ ਬਾਦਲ
  • -ਕਿਹਾ ਕਿ ਨਾ ਹੀ ਕਿਸਾਨਾਂ ਦੀ ਆਮਦਨ ਦੁੱਗਣੀ ਹੋਈ ਤੇ ਨਾ ਹੀ ਫਸਲਾਂ ਦੀ ਐਮ ਐਸ ਪੀ ਅਨੁਸਾਰ ਖਰੀਦ ਲਈ ਕੁਝ ਕੀਤਾ ਗਿਆ

ਚੰਡੀਗੜ੍ਹ, 1 ਫਰਵਰੀ : ਕੇਂਦਰੀ ਬਜਟ 2023 ਕਿਸਾਨਾਂ, ਗਰੀਬਾਂ ਅਤੇ ਨੌਜਵਾਨਾਂ ਲਈ ਨਿਰਾਸ਼ਾਜਨਕ ਹੈ ਅਤੇ ਇਸ ਵਿਚ ਪੰਜਾਬ ਵਿਚ ਖੇਤੀਬਾੜੀ ਤੇ ਸਨੱਅਤੀ ਖੇਤਰ ਨੂੰ ਸੁਰਜੀਤ ਕਰਨ ਵਾਸਤੇ ਕੁਝ ਵੀ ਨਹੀਂ ਕੀਤਾ ਗਿਆ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ

ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਜਲੰਧਰ ਤੋਂ ਬਨਾਰਸ ਜਾਣ ਵਾਲੀ ਰੇਲਗੱਡੀ ਨੂੰ ਦਿਖਾਉਣਗੇ ਝੰਡੀ

ਚੰਡੀਗੜ੍ਹ, 31 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 2 ਫਰਵਰੀ ਨੂੰ ਜਲੰਧਰ ਸਿਟੀ ਸਟੇਸ਼ਨ ਤੋਂ ਬਨਾਰਸ ਜਾਣ ਵਾਲੀ ਰੇਲਗੱਡੀ ਨੂੰ ਹਰੀ ਝੰਡੀ ਦਿਖਾਉਣ ਲਈ ਡੇਰਾ ਬੱਲਾਂ ਪ੍ਰਬੰਧਕ ਕਮੇਟੀ ਦੇ ਸੱਦੇ ਨੂੰ ਸਵੀਕਾਰ ਕਰ ਲਿਆ। ਮੁੱਖ ਮੰਤਰੀ ਨੇ ਅੱਜ ਇੱਥੇ ਆਪਣੀ ਸਰਕਾਰੀ ਰਿਹਾਇਸ਼ ਵਿਖੇ ਡੇਰਾ ਬੱਲਾਂ ਦੀ

ਘਲੋਟੀ ਦਾ 45ਵਾਂ ਖੇਡ ਮੇਲਾ 6 ਫਰਵਰੀ ਤੋਂ ਹੋਵੇਗਾ ਸ਼ੁਰੂ

ਰਾੜਾ ਸਾਹਿਬ, 31 ਜਨਵਰੀ (ਸਿਮਰਨ ਰਾੜਾ ਸਾਹਿਬ) : ਸੰਘਰਸ਼ੀ ਯੋਧਾ ਸ਼ਹੀਦ ਸ੍ਰ. ਮਨਮੋਹਨ ਸਿੰਘ ਭਾਰਤੀ ਕਿਸਾਨ ਯੂਨੀਅਨ ਦੀ ਯਾਦ ਨੂੰ ਸਮਰਪਿਤ ਨੇੜਲੇ ਪਿੰਡ ਘਲੋਟੀ ਵਿਖੇ 45ਵਾਂ ਪੇਂਡੂ ਖੇਡ ਮੇਲਾ ਮਿਤੀ 6, 7 ਤੇ 8 ਫਰਵਰੀ ਨੂੰ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਕਬੱਡੀ 40 ਕਿਲੋ, 55 ਕਿਲੋ, 65 ਕਿਲੋ ਅਤੇ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ, ਇੱਕ

