ਪੀਆਰਟੀਸੀ ਦੀ ਮਨਾਲੀ ਗਈ ਬੱਸ ਗੁਆਚੀ, ਭਾਲ ਜਾਰੀ

ਚੰਡੀਗੜ੍ਹ, 12 ਜੁਲਾਈ : ਪੀਆਰ ਟੀਸੀ ਦੀ ਚੰਡੀਗੜ੍ਹ ਤੋਂ ਮਨਾਲੀ ਗਈ ਬੱਸ ਨੰਬਰ ਪੀ ਬੀ 65 ਬੀ ਬੀ 4893 ਗੁਆਚ ਗਈ ਹੈ। ਦੱਸਿਆ ਜਾ ਰਿਹਾ ਹੈ, ਕਿ ਇਸ ਬੱਸ ਦੇ ਨਾਲ ਗਏ ਸਟਾਫ ਦੇ ਨੰਬਰ ਬੰਦ ਦੱਸੇ ਜਾ ਰਹੇ ਹਨ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਇਸ ਬੱਸ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਸਬੰਧਤ ਅਧਿਕਾਰੀਆਂ ਨੂੰ 99146-12665, 8872156279 ਨੰਬਰਾਂ ‘ਤੇ ਸੂਚਿਤ ਕੀਤਾ ਜਾਵੇ।