ਅੰਮ੍ਰਿਤਸਰ ਵਿੱਚ ਜੀ-20 ਮੀਟਿੰਗ ਰੱਦ ਹੋਣ ਸੰਬੰਧੀ ਅਫਵਾਹਾਂ ਦਾ ਵਿਕਰਮ ਸਾਹਨੀ ਨੇ ਕੀਤਾ ਖੰਡਨ  

ਚੰਡੀਗੜ੍ਹ, 5 ਮਾਰਚ : ਸੰਸਦ ਮੈਂਬਰ ਵਿਕਰਮ ਸਾਹਨੀ ਨੇ ਦੱਸਿਆ ਕਿ ਹੁਣ ਤੱਕ #g20org ਦੀ #ਅੰਮ੍ਰਿਤਸਰ ਵਿੱਚ 15-17 ਮਾਰਚ ਨੂੰ ਹੋਣ ਵਾਲੀ ਮੀਟਿੰਗ ਤੈਅ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਕਿਸੇ ਅੰਤਰਰਾਸ਼ਟਰੀ ਸਮਾਗਮ ਦੀ ਮੇਜ਼ਬਾਨੀ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਇਹ ਇੱਕ ਯਾਦਗਾਰੀ ਸਮਾਗਮ ਹੋਵੇਗਾ, ਜਦੋਂ ਕਿ ਛੋਟੀ ਜਿਹੀ ਘਟਨਾ ਸੂਬੇ ਦਾ ਪ੍ਰਤੀਬਿੰਬ ਨਹੀਂ ਹੋ ਸਕਦੀ। ਸਾਹਨੀ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੇ ਅਫਵਾਹਾਂ ਸੁਣੀਆਂ, ਉਹ ਹਰਕਤ ਵਿੱਚ ਆ ਗਏ ਅਤੇ ਵਿਦੇਸ਼ ਮੰਤਰਾਲੇ, ਸਿੱਖਿਆ ਮੰਤਰਾਲੇ, ਜੀ-20 ਸਕੱਤਰੇਤ ਨੂੰ ਫੋਨ ਕੀਤਾ। ਸਕਿਲਿੰਗ ਜੌਬਜ਼ ਐਂਡ ਮੋਬਿਲਿਟੀ ਦੇ ਭਵਿੱਖ 'ਤੇ ਜੀ-20 ਦੀ ਟਾਸਕ ਫੋਰਸ ਦੇ ਮੈਂਬਰ ਵਿਕਰਮ ਸਾਹਨੀ ਨੇ ਕਿਹਾ ਕਿ ਕਾਨੂੰਨ ਅਤੇ ਵਿਵਸਥਾ 'ਤੇ ਚਰਚਾ ਕੀਤੀ ਗਈ, ਪਰ ਸਦਭਾਵਨਾ ਕਾਇਮ ਰਹੀ ਅਤੇ ਜੀ-20 ਦੀ ਮੀਟਿੰਗ ਤੈਅ ਸਮੇਂ ਮੁਤਾਬਕ ਅੰਮ੍ਰਿਤਸਰ 'ਚ ਹੋ ਰਹੀ ਹੈ।