news

Jagga Chopra

Articles by this Author

ਰਾਸ਼ਟਰੀ ਬਾਲ ਸੁਰੱਖਿਆ ਕਮਿਸ਼ਨ ਵੱਲੋਂ ਲੁਧਿਆਣਾ 'ਚ ਬਾਲ ਘਰਾਂ ਦਾ ਦੌਰਾ
  • ਬਾਲ ਘਰਾਂ ਦੇ ਬੱਚਿਆਂ ਦੀ ਸਹੂਲਤ ਲਈ ਹੋਰ ਸੁਧਾਰ ਕਰਨ 'ਤੇ ਵੀ ਦਿੱਤਾ ਜ਼ੋਰ

ਲੁਧਿਆਣਾ, 05 ਮਈ : ਰਾਸ਼ਟਰੀ ਬਾਲ ਸੁਰੱਖਿਆ ਕਮਿਸ਼ਨ ਨਵੀਂ ਦਿੱਲੀ ਵੱਲੋਂ ਲੁਧਿਆਣਾ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ। ਇਸ ਮੌਕੇ ਰਾਸ਼ਟਰੀ ਬਾਲ ਸੁਰੱਖਿਆ ਕਮਿਸ਼ਨ (ਐਨ.ਸੀ.ਪੀ.ਸੀ.ਆਰ.) ਦੇ ਮੈਂਬਰ ਸ਼੍ਰੀਮਤੀ ਪ੍ਰੀਤੀ ਭਾਰਦਵਜ ਦਲਾਲ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਨੀਤਾ ਦਰਸ਼ੀ ਵੀ ਮੋਜੂਦ ਸਨ।

ਪੰਜਾਬ ਦੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਨੇ ਯੂਨੀਵਰਸਿਟੀ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਦੌਰਾ ਕੀਤਾ

ਲੁਧਿਆਣਾ, 5 ਮਈ : ਅੱਜ ਪੰਜਾਬ ਦੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਨੇ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਿਖਲਾਈਆਂ ਅਤੇ ਖੇਤੀ ਮੁਹਾਰਤ ਯੋਜਨਾਵਾਂ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਪੀ ਏ ਯੂ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਖੇਤੀ ਮੁਹਾਰਤ ਦੇ ਖੇਤਰ ਵਿਚ ਕਿਸਾਨਾਂ ਤਕ ਪਹੁੰਚਾਈ ਜਾ ਰਹੀ ਨਵੀਨ ਤਕਨਾਲੋਜੀ ਬਾਰੇ ਵੀ ਜਾਣਿਆ। ਡਾ ਬਲਵੀਰ

ਪੀ ਏ ਯੂ ਮਾਹਿਰਾਂ ਨੇ ਕਿਸਾਨਾਂ ਨੂੰ ਪਾਣੀ ਅਤੇ ਮਜ਼ਦੂਰੀ ਦੀ ਬੱਚਤ ਲਈ ਝੋਨੇ ਦੀ ਸਿੱਧੀ ਬਿਜਾਈ ਅਪਣਾਉਣ ਦੀ ਸਲਾਹ ਦਿੱਤੀ

ਲੁਧਿਆਣਾ 5 ਮਈ : ਪੀਏਯੂ ਕਿਸਾਨ ਕਲੱਬ ਦੇ ਮੈਂਬਰਾਂ ਲਈ ਇੱਕ ਮਹੀਨਾਵਾਰ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿੱਚ ਖੇਤੀਬਾੜੀ ਮਾਹਿਰਾਂ ਨੇ ਮਸ਼ੀਨੀ ਪੈਡੀ ਟਰਾਂਸਪਲਾਂਟਰ ਦੀ ਵਰਤੋਂ ,ਮੈਟ ਟਾਈਪ ਪਨੀਰੀ ਨੂੰ ਉਗਾਉਣ, ਝੋਨੇ ਦੀ ਮਸ਼ੀਨੀ ਲੁਆਈ, ਸਿੱਧੀ ਬਿਜਾਈ ਵਾਲੇ ਝੋਨੇ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ।  ਪੰਜਾਬ ਵਿੱਚ ਸਿੱਧੀ ਬਿਜਾਈ ਦੀ ਸਫਲਤਾ, ਉਸ ਵਿੱਚ ਨਦੀਨਾਂ ਦੀ

