news

Jagga Chopra

Articles by this Author

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਭਲਕੇ ਮਹਾਂਵੀਰ ਜੈਯੰਤੀ ਮੌਕੇ ਮੀਟ/ਮੱਛੀ ਅਤੇ ਅੰਡਿਆਂ ਦੀਆਂ ਦੁਕਾਨਾਂ/ਹੋਟਲ/ਢਾਬੇ ਅਹਾਤੇ ਬੰਦ ਕਰਨ ਦੇ ਆਦੇਸ਼ ਜਾਰੀ

ਲੁਧਿਆਣਾ, 03 ਅਪ੍ਰੈਲ : ਜ਼ਿਲ੍ਹਾ ਮੈਜਿਸਟ੍ਰੇਟ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵਲੋਂ ਜਾਬਤਾ ਫੌਜ਼ਦਾਰੀ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਭਲਕੇ 04 ਅਪ੍ਰੈਲ, 2023 ਨੂੰ ਮਹਾਂਵੀਰ ਜੈਯੰਤੀ ਮੌਕੇ ਜ਼ਿਲ੍ਹਾ ਲੁਧਿਆਣਾ (ਕਮਿਸ਼ਨਰੇਟ ਏਰੀਏ ਨੂੰ ਛੱਡ ਕੇ) ਜ਼ਿਲ੍ਹਾ ਪੁਲਿਸ ਖੰਨਾ ਅਤੇ ਲੁਧਿਆਣਾ (ਦਿਹਾਤੀ) ਦੇ ਏਰੀਏ

ਝੋਨੇ ਦੀ ਪਰਾਲੀ ਆਧਾਰਿਤ ਬਾਇਓਗੈਸ ਪਲਾਂਟ ਦੇ ਵਪਾਰੀਕਰਨ ਲਈ ਪੀਏਯੂ ਨੇ ਸਮਝੌਤਾ ਕੀਤਾ

ਲੁਧਿਆਣਾ, 3 ਅਪ੍ਰੈਲ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਨੇ ਮਾਈਲਡ ਸਟੀਲ (ਐੱਮ. ਐੱਸ.) ਸ਼ੀਟ (ਜ਼ਮੀਨ ਤੋਂ ਉੱਪਰ) ਤਕਨੀਕ ਨਾਲ ਬਣੇ ਝੋਨੇ ਦੀ ਪਰਾਲੀ 'ਤੇ ਆਧਾਰਿਤ ਬਾਇਓਗੈਸ ਪਲਾਂਟ ਦੇ ਵਪਾਰੀਕਰਨ ਲਈ ਸਪੈਕਟਰਨ ਇੰਜੀਨੀਅਰਜ਼ ਪ੍ਰਾਈਵੇਟ ਲਿਮਟਿਡ, ਮੁੰਬਈ ਨਾਲ ਸਮਝੌਤਾ ਕੀਤਾ ਹੈ। ICAR ਦੁਆਰਾ ਫੰਡ ਕੀਤੇ ਗਏ, 'ਖੇਤੀ ਅਤੇ ਖੇਤੀ ਅਧਾਰਤ ਉਦਯੋਗਾਂ

ਪੀਏਯੂ ਵੀਸੀ ਨੇ ਪੰਜਾਬ ਦੇ ਪੇਂਡੂ ਜੀਵਨ ਦੇ ਅਜਾਇਬ ਘਰ ਨੂੰ ਅੱਗੇ ਵਧਾਉਣ ਦਾ ਰਾਹ ਵਿਖਾਇਆ

ਲੁਧਿਆਣਾ, 3 ਅਪਰੈਲ : ਪੀਏਯੂ ਦੇ ਵਾਈਸ ਚਾਂਸਲਰ ਡਾ: ਸਤਬੀਰ ਸਿੰਘ ਗੋਸਲ ਨੇ ਪੰਜਾਬ ਦੇ ਪੇਂਡੂ ਜੀਵਨ ਦੇ ਅਜਾਇਬ ਘਰ ਦਾ ਦੌਰਾ ਕੀਤਾ ਅਤੇ ਸੂਬੇ ਦੇ ਪੇਂਡੂ ਜੀਵਨ ਦੀ ਇਤਿਹਾਸਕ ਪ੍ਰਤੀਕ੍ਰਿਤੀ ਨੂੰ ਸੁਧਾਰਨ ਅਤੇ ਨਵੀਨੀਕਰਨ ਵਿੱਚ ਸੰਚਾਰ ਕੇਂਦਰ ਦੇ ਉੱਦਮ ਦੀ ਸ਼ਲਾਘਾ ਕੀਤੀ। ਪ੍ਰਦਰਸ਼ਨੀਆਂ ਦਾ ਦੌਰਾ ਕਰਦਿਆਂ ਡਾ: ਗੋਸਲ ਨੇ ਕਿਹਾ ਕਿ ਅਜਾਇਬ ਘਰ ਦੇਸ਼ ਵਿੱਚ ਆਪਣੀ ਕਿਸਮ ਦਾ

