ਚੰਡੀਗੜ੍ਹ 05 ਜੂਨ : ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾਂ ਦੀ ਅਮਨਦੀਪ ਕੌਰ, ਵੇਟਲਿਫਟਿੰਗ ਕੋਚ ਅਤੇ ਸਹਾਇਕ ਡੀਪੀਈ ਨੇ ਹਾਲ ਹੀ ਵਿੱਚ ਹੈਦਰਾਬਾਦ ਵਿੱਚ ਹੋਈ ਦੂਜੀ ਨੈਸ਼ਨਲ ਮਾਸਟਰਜ਼ ਵੇਟਲਿਫਟਿੰਗ ਚੈਂਪੀਅਨਸ਼ਿਪ (ਪੁਰਸ਼ ਅਤੇ ਮਹਿਲਾ) ਦੇ 35 ਸਾਲ ਤੋਂ 40 ਸਾਲ ਉਮਰ ਵਰਗ ਵਿੱਚ 87-ਪਲੱਸ ਕਿਲੋਗ੍ਰਾਮ ਭਾਰ ਵਰਗ ਵਿੱਚ ਸੋਨ ਤਗਮਾ ਜਿੱਤਿਆ ਹੈ। ਇਸ ਕੌਮੀ ਪੱਧਰ ਦੀ ਚੈਂਪੀਅਨਸ਼ਿਪ ਵਿੱਚ ਦੇਸ਼ ਭਰ ਤੋਂ 150 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ। ਅਮਨਦੀਪ ਕੌਰ ਨੇ ਸਨੈਚ ਵਿੱਚ 45 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਈਵੈਂਟ ਵਿੱਚ 60 ਕਿਲੋਗ੍ਰਾਮ ਅਤੇ ਕੁੱਲ 105 ਕਿਲੋਗ੍ਰਾਮ ਭਾਰ ਚੁੱਕਿਆਂ ਅਤੇ ਅਦਾਰੇ ਦਾ ਨਾਮ ਜ਼ਿਕਰਯੋਗ ਹੈ ਕਿ ਨੇਤਾਜੀ ਸੁਭਾਸ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ, ਪਟਿਆਲਾ ਤੋਂ ਵੇਟਲਿਫਟਿੰਗ ਕੋਚਿੰਗ ਵਿੱਚ ਡਿਪਲੋਮਾ ਹੋਲਡਰ, ਅਮਨਦੀਪ ਨੇ ਫਰਵਰੀ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਆਯੋਜਿਤ ਵਿਸ਼ਵ ਸਟ੍ਰਾਂਗਮੈਨ ਚੈਂਪੀਅਨਸ਼ਿਪ ਖੇਡਾਂ, 2023 ਵਿੱਚ ਵੀ ਸੋਨ ਤਗਮਾ ਹਾਸਲ ਕੀਤਾ ਸੀ। ਉਹ ਆਪਣੇ ਕਾਲਜ ਅਤੇ ਯੂਨੀਵਰਸਿਟੀ ਦੇ ਦਿਨਾਂ ਤੋਂ ਹੀ ਸੂਬਾ ਅਤੇ ਕੌਮੀ ਪੱਧਰ ਦੇ ਵੇਟਲਿਫਟਿੰਗ ਟੂਰਨਾਮੈਂਟਾਂ ਵਿੱਚ ਹਿੱਸਾ ਲੈਂਦੀ ਰਹੀ ਹੈ। ਅਮਨਦੀਪ ਕੌਰ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਸਹੀ ਸਿਖਲਾਈ, ਮਾਰਗਦਰਸ਼ਨ, ਉਤਸ਼ਾਹ ਅਤੇ ਨਿਰੰਤਰ ਸਹਾਇਤਾ ਅਤੇ ਸਹਿਯੋਗ ਦਾ ਸਿਹਰਾ ਆਪਣੇ ਕੋਚ, ਸੀਜੀਸੀ ਲਾਂਡਰਾਂ ਅਤੇ ਆਪਣੇ ਪਰਿਵਾਰ ਨੂੰ ਦਿੰਦਿਆਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਧਿਆਨਯੋਗ ਗੱਲ ਹੈ ਕਿ ਉਹ ਹੁਣ ਇਸ ਸਾਲ ਅਗਸਤ ਵਿੱਚ ਪੋਲੈਂਡ ਵਿੱਚ ਹੋਣ ਵਾਲੀ ਇੱਕ ਹੋਰ ਅੰਤਰਰਾਸ਼ਟਰੀ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਦੀ ਤਿਆਰੀ ਵੀ ਕਰ ਰਹੀ ਹੈ। ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੀਜੀਸੀ ਲਾਂਡਰਾ ਦੇ ਚੇੇਅਰਮੈਨ ਸ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਸ ਰਸ਼ਪਾਲ ਸਿੰਘ ਧਾਲੀਵਾਲ ਨੇ ਅਮਨਦੀਪ ਕੌਰ ਨੂੰ ਉਸ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਭਵਿੱਖ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।