ਠੀਕਰੀਵਾਲ ‘ਚ ਹੋਏ ਸੜਕ ਹਾਦਸੇ ‘ਚ ਦੋ ਨੌਜਾਵਨਾਂ ਦੀ ਮੌਤ, ਤਿੰਨ ਜਖ਼ਮੀ

ਬਰਨਾਲਾ, 02 ਮਈ (ਗੁਰਭਿੰਦਰ ਗੁਰੀ) : ਨੇੜਲੇ ਪਿੰਡ ਠੀਕਰੀਵਾਲਾ ਵਿਖੇ ਬੀਤੀ ਰਾਤ ਦੋ ਮੋਟਰਸਾਈਕਲਾਂ ਦੀ ਟੱਕਰ ਹੋਣ ਜਾਣ ਦੇ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ (24) ਵਾਸੀ ਰਣਜੀਤ ਨਗਰ ਬਰਨਾਲਾ ਜੋ ਆਪਣੀ ਪਤਨੀ ਤੁਲਸਾ ਰਾਣੀ, ਬੇਟੀ ਹੁਸਨਪ੍ਰੀਤ ਕੌਰ (7) ਅਤੇ ਗੁਰਕੀਰਤ ਕੌਰ (2) ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਬਰਨਾਲਾ ਤੋਂ ਪਿੰਡ ਸਹਿਜੜਾ ਨੂੰ ਜਾ ਰਿਹਾ ਸੀ, ਜਦੋਂ ਉਹ ਤਕਰੀਬਨ ਰਾਤ 8 ਵਜੇ ਪਿੰਡ ਠੀਕਰੀਵਾਲਾ ਦੇ ਸਕੂਲ ਨੇੜੇ ਪੁੱਜੇ ਤਾਂ ਪਿੰਡ ਕਾਲਾ ਤੋਂ ਮੋਟਸਾਈਕਲ ਤੇ ਸਵਾਰ ਹੋ ਕੇ ਆ ਰਹੇ ਮਨਪ੍ਰੀਤ ਸਿੰਘ (25), ਹਰਮਨਜੋਤ ਸਿੰਘ ਵਾਸੀ ਪਿੰਡ ਕਲਾਲਾ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਟੱਕਰ ਐਨੀ ਭਿਆਨਕ ਸੀ ਕਿ ਦੋਵੇਂ ਮੋਟਰਸਾਈਕਲ ਚਾਲਕਾਂ ਬਲਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਦੀ ਮੌਤ ਹੋ ਗਈ। ਜਦੋਂ ਕਿ ਤੁਸਲਾ ਰਾਣੀ, ਹੁਸਨਪ੍ਰੀਤ ਕੌਰ, ਗੁਰਕੀਰਤ ਕੌਰ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ, ਜਿੰਨ੍ਹਾਂ ਨੂੰ ਮੌਕੇ ਤੇ ਮੌਜ਼ੂਦ ਲੋਕਾਂ ਨੇ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ, ਜਿੰਨ੍ਹਾਂ ਦੀ ਹਾਲਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਬਰਨਾਲਾ ਪੁਲਿਸ ਵੱਲੋਂ ਇਸ ਮਾਮਲੇ ‘ਚ ਮ੍ਰਿਤਕ ਮਨਪ੍ਰੀਤ ਸਿੰਘ ਦੇ ਪਿਤਾ ਹਰਬੰਸ ਸਿੰਘ ਦੇ ਬਿਆਨਾਂ ਤੇ 174 ਦੀ ਕਾਰਵਾਈ ਅਮਲ ਵਿੱਚ ਲਿਆ ਕੇ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਿਸਾਂ ਨੂੰ ਸੌਂਪ ਦਿੱਤੀਆਂ ਹਨ।