ਜਬਰ ਜਨਾਹ ਮਾਮਲੇ 'ਚ ਆਸਾਰਾਮ ਨੂੰ ਉਮਰ ਕੈਦ, 50 ਹਜ਼ਾਰ ਦਾ ਜੁਰਮਾਨਾ

ਗਾਂਧੀਨਗਰ, ਜੇਐੱਨਐੱਨ : ਗੁਜਰਾਤ ਦੇ ਗਾਂਧੀਨਗਰ ਦੀ ਇੱਕ ਅਦਾਲਤ ਨੇ 2013 ਦੇ ਜਬਰ ਜਨਾਹ ਦੇ ਇੱਕ ਮਾਮਲੇ ਵਿੱਚ ਆਸਾਰਾਮ ਬਾਪੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਅਦਾਲਤ ਨੇ ਆਸਾਰਾਮ ਬਾਪੂ ਨੂੰ ਜਬਰ ਜਨਾਹ ਮਾਮਲੇ 'ਚ ਦੋਸ਼ੀ ਪਾਇਆ ਸੀ। ਅੱਜ ਅਦਾਲਤ ਨੇ ਇਸ ਮਾਮਲੇ ਵਿੱਚ ਸਜ਼ਾ ਦਾ ਐਲਾਨ ਕੀਤਾ। ਦੱਸ ਦੇਈਏ ਕਿ ਸਾਲ 2013 'ਚ ਆਸਾਰਾਮ 'ਤੇ ਦੋ

ਕੈਨੇਡਾ ਵਿੱਚ ਗਦਰੀ ਬਾਬਿਆਂ ਦੀ ਮਸ਼ਾਲ ਜਗਾ ਕੇ ਗਲੋਬਲ ਚੇਤਨਾ ਪਸਾਰਨ ਵਾਲੇ ਸਾਹਿਬ ਥਿੰਦ ਤੇ ਸਾਥੀ ਦਾ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਨਮਾਨ

ਲੁਧਿਆਣਾ, 31 ਜਨਵਰੀ (ਰਘਵੀਰ ਸਿੰਘ ਜੱਗਾ) : ਕੈਨੇਡਾ ਵਿੱਚ ਗਦਰੀ ਬਾਬਿਆਂ ਦੀ ਮਸ਼ਾਲ  ਜਗਾ ਕੇ ਗਲੋਬਲ ਚੇਤਨਾ ਦੂਤ ਸਾਹਿਬ ਥਿੰਦ ਦਾ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਵੱਲੋਂ ਬੀਤੀ ਸ਼ਾਮ ਸਨਮਾਨ  ਕੀਤਾ ਗਿਆ। ਸਾਹਿਬ ਥਿੰਦ ਦੀਆਂ ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਵੱਲੋਂ ਕੈਨੇਡਾ  ਦੇ ਸ਼ਹਿਰ ਸਰੀ ਵਿੱਚ ਗਦਰੀ ਸੂਰਬੀਰਾਂ ਦੇ ਨਾਮ ਤੇ ਪਿਛਲੇ ਤਿੰਨ ਦਹਾਕਿਆਂ

ਵਿਧਾਇਕ ਮੁੰਡੀਆਂ ਅਤੇ ਚੇਅਰਮੈਨ ਢਿੱਲੋਂ ਨੇ 34 ਕਰੋੜ ਦੀ ਲਾਗਤ ਨਾਲ ਬਣਨ ਜਾ ਰਹੀਆਂ ਫੋਕਲ ਪੁਆਇੰਟ ਦੀਆਂ ਸੜਕਾਂ ਦੇ ਕੰਮ ਦਾ ਕੀਤਾ ਉਦਘਾਟਨ
  • ਮੁੱਖ ਮੰਤਰੀ ਵੱਲੋਂ ਪੰਜਾਬ ਦੇ ਫੋਕਲ ਪੁਆਇੰਟਾਂ ਦੀ ਦਸ਼ਾ ਸੁਧਾਰਨ ਵਾਲਾ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ : ਵਿਧਾਇਕ ਮੁੰਡੀਆਂ
  • ਸੜਕਾਂ ਨੂੰ 6 ਮਹੀਨੇ ਵਿੱਚ ਮੁਕੰਮਲ ਕਰ ਦਿੱਤਾ ਜਾਵੇਗਾ : ਚੇਅਰਮੈਨ ਢਿੱਲੋਂ

