news

Jagga Chopra

Articles by this Author

ਪੰਜਾਬ ਭਰ ਵਿੱਚ ਲਗਾਈ ਗਈ ਕੌਮੀ ਲੋਕ ਅਦਾਲਤ, 429 ਬੈਂਚਾਂ ਅੱਗੇ ਲਗਭਗ 2.33 ਲੱਖ ਕੇਸ ਸੁਣਵਾਈ ਲਈ ਹੋਏ ਪੇਸ਼

ਚੰਡੀਗੜ੍ਹ, 11  ਫਰਵਰੀ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਤੇਜਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਅੱਜ ਸੂਬੇ ਭਰ ਵਿੱਚ ਕੌਮੀ ਲੋਕ ਅਦਾਲਤ ਲਗਾਈ ਗਈ। ਇਸ ਲੋਕ ਅਦਾਲਤ ਵਿੱਚ ਲੋਕ ਅਦਾਲਤ ਦੇ ਕੁੱਲ 429 ਬੈਂਚਾਂ ਵਿੱਚ ਲਗਭਗ 2,33,000 ਕੇਸ ਸੁਣਵਾਈ ਲਈ ਪੇਸ਼ ਹੋਏ। ਇਸ ਦੌਰਾਨ ਵਿਆਹ ਸਬੰਧੀ

ਅਮਰੀਕਾ 'ਚ 14 ਸਾਲਾ ਭਾਰਤੀ-ਅਮਰੀਕੀ ਸਕੂਲੀ ਵਿਦਿਆਰਥਣ ਤਿੰਨ ਹਫ਼ਤਿਆਂ ਤੋਂ ਲਾਪਤਾ

ਸਿਕਾਗੋ, 10 ਫਰਵਰੀ : ਅਮਰੀਕਾ ਦੇ ਆਰਕਨਸਾਸ ਸੂਬੇ ਵਿੱਚ 14 ਸਾਲਾ ਭਾਰਤੀ-ਅਮਰੀਕੀ ਸਕੂਲੀ ਵਿਦਿਆਰਥਣ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਲਾਪਤਾ ਹੈ। ਇਸ ਮਾਮਲੇ ਵਿੱਚ, ਪੁਲਿਸ ਨੇ ਸੰਕੇਤ ਦਿੱਤਾ ਕਿ ਲੜਕੀ ਅਮਰੀਕਾ ਛੱਡਣ ਦੇ ਡਰੋਂ ਕਿਤੇ ਚਲੀ ਗਈ ਹੋ ਸਕਦੀ ਹੈ, ਕਿਉਂਕਿ ਉਸ ਦੇ ਪਿਤਾ ਨੂੰ 'ਤਕਨੀਕੀ ਉਦਯੋਗ' ਵਿੱਚ ਛਾਂਟੀ ਦੇ ਦੌਰਾਨ ਨੌਕਰੀ ਵਿੱਚ ਛਾਂਟੀ ਦਾ ਸਾਹਮਣਾ ਕਰਨਾ

