news

Jagga Chopra

Articles by this Author

ਹਾਈਕੋਰਟ ਨੇ ਪੰਜਾਬ ਸਰਕਾਰ ਦੇ ਫੈਸਲੇ ਨੂੰ ਕੀਤਾ ਰੱਦ, ਮੁਲਾਜ਼ਮਾਂ ਨੂੰ ਦਿੱਤੀ ਵੱਡੀ ਰਾਹਤ

ਚੰਡੀਗੜ੍ਹ, 17 ਅਗਸਤ 2024 : ਪੰਜਾਬ-ਹਰਿਆਣਾ ਹਾਈ ਕੋਰਟ ਨੇ ਇਕ ਅਹਿਮ ਫੈਸਲਾ ਦਿੰਦਿਆਂ ਪੰਜਾਬ ਦੀਆਂ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਦੀ ਸੇਵਾਮੁਕਤੀ ਦੀ ਉਮਰ 60 ਸਾਲ ਤੋਂ ਘਟਾ ਕੇ 58 ਸਾਲ ਕਰਨ ਦੇ ਹੁਕਮਾਂ ਨੂੰ ਅਯੋਗ ਕਰਾਰ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਕਿ ਇਹ ਮਜ਼ਦੂਰਾਂ ਦੇ ਅਧਿਕਾਰਾਂ ਦੀ ਉਲੰਘਣਾ ਹੈ ਅਤੇ ਇਸ ਲਈ ਵਿਧਾਨਕ ਪ੍ਰਵਾਨਗੀ ਲਾਜ਼ਮੀ ਸੀ, ਜੋ ਨਹੀਂ ਲਈ

ਇਜ਼ਰਾਇਲੀ ਫੌਜ ਦੇ ਮਿਜ਼ਾਈਲ ਹਮਲੇ 'ਚ 15 ਫਲਸਤੀਨੀ ਨਾਗਰਿਕਾਂ ਦੀ ਮੌਤ 

ਰਾਮੱਲਾ, 17 ਅਗਸਤ 2024 : ਇਜ਼ਰਾਈਲ ਨੇ ਇੱਕ ਵਾਰ ਫਿਰ ਗਾਜ਼ਾ 'ਤੇ ਹਮਲਾ ਕੀਤਾ ਹੈ। ਇਜ਼ਰਾਇਲੀ ਫੌਜ ਦੇ ਮਿਜ਼ਾਈਲ ਹਮਲੇ 'ਚ 15 ਫਲਸਤੀਨੀ ਨਾਗਰਿਕਾਂ ਦੀ ਮੌਤ ਹੋ ਗਈ ਹੈ। ਇਜ਼ਰਾਈਲ ਨੇ ਇਸ ਹਮਲੇ ਦਾ ਕਾਰਨ ਵੀ ਦੱਸਿਆ ਹੈ। ਫਲਸਤੀਨੀ ਸਮਾਚਾਰ ਏਜੰਸੀ WAFA ਨੇ ਸ਼ਨੀਵਾਰ ਨੂੰ ਦੱਸਿਆ ਕਿ ਗਾਜ਼ਾ ਦੇ ਜਾਵੀਦਾ ਸ਼ਹਿਰ 'ਚ ਇਜ਼ਰਾਇਲੀ ਹਮਲੇ 'ਚ 15 ਫਲਸਤੀਨੀ ਮਾਰੇ ਗਏ ਅਤੇ ਦਰਜਨਾਂ

ਟੈਕਸਾਸ 'ਚ ਵਾਪਰਿਆ ਕਾਰ ਹਾਦਸਾ, ਭਾਰਤੀ ਮੂਲ ਦੇ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਦੀ ਮੌਤ

ਟੈਕਸਾਸ, 17 ਅਗਸਤ 2024 : ਅਮਰੀਕਾ ਦੇ ਟੈਕਸਾਸ ਵਿੱਚ ਇੱਕ ਕਾਰ ਹਾਦਸੇ ਵਿੱਚ ਭਾਰਤੀ ਮੂਲ ਦੇ ਇੱਕ ਪਰਿਵਾਰ ਦੇ ਤਿੰਨ ਮੈਂਬਰ - ਅਰਵਿੰਦ ਮਣੀ (45), ਉਸਦੀ ਪਤਨੀ ਪ੍ਰਦੀਪਾ ਅਰਵਿੰਦ (40) ਅਤੇ ਉਨ੍ਹਾਂ ਦਾ ਬੱਚਾ ਐਂਡਰਿਲ ਅਰਵਿੰਦ (17) - ਦੀ ਮੌਤ ਹੋ ਗਈ। ਕਾਰ ਦੁਰਘਟਨਾ ਉਦੋਂ ਵਾਪਰੀ ਜਦੋਂ ਦੱਖਣ ਵੱਲ ਜਾ ਰਹੀ ਕੈਡਿਲੈਕ ਦਾ ਪਿਛਲਾ ਟਾਇਰ ਫੱਟ ਗਿਆ, ਜਿਸ ਕਾਰਨ ਇਹ ਕੰਟਰੋਲ

ਐਡਵੋਕੇਟ ਧਾਮੀ ਨੇ ਮੁੰਬਈ ਵਿਖੇ ਰੇਲਵੇ 'ਚ ਡਿਊਟੀ ਨਿਭਾ ਰਹੇ ਸਿੱਖ ਟਿਕਟ ਚੈਕਰ ਜਸਬੀਰ ਸਿੰਘ 'ਤੇ ਯਾਤਰੀਆਂ ਵੱਲੋਂ ਹਮਲਾ ਕਰਨ ਦੀ ਕੀਤੀ ਨਿੰਦਾ

ਅੰਮ੍ਰਿਤਸਰ, 17 ਅਗਸਤ 2024 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਹਾਰਾਸ਼ਟਰ ਦੇ ਮੁੰਬਈ 'ਚ ਰੇਲ ਸੇਵਾ ਅੰਦਰ ਆਪਣੀ ਡਿਊਟੀ ਨਿਭਾ ਰਹੇ ਸਿੱਖ ਟਿਕਟ ਚੈਕਰ ਸ. ਜਸਬੀਰ ਸਿੰਘ ਉੱਤੇ ਤਿੰਨ ਯਾਤਰੀਆਂ ਵੱਲੋਂ ਹਮਲਾ ਕਰਨ ਦੀ ਵਾਪਰੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਘਟਨਾ ਦੀ

ਅੱਥਰੂ ਨਾ ਰੋਕ ਸਕੀ ਵਿਨੇਸ਼, ਸਮਰੱਥਕਾਂ ਨੇ ਕੀਤਾ ਭਰਵਾਂ ਸਵਾਗਤ, ਵਿਨੇਸ਼ ਨੇ ਕੀਤਾ ਧੰਨਵਾਦ

ਨਵੀਂ ਦਿੱਲੀ, 17 ਅਗਸਤ 2024 : ਪੈਰਿਸ ਓਲੰਪਿਕ 'ਚ ਇਤਿਹਾਸ ਰਚਣ ਤੋਂ ਬਾਅਦ ਪਹਿਲਵਾਨ ਵਿਨੇਸ਼ ਫੋਗਾਟ ਸ਼ਨੀਵਾਰ ਨੂੰ ਭਾਰਤ ਪਰਤ ਆਈ ਹੈ। ਉਸ ਦਾ ਤਮਗਾ ਜਿੱਤਣ ਦਾ ਸੁਪਨਾ ਚਕਨਾਚੂਰ ਹੋਣ ਤੋਂ ਬਾਅਦ, ਬਹਾਦਰ ਧੀ ਨੇ ਅੱਜ ਦੇਸ਼ ਦੀ ਧਰਤੀ 'ਤੇ ਕਦਮ ਰੱਖਿਆ। ਵਿਨੇਸ਼ ਫੋਗਾਟ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਉਤਰੀ। ਓਲੰਪਿਕ ਵਿੱਚ ਫੋਗਾਟ ਲਈ ਇੱਕ ਉਤਰਾਅ-ਚੜ੍ਹਾਅ ਵਾਲਾ

ਦੇਸੀ ਬੰਬ ਦੇ ਫਟਣ ਕਾਰਨ ਸਹਿਮੇ ਲੋਕ, ਪੁਲਿਸ ਨੇ 10 ਹੋਰ ਦੇਸੀ ਬੰਬ ਕੀਤੇ ਬਰਾਮਦ

ਜਲਾਲਾਬਾਦ, 17 ਅਗਸਤ 2024 : ਜਲਾਲਾਬਾਦ ਦੇ ਥਾਣਾ ਵੈਰੋ ਕਾ ਦੇ ਅਧੀਨ ਪੈਂਦੇ ਪਿੰਡ ਬਾਹਮਣੀ ਵਾਲਾ ’ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇਕ ਵਿਅਕਤੀ ਨਾਲ ਹਾਦਸਾ ਵਾਪਰ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਕ ਵਿਅਕਤੀ ਜਦੋਂ ਪਿੰਡ ਦੀ ਰੂੜੀ ਕੋਲੋਂ ਲੰਘਿਆ ਤਾਂ ਉੱਥੇ ਇੱਕਦਮ ਧਮਾਕਾ ਹੋ ਗਿਆ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਉਹ ਵਿਅਕਤੀ ਡਰ ਨਾਲ ਬੇਹੋਸ਼ ਹੋ ਗਿਆ। ਇਸ ਮੌਕੇ

ਕਪੂਰਥਲਾ ਨੇੜੇ ਪਿੰਡ ਭਗਵਾਨਪੁਰ ‘ਚ ਹੋਈ ਬੇਅਦਬੀ, ਚੜਿਆ ਦੋਸ਼ੀ ਦਾ ਕੁਟਾਪਾ 

ਕਪੂਰਥਲਾ, 17 ਅਗਸਤ 2024 : ਕਪੂਰਥਲਾ ਦੇ ਨਜ਼ਦੀਕ ਪਿੰਡ ਭਗਵਾਨਪੁਰ ‘ਚ ਬੀਤੇ ਕੱਲ੍ਹ ਗੁਰਦੁਆਰਾ ਸਾਹਿਬ ‘ਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦੁਪਹਿਰ ਦੇ ਤਕਰੀਬਨ 3 ਵਜੇ ਇਕ ਵਿਅਕਤੀ ਨੇ ਗੁਰਦੁਆਰਾ ਸਾਹਿਬ ‘ਚ ਦਾਖਿਲ ਹੋ ਕੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਉਸ ‘ਤੇ ਇਲਜ਼ਾਮ ਲੱਗੇ ਹਨ ਕਿ ਉਸ ਦੁਆਰਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ

ਸੇਫ ਸਕੂਲ ਵਾਹਨ ਪਾਲਿਸੀ ਦੀ ਸਖਤੀ ਨਾਲ ਪਾਲਣਾ ਬਣਾਈ ਜਾਵੇ ਯਕੀਨੀ
  • ਐਸ.ਡੀ.ਐਮ. ਇਸ਼ਮਿਤ ਵਿਜੈ ਸਿੰਘ ਨੇ ਸੇਫ ਸਕੂਲ ਵਾਹਨ ਪਾਲਿਸੀ ਅਧੀਨ ਬਣੀ ਜ਼ਿਲ੍ਹਾ ਪੱਧਰੀ ਵਿਭਾਗੀ ਕਮੇਟੀ ਦੀ ਕੀਤੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 17 ਅਗਸਤ, 2024 : ਸੇਫ ਸਕੂਲ ਵਾਹਨ ਪਾਲਿਸੀ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਮੰਤਵ ਨਾਲ ਗਠਿਤ ਕੀਤੀ ਗਈ ਜ਼ਿਲ੍ਹਾ ਪੱਧਰੀ ਵਿਭਾਗੀ ਕਮੇਟੀ ਦੀ ਮੀਟਿੰਗ ਉਪ ਮੰਡਲ ਮੈਜਿਸਟਰੇਟ ਸ਼੍ਰੀਮਤੀ ਇਸ਼ਮਿਤ ਵਿਜੈ ਸਿੰਘ ਦੀ ਪ੍ਰਧਾਨਗੀ

ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਮੋੜ ਕੇ ਖੇਡ ਮੈਦਾਨ ਵੱਲ ਲੈ ਕੇ ਆਉਣ ਦੇ ਉਦੇਸ਼ ਨਾਲ ਕੰਮ ਕਰ ਰਿਹਾ ਹੈ ਮੰਡੀ ਬੋਰਡ : ਹਰਚੰਦ ਸਿੰਘ ਬਰਸਟ
  • ਆਫ਼ ਸੀਜ਼ਨ ਦੌਰਾਨ ਰਾਮਪੁਰਾ ਫੂਲ, ਸੁਲਤਾਨਪੁਰ ਲੋਧੀ ਸਮੇਤ ਮਲੋਟ ਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਮੰਡੀਆਂ ਵਿੱਚ ਚੱਲ ਰਹੀ ਹੈ ਖੇਡਾਂ ਦੀ ਸਿਖਲਾਈ
  • ਵੱਖ - ਵੱਖ ਜਿਲਿਆਂ ਵਿੱਚ ਐਨ.ਜੀ.ਓਜ਼, ਹੋਰ ਸੰਸਥਾਵਾਂ ਤੇ ਰਿਟਾਅਰ ਕੋਚਾਂ ਨਾਲ ਚੱਲ ਰਹੀ ਹੈ ਗੱਲਬਾਤ

ਮੋਹਾਲੀ, 17 ਅਗਸਤ, 2024 : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੀ ਅਗਵਾਈ ਹੇਠ ਪੰਜਾਬ ਮੰਡੀ

ਗਰਾਮ ਪੰਚਾਇਤ ਚੋਣਾਂ: ਸਾਰੇ ਯੋਗ ਵੋਟਰਾਂ ਦਾ ਨਾਮ ਦਰਜ ਕਰਨ ਲਈ 20,21 ਤੇ 22 ਅਗਸਤ ਨੂੰ ਚੱਲੇਗੀ ਵਿਸ਼ੇਸ਼ ਮੁਹਿੰਮ- ਡਿਪਟੀ ਕਮਿਸ਼ਨਰ
  • ਕਿਹਾ, ਵੋਟਾਂ ਬਣਾਉਣ, ਵੋਟਾਂ ਕੱਟਣ ਤੇ ਵੋਟਾਂ ‘ਚ ਕਿਸੇ ਸੋਧ ਸਬੰਧੀ ਇਤਰਾਜ ਵਾਸਤੇ ਸਾਰੇ ਯੋਗ ਵੋਟਰ ਮੁਹਿੰਮ ਦਾ ਲਾਭ ਜਰੂਰ ਲੈਣ

ਪਟਿਆਲਾ, 17 ਅਗਸਤ 2024 : ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਹੈ ਕਿ ਰਾਜ ਵਿੱਚ ਹੋਣ ਵਾਲੀਆਂ ਗਰਾਮ ਪੰਚਾਇਤ ਚੋਣਾਂ ਲਈ ਰਾਜ ਚੋਣ ਕਮਿਸ਼ਨ ਵਲੋਂ ਪ੍ਰਬੰਧ ਕੀਤੇ ਜਾ ਰਹੇ ਹਨ। ਰਾਜ ਚੋਣ ਕਮਿਸ਼ਨ, ਪੰਜਾਬ ਦੀਆਂ