ਅਕਾਲੀ ਦਲ ਬਾਦਲ ਛੋਲੇ ਕੁਲਚਿਆ ਵਾਲੀ ਪਾਰਟੀ ਹੈ : ਮੁੱਖ ਮੰਤਰੀ ਮਾਨ

  • ਆਮ ਆਦਮੀ ਪਾਰਟੀ ਦੁਨੀਆਂ ਦੀ ਸਭ ਤੋਂ ਵੱਧ ਅਨੁਸ਼ਾਸ਼ਨ ਵਾਲੀ ਪਾਰਟੀ ਬਣੀ : ਮੁੱਖ ਮੰਤਰੀ ਭਗਵੰਤ ਮਾਨ
  • ਬਲਾਕ ਪ੍ਰਧਾਨ ਸਾਹਿਬਾਨ ਨੂੰ ਸੋਹ ਚੁਕਵਾਉਣ ਪੁੱਜੇ ਮੁੱਖ ਮੰਤਰੀ

ਮੁੱਲਾਂਪੁਰ ਦਾਖਾ 27 ਅਕਤੂਬਰ (ਸਤਵਿੰਦਰ ਸਿੰਘ ਗਿੱਲ) ਅੱਜ ਕਸਬਾ ਮੁੱਲਾਂਪੁਰ ਦਾਖਾ ਨਜਦੀਕ ਮਹਿਲ ਮੁਬਾਰਕ ਰਿਜ਼ੌਰਟ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੁੱਜੇ ਸਨ ਜਿੱਥੇ ਪ੍ਰਿੰਸੀਪਲ ਬੁੱਧ ਰਾਮ ਨੇ ਬਲਾਕ ਪ੍ਰਧਾਨ ਸਾਹਿਬਾਨ ਨੂੰ ਸੌਹ ਚੁਕਵਾਈ।ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਸੰਬੋਧਨ ਕਰਦਿਆਂ ਉਹਨਾਂ ਆਮ ਆਦਮੀ ਪਾਰਟੀ ਦੇ ਵੋਟਰਾਂ ਨੂੰ ਵਧਾਈ ਦਿੱਤੀ ਕਿ ਪੰਜਾਬ ਚ ਸਰਕਾਰ ਬਣਾਉਣ ਤੋਂ ਬਾਅਦ ਜਲੰਧਰ ਚ ਜਿਮਨੀ ਚੋਣ ਵਿਚੋਂ ਵੀ ਜਿੱਤ ਆਮ ਆਦਮੀ ਪਾਰਟੀ ਦੇ ਵੋਟਰਾਂ ਨੇ ਹੀ ਦਰਜ ਕਰਵਾਈ ਹੈ। ਉਹਨਾਂ ਕਿਹਾ ਕਿ ਹੁਣ ਵਿਦੇਸ਼ਾਂ ਚ ਵੀ ਆਮ ਆਦਮੀ ਪਾਰਟੀ ਬੱਲੇ ਬੱਲੇ ਹੋਣ ਲੱਗ ਪਈ ਹੈ।  ਜੇਕਰ ਲੋਕ ਸਾਨੂੰ ਮੌਕਾ ਦੇਣਗੇ ਤਾਂ ਅਸੀਂ ਵਿਦੇਸ਼ਾਂ ਚ ਵੀ ਆਮ ਆਦਮੀ ਪਾਰਟੀ ਦੀ ਜਿੱਤ ਦਿਵਾ ਸਕਦੇ ਹੈ।ਉਹਨਾਂ ਕਿਹਾ ਕਿ ਮੈਂ ਅੱਜ ਜੌ ਕੁਝ ਵੀ ਹਾਂ ਉਹ ਆਮ ਆਦਮੀ ਪਾਰਟੀ ਦੀ ਬਦੌਲਤ ਹਾਂ।