ਲੁਧਿਆਣਾ, 31 ਜਨਵਰੀ : ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਅਤੇ ਪੀ.ਐਸ.ਆਈ.ਈ.ਸੀ. ਦੇ ਚੇਅਰਮੈਨ ਦਲਬੀਰ ਸਿੰਘ ਢਿੱਲੋਂ ਵੱਲੋਂ ਸਾਂਝੇ ਤੌਰ ਤੇ

ਭਾਈ ਬਾਲਾ ਜੀ ਦੇ ਸਾਲਾਨਾ ਜੋੜ ਮੇਲੇ ਤੇ ਵਿਧਾਇਕ ਸਿੱਧੂ ਪਰਿਵਾਰ ਵਲੋਂ ਲਗਾਇਆ ਲੰਗਰ

ਲੁਧਿਆਣਾ, 31 ਜਨਵਰੀ : ਪੱਖੋਵਾਲ ਰੋਡ ਤੇ ਪੈਂਦੇ ਬਲੈਸਿੰਗ ਰਿਜ਼ੌਰਟ ਵਿਚ ਭਾਈ ਬਾਲਾ ਜੀ ਦੇ ਸਾਲਾਨਾ ਜੋੜ ਮੇਲੇ ਤੇ ਹਰ ਸਾਲ ਦੀ ਤਰ੍ਹਾਂ ਵਿਧਾਇਕ ਸਿੱਧੂ ਪਰਿਵਾਰ ਵਲੋਂ ਲੰਗਰ ਲਗਾਇਆ ਗਿਆ। ਇਸ ਮੋਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਵਿਧਾਇਕ ਸਿੱਧੂ ਨੇ ਕਿਹਾ ਕਿ ਭਾਈ ਬਾਲਾ ਜੀ ਦੇ ਦਰਬਾਰ ਤੇ ਮੱਥਾ ਟੇਕਣ ਵਾਲੇ ਹਰ ਸ਼ਰਧਾਲੂ ਦੀ ਮਨੋਕਾਮਨਾ ਪੂਰੀ ਹੁੰਦੀ ਹੈ। ਦੇਸ਼ਾ

ਪਿੰਡ ਪੰਡੋਰੀ ਦੇ ਇੱਕ ਬੱਚੇ ਦੀ ਕੋਠੇ ਤੋਂ ਡਿੱਗਣ ਕਾਰਨ ਮੌਤ

ਮਹਿਲ ਕਲਾਂ 31 ਜਨਵਰੀ (ਗੁਰਸੇਵਕ ਸਿੰਘ ਸਹੋਤਾ) : ਇਥੋਂ ਨਜਦੀਕੀ ਪਿੰਡ ਪੰਡੋਰੀ (ਬਰਨਾਲਾ) ਦੇ ਇੱਕ ਬੱਚੇ ਕੋਠੇ ਦੀ ਛੱਤ ਉਪਰੋਂ ਡਿੱਗਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪਰਿਵਾਰ ਦੇ ਨੇੜਲੇ ਰਿਸਤੇਦਾਰ ਡਾ ਹਰਬੰਸ ਸਿੰਘ ਗੁਰਮ ਵਾਲਿਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਾ ਗੁਰਨੂਰ ਸਿੰਘ (ਹੈਰੀ) 5 ਸਾਲ ਪੁੱਤਰ ਪਰਗਟ ਸਿੰਘ ਵਾਸੀ