ਸਮਰਾਲਾ ‘ਚ ਜੇਠ ਵੱਲੋਂ ਘਰੇਲੂ ਕਲੇਸ ਕਾਰਨ ਭਰਜਾਈ ਦਾ ਕਤਲ  

ਸਮਰਾਲਾ, 13 ਸਤੰਬਰ : ਸਥਨਕ ਸ਼ਹਿਰ ਦੇ ਨੇੜਲੇ ਪਿੰਡ ਜਲਣਪੁਰ ‘ਚ ਜੇਠ ਵੱਲੋਂ ਘੇਰਲੂ ਕਲੇਸ ਕਾਰਨ ਆਪਣੀ ਭਰਜਾਈ ਦਾ ਕਤਲ ਕਰ ਦੇਣ ਦੀ ਖਬਰ ਹੈ। ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਸਹੁਰਾ ਪਰਿਵਾਰ ਤੇ ਮ੍ਰਿਤਕਾ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਸਿਵਲ ਹਸਪਤਾਲ ‘ਚ ਮ੍ਰਿਤਕ ਕਰਮਜੀਤ ਕੌਰ ਦੀ ਭਰਜਾਈ ਬਲਵਿੰਦਰ ਕੌਰ ਨੇ ਦੱਸਿਆ ਕਿ ਕਰਮਜੀਤ ਕੌਰ ਦਾ ਪੇਕਾ ਪਿੰਡ ਦੁੱਗਰੀ (ਚਮਕੌਰ ਸਾਹਿਬ) ਹੈ। ਉਨ੍ਹਾਂ ਦੱਸਿਆ ਕਿ ਕਰਮਜੀਤ ਕੌਰ ਦਾ ਵਿਆਹ ਪਿੰਡ ਜੱਲਣਪੁਰ ਵਿਖੇ ਹੋਇਆ ਸੀ, ਉਨ੍ਹਾਂ ਦੱਸਿਆ ਕਿ ਕਰਮਜੀਤ ਕੌਰ ਦਾ ਸਹੁਰਾ ਪਰਿਵਾਰ ਉਸਨੂੰ ਬਹੁਤ ਤੰਗ ਪ੍ਰੇਸ਼ਾਨ ਕਰਦਾ ਸੀ, ਕਈ ਵਾਰ ਪੰਚਾਇਤ ਵੀ ਬੁਲਾਈ ਗਈ ਸੀ, ਹਰ ਵਾਰ ਪਤਵੰਤੇ ਰਾਜੀਨਾਮਾ ਕਰਵਾ ਦਿੰਦੇ ਸਨ, ਪਰ ਰਾਜੀਨਾਮਾ ਹੋਣ ਤੋਂ ਬਾਅਦ ਫਿਰ ਕਰਮਜੀਤ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਬਲਵਿੰਦਰ ਕੌਰ ਨੇ ਕਿਹਾ ਕਿ ਉਹ ਜਾਂਚ ਕਰਵਾਉੇਣਾ ਚਾਹੁੰਦੇ ਹਨ, ਕਿ ਮੁਲਾਜ਼ਮ ਮੋਹਣ ਸਿੰਘ ਨੂੰ ਕਿਸੇ ਨੇ ਕਿਉਂ ਨਹੀਂ ਰੋਕਿਆ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਕਤਲ ‘ਚ ਪਰਿਵਾਰ ਦੇ ਹੋਰ ਮੈਂਬਰ ਵੀ ਸ਼ਾਮਿਲ ਹਨ। ਜਿੰਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਬਲਵਿੰਦਰ ਕੌਰ ਤੇ ਗੁਰਪ੍ਰੀਤ ਸਿੰਘ ਨੇ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਕਰਮਜੀਤ ਦੇ ਸਹੁਰਾ ਪਰਿਵਾਰ ਨੇ ਕਤਲ ਜਾਂ ਮਰਨ ਬਾਰੇ ਵੀ ਸੂਚਿਤ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਰਮਜੀਤ ਕੌਰ ਦੀ ਬੇਟੀ ਨੇ ਫੋਨ ਕਰਕੇ ਇਹ ਗੱਲ ਬਾਰੇ ਦੱਸਿਆ, ਜਿਸ ਤੋਂ ਬਾਅਦ ਉਹ ਪਿੰਡ ਜੱਲਣਪੁਰ ਪੁੱਜੇ ਸਨ। ਜਦੋਂ ਉਹ ਆਏ ਤਾਂ ਮੋਹਨ ਸਿੰਘ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਹੰਗਾਮਾ ਕਰ ਦਿੱਤਾ, ਉਨ੍ਹਾਂ ਨਾਲ ਹੱਥੋਪਾਈ ਵੀ ਹੋਏ। ਧਮਕੀਆਂ ਵੀ ਦਿੱਤੀਆਂ ਗਈਆਂ। ਮ੍ਰਿਤਕ ਕਰਮਜੀਤ ਕੌਰ ਦੇ ਪੇਕੇ ਪਰਿਵਾਰ ਵੱਲੋਂ ਸਮਰਾਲਾ ਪੁਲਿਸ ਨੂੰ ਇੱਕ ਰਿਪੋਰਟ ਦਰਜ ਕਰਵਾਈ ਗਈ ਹੈ, ਜਿਸ ਵਿੱਚ ਉਨ੍ਹਾਂ ਨੇ ਮੋਹਨ ਸਿੰਘ ਤੇ ਪਰਿਵਾਰ ਦੇ ਕੁੱਝ ਹੋਰ ਲੋਕਾਂ ਦੇ ਨਾਮ ਲਿਖੇ ਹਨ। ਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਵੀ ਕੀਤੀ ਹੈ। ਮ੍ਰਿਤਕਾ ਦੇ ਪਤੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਮੋਹਣ ਸਿੰਘ ਦੇ 5 ਬੱਚੇ ਹਨ ਅਤੇ ਕਰਮਜੀਤ ਕੌਰ ਦੇ ਦੋ ਬੱਚੇ ਹਨ। ਦੋਵੇਂ ਪਰਿਵਾਰ ਇੱਕਠੇ ਰਹਿੰਦੇ ਸਨ। ਇਸ ਸਬੰਧੀ ਸਮਰਾਲਾ ਦੇ ਡੀਐਸਪੀ ਜਸਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੋਹਨ ਸਿੰਘ ਗ੍ਰਿਫਤਾਰ ਕਰਲਿਆ ਹੈ, ਪਰ ਹਾਲੇ ਤੱਕ ਕਿਸੇ ਹੋਰ ਦੀ ਭੂਮਿਕਾ ਦਾ ਖੁਲਾਸਾ ਨਹੀਂ ਹੋiੋੲਆ। ਉਨ੍ਹਾਂ ਕਿਹਾ ਕਿ ਮ੍ਰਿਤਕ ਕਰਮਜੀਤ ਕੌਰ ਦੇ ਪੇਕੇ ਪਰਿਵਾਰ ਵੱਲੋਂ ਦਿੱਤੀ ਸ਼ਿਕਾਇਤ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜੇਕਰ ਕਿਸੇ ਹੋਰ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਉੱਪਰ ਵੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।