ਜਗਰਾਓ ‘ਚ ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ

ਜਗਰਾਓਂ, 03 ਮਈ (ਰਛਪਾਲ ਸ਼ੇਰਪੁਰੀ) : ਸਥਨਾਕ ਸ਼ਹਿਰ ਦੇ ਸਾਇੰਸ ਕਾਲਜ ਦੇ ਨੇੜੇ ਰਾਏਕੋਟ ਰੋਡ ਤੇ ਇੱਕ ਸਵਿਫਟ ਕਾਰ ਦੇ ਬੇਕਾਬੂ ਹੋ ਗਏ ਦਰੱਖਤ ਨਾ ਟਕਰਾ ਗਈ, ਜਿਸ ਕਾਰਨ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਦੁੱਖਦਾਈ ਖ਼ਬਰ ਹੈ। ਜਾਣਕਾਰੀ ਅਨੁਸਾਰ ਕਾਰ ਸਵਾਰ ਤਰਨਤਾਰਨ ਤੋਂ ਰਾਏਕੋਟ ਨੂੰ ਜਾ ਰਹੇ ਸਨ, ਜਦੋਂ ਉਹ ਦੇਰ ਰਾਤ ਤਕਰੀਬਨ 11 ਵਜੇ ਜਗਰਾਓਂ ਸਾਇੰਸ ਕਾਲਜ ਦੇ ਨਜ਼ਦੀਕ ਪੁੱਜੇ ਤਾਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਇੱਕ ਦਰੱਖਤ ਨਾ ਟਕਰਾ ਗਈ, ਟੱਕਰ ਐਨੀ ਭਿਆਨਕ ਸੀ ਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਸਵਾਰ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ।ਘਟਨਾਂ ਵਾਲੀ ਜਗ੍ਹਾ ਪੁੱਜੀ ਪੁਲਿਸ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜੇ ‘ਚ ਲੈ ਲਿਆ ਹੈ। ਮ੍ਰਿਤਕਾਂ ਦੀ ਪਹਿਚਾਣ ਗੁਰਜੀਤ ਸਿੰਘ , ਜਗਰਾਜ ਸਿੰਘ ਉਰਫ ਜਸਵੰਤ ਸਿੰਘ ਵਾਸੀ ਨੋਸਹਿਰਾ ਪੰਨੂਆਂ (ਤਰਨਤਾਰਨ) ਵਜੋਂ ਹੋਈ ਹੈ। ਇਸ ਸਬੰਧੀ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਅਗਲੀ ਕਾਰਵਾਈ ਲਿਆਂਦੀ ਜਾਵੇਗੀ।