ਇਸ ਤੋ ਬਿਨਾ ਉਹਨਾਂ ਕਿਹਾ ਕਿਹਾ ਕਿ ਆਦਮੀ ਪਾਰਟੀ ਦੀਆਂ ਪ੍ਰਾਪਤੀਆਂ ਅਸੀਂ  ਇਸ ਕਰਕੇ ਦਸ ਰਹੇ ਹਾਂ ਕਿਉਕਿ ਪਿਛਲੀਆਂ ਸਰਕਾਰਾਂ ਨੇ ਕੁਝ ਵੀ ਨਹੀਂ ਕੀਤਾ। ਉਹਨਾਂ ਬਿਆਨ ਦਿੱਤਾ ਕਿ ਪਹਿਲਾ ਪਿੰਡਾਂ ਚ 11 ਮੈਬਰਾਂ ਦੀ ਕਮੇਟੀ ਹੁੰਦੀ ਸੀ ਜੌ ਇਸ ਵਾਰ 21 ਮੈਬਰਾਂ ਦੀ ਪਿੰਡ ਪੱਧਰੀ ਕਮੇਟੀ ਬਣੇਗੀ ਜਿਸ ਚ ਔਰਤਾਂ ਨੂੰ ਵੀ ਜਗਾ ਦਿੱਤੀ ਜਾਵੇਗੀ। ਇਸੇ ਤਰਾਂ 21 ਮੈਂਬਰੀ ਕਮੇਟੀ ਬਣੇਗੀ ਜਿਹਨਾਂ ਨੂੰ ਸੋਂਹ ਅਰਵਿੰਦਰ ਕੇਜਰੀਵਾਲ ਚੁਕਵਾਉਣ ਆਉਣਗੇ।ਉਹਨਾਂ ਗਰੰਟੀ ਦਿੱਤੀ ਕਿ ਪੰਜਾਬ ਚ ਜਿੰਨੀਆਂ ਵੀ ਚੋਣਾਂ ਪੋਲ ਹੋਣ ਜਾ ਰਹੀਆਂ ਹਨ ਉਹਨਾਂ ਚ ਆਪ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਦਾ ਯਤਨ ਕੀਤਾ ਜਾਵੇ। ਅਖੀਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੀ ਗਿਣਤੀ ਵਲੰਟੀਅਰਜ਼ ਤੇ ਬਲਾਕ ਪ੍ਰਧਾਨ ਸਾਹਿਬਾਨ ਨੂੰ ਸੰਬੋਧਨ ਕਰਦਿਆਂ ਸਭ ਤੋਂ ਪਹਿਲਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਿਕਰ ਕੀਤਾ ਉਪਰੰਤ ਬੋਲਦਿਆਂ ਕਿਹਾ  ਕਿ ਅੱਜ ਉਹ ਜੌ ਕੁਝ ਵੀ ਹਨ ਉਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਕਰਕੇ ਹੀ ਹਨ।ਪੰਜਾਬੀਆਂ ਦੀ ਤਰੱਕੀ ਬਾਰੇ ਉਹਨਾ ਕਿਹਾ ਕਿ ਅਸੀਂ ਤਾਂ ਉਹਨਾਂ ਦੇਸ਼ ਚ ਵੀ ਕਾਮਯਾਬ ਹੋ ਗਏ ਜਿੱਥੇ ਪੰਜਾਬੀ ਗਲਤੀ ਨਾਲ ਪਹੁੰਚ ਗਏ ਸੀ। ਪਾਰਟੀ ਬਾਰੇ ਉਹਨਾ ਕਿਹਾ ਕਿ ਪਾਰਟੀ 2012 ਚ ਬਣੀ ਸੀ, 2014 ਦੀ ਇਲੈਕਸ਼ਨ ਮੌਕੇ ਚ ਕੋਈ ਵੀ ਵਲੰਟੀਅਰ ਨਹੀਂ ਸੀ,ਪਿੰਡਾਂ ਚ ਆਮ ਆਦਮੀ ਪਾਰਟੀ ਦਾ ਜਿਆਦਾ ਪ੍ਰਭਾਵ ਨਹੀ ਸੀ ਪਰ ਮੈਂ ਫੇਰ ਵੀ ਮੈਂ ਸੰਗਰੂਰ ਦੇ ਲੋਕਾਂ ਦਾ ਧੰਨਵਾਦ ਕਰਦਾ ਸੀ ,ਪ੍ਰੋਗਰਾਮਾਂ ਚ ਇਕੱਠ ਨਹੀਂ ਹੁੰਦਾ ਸੀ । ਉਹਨਾਂ ਪੂਰੇ ਦਾਅਵੇ ਨਾਲ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੇਸ਼ ਦੀ ਸਭ ਤੋਂ ਵੱਧ ਅਨੁਸ਼ਾਸ਼ਨ ਵਾਲੀ ਪਾਰਟੀ ਬਣ ਚੁੱਕੀ ਹੈ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਮੇਰਾ ਅਸਲੀ ਪਰਿਵਾਰ ਹੈ ਇਸ ਕਰਕੇ  ਮੈਂ ਲੋਕ ਹਿੱਤ ਫੈਸਲੇ ਲੈਣ ਨੂੰ ਤਰਜੀਹ ਦੇਂਦਾ ਹਾਂ। ਮੁੱਖ ਮੰਤਰੀ ਨੇ ਇਹ ਕਿਹਾ ਕਿ ਸੰਗਠਨ ਵੱਡਾ ਹੁੰਦਾ ਨਾ ਕਿ ਵਿਆਕਤੀ ਵੱਡਾ ਨਹੀਂ ਹੁੰਦਾ ਹੈ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਆਮ ਲੋਕਾਂ ਦੇ ਧੀਆਂ ਪੁੱਤ ਹੁਣ ਚੇਅਰਮੈਨ ਵੀ ਬਣ ਸਕਦੇ ਹਨ ਉਹਨਾਂ ਇਕ ਸਬਜੀ ਦੀ ਰੇਹੜੀ ਲਗਾਉਣ ਵਾਲੇ ਦਾ ਵੀ ਜਿਕਰ ਕੀਤਾ।ਲੋਕਾਂ ਨੇ ਇਸ ਗੱਲ ਤੇ ਗਿਲਾ ਜਰੂਰ ਕੀਤਾ ਜਦੋ ਮੁੱਖ ਮੰਤਰੀ ਨੇ ਅਕਾਲੀ ਦਲ ਬਾਦਲ ਦੀ ਪਾਰਟੀ ਨੂੰ ਕਿਹਾ ਕਿ ਹੁਣ ਛੋਲੇ ਕੁਲਚਿਆ ਵਾਲੀ ਪਾਰਟੀ ਹੈ। ਅਰਵਿੰਦ ਕੇਜਰੀਵਾਲ ਬਾਰੇ ਜਿਕਰ ਕਰਦਿਆਂ ਉਹਨਾ ਕਿਹਾ  ਇਨਕਮ ਟੈਕਸ ਚ ਕਮਿਸ਼ਨਰ ਦੀ ਨੌਕਰੀ ਛੱਡ ਕੇ ਉਹ ਸਿਆਸਤ ਚ ਇਸ ਕਰਕੇ ਆਏ ਹਨ ਤਾਂ ਜ਼ੋ ਲੋਕਾਂ ਦੀ ਸੇਵਾ ਕੀਤੀ ਜਾ ਸਕੇ।