ਪੀਏਯੂ ਮਾਹਿਰਾਂ ਨੇ ਪੇਂਡੂ ਔਰਤਾਂ ਨੂੰ ਰਸੋਈ ਬਗੀਚੀ ਅਪਣਾਉਣ ਲਈ ਕਿਹਾ 

ਲੁਧਿਆਣਾ 5 ਮਈ : ਪੀ.ਏ.ਯੂ. ਦੇ ਮਹੀਨਾਵਾਰ ਸਿਖਲਾਈ ਕੈਂਪ ਵਿੱਚ ਪੀਏਯੂ ਕਿਸਾਨ ਕਲੱਬ ਦੇ ਮਹਿਲਾ ਵਿੰਗ ਦੀਆਂ 60 ਕਿਸਾਨ ਬੀਬੀਆਂ ਨੇ ਭਾਗ ਲਿਆ। ਇਸ ਮੌਕੇ ਡਾ ਰੁਪਿੰਦਰ ਕੌਰ, ਸ਼੍ਰੀ ਰਾਹੁਲ ਗੁਪਤਾ ਅਤੇ ਸ੍ਰੀਮਤੀ ਕੰਵਲਜੀਤ ਕੌਰ ਨੇ ਮੌਸਮੀ ਫਲਾਂ ਦੀ ਵਰਤੋਂ ਕਰਕੇ ਸਿਹਤਮੰਦ ਡਰਿੰਕ ਬਣਾਉਣ ਦਾ ਪ੍ਰਦਰਸ਼ਨ ਕੀਤਾ। ਸਬਜ਼ੀ ਵਿਗਿਆਨ ਦੇ ਮਾਹਿਰ ਡਾ: ਦਿਲਪ੍ਰੀਤ ਸਿੰਘ ਨੇ ਸਬਜ਼ੀਆਂ

"ਫ਼ਖ਼ਰ -ਏ-ਕੌਮ" ਜੱਸਾ ਸਿੰਘ ਰਾਮਗੜ੍ਹੀਆ ਦਾ 300 ਸਾਲਾ ਜਨਮ ਉਤਸਵ ਮਨਾਇਆ

ਲੁਧਿਆਣਾ, 5 ਮਈ  : ਅੱਜ ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਊਂਡੇਸ਼ਨ ਵਲੋਂ ਫਾਊਂਡੇਸ਼ਨ ਜਰਨਲ ਸਕੱਤਰ ਰੇਸ਼ਮ ਸੱਗੂ ਦੀ ਅਗਵਾਈ ਹੇਠ 18ਵੀਂ ਸਦੀ ਦੇ ਮਹਾਨ ਜਰਨੈਲ, "ਫ਼ਖ਼ਰ -ਏ-ਕੌਮ", ਦਿੱਲੀ ਦੇ ਲਾਲ ਕਿਲ੍ਹੇ ਦੇ ਜੇਤੂ ਜਰਨੈਲ ਅਤੇ ਰਾਮਗੜ੍ਹੀਆ ਮਿਸਲ ਦੇ ਬਾਨੀ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ 300 ਸਾਲਾ ਜਨਮ ਦਿਵਸ ਉਹਨਾਂ ਨੂੰ ਸ਼ਰਧਾ ਸਤਿਕਾਰ ਸਹਿਤ ਫੁੱਲ ਭੇਂਟ

ਅਮਰੀਕਾ ‘ਚ ਲੁਟੇਰਿਆਂ ਨੇ ਪੰਜਾਬੀ ਦਾ ਬੇਰਹਿਮੀ ਨਾਲ ਕੀਤਾ ਕਤਲ

ਵਾਸ਼ਿੰਗਟਨ, 05 ਮਈ : ਅਮਰੀਕਾ ਦੇ ਵਾਸ਼ਿੰਗਟਨ ‘ਚ ਇੱਕ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਦੁੱਖਦਾਰੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਵਾਸ਼ਿੰਗਟਨ ਦੇ ਵੈਨਕੂਵਰ ਸ਼ਹਿਰ ਵਿੱਚ ਇੱਕ ਗੈਸ ਸਟੇਸ਼ਨ ਦੀ ਦੁਕਾਨ ਤੇ ਕੰਮ ਕਰਦਾ ਸੀ, ਬੀਤੇ ਦਿਨੀਂ ਉਹ ਰੋਜਾਨਾ ਵਾਂਗ ਗੈਸ ਸਟੇਸ਼ਨ ਦੀ ਦੁਕਾਨ ਤੇ ਕੰਮ ਕਰਨ ਗਿਆ ਤਾਂ ਇਸ ਦੌਰਾਨ ਕੁੱਝ ਲੁਟੇਰੇ ਲੁੱਰ ਕਰਨ ਦੀ

ਮੱਧ ਪ੍ਰਦੇਸ਼ ਦੇ ਮੁਰੈਨਾ ‘ਚ ਆਪਸੀ ਰੰਜਿਸ਼ ਕਾਰਨ ਇੱਕੋਂ ਪਰਿਵਾਰ ਦੇ 6 ਮੈਂਬਰਾਂ ਦਾ ਕਤਲ, ਕਈ ਜਖ਼ਮੀ

