ਰੋਪੜ ਭਾਖੜਾ ਨਹਿਰ ਵਿੱਚ ਦੋ ਨੌਜਵਾਨਾਂ ਦੀ ਡੁੱਬਣ ਦੇ ਕਾਰਨ ਮੌਤ

ਰੋਪੜ, 05 ਮਾਰਚ : ਰੋਪੜ ਭਾਖੜਾ ਨਹਿਰ ਵਿੱਚ ਦੋ ਨੌਜਵਾਨਾਂ ਦੀ ਡੁੱਬਣ ਦੇ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ, ਮਿਲੀ ਜਾਣਕਾਰੀ ਅਨੁਸਾਰ ਤਿੰਨ ਨੌਜਵਾਨ ਰੂਪ ਨਗਰ ਘੁੰਮਣ ਆਏ ਸਨ, ਜਿੰਨ੍ਹਾਂ ‘ਚੋ ੋਦਨ ਨੌਜਵਾਨ ਨਹਿਰ ਦੇ ਕੰਢੇ ਖੜ੍ਹ ਕੇ ਸੈਲਫੀ ਕਰਨ ਲੱਗੇ ਸਨ ਕਿ ਇੱਕ ਨੌਜਵਾਨ ਦਾ ਅਚਾਨਕ ਪੈਰ ਫਿਸਲ ਗਿਆ ਤੇ ਉਹ ਨਹਿਰ ਵਿੱਚ ਡਿੱਗ ਗਿਆ, ਜਿਸ ਨੂੰ ਬਚਾਉਣ ਲਈ ਦੂਸਰੇ ਨੌਜਵਾਨ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਪਾਣੀ ਦਾ ਬਹਾਅ ਤੇਜ ਹੋਣ ਕਰਕੇ ਦੋਵੇਂ ਨੌਜਵਾਨ ਪਾਣੀ ‘ਚ ਵਹਿ ਗਏ, ਜਦੋਂ ਕਿ ਤੀਸਰਾ ਨੌਜਵਾਨ ਨਹਿਰ ਕਿਨਾਰੇ ਉਪਰ ਮੌਜ਼ੂਦ ਸੀ। ਮ੍ਰਿਤਕ ਨੌਜਵਾਨਾਂ ਪਹਿਚਾਣ ਸੁਮਿਤ (25), ਜੋ ਮੋਹਾਲੀ ਦੀ ਇੱਕ ਨਿੱਜੀ ਕੰਪਨੀ ‘ਚ ਕੰਮ ਕਰਦਾ ਸੀ।ਦੂਸਰਾ ਨੌਜਵਾਨ ਦਾ ਨਾਮ ਵਿਰਾਸ (27) ਹੈ।  ਦੋਵੇਂ ਨੌਜਵਾਨ ਸ਼ਿਮਲਾ ਦੇ ਦੱਸੇ ਜਾ ਰਹੇ ਹਨ। ਗੋਤਾਖੋਰਾਂ ਵੱਲੋਂ ਲਗਾਤਾਰ ਦੋਹਾਂ ਦੀ ਭਾਲ ਕੀਤੀ ਜਾ ਰਹੀ ਹੈ ਲੇਕਿਨ ਪਾਣੀ ਦਾ ਵਹਾਅ ਤੇਜ਼ ਹੋਣ ਦੇ ਕਾਰਨ ਹਾਲੇ ਤੱਕ ਉਹਨਾਂ ਨੂੰ ਕੋਈ ਵੀ ਸਫਲਤਾ ਪ੍ਰਾਪਤ ਨਹੀਂ ਮਿਲੀ। ਗੋਤਾਖੋਰਾਂ ਵੱਲੋਂ ਆਕਸੀਜਨ ਸਲੰਡਰ ਦੀ ਮਦਦ ਦੇ ਨਾਲ ਭਾਖੜਾ ਨਹਿਰ ਦੇ ਡੂੰਘੇ ਭਾਗ ਨੂੰ ਵੀ ਖੰਗਾਲਿਆ ਜਾ ਰਿਹਾ ਹੈ।