ਉਹਨਾਂ ਦਸਿਆ ਕਿ 88 ਪ੍ਰਤੀਸ਼ਤ ਤੋਂ ਘਟ ਲੋਕਾਂ ਦਾ ਬਿਜਲੀ ਦਾ ਬਿਲ ਜੀਰੋ ਆਉਂਦਾ ਹੈ। ਉਹਨਾਂ ਇਹ ਵੀ ਕਿਹਾ ਕਿ ਨੌਜਵਾਨ ਰਾਜਨੀਤੀ ਚ ਹਿਸਾ ਜਰੂਰ ਲਿਆ ਕਰਨ। ਆਖੀਰ ਚ ਪ੍ਰਿੰਸੀਪਲ ਬੁੱਧ ਰਾਮ ਨੇ ਪੁੱਜੇ ਵੱਡੀ ਗਿਣਤੀ ਬਲਾਕ ਪ੍ਰਧਾਨ ਸਾਹਿਬਬਾਂਨ ਨੂੰ ਸੋਹ ਚੁਕਵਾਈ।ਸਮਾਗਮ ਚ ਕਾਰਜਕਰਨੀ ਪ੍ਰਧਾਨ ਪ੍ਰਿੰਸਿਪਲ ਬੁੱਧ ਰਾਮ ਤੋ ਬਿਨਾ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ, ਕੈਬਨਟ ਮੰਤਰੀ ਅਮਨ ਅਰੋੜਾ,ਜਰਨੈਲ ਸਿੰਘ ਪੰਜਾਬ ਮਾਮਲਿਆਂ ਦੇ ਇੰਚਾਰਜ, ਐਨ ਆਰ ਆਈਜ਼ ਮੰਮਲੀਆ ਦੇ ਇੰਚਾਰਜ ਕੁਲਦੀਪ ਸਿੰਘ ਧਾਲੀਵਾਲ, ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ,ਕੈਬਨਿਟ ਮੰਤਰੀ ਬਲਜੀਤ ਕੌਰ, ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ,ਮੰਤਰੀ ਲਾਲਜੀਤ ਸਿੰਘ ਭੁੱਲਰ,ਹਰਭਜਨ ਸਿੰਘ ਈ ਟੀ ਓ,ਸੰਦੀਪ ਪਾਠਕ ਮੈਂਬਰ ਰਾਜ ਸਭਾ,ਚੇਅਰਮੈਨ ਮਾਰਕਫੈੱਡ ਅਮਨਦੀਪ ਸਿੰਘ ਮੋਹੀ,ਵਾਈਸ ਪ੍ਰਧਾਨ ਤਰੁਨਦੀਪ ਸਿੰਘ ਸੋਦ, ਵਿਧਾਇਕ ਹਾਕਮ ਸਿੰਘ ਠੇਕੇਦਾਰ, ਵਿਧਾਇਕ ਸਰਬਜੀਤ ਕੌਰ ਮਾਣੂਕੇ,ਹਲਕਾ ਇੰਚਾਰਜ ਕੇ ਐਨ ਐਸ ਕੰਗ,ਚੇਅਰਮੈਨ ਬਲੌਰ ਸਿੰਘ,ਚੇਅਰਮੈਨ ,ਸਨੀ ਬੇਧੂਈ,ਮਨਜੀਤ ਸਿੰਘ ਲੁਧਿਆਣਾ,ਜਸਪ੍ਰੀਤ ਸਿੰਘ ਜੱਸੀ,ਪਰਮਿੰਦਰ ਸਿੰਘ ਮਾਨ,ਬਲਾਕ ਪ੍ਰਧਾਨ ਵਰਿੰਦਰ ਸਿੰਘ ਸੇਖੋ ,ਮੋਹਨ ਸਿੰਘ ਮਾਜਰੀ, ਵਿਜੇ ਬੈਕਟਰ ਆਦਿ ਤੋ ਬਿਨਾ ਵੱਖ ਵੱਖ ਹਲਕਿਆਂ ਦੇ  ਵਿਧਾਇਕ ਤੇ ਵੱਖ ਵੱਖ ਹਲਕਿਆਂ ਦੇ ਇੰਚਾਰਜ ਸਾਹਿਬਾਨ ਹਾਜ਼ਰ ਸਨ।