ਜੰਮੂ-ਕਸ਼ਮੀਰ 'ਚ ਸਰਕਾਰ ਨੂੰ ਮਿਲਿਆ ਲਿਥੀਅਮ ਅਤੇ ਸੋਨੇ ਦੇ ਭੰਡਾਰ

ਨਵੀਂ ਦਿੱਲੀ, 10 ਫਰਵਰੀ : ਜੰਮੂ-ਕਸ਼ਮੀਰ 'ਚ ਪਹਿਲੀ ਵਾਰ ਸਰਕਾਰ ਨੂੰ ਲਿਥੀਅਮ ਅਤੇ ਸੋਨੇ ਦੇ ਭੰਡਾਰ ਮਿਲੇ ਹਨ। ਖਾਣ ਮੰਤਰਾਲੇ ਨੂੰ ਰਿਆਸੀ ਜ਼ਿਲ੍ਹੇ ਦੇ ਸਲਾਲ-ਹੈਮਾਨਾ ਖੇਤਰ 'ਚ ਕਰੀਬ 5.9 ਮਿਲੀਅਨ ਟਨ ਲਿਥੀਅਮ ਦਾ ਭੰਡਾਰ ਮਿਲਿਆ ਹੈ। ਇਹ ਦੇਸ਼ 'ਚ ਲਿਥੀਅਮ ਭੰਡਾਰਾਂ ਦਾ ਪਹਿਲਾ ਸਥਾਨ ਹੈ, ਜਿਸ ਦੀ ਪਛਾਣ ਭਾਰਤੀ ਭੂ-ਵਿਗਿਆਨ ਸਰਵੇਖਣ (ਜੀਐਸਆਈ) ਨੇ ਰਿਆਸੀ ਜ਼ਿਲ੍ਹੇ 'ਚ

ਕੇਸ ਸਿਆਸੀ ਰੰਜਿਸ਼ ਵਿਚੋਂ ਪੈਦਾ ਹੁੰਦੇ ਹਨ ਪਰ ਅਦਾਲਤਾਂ ਹਮੇਸ਼ਾਂ ਸੱਚ ਦਾ ਸਾਥ ਦਿੰਦੀਆਂ ਹਨ : ਸਿਮਰਜੀਤ ਬੈਂਸ

ਲੁਧਿਆਣਾ, 10 ਫਰਵਰੀ : ਸਿਮਰਜੀਤ ਬੈਂਸ ਨੂੰ ਜ਼ਬਰ ਜਨਾਹ ਦੇ ਮਾਮਲੇ ਸਣੇ ਕੁੱਲ 16 ਮਾਮਲਿਆਂ ਵਿੱਚ ਜ਼ਮਾਨਤ ਮਿਲ ਚੁੱਕੀ ਹੈ। ਸਿਮਰਜੀਤ ਸਿੰਘ ਬੈਂਸ ਦੇ ਸਵਾਗਤ ਲਈ ਬਰਨਾਲਾ ਜੇਲ੍ਹ ਦੇ ਬਾਹਰ ਉਨ੍ਹਾਂ ਦੇ ਵੱਡੀ ਗਿਣਤੀ ਵਿੱਚ ਸਮਰੱਥਕ ਇਕੱਠੇ ਹੋਏ ਸਨ। ਇਸ ਤੋਂ ਬਾਅਦ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਦਾ ਲੁਧਿਆਣਾ ਪਹੁੰਚਣ ਉੱਤੇ ਲੋਕਾਂ ਨੇ ਸੁਆਗਤ ਕੀਤਾ। ਇਸ ਮੌਕੇ

ਲੁਧਿਆਣਾ 'ਚ ਆਰ.ਟੀ.ਏ. ਦਫ਼ਤਰ ਵੱਲੋਂ ਕੀਤੀ ਜਾ ਰਹੀ ਗੱਡੀਆਂ ਦੀ ਪਾਸਿੰਗ ਹੋਈ ਪਾਰਦਰਸ਼ੀ

ਲੁਧਿਆਣਾ, 10 ਫਰਵਰੀ : ਸਕੱਤਰ, ਆਰ.ਟੀ.ਏ. ਲੁਧਿਆਣਾ ਡਾ. ਪੂਨਮ ਪ੍ਰੀਤ ਕੌਰ ਵੱਲੋਂ 8 ਫਰਵਰੀ ਨੂੰ ਸੁਰੂ ਕੀਤੀ ਜਾਣ ਵਾਲ ਆਨਲਾਈਨ ਪਾਸਿੰਗ ਸਬੰਧੀ ਜਾਣੂੰ ਕਰਵਾਇਆ ਗਿਆ ਸੀ ਜਿਸਦੇ ਚਲਦੇ ਲੋਕਾਂ ਨੇ ਉਸਦਾ ਭਰਭੂਰ ਲਾਹਾ ਲੈਂਦਿਆਂ ਆਨਲਾਈਨ ਸਲਾਟ ਬੁੱਕ ਕੀਤੇ ਤੇ ਅੱਜ 10 ਫਰਵਰੀ ਨੂੰ 70 ਸਲਾਟ ਬੁੱਕ ਹੋਏ ਜਿਨਾਂ੍ਹ ਵਿੱਚੋਂ 63 ਵਹੀਕਲ ਦੀਆਂ ਸਫਲਤਾ ਪੂਰਵਕ ਪਾਸਿੰਗਾਂ ਹੋਈਆਂ

ਸਿਮਰਜੀਤ ਸਿੰਘ ਬੈਂਸ ਦੇਬਰਨਾਲਾ ਜੇਲ੍ਹ 'ਚੋਂ ਜ਼ਮਾਨਤ ਤੇ ਰਿਹਾਅ ਹੋਣ ਉਪਰੰਤ ਮਹਿਲ ਕਲਾਂ ਪੁੱਜਣ ਤੇ ਸਮਰਥਕਾਂ ਵੱਲੋਂ ਭਰਵਾਂ ਸਵਾਗਤ 

ਮਹਿਲ ਕਲਾਂ 10  ਫ਼ਰਵਰੀ (ਗੁਰਸੇਵਕ ਸਿੰਘ ਸਹੋਤਾ) : ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੇ ਅੱਜ  ਬਰਨਾਲਾ ਜੇਲ੍ਹ 'ਚੋਂ ਜ਼ਮਾਨਤ ਤੇ ਰਿਹਾਅ ਹੋਣ ਤੋਂ ਬਾਅਦ ਜਿਥੇ ਵਰਕਰਾਂ ਤੇ ਆਗੂਆਂ ਵੱਲੋਂ ਉਨਾਂ ਨੂੰ ਗੱਡੀਆਂ ਦੇ ਕਾਫਲੇ ਸਮੇਤ ਵੱਡੀ ਗਿਣਤੀ 'ਚ ਸਮਰਥਕਾਂ ਵੱਲੋਂ ਉਨ੍ਹਾਂ ਦਾ ਢੋਲ-ਢਮੱਕਿਆਂ ਨਾਲ ਸੁਆਗਤ ਕੀਤਾ । ਇੱਥੇ ਅੱਜ ਲੋਕ ਇਨਸਾਫ਼ ਪਾਰਟੀ ਦੇ ਮੁਖੀ

ਗਿੱਪੀ ਗਰੇਵਾਲ ਅਤੇ ਤਾਨੀਆ ਦੀ ਫਿਲਮ ''ਮਿੱਤਰਾਂ ਦਾ ਨਾਂ ਚੱਲਦਾ'' ਦਾ ਟ੍ਰੇਲਰ ਲਾਂਚ

ਚੰਡੀਗੜ੍ਹ, 10 ਫਰਵਰੀ : ਸਮਗਰੀ-ਸੰਚਾਲਿਤ ਸਿਨੇਮਾ ਨੂੰ ਸਮਰਥਨ ਦੇਣ ਲਈ ਜਾਣੇ ਜਾਂਦੇ, ਜ਼ੀ ਸਟੂਡੀਓਜ਼ ਨੇ ਲਗਾਤਾਰ ਵੱਖ-ਵੱਖ ਭਾਸ਼ਾਵਾਂ ਵਿੱਚ ਸਿਨੇਮਾ ਦੀਆਂ ਵਿਭਿੰਨ ਸ਼ੈਲੀਆਂ ਦੇ ਨਾਲ ਮਨੋਰੰਜਨ ਦੇ ਮਿਆਰ ਨੂੰ ਉੱਚਾ ਕੀਤਾ ਹੈ। “ਮਿੱਤਰਾਂ ਦਾ ਨਾਂ ਚੱਲਦਾ” ਦੇ ਪਾਵਰ-ਪੈਕਡ ਟ੍ਰੇਲਰ ਦੇ ਲਾਂਚ ਨਾਲ, ਵਿਸ਼ਵ ਪੱਧਰ ‘ਤੇ ਮਸ਼ਹੂਰ ਪ੍ਰੋਡਕਸ਼ਨ ਹਾਊਸ, ਗਿੱਪੀ ਗਰੇਵਾਲ ਅਤੇ ਤਾਨੀਆ

ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ 'ਚ ਵਾਧਾ, 40 ਪੁਲਿਸ ਮੁਲਾਜ਼ਮ ਹੋਣਗੇ ਤਾਇਨਾਤ 

ਚੰਡੀਗੜ੍ਹ, 10 ਫਰਵਰੀ : ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੀ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਡਾਕਟਰ ਗੁਰਪ੍ਰੀਤ ਕੌਰ ਦੀ ਸੁਰੱਖਿਆ ਹੇਠ 15 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਸਨ। ਨਵੇਂ ਹੁਕਮਾਂ ਮੁਤਾਬਕ ਹੁਣ ਉਨ੍ਹਾਂ ਦੀ ਸਕਿਓਰਿਟੀ 40 ਦੇ ਕਰੀਬ ਜਵਾਨਾਂ ਦੇ ਹਵਾਲੇ ਹੋਵੇਗੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਡਾ

ਭਾਖੜਾ ਨਹਿਰ ‘ਚ ਡਿੱਗੀ ਕਾਰ, ਮੱਥਾ ਟੇਕਣ ਜਾ ਰਿਹਾ ਸੀ ਪਰਿਵਾਰ, ਤਿੰਨ ਰੁੜੇ

ਨੰਗਲ, 10 ਫਰਵਰੀ : ਨੰਗਲ ਵਿੱਚ ਭਾਖੜਾ ਨਹਿਰ ਵਿੱਚ ਇੱਕ ਕਾਰ ਡਿੱਗ ਗਈ। ਇਸ ਹਾਦਸੇ ‘ਚ ਕਾਰ ਸਣੇ ਤਿੰਨ ਲੋਕ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ, ਜਦਕਿ ਇਕ ਵਿਅਕਤੀ ਨੂੰ ਨਹਿਰ ‘ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਨੰਗਲ ਦੀ ਜਵਾਹਰ ਮਾਰਕੀਟ ਦਾ ਰਹਿਣ ਵਾਲਾ ਮੋਹਨ ਲਾਲ BBMB ਦਾ ਮੁਲਾਜ਼ਮ ਦੱਸਿਆ ਗਿਆ ਹੈ। ਉਹ ਆਪਣੀ ਪਤਨੀ, ਭੈਣ ਅਤੇ ਭਰਜਾਈ ਨਾਲ ਆਪਣੇ ਘਰ ਤੋਂ ਬਾਬਾ

ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ ‘ਚ ਰਾਮ ਰਹੀਮ ਨੂੰ ਪੈਰੋਲ ਦਿੱਤੇ ਜਾਣ ਦਾ ਮੁੱਦਾ ਚੁੱਕਿਆ

ਨਵੀਂ ਦਿੱਲੀ, 10 ਫਰਵਰੀ : ਕਾਂਗਰਸ ਸੰਸਦ ਰਵਨੀਤ ਸਿੰਘ ਬਿੱਟੂ ਨੇ ਸ਼ੁੱਕਰਵਾਰ ਨੂੰ ਲੋਕ ਸਭਾ ‘ਚ ਰਾਮ ਰਹੀਮ ਨੂੰ ਪੈਰੋਲ ਦਿੱਤੇ ਜਾਣ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਬਲਾਤਕਾਰ ਅਤੇ ਕਤਲ ਦੇ ਮਾਮਲਿਆਂ ‘ਚ ਜੇਲ੍ਹ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਪੈਰੋਲ ਨਹੀਂ ਦਿੱਤੀ ਜਾਣੀ ਚਾਹੀਦੀ। ਸਿਫ਼ਰ ਕਾਲ ਦੌਰਾਨ ਮਾਮਲਾ ਉਠਾਉਂਦੇ