ਪੈਸੇ ਨਾ ਦੇਣ ਕਾਰਨ ਪੁੱਤ ਨੇ ਕਹੀ ਮਾਰਕੇ ਕੀਤਾ ਮਾਂ ਦਾ ਕਤਲ, ਕਥਿਤ ਦੋਸ਼ੀ ਗ੍ਰਿਫਤਾਰ

ਲੌਂਗੋਵਾਲ, 01 ਮਾਰਚ : ਲੌਂਗੋਵਾਲ ਦੇ ਪਿੰਡ ਮੰਡੇਰ ਕਲਾਂ ਵਿੱਚ ਇੱਕ ਪੁੱਤ ਵੱਲੋਂ ਆਪਣੀ ਮਾਂ ਦੇ ਕਤਲ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਸਬੰਧੀ ਸੰਗਰੂਰ ਦੇ ਐਸਐਸਪੀ ਸੁਰੇਂਦਰ ਲਾਂਬਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 27.02.2023 ਨੂੰ ਮਿੱਠੂ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮੰਡੇਰ ਕਲਾਂ ਨੇ ਇਤਲਾਹ ਦਿੱਤੀ ਕਿ ਉਹ ਗੁਰੂਦੁਆਰਾ ਸਾਹਿਬ ਮੰਡੇਰ ਕਲਾਂ ਵਿਖੇ ਡਾਲੀ ਦਾ ਕੰਮ ਕਰਦਾ ਹੈ। ਮਿਤੀ 27-02-2023 ਨੂੰ ਜਦੋਂ ਮਿੱਠੂ ਸਿੰਘ ਡਾਲੀ ਕਰਕੇ ਕਰੀਬ 11:15 ਵਜੇ ਸੁਭਾ ਆਪਣੇ ਘਰ ਆਇਆ ਤਾਂ ਵਕਤ ਕਰੀਬ 12:30 ਵਜੇ ਦੁਪਹਿਰ ਦੋਸ਼ੀ ਗੁਰਦੀਪ ਸਿੰਘ ਨੇ ਕਹੀ ਲਿਆ ਕੇ ਮੰਜੇ ਤੇ ਪਈ ਆਪਣੀ ਮਾਤਾ ਅਮਰਜੀਤ ਕੌਰ ਦੇ ਸਿਰ ਵਿੱਚ ਕਹੀ ਦੇ 2-3 ਵਾਰ ਕੀਤੇ, ਜਿਸ ਕਾਰਣ ਉਸ ਦੀ ਮੌਕਾ ਪਰ ਮੌਤ ਹੋ ਗਈ। ਦੋਸ਼ੀ ਨੇ ਧਮਕੀ ਦਿੱਤੀ ਕਿ ਤੁਸੀ ਮੈਨੂੰ ਖਰਚਾ ਨਹੀ ਦਿੰਦੇ ਤਾਂ ਮੈ ਤਹਾਨੂੰ ਵੀ ਇਸ ਤਰ੍ਹਾਂ ਹੀ ਖਤਮ ਕਰ ਦੇਵਾਗਾ। ਜਿਸ ਪਰ ਮੁਕੱਦਮਾ ਨੰਬਰ 27 ਮਿਤੀ 27.02.2023 ਅ/ਧ 302, 506 ਹਿੰ:ਡੰ: ਥਾਣਾ ਲੌਂਗੋਵਾਲ ਬਰਖਿਲਾਫ ਗੁਰਦੀਪ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਮੰਡੇਰ ਕਲਾਂ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ ਮੁੱਖ ਅਫਸਰ ਥਾਣਾ ਲੌਂਗੋਵਾਲ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਵਿੱਚ ਦੋਸੀ ਗੁਰਦੀਪ ਸਿੰਘ ਨੂੰ ਮਿਤੀ 28.02.2023 ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਕਤਲ ਸਮੇਂ ਵਰਤੀ ਕਹੀ ਬਰਾਮਦ ਕਰਵਾਈ ਗਈ ਹੈ। ਤਫਤੀਸ਼ ਜਾਰੀ ਹੈ। ਦੌਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਗੁਰਦੀਪ ਸਿੰਘ ਦਿਮਾਗੀ ਤੌਰ ਤੇ ਅੱਪਸੈਟ ਰਹਿੰਦਾ ਸੀ ਤੇ ਆਪਣੇ ਮਾਤਾ-ਪਿਤਾ ਪਾਸੋਂ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ। ਪੈਸੇ ਨਾ ਦੇਣ ਪਰ ਲੜਾਈ ਝਗੜਾ ਕਰਦਾ ਸੀ। ਜਿਸ ਕਾਰਨ ਦੋਸੀ ਨੇ ਆਪਣੀ ਮਾਤਾ ਦਾ ਕਹੀ ਮਾਰਕੇ ਕਤਲ ਕਰ ਦਿੱਤਾ ਤੇ ਪਿਤਾ ਨੂੰ ਵੀ ਮਾਰ ਦੇਣ ਦੀਆਂ ਧਮਕੀਆਂ ਦਿੰਦਾ ਸੀ।