'ਮੇਰੇ ਪਰਿਵਾਰ ਦਾ ਕਿਸਾਨ' ਗਰੁੱਪ ਵਲੋਂ ਵਲੋਂ ਲੋਧੀ ਕਲੱਬ ਦੇ ਸਹਿਯੋਗ ਨਾਲ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ

ਲੁਧਿਆਣਾ, 3 ਅਪ੍ਰੈਲ : 'ਮੇਰੇ ਪਰਿਵਾਰ ਦਾ ਕਿਸਾਨ' ਗਰੁੱਪ ਵਲੋਂ ਲੋਧੀ ਕਲੱਬ ਦੇ ਸਹਿਯੋਗ ਨਾਲ 6 ਕਿਸਾਨਾਂ ਦੇ ਜੈਵਿਕ ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਭੋਜਨ ਨਾਲ ਚੰਗੀ ਸਿਹਤ ਦੇ ਸਬੰਧ 'ਤੇ 3 ਡਾਕਟਰਾਂ ਅਤੇ ਮਾਹਿਰਾਂ ਦੁਆਰਾ ਵਰਕਸ਼ਾਪ ਦਾ ਆਯੋਜਨ ਕਰਕੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ, ਸਮਾਗਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਆਈ.ਏ.ਐਸ. ਅਤੇ ਸਿਵਲ ਸਰਜਨ

ਅਮਰੀਕਾ ਦੇ ਅਲਬਾਮਾ ਵਿੱਚ ਮੈਡੀਕਲ ਹੈਲੀਕਾਪਟਰ ਹਾਦਸਾਗ੍ਰਸਤ, 2 ਦੀ ਮੌਤ, 1 ਜ਼ਖਮੀ

ਅਲਬਾਮਾ, 03 ਅਪ੍ਰੈਲ : ਅਮਰੀਕਾ ਦੇ ਬਰਮਿੰਘਮ ਰਾਜ ਵਿੱਚ ਇੱਕ ਮਰੀਜ਼ ਨੂੰ ਲਿਜਾ ਰਿਹਾ ਇੱਕ ਮੈਡੀਕਲ ਹੈਲੀਕਾਪਟਰ ਅਲਬਾਮਾ ਸ਼ਹਿਰ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ 'ਚ ਹੈਲੀਕਾਪਟਰ 'ਤੇ ਸਵਾਰ ਚਾਲਕ ਦਲ ਦੇ 2 ਮੈਂਬਰਾਂ ਦੀ ਮੌਤ ਹੋ ਗਈ ਅਤੇ 1 ਹੋਰ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐਫਏਏ) ਨੇ ਐਸੋਸੀਏਟਿਡ

ਚੱਲਦੀ ਟਰੇਨ ਵਿੱਚ ਇੱਕ ਵਿਅਕਤੀ ਨੇ ਪੈਟਰੋਲ ਛਿੜਕ ਕੇ ਯਾਤਰੀਆਂ ਨੂੰ ਲਗਾਈ ਅੱਗ, ਇੱਕ ਬੱਚੇ ਸਮੇਤ 3 ਦੀ ਮੌਤ, 9 ਝੁਲਸੇ

ਤਿਰੂਵਨੰਤਪੁਰਮ, 03 ਅਪ੍ਰੈਲ : ਕੇਰਲ ਦੇ ਕੋਝੀਕੋਡ ਵਿੱਚ ਇੱਕ ਵਿਅਕਤੀ ਨੇ ਚੱਲਦੀ ਟਰੇਨ ਵਿੱਚ ਪੈਟਰੋਲ ਛਿੜਕ ਕੇ ਯਾਤਰੀਆਂ ਨੂੰ ਅੱਗ ਲਗਾ ਦਿੱਤੀ। ਕਾਹਲੀ ਵਿੱਚ ਤਿੰਨ ਲੋਕਾਂ ਨੇ ਚੱਲਦੀ ਟਰੇਨ ‘ਚੋਂ ਛਾਲ ਮਾਰ ਦਿੱਤੀ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ 'ਚ ਇਕ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 9 ਲੋਕ ਬੁਰੀ ਤਰ੍ਹਾਂ ਨਾਲ ਝੁਲਸ ਗਏ ਹਨ। ਪੁਲਿਸ ਨੂੰ ਪਟੜੀ

ਅਣਪਛਾਤੇ ਵਾਹਨ ਨੇ ਐਕਟਿਵਾ ਨੂੰ ਮਾਰੀ ਟੱਕਰ, ਤਿੰਨ ਦੀ ਮੌਤ

ਗੜ੍ਹਸ਼ੰਕਰ, 03 ਅਪ੍ਰੈਲ : ਹੁਸ਼ਿਆਰਪੁਰ – ਫਗਵਾੜਾ ਰੋਡ ਤੇ ਪੈਂਦੇ ਪਿੰਡ ਸਿੰਬਲੀ ਵਿਖੇ ਵਾਪਰੇ ਇੱਕ ਸੜਕ ਹਾਦਸੇ ‘ਚ ਪਤੀ, ਪਤਨੀ ਅਤੇ ਨੌਜਵਾਨ ਪੁੱਤ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਨੌਜਵਾਨ ਸੰਨੀ ਕੁਮਾਰ ਆਪਣੇ ਪਿਤਾ ਤਰਸੇਮ ਲਾਲ ਤੇ ਮਾਤਾ ਚਰਨਜੀਤ ਕੌਰ ਨੂੰ ਦਵਾਈ ਦਿਵਾਉਣ ਲਈ ਲੈ ਕੇ ਜਾ ਰਿਹਾ ਸੀ ਤਾਂ ਇੱਕ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ

ਜਲਾਲਾਬਾਦ ਤੋਂ ਤਰਨਤਾਰਨ ਡਿਊਟੀ ਜਾ ਰਹੇ ਅਧਿਆਪਕਾਂ ਨਾਲ ਵਾਪਰਿਆ ਹਾਦਸਾ, ਕਈ ਗੰਭੀਰ ਜ਼ਖਮੀ

ਤਰਨਤਾਰਨ, 03 ਅਪ੍ਰੈਲ : ਅੱਜ ਸਵੇਰੇ ਕਰੀਬ 6 ਵਜੇ ਜਲਾਲਾਬਾਦ ਤੋਂ ਤਰਨਤਾਰਨ ਦੇ ਵਲਟੋਹਾ ਡਿਊਟੀ 'ਤੇ ਜਾ ਰਹੇ ਅਧਿਆਪਕਾਂ ਨਾਲ ਫਿਰੋਜ਼ਪੁਰ ਹਾਈਵੇ 'ਤੇ ਪੈਂਦੇ ਪਿੰਡ ਪੀਰ ਮੁਹੰਮਦ ਕੋਲ ਸੜਕ ਹਾਦਸਾ ਵਾਪਰ ਗਿਆ। ਇਸ ਸੜਕ ਹਾਦਸੇ ਵਿਚ ਅੱਧੀ ਦਰਜਨ ਦੇ ਕਰੀਬ ਅਧਿਆਪਕ ਜ਼ਖਮੀ ਹੋ ਗਏ, ਜਦੋਂਕਿ ਦੋ ਅਧਿਆਪਕਾਂ ਦੀ ਹਾਲਤ ਨੂੰ ਗੰਭੀਰ ਵੇਖਦਿਆਂ ਹੋਇਆ, ਉਨ੍ਹਾਂ ਨੂੰ ਫਰੀਦਕੋਟ ਰੈਫ਼ਰ ਕਰ

ਜ਼ਮੀਨੀ ਲੋੜਾਂ ਨੂੰ ਪੂਰਾ ਕਰਦੀ ਖੇਡ ਨੀਤੀ ਪੰਜਾਬ ਨੂੰ ਮੁੜ ਨੰਬਰ ਇਕ ਸੂਬਾ ਬਣਾਏਗੀ: ਮੀਤ ਹੇਅਰ
  • ਨਵੀਂ ਖੇਡ ਨੀਤੀ ਲਈ ਲੋਕਾਂ ਤੋਂ 15 ਅਪਰੈਲ ਤੱਕ ਸੁਝਾਅ ਮੰਗੇ

ਚੰਡੀਗੜ੍ਹ, 03 ਅਪਰੈਲ : ਪੰਜਾਬ ਨੂੰ ਖੇਡਾਂ ਵਿੱਚ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਜ਼ਮੀਨੀ ਲੋੜਾਂ ਨੂੰ ਪੂਰਾ ਕਰਦੀ ਅਤੇ ਜ਼ਮੀਨੀ ਹਕੀਕਤਾਂ ਨਾਲ ਜੁੜੀ ਨਵੀਂ ਖੇਡ ਨੀਤੀ ਜਲਦ ਲਾਗੂ ਕੀਤੀ ਜਾ ਰਹੀ ਹੈ। ਖੇਡ ਵਿਭਾਗ ਵੱਲੋਂ ਮਾਹਿਰਾਂ ਦੀ ਰਾਏ ਨਾਲ ਖਰੜਾ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਹੋਰ ਕਾਰਗਾਰ

ਏ.ਐਸ.ਆਈ. ਤੇ ਹੌਲਦਾਰ 5 ਹਜ਼ਾਰ ਦੀ ਰਿਸ਼ਵਤ ਲੈਂਦੇ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਲੁਧਿਆਣਾ, 3 ਅਪ੍ਰੈਲ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭਿ੍ਰਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਤਹਿਤ ਸੋਮਵਾਰ ਨੂੰ ਥਾਣਾ ਡੇਹਲੋਂ, ਜਿਲਾ ਲੁਧਿਆਣਾ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਸੁਰਜੀਤ ਸਿੰਘ (ਨੰਬਰ 214/ਲੁਧਿਆਣਾ) ਅਤੇ ਜਗਪ੍ਰੀਤ ਸਿੰਘ, ਹੌਲਦਾਰ ਨੂੰ 5,000 ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਵਿੱਚ ਕਾਬੂ ਕੀਤਾ ਹੈ।  ਇਸ