ਸੂਬੇ ਦੇ 19 ਜ਼ਿਲ੍ਹਿਆਂ 'ਚ 152 ਥਾਵਾਂ 'ਤੇ ਪਰਾਲੀ ਸਾੜਨ ਦੀਆਂ ਵਾਪਰੀਆਂ ਘਟਨਾਵਾਂ, ਪਿਛਲੇ ਸਾਲ ਨਾਲੋਂ ਅੱਗ ਲਗਾਉਣ ਦੇ ਕੇਸ ਘਟੇ

ਚੰਡੀਗੜ੍ਹ, 25 ਅਕਤੂਬਰ : ਸੂਬੇ ਵਿੱਚ ਝੋਨੇ ਦੀ ਫਸਲ ਦੀ ਕਟਾਈ ਦਾ ਕੰਮ ਜੋਰਾਂ ਨਾਲ ਚੱਲ ਰਿਹਾ ਹੈ, ਉੱਥੇ ਹੀ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੀਆਂ ਤਸਵੀਰਾਂ ਵੀ ਸਾਹਮਣੇ ਆਉਣ ਲੱਗੀਆਂ ਹਨ। ਬੀਤੇ ਦਿਨ ਸੋਮਵਾਰ ਦੀ ਰਾਤ ਨੂੰ ਸੈਟੇਲਾਈਟ ਦੇ ਕੈਮਰਿਆਂ ਨੇ ਪੰਜਾਬ ਦੇ 19 ਜਿਲਿ੍ਹਆ ‘ਚ 152 ਵੱਖ ਵੱਖ ਥਾਵਾਂ ਤੇ ਪਰਾਲੀ ਨੂੰ ਅੱਗ ਲਗੲਉਣ ਦੀਆਂ ਤਸਵੀਰਾਂ ਕੈਦ ਹੋ ਚੁੱਕੀਆਂ ਹਨ। ਸੂਬੇ ਵਿੱਚ ਹੁਣ ਤੱਕ ਕਿਸਾਨਾਂ ਵੱਲੋਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀਆਂ 1946 ਘਟਨਾਵਾਂ ਵਾਪਰ ਚੁੇੱਕੀਆਂ ਹਨ। ਹਾਲਾਂਕਿ, ਇਹ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਲਗਭਗ 58% ਘੱਟ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਮੌਜੂਦਾ ਸਾਉਣੀ ਦੇ ਸੀਜ਼ਨ (15 ਸਤੰਬਰ ਤੋਂ 30 ਨਵੰਬਰ) ਦੌਰਾਨ 23 ਅਕਤੂਬਰ ਤੱਕ ਸੂਬੇ ਵਿਚ ਖੇਤਾਂ ਨੂੰ ਅੱਗ ਲੱਗਣ ਦੇ 1946 ਮਾਮਲੇ ਸਾਹਮਣੇ ਆਏ ਹਨ। ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਨੂੰ ਜ਼ਮੀਨ ਵਿਚ ਮਿਲਾ ਕੇ ਕਣਕ ਦੀ ਬਿਜਾਈ ਕਰੋ, ਖਾਦ ਪਾਉਣ ਦੀ ਘੱਟ ਲੋੜ ਪਵੇਗੀ। ਝੋਨੇ ਦੀ ਇੱਕ ਏਕੜ ਫ਼ਸਲ ਵਿੱਚ 2.5 ਤੋਂ 3 ਟਨ ਪਰਾਲੀ ਪੈਦਾ ਹੁੰਦੀ ਹੈ। ਇੱਕ ਟਨ ਪਰਾਲੀ ਸਾੜਨ ਨਾਲ ਅਸੀਂ 400 ਕਿਲੋ ਜੈਵਿਕ ਕਾਰਬਨ, 5.5 ਕਿਲੋ ਨਾਈਟ੍ਰੋਜਨ, 2.3 ਕਿਲੋ ਫਾਸਫੋਰਸ, 2.5 ਕਿਲੋ ਪੋਟਾਸ਼ ਅਤੇ 12 ਕਿਲੋ ਗੰਧਕ ਗੁਆ ਦਿੰਦੇ ਹਾਂ। ਇਸ ਲਈ ਕਿਸਾਨਾਂ ਨੂੰ ਪਰਾਲੀ ਨੂੰ ਜ਼ਮੀਨ ਵਿੱਚ ਰਲਾ ਕੇ ਕਣਕ ਦੀ ਬਿਜਾਈ ਕਰਨੀ ਚਾਹੀਦੀ ਹੈ। ਖੇਤੀ ਮਾਹਿਰਾਂ ਅਨੁਸਾਰ ਅਜਿਹਾ ਕਰਨ ਨਾਲ ਖਾਦ ਪਾਉਣ ਦੀ ਲੋੜ ਘੱਟ ਜਾਂਦੀ ਹੈ। ਜਦੋਂ ਕਿ ਪਿਛਲੇ ਸਾਲ ਇਸੇ ਅਰਸੇ ਦੌਰਾਨ ਜ਼ਿਲ੍ਹੇ ਵਿੱਚ 4598 ਕੇਸ ਸਾਹਮਣੇ ਆਏ ਸਨ ਪਰ ਅੱਗ ਲੱਗਣ ਦੀਆਂ ਘਟਨਾਂ ਨਾਲ ਪੀ.ਪੀ.ਸੀ.ਬੀ. ਦੀਆਂ ਸਮੱਸਿਆਵਾਂ ਵੱਧ ਰਹੀਆਂ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਆਦਰਸ਼ ਪਾਲ ਦਾ ਕਹਿਣਾ ਹੈ ਕਿ ਅੱਗ ਲਗਾਉਣ ਦੇ ਕੇਸਾਂ ਵਿੱਚ ਭਾਰੀ ਕਮੀ ਆਈ ਹੈ। ਬਾਸਮਤੀ ਦੇ ਡਿੱਗਦੇ ਭਾਅ ਨੂੰ ਰੋਕਣ ਲਈ ਪੱਧਰ, ਬਲਾਕ ਅਤੇ ਪਿੰਡ ਪੱਧਰ 'ਤੇ ਸਮਾਗਮ ਕਰਵਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।