ਮੁਰੈਨਾ, 05 ਮਈ : ਮੱਧ ਪ੍ਰਦੇਸ਼ ਦੇ ਮੁਰੈਨਾ ਦੇ ਪਿੰਡ ਲੇਪਾ ਭਿਡੋਸਾ ‘ਚ ਇੱਕ ਪਰਿਵਾਰ ਦੇ 6 ਲੋਕਾਂ ਨੂੰ ਗੋਲੀਮਾਰ ਕੇ ਕਤਲ ਕਰ ਦੇਣ ਦੀ ਦੁੱਖਦਾਈ ਖ਼ਬਰ ਹੈ। ਇਸ ਸਬੰਧੀ ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਦੋ ਪਰਿਵਾਰਾਂ ਦਾ ਤਕਰੀਬਨ ਪਿਛਲੇ 10 ਸਾਲਾਂ ਤੋਂ ਆਪਣੀ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਸ਼ੁੱਕਰਵਾਰ ਨੂੰ ਇੱਕ ਪਰਿਵਾਰ ਨੇ ਦੂਸਰੇ ਪਰਿਵਾਰ ਦੇ ਗੋਲੀਬਾਰੀ

ਸਰਬੀਆ 'ਚ ਭਿਆਨਕ ਗੋਲੀਬਾਰੀ 'ਚ ਅੱਠ ਦੀ ਮੌਤ, 10 ਜ਼ਖਮੀ

ਬੇਲਗ੍ਰੇਡ, 5 ਮਈ : ਸਰਬੀਆ ਵਿੱਚ ਇੱਕ ਦਿਨ ਦੇ ਅੰਦਰ ਦੂਜੀ ਸਮੂਹਿਕ ਗੋਲੀਬਾਰੀ ਵਿੱਚ, ਰਾਜਧਾਨੀ ਬੇਲਗ੍ਰੇਡ ਦੇ ਦੱਖਣ ਦੇ ਇੱਕ ਪਿੰਡ ਵਿੱਚ ਇੱਕ ਬੰਦੂਕਧਾਰੀ ਨੇ ਇੱਕ ਚਲਦੇ ਵਾਹਨ ਤੋਂ ਕਥਿਤ ਤੌਰ 'ਤੇ ਆਟੋਮੈਟਿਕ ਹਥਿਆਰ ਨਾਲ ਗੋਲੀਬਾਰੀ ਕਰਨ ਤੋਂ ਬਾਅਦ ਘੱਟੋ ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਸੁੱਕਰਵਾਰ ਨੂੰ. ਘਟਨਾ ਰਾਤ ਕਰੀਬ 11 ਵਜੇ ਵਾਪਰੀ।

ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3,962 ਨਵੇਂ ਮਾਮਲੇ ਮਿਲੇ, 22 ਦੀ ਮੌਤ 

ਨਵੀਂ ਦਿੱਲੀ, 05 ਮਈ : ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 3,962 ਨਵੇਂ ਮਾਮਲੇ ਦਰਜ ਕੀਤੇ ਗਏ ਤੇ 22 ਲੋਕਾਂ ਦੀ ਮੌਤ ਹੋ ਗਈ। ਸਰਗਰਮ ਮਾਮਲਿਆਂ ਦੀ ਗਿਣਤੀ 40,177 ਤੋਂ ਘੱਟ ਕੇ 36,244 ਰਹਿ ਗਈ ਹੈ।ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਅੰਕੜੇ ਜਾਰੀ ਕਰ ਕੇ ਕਿਹਾ ਕਿ 22 ਪੀੜਤਾਂ ਦੀਆਂ ਮੌਤਾਂ ਦੇ ਨਾਲ ਮਿ੍ਰਤਕਾਂ ਦੀ ਗਿਣਤੀ ਵੱਧ ਕੇ 5,31,606

ਰਾਜੌਰੀ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ 'ਚ ਦੋ ਜਵਾਨ ਸ਼ਹੀਦ, ਇੰਟਰਨੈੱਟ ਸੇਵਾ ਬੰਦ 

ਰਾਜੌਰੀ, 05 ਮਈ : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ਦੇ ਕੰਡੀ ਇਲਾਕੇ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ 'ਚ ਦੋ ਜਵਾਨ ਸ਼ਹੀਦ ਹੋ ਗਏ ਅਤੇ ਚਾਰ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੌਜ ਨੂੰ ਰਾਜੌਰੀ ਸੈਕਟਰ ਦੇ ਕੰਢੀ ਜੰਗਲ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਖਾਸ ਸੂਚਨਾ